Wednesday, November 25, 2026

ਪੰਜਾਬੀ

ਕਿ੍ਰਸ਼ੀ ਵਿਗਿਆਨ ਕੇਂਦਰ ਬਠਿੰਡਾ ਵਿਖੇ ਸਰਟੀਫਿਕੇਟ ਵੰਡ ਸਮਾਰੋਹ ਆਯੋਜਿਤ ਕੀਤਾ ਗਿਆ

ਬਠਿੰਡਾ, 20 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਥਾਨਕ ਸ਼ਹਿਰ ਦੇ ਕਿ੍ਰਸ਼ੀ ਵਿਗਿਆਨ ਕੇਂਦਰ ਵਲੋਂ ਕਿੱਤਾ ਮੁਖੀ ਸਿਖਲਾਈ ਸਬੰਧੀ ਸਰਟੀਫੀਕੇਟ ਵੰਡ ਸਮਾਰੋਹ ਵਿੱਚ ਲੱਗਭਗ 60 ਕਿਸਾਨ ਵੀਰਾਂ ਅਤੇ ਬੀਬੀਆਂ ਵਲੋਂ ਭਾਗ ਲਿਆ ਗਿਆ।ਇਸ ਮੌਕੇ ਵੱਖ-ਵੱਖ ਕਿੱਤਿਆਂ ਡੇਅਰੀ ਫਾਰਮਿੰਗ, ਸੂਰ ਪਾਲਣ, ਮੱਖੀ ਪਾਲਣ ਅਤੇ ਫ਼ਲਾਂ ਅਤੇ ਸਬਜ਼ੀਆਂ ਤੋਂ ਉਤਪਾਦ ਬਣਾ ਕੇ ਉਨਾਂ ਦਾ ਕੀਮਤ ਵਾਧਾ ਕਰਨ ਸੰਬੰਧੀ-ਸਫਲਤਾ …

Read More »

ਨਾਟਕਕਾਰ ਅਤੇ ਰੰਗ ਕਰਮੀ ਪ੍ਰੋ ਅਜਮੇਰ ਔਲਖ ਨੂੰ ਸ਼ਰਧਾਂਜਲੀ ਭੇਂਟ

ਬਠਿੰਡਾ, 20 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਤਰਕਸ਼ੀਲ ਸੁਸਾਇਟੀ ਪੰਜਾਬ ਇਲਾਕਾ ਇਕਾਈ ਬਠਿੰਡਾ ਦੀ ਮੀਟਿੰਗ ਟੀਚਰਜ਼ ਹੋਮ ਬਠਿੰਡਾ ਵਿਖੇ ਮੁਖੀ ਜਥੇਬੰਦਕ ਵਿਭਾਗ ਰਾਮ ਸਿੰਘ ਨਿਰਮਾਣ ਚੁੱਘੇ ਕਲਾਂ ਦੀ ਅਗਵਾਈ ਵਿੱਚ ਹਾਜ਼ਰ ਭਰਵੀਂ ਗਿਣਤੀ ਤਰਕਸ਼ੀਲ ਮੈਂਬਰਾਂ ਨੇ ਖੜੇ ਹੋ ਕੇ 2ਮਿੰਟ  ਉਨਾਂ ਦੀ ਯਾਦ ਵਿੱਚ ਮੋਨ ਰੱਖ ਕੇ ਸਰਧਾਂਜਲੀ ਭੇਂਟ ਕਰਨ ਉਪਰੰਤ ਇਕ ਸ਼ੋਕ ਮਤੇ ਰਾਂਹੀ …

Read More »

