ਅੰਮ੍ਰਿਤਸਰ, 13 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖਾਲਸਾ ਕਾਲਜ ਦੇ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਵਿਭਾਗ ਵਲੋਂ ਪੱਤਰਕਾਰਤਾ ਨਾਲ ਸਬੰਧਿਤ ਬੈਚਲਰ ਅਤੇ ਮਾਸਟਰ ਵਿਦਿਆਰਥੀਆਂ ਲਈ ਵਿਸ਼ਵ ਰੇਡੀਓ ਦਿਵਸ ਦੇ ਸਬੰਧ ’ਤੇ 94.3 ਮਾਈ ਐਫ.ਐਮ ਦਾ ਇਕ ਰੋਜ਼ਾ ਵਿੱਦਿਅਕ ਦੌਰਾ ਆਯੋਜਿਤ ਕੀਤਾ ਗਿਆ।ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ. ਅਰਵਿੰਦਰ ਕੌਰ ਕਾਹਲੋਂ ਦੇ ਸਹਿਯੋਗ ਨਾਲ ਕਰਵਾਏ ਗਏ ਉਕਤ ਦੌਰੇ ਦੌਰਾਨ ਪੱਤਰਕਾਰੀ ਦੇ ਕਰੀਬ 50 ਵਿਦਿਆਰਥੀਆਂ ਨੇ ਰੇਡੀਓ ਸਟੇਸ਼ਨ ਦਾ ਦੌਰਾ ਕੀਤਾ।
ਇਸ ਵਿਦਿਅਕ ਦੌਰੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਰੇਡੀਓ ਦੀ ਵਧਦੀ ਮਹੱਤਤਾ ਅਤੇ ਇਲੈਕਟਰਾਨਿਕ ਮੀਡੀਆ ਸਬੰਧੀ ਬਾਰੀਕੀਆਂ ਤੋਂ ਜਾਣੂ ਕਰਵਾਉਣਾ ਸੀ।ਇਸ ਇੰਟਰਐਕਟਿਵ ਸੈਸ਼ਨ ਦੌਰਾਨ ਵਿਦਿਆਰਥੀਆਂ ਨੇ ਆਰ.ਜੇ.ਦੀਪ ਤੋਂ ਕਈ ਸਵਾਲ ਪੁੱਛੇ।
ਆਰ.ਜੇ ਦੀਪ ਨੇ ਰੇਡੀਓ ਦੀਆਂ ਪੁਰਾਣੀਆਂ ਤਕਨੀਕਾਂ ਦੀ ਤੁਲਨਾ ਆਧੁਨਿਕ ਤਕਨਾਲੋਜੀਆਂ ਨਾਲ ਕਰਦਿਆਂ ਵਿਦਿਆਰਥੀ ਨੂੰ ਇਕ ਰੇਡੀਓ ਜੌਕੀ ਵਜੋਂ ਉੱਤਮਤਾ ਪ੍ਰਾਪਤ ਕਰਨ ਲਈ ਜ਼ਰੂਰੀ ਹੁਨਰਾਂ ਦੀ ਰ੍ਰਪ-ਰੇਖਾ ਦਿਤੀ ਅਤੇ ਵਿਸ਼ਵ ਰੇਡੀਓ ਦਿਵਸ ਦੀ ਮਹੱਤਤਾ ਬਾਰੇ ਗਿਆਨ ਸਾਂਝਾ ਕੀਤਾ।ਉਨ੍ਹਾਂ ਨੇ ਵਿਦਿਆਰਥੀਆਂ ਨੂੰ ਲੋੜੀਂਦੀ ਅਵਾਜ਼ (ਵੋਕਲ) ਦੀਆਂ ਯੋਗਤਾਵਾਂ ਨੂੰ ਬਿਹਤਰ ਬਣਾਉਣ ਅਤੇ ਰੇਡੀਓ ਸਟੇਸ਼ਨਾਂ ’ਚ ਵਰਤੇ ਜਾਣ ਵਾਲੇ ਸਾਫਟਵੇਅਰ ਨਾਲ ਜਾਣੂ ਕਰਵਾਉਣ ਲਈ ਮਾਰਗਦਰਸ਼ਨ ਕੀਤਾ।
ਪ੍ਰਿੰ: ਡਾ. ਕਾਹਲੋਂ ਨੇ ਵਿਭਾਗ ਦੀ ਮੁਖੀ ਡਾ. ਸਾਨੀਆ ਮਰਵਾਹਾ ਨੂੰ ਅਜਿਹੇ ਦੌਰਿਆਂ ਦਾ ਆਯੋਜਨ ਕਰਨ ਦੀ ਸ਼ਲਾਘਾ ਕਰਦਿਆਂ ਮੁਬਾਰਕਬਾਦ ਦਿੱਤੀ।ਡਾ. ਮਰਵਾਹਾ ਨੇ ਕਿਹਾ ਕਿ ਰੇਡੀਓ ਸਟੇਸ਼ਨ ਵਿਭਿੰਨ ਭਾਈਚਾਰਿਆਂ ਦੀ ਸੇਵਾ ਕਰਦੇ ਹਨ ਅਤੇ ਪ੍ਰੋਗਰਾਮਾਂ, ਦ੍ਰਿਸ਼ਟੀਕੋਣਾਂ ਤੇ ਸਮੱਗਰੀ ਦੀ ਇੱਕ ਵਿਸ਼ਾਲ ਕਿਸਮ ਦੀ ਪੇਸ਼ਕਸ਼ ਕਰਦੇ ਹਨ।ਇਸ ਮੌਕੇ ਪ੍ਰੋ: ਜਾਹਨਵੀ ਰਾਜਪੂਤ, ਪ੍ਰੋ: ਆਸ਼ੂਤੋਸ਼ ਠਾਕੁਰ ਵੀ ਮੌਜ਼ੂਦ ਸਨ।
Check Also
ਖਾਲਸਾ ਕਾਲਜ ਵਿਖੇ ਫੈਸਟੀਵਲ ਆਫ਼ ਮੈਥਾਮੈਥਿਕ ਮੁਕਾਬਲਾ ਕਰਵਾਇਆ ਗਿਆ
ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵਲੋਂ ਰਾਸ਼ਟਰੀ ਗਣਿਤ …