Wednesday, November 25, 2026

ਪੰਜਾਬੀ

ਡਿਪਟੀ ਕਮਿਸ਼ਨਰ ਵਲੋਂ ਸ਼ਹਿਰ ਵਿਚ ਯੋਜਨਾਬੱਧ ਢੰਗ ਨਾਲ ਰੁੱਖ ਲਗਾਉਣ ਦਾ ਸੱਦਾ

ਅੰਮ੍ਰਿਤਸਰ, 23 ਜੂਨ (ਪੰਜਾਬ ਪੋਸਟ- ਮਨਜੀਤ ਸਿੰਘ) – ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਰੁੱਖ ਅਤੇ ਮਨੁੱਖ ਦੀ ਸਾਂਝ ਨੂੰ ਚੇਤਾ ਕਰਵਾਉਂਦੇ ਆ ਰਹੇ ਮੌਨਸੂਨ ਦੇ ਮੌਸਮ ਵਿਚ ਸ਼ਹਿਰ ਨੂੰ ਖੂਬਸੂਰਤ ਕਰਨ ਲਈ ਯੋਜਨਾਬੱਧ ਢੰਗ ਨਾਲ ਰੁੱਖ ਲਗਾਉਣ ਅਤੇ ਉਨਾਂ ਨੂੰ ਪਾਲਣ ਦਾ ਸੱਦਾ ਜਿਲ੍ਹਾ ਵਾਸੀਆਂ ਨੂੰ ਦਿੱਤਾ ਹੈ।ਅੱਜ ਇਸ ਵਿਸ਼ੇ ‘ਤੇ ਜਿਲ੍ਹੇ ਦੀਆਂ ਗੈਰ ਸਰਕਾਰੀ ਸੰਸਥਾਵਾਂ ਅਤੇ ਸ਼ਹਿਰ ਦੀਆਂ …

Read More »

ਡੀ.ਸੀ ਨੇ ਹਿਰਦੈ ਪ੍ਰੋਜੈਕਟ ਦੇ 40 ਖੂਹ ਬਾਗ ਦਾ ਕੀਤਾ ਦੌਰਾ – ਵਿਰਾਸਤੀ ਕੰਮਾਂ ਦਾ ਲਿਆ ਜਾਇਜ਼ਾ

ਅੰਮ੍ਰਿਤਸਰ, 23 ਜੂਨ (ਪੰਜਾਬ ਪੋਸਟ- ਮਨਜੀਤ ਸਿੰਘ) – ਬੀਤੀ ਸ਼ਾਮ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਵਲੋਂ ਗੁਰੂ ਦੀ ਨਗਰੀ ਵਿਚ ਚੱਲ ਰਹੇ ਹਿਰਦੈ ਪ੍ਰੋਜੈਕਟ ਤਹਿਤ 40 ਖੂਹ ਬਾਗ ਦਾ ਦੌਰਾ ਕੀਤਾ ਅਤੇ ਉਥੇ ਚੱਲ ਰਹੇ ਵਿਰਾਸਤੀ ਕੰਮਾਂ ਦਾ ਜਾਇਜ਼ਾ ਲਿਆ। ਡੀ.ਸੀ ਨੇ ਦੱਸਿਆ ਕਿ ਇਸ ਕੰਮ ‘ਤੇ 5 ਕਰੋੜ ਰੁਪਏ ਦੀ ਲਾਗਤ ਆਉਣ ਦੀ ਸੰਭਾਵਨਾ ਹੈ। ਇਸ ਵਿੱਚ ਬਾਗ ਦਾ …

Read More »