ਪੰਜਾਬ ਸਰਕਾਰ ਵਲੋਂ ਟਰੱਕ ਯੂਨੀਅਨਾਂ ਤੋੜਣ ਦੀ ਨਿਖੇਧੀ

ਬਠਿੰਡਾ, 20 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਥਾਨਕ ਟਰੱਕ ਯੂਨੀਅਨ ਦੇ ਕਾਰਜਕਾਰੀ ਪ੍ਰਧਾਨ ਸ਼ਰਨਜੀਤ ਸਿੰਘ ਸ਼ਰਨੀ ਨੇ ਪੰਜਾਬ ਸਰਕਾਰ ਵਲੋਂ ਟਰੱਕ ਯੂਨੀਅਨਾਂ ਤੋੜਣ ਦੀ ਨਿਖੇਧੀ ਕਰਦਿਆ ਪ੍ਰੈਸ ਕਲੱਬ ਬਠਿੰਡਾ ਵਿਚ ਪ੍ਰੈਸ ਦੇ ਸਾਹਮਣੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਟਰੱਕ ਮਾਲਕਾਂ ਦੇ ਹੱਥੋਂ ਰੁਜ਼ਗਾਰ ਖੋਹ ਕੇ ਉਨਾਂ ਨੂੰ ਬੇਰੁਜ਼ਗਾਰ ਕਰਕੇ ਪਰਿਵਾਰ ਨੂੰ ਭੁੱਖਾ ਮਾਰਨ ’ਤੇ ਤੁੱਲ …

Read More »

ਪ੍ਰਿੰ: ਫਤਿਹਪੁਰੀ ਦੀ ਪੁਸਤਕ `ਸਾਵਧਾਨੀਆਂ` ਲੋਕ ਅਰਪਣ

ਅੰਮ੍ਰਿਤਸਰ, 19 ਜੂਨ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਪੰਜਾਬੀ ਸਾਹਿਤ ਸਭਾ ਚੋਗਾਵਾਂ (ਰਜਿ:) ਵਲੋਂ ਵਿਰਸਾ ਵਿਹਾਰ ਦੇ ਸਹਿਯੋਗ ਨਾਲ ਨਾਨਕ ਸਿੰਘ ਯਾਦਗਾਰੀ ਹਾਲ ਵਿਖੇ ਕਰਵਾਏ ਗਏ ਸਮਾਰੋਹ ਸਮੇਂ ਪ੍ਰਿੰ: ਬਲਵਿੰਦਰ ਸਿੰਘ ਫਤਿਹਪੁਰੀ ਦੀ ਪੁਸਤਕ “ਸਾਵਧਾਨੀਆਂ’ (ਖਰੀਆਂ ਤੇ ਖਰਵੀਆਂ) ਲੋਕ ਅਰਪਣ ਕੀਤੀ ਅਤੇ ਇਸ ਦੇ ਨਾਲ ਹੀ ਜਸਬੀਰ ਸਿੰਘ ਝਬਾਲ ਅਤੇ ਮਲਵਿੰਦਰ ਦੀ ਸਾਂਝੀ ਸੰਪਾਦਨਾ ਹੇਠ ਪ੍ਰਕਾਸ਼ਿਤ ਹੋ ਰਿਹਾ ਮੈਗਜ਼ੀਨ …

Read More »

ਸਿੱਧੂੂ ਨੇ ਬਜਟ ਨੂੰ ਵਿਕਾਸ ਮੁਖੀ, ਲੋਕ ਪੱਖੀ ਅਤੇ ਭਵਿੱਖ ਮੁਖੀ ਦੱਸਿਆ

ਸ਼ਹਿਰੀ ਖੇਤਰ ਦੇ ਫੰਡਾਂ `ਚ 103.27% ਵਾਧਾ ਕਰਨ `ਤੇ ਮੁੱਖ ਮੰਤਰੀ ਤੇ ਵਿੱਤ ਮੰਤਰੀ ਦਾ ਕੀਤਾ ਧੰਨਵਾਦ ਅੰਮਿ੍ਤਸਰ, 20 ਜੂਨ (ਪੰਜਾਬ ਪੋਸਟ- ਮਨਜੀਤ ਸਿੰਘ) – ਸਥਾਨਕ ਸਰਕਾਰਾਂ ਅਤੇ ਸੈਰ ਸਪਾਟਾ ਤੇ ਸੱਭਿਆਚਾਰ ਮਾਮਲਿਆਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਅੱਜ ਪੰਜਾਬ ਵਿਧਾਨ ਸਭਾ ਵਿੱਚ ਪੇਸ਼ ਕੀਤੇ ਬਜਟ ਨੂੰ ਵਿਕਾਸਮੁਖੀ, ਲੋਕ ਪੱਖੀ ਅਤੇ …

Read More »

ਵਿਰਸਾ ਵਿਹਾਰ ਵਿਖੇ ਦੋ ਬਾਲ ਨਾਟਕਾਂ ਦੀ ਪੇਸ਼ਕਾਰੀ 21 ਜੂਨ ਨੂੰ

ਅੰਮ੍ਰਿਤਸਰ, 21 ਜੂਨ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ)  – ਸਥਾਨਕ ਵਿਰਸਾ ਵਿਹਾਰ ਵਿਖੇ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਗਾਂਧੀ ਗਰਾਊਂਡ ਵਿਖੇ 15 ਰੋਜ਼ਾ ਬਾਲ ਰੰਗਮੰਚ ਵਰਕਸ਼ਾਪ ਦੌਰਾਨ ਵੱਖ-ਵੱਖ ਸਕੂਲਾਂ ਦੇ 6 ਤੋਂ 12 ਸਾਲ ਦੇ ਬਚਿਆਂ ਨੇ ਸ਼੍ਰੋਮਣੀ ਨਾਟਕਕਾਰ ਅਤੇ ਰਾਸ਼ਟਰਪਤੀ ਐਵਾਰਡ ਪ੍ਰਾਪਤ ਕੇਵਲ ਧਾਲੀਵਾਲ ਦੀ ਦੇਖ-ਰੇਖ `ਚ ਰੰਗਮੰਚ ਅਤੇ ਨਿ੍ਰਤ ਦੀ ਸਿਖਲਾਈ ਇਮੈਨੂਅਲ ਸਿੰਘ, ਸਰਬਜੀਤ ਸਿੰਘ ਲਾਡਾ ਅਤੇ ਨਰਿੰਦਰ ਸੇਠੀ …

Read More »

ਸਿਡਾਨਾ ਦਾ ਨਿਸ਼ਾਨਬੀਰ ਸਿੰਘ ਏਮਜ਼ ਪ੍ਰੀਖਿਆ ‘ਚ ਜਿਲ੍ਹੇ ’ਚ ਅੱਵਲ

ਅੰਮ੍ਰਿਤਸਰ, 19 ਜੂਨ (ਜਗਦੀਪ ਸਿੰਘ ਸੱਗੂ) – ਸਥਾਨਕ ਸਿਡਾਨਾ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀ ਨਿਸ਼ਾਨਬੀਰ ਸਿੰਘ ਨੇ ਆਲ ਇੰਡੀਆ ਇੰਸਟੀਚਿਊਟਸ ਆਫ ਮੈਡੀਕਲ ਸਾਇੰਸਜ (ਏਮਜ) ਦੀ ਪ੍ਰੀਖਿਆ ਵਿਚ 237ਵਾਂ ਰੈਂਕ ਲੈ ਕੇ ਜਿਲ੍ਹੇ ਵਿਚ ਪਹਿਲਾ ਸਥਾਨ ਹਾਸਲ ਕੀਤਾ ਹੈ।ਪਿੰਡ ਭੋਮਾ ਵਡਾਲਾ ਦੇ ਇਕ ਸਾਧਾਰਨ ਪਰਿਵਾਰ ਤੋਂ ਨਿਸ਼ਾਨਬੀਰ ਸਿੰਘ ਦੇ ਪਿਤਾ ਹਰਜੀਤ ਸਿੰਘ ਰਿਟਾਇਡ ਪੁਲਿਸ ਅਫਸਰ ਹਨ।ਇਸ ਅਹਿਮ ਪ੍ਰਾਪਤੀ ਬਾਰੇ ਨਿਸ਼ਾਨਬੀਰ ਸਿੰਘ ਦਾ …