’ਆਪ’ ਆਗੂਆਂ ਨੇ ਐਸ.ਡੀ.ਐਮ ਧੂਰੀ ਨੂੰ ਸੌਂਪਿਆਂ ਮੰਗ ਪੱਤਰ

ਮਾਮਲਾ ਸਪੀਕਰ ਵੱਲੋਂ ‘ਆਪ’ ਵਿਧਾਇਕਾਂ ਨਾਲ ਕੀਤੇ ਮਾੜੇ ਵਿਵਹਾਰ ਦਾ ਧੂਰੀ, 23 ਜੂਨ (ਪੰਜਾਬ ਪੋਸਟ- ਪ੍ਰਵੀਨ ਗਰਗ) – ਪੰਜਾਬ ਵਿਧਾਨ ਸਭਾ ਵਿੱਚ ਚੱਲਦੇ ਸੈਸ਼ਨ ਦੌਰਾਨ ਸਪੀਕਰ ਵੱਲੋਂ ਕਹੇ ਜਾਣ ‘ਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਜ਼ਬਰਦਸਤੀ ਚੁੱਕ ਕੇ ਬਾਹਰ ਸੁੱਟਣ, ਔਰਤ ਵਿਧਾਇਕਾਂ ਨਾਲ ਦੁਰਵਿਹਾਰ ਕਰਨ ਅਤੇ ਭਦੌੜ ਤੋਂ ਵਿਧਾਇਕ ਪਿਰਮਲ ਸਿੰਘ ਖਾਲਸਾ ਦੀ ਪੱਗ ਦੀ ਬੇਅਦਬੀ ਕਰਨ ਦੇ ਦੋਸ਼ …

Read More »

ਇੰਪਲਾਈਜ਼ ਜੁਆਇੰਟ ਫੋਰਮ ਦੇ ਆਗੂਆਂ ਨੇ ਕੀਤੀ ਪਾਵਰਕਾਮ ਦੇ ਦਫਤਰ ਅੱਗੇ ਗੇਟ ਰੈਲੀ

ਮੰਗਾਂ ਨਾ ਮੰਨਣ ਦੀ ਸੂਰਤ ਵਿੱਚ 12 ਜੂਲਾਈ ਨੂੰ ਧਰਨਾ ਦੇਣ ਦਾ ਐਲਾਨ ਧੂਰੀ, 23 ਜੂਨ (ਪੰਜਾਬ ਪੋਸਟ- ਪ੍ਰਵੀਨ ਗਰਗ) – ਇੰਪਲਾਈਜ਼ ਜੁਆਇੰਟ ਫੋਰਮ ਪੰਜਾਬ ਦੇ ਫੈਸਲੇ ਅਨੁਸਾਰ ਫੋਰਮ ਦੇ ਧੂਰੀ ਇਕਾਈ ਦੇ ਆਗੂਆਂ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮ: ਮੰਡਲ ਦਫਤਰ ਧੂਰੀ ਵਿਖੇ ਗੇਟ ਰੈਲੀ ਕੀਤੀ ਅਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ।ਇਸ ਰੈਲੀ ਦੀ ਪ੍ਰਧਾਨਗੀ ਸਾਥੀ ਜੋਗਾ ਸਿੰਘ …

Read More »

 ਵਿਧਾਨ ਸਭਾ ਵਿੱਚ ਘਟਨਾਕ੍ਰਮ ਲੋਕਤੰਤਰ ਦਾ ਘਾਣ – ਛੀਨਾ

ਸੱਤਾਧਾਰੀ ਆਗੂਆਂ ਨੇ ਕੀਤਾ ਮਾਹੌਲ ਖ਼ਰਾਬ ਅੰਮ੍ਰਿਤਸਰ, 23 ਜੂਨ (ਪੰਜਾਬ ਪੋਸਟ ਬਿਊਰੋ) – ਪੰਜਾਬ ਵਿਧਾਨ ਸਭਾ ਵਿੱਚ ਹੋਏ ਹੰਗਾਮੇ ਦੌਰਾਨ ਆਪ ਵਿਧਾਇਕਾਂ ਦੀਆਂ ਦਸਤਾਰਾਂ ਅਤੇ ਔਰਤ ਵਿਧਾਇਕਾਂ ਦੀਆਂ ਚੁੰਨੀਆਂ ਉਛਾਲੇ ਜਾਣ ਦੀ ਸਦਨ ਵਿੱਚ ਬੇਇੱਜਤੀ ਕਰਨ ‘ਤੇ ਆਪਣਾ ਪ੍ਰਤੀਕ੍ਰਮ ਦਿੰਦੇ ਹੋਏ ਭਾਜਪਾ ਦੇ ਸੀਨੀਅਰ ਆਗੂ ਅਤੇ ਸੂਬਾ ਕਾਰਜਕਾਰਨੀ ਦੇ ਮੈਂਬਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਇਸ ਪੂਰੀ ਘਟਨਾ ਨੂੰ ਲੋਕਤਾਂਤਰਿਕ …

Read More »

ਤਿੰਨ ਸਾਹਿਤਕਾਰਾਂ ਨੂੰ ਯੁਵਾ ਲੇਖਕ ਐਵਾਰਡ ਦੇਣ ਦਾ ਐਲਾਨ

ਸੰਦੌੜ 22 ਜੂਨ (ਪੰਜਾਬ ਪੋਸਟ – ਹਰਮਿੰਦਰ ਸਿੰਘ ਭੱਟ) – ਪੰਜਾਬੀ ਸਾਹਿਤ ਸਭਾ ਸੰਦੌੜ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਦੌੜ ਵਿਖੇ 26 ਜੂਨ ਨੂੰ ਕਰਵਾਏ ਜਾ ਰਹੇ ਸਾਹਿਤਿਕ ਸਮਾਗਮ ਦੌਰਾਨ ਤਿੰਨ ਪੰਜਾਬੀ ਸਾਹਿਤਕਾਰਾਂ ਨੂੰ ਯੁਵਾ ਲੇਖਕ ਐਵਾਰਡ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ।ਸਾਹਿਤ ਸਭਾ ਦੇ ਪ੍ਰਧਾਨ ਪ੍ਰਸਿੱਧ ਕਹਾਣੀਕਾਰ ਨਾਇਬ ਸਿੰਘ ਬੁੱਕਣਵਾਲ ਅਤੇ ਉੱਘੇ ਸ਼ਾਇਰ ਬਲਵੰਤ ਫਰਵਾਲੀ ਨੇ ਪੱਤਰਕਾਰਾਂ ਨੂੰ ਜਾਣਕਾਰੀ …

Read More »

ਹਿੰਦੂ ਮੁਸਲਿਮ ਤੇ ਸਿੱਖ ਭਾਈਚਾਰੇ ਦੀ ਸਾਂਝੀ ਰੋਜ਼ਾ ਅਫਤਾਰੀ ਹੋਈ

ਸੰਦੌੜ, 22 ਜੂਨ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) ਪਿੰਡ ਫਤਿਹਗੜ ਪੰਜਗਰਾਈਆਂ ਦੀ ਮਸਜਿਦ ਵਿੱਚ ਰਮਾਜਾਨ ਦੇ ਪਵਿੱਤਰ ਰੋਜੇ ਦੀ ਅਫਤਾਰ ਪਾਰਟੀ ਦਾ ਆਯੋਜਨ ਸਹਿਕਾਰੀ ਸਭਾ ਪੰਜਗਰਾਈਆਂ ਦੇ ਸਕੱਤਰ ਜਗਰੂਪ ਸਿੰਘ ਸੰਧੂ ਦੇ ਉੱਦਮ ਸਦਕਾ ਕੀਤਾ ਗਿਆ ਇਸ ਅਫਤਾਰ ਪਾਰਟੀ ਵਿੱਚ ਜਿੱਥੇ ਵੱਡੀ ਗਿਣਤੀ ਦੇ ਵਿੱਚ ਮੁਸਲਿਮ ਭਾਈਚਾਰੇ ਸ਼ਾਮਿਲ ਸੀ ਉੱਥੇ ਸਿੱਖ ਅਤੇ ਹਿੰਦੂ ਭਾਈਚਾਰੇ ਨੇ ਵੀ ਸਮਹੂਲੀਅਤ ਕਰਕੇ ਆਪਸੀ ਭਾਈਚਾਰਜ …

Read More »

ਬਾਬਾ ਫ਼ਰੀਦ ਕਾਲਜ ਵਿਖੇ ਬੀ.ਬੀ.ਏ ਦੇ ਨਤੀਜੇ ਰਹੇ ਸ਼ਾਨਦਾਰ

ਬਠਿੰਡਾ, 23 ਜੂਨ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਬਾਬਾ ਫ਼ਰੀਦ ਕਾਲਜ ਆਪਣੇ ਸ਼ਾਨਦਾਰ ਅਕਾਦਮਿਕ ਨਤੀਜਿਆਂ ਦੀ ਬਦੌਲਤ ਪੂਰੇ ਮਾਲਵਾ ਖਿੱਤੇ ਵਿੱਚ ਪ੍ਰਸਿੱਧ ਹੈ।ਇਸ ਕਾਲਜ ਦੇ ਵਿਦਿਆਰਥੀਆਂ ਨੇ ਸਿੱਖਿਆ ਦੇ ਖੇਤਰ ਵਿੱਚ ਹਮੇਸ਼ਾ ਨਵੇਂ ਮੀਲ ਪੱਥਰ ਗੱਡੇ ਹਨ।ਇਸੇ ਪ੍ਰੰਪਰਾ ਨੂੰ ਕਾਇਮ ਰੱਖਦੇ ਹੋਏ ਬੀ.ਬੀ.ਏ. ਦੀਆਂ ਪ੍ਰੀਖਿਆਵਾਂ ਵਿੱਚ ਇਸ ਕਾਲਜ ਦੇ ਵਿਦਿਆਰਥੀਆਂ ਨੇ 100 ਫੀਸਦੀ ਨਤੀਜੇ ਪ੍ਰਾਪਤ ਕਰਕੇ …

Read More »

ਮਨਪ੍ਰੀਤ ਬਾਦਲ ਆਪਣਾ ਵਾਅਦਾ ਨਿਭਾਉਣ ਕੂੜਾ, ਡੰਪ ਪਲਾਂਟ ਸ਼ਹਿਰ ਤੋਂ ਬਾਹਰ ਕੱਢਵਾਉਣ

ਬਠਿੰਡਾ, 23 ਜੂਨ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਕੂੜਾ ਡੰਪ ਹਟਾਉਂਣ ਸਬੰਧੀ ਪੰਜਾਬ ਸਰਕਾਰ ਕਾਗਜ਼ੀ ਪੱਤਰ ਖਾਨਾਪੂਰਤੀ ਕਰਨ ਦੀ ਬਜਾਏ ਆਪਣੇ ਵਾਅਦੇ ਨੂੰ ਅਮਲ ਵਿਚ ਲਿਆਉਣ ਲਈ ਤੁਰੰਤ ਕਾਰਵਾਈ ਕਰੇ। ਮੌਜੂਦਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਵਿਧਾਨ ਸਭਾ ਚੋਣਾਂ ਦੌਰਾਨ ਇਲਾਕੇ ਦੇ ਲੋਕਾਂ ਨਾਲ ਇਹ ਵਾਅਦਾ ਕੀਤਾ ਸੀ ਕਿ ਕਾਂਗਰਸ ਸਰਕਾਰ ਹੋਂਦ ਵਿਚ ਆ ਜਾਣ …

Read More »

ਜਿਲੇ ਭਰ ’ਚ ਹਨ 14 ਲਾਇਸੰਸ ਧਾਰਕ ਟ੍ਰੈਵਲ ਏਜੰਟ – ਦੀਪਰਵਾ ਲਾਕਰਾ

ਬਠਿੰਡਾ, 23 ਜੂਨ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਜ਼ਿਲਾ ਪ੍ਰਸ਼ਾਸਨ ਬਠਿੰਡਾ ਵਲੋਂ ਲਾਇਸੰਸ ਧਾਰਕ ਟਰੈਵਲ ਏਜੰਟ, ਇੰਮੀਗ੍ਰੇਸ਼ਨ ਕੰਸਲਟੰਟ, ਕੰਸਲਟੈਂਸੀ ਅਤੇ  ਟਿਕਟਿੰਗ ਏਜੰਟਾਂ ਦੀ ਲਿਸਟ ਜਾਰੀ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਬਠਿੰਡਾ ਦੀਪਰਵਾ ਲਾਕਰਾ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਜ਼ਿਲੇ ਭਰ ’ਚ 14 ਟਰੈਵਲ ਏਜੰਟ, ਇੰਮੀਗ੍ਰੇਸ਼ਨ ਕੰਸਲਟੰਟ, ਕੰਸਲਟੈਂਸੀ ਅਤੇ ਟਿਕਟਿੰਗ ਏਜੰਟਾਂ ਨੂੰ …

Read More »