Read More »

ਉਟਾਲਾਂ ਦੇ ਕ੍ਰਿਕਟ ਟੂਰਨਾਮੈਂਟ ਵਿੱਚ ਖੱਟਰਾਂ ਦੀ ਟੀਮ ਨੇ ਬਾਜ਼ੀ ਮਾਰੀ

ਗੁਰਪ੍ਰੀਤ ਘੁੱਦੀ ਮੈਨ ਆਫ ਦੀ ਮੈਚ ਬਣਿਆ ਸਮਰਾਲਾ, 19 ਜੂਨ (ਪੰਜਾਬ ਪੋਸਟ- ਕੰਗ) – ਇੱਥੋਂ ਨਜਦੀਕੀ ਪਿੰਡ ਉਟਾਲਾਂ ਵਿਖੇ ਸਮੂਹ ਨਗਰ ਨਿਵਾਸੀ, ਪ੍ਰਵਾਸੀ ਵੀਰਾਂ ਅਤੇ ਗਰਾਮ ਪੰਚਾਇਤ ਦੇ ਸਹਿਯੋਗ ਨਾਲ ਤਿੰਨ ਰੋਜਾ ਕ੍ਰਿਕਟ ਟੂਰਨਾਮੈਂਟ ਸਕੂਲ ਦੇ ਗਰਾਊਂਡ ਵਿਖੇ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਸਕਰਨ ਕਲੇਰ ਅਤੇ ਗਗਨ ਸੋਖੀ ਨੇ ਦੱਸਿਆ ਕਿ ਇਸ ਖੇਡ ਮੇਲੇ ਦਾ ਉਦਘਾਟਨ ਬੱਬੀ ਸਰਪੰਚ …

Read More »

ਸਰਕਾਰੀ ਪ੍ਰਾਇਮਰੀ ਸਕੂਲ ਘੁਲਾਲ ਵਿਖੇ ਸਮਰ ਕੈਂਪ ਸਮਾਪਤ

ਸਮਰਾਲਾ, 19 ਜੂਨ (ਪੰਜਾਬ ਪੋਸਟ- ਕੰਗ) –  ਸਰਕਾਰੀ ਪ੍ਰਾਇਮਰੀ ਸਕੂਲ ਘੁਲਾਲ ਵਿਖੇ ਜਸਬੀਰ ਕੌਰ ਬੀ.ਪੀ.ਈ.ਓ ਸਮਰਾਲਾ-2 ਦੀ ਦੇਖ ਰੇਖ ਅਤੇ ਸਕੂਲ ਇੰਚਾਰਜ ਸੰਜੀਵ ਕੁਮਾਰ ਦੀ ਅਗਵਾਈ ਹੇਠ ਸੱਤ ਰੋਜਾ ਸਮਰ ਕੈਂਪ ਲਗਾਇਆ ਗਿਆ। ਕੈਂਪ ਦੀ ਸਮਾਪਤੀ ਮੌਕੇ ਮੁੱਖ ਮਹਿਮਾਨ ਵਜੋਂ ਰਿਟਾਇਰ ਬੀ.ਪੀ.ਈ.ਓ ਭੂਸ਼ਨ ਖੰਨਾ  ਨੇ ਸਿਰਕਤ ਕੀਤੀਂ। ਇਸ ਮੌਕੇ ਸਕੂਲ ਇੰਚਾਰਜ ਸੰਜੀਵ ਕੁਮਾਰ ਨੇ ਵਿਦਿਆਰਥੀਆਂ ਦੀ ਸਮਰ ਕੈਂਪ ਦੌਰਾਨ ਕਾਰਗੁਜ਼ਾਰੀ …

Read More »

ਸ਼ਹਿਰ ਦੇ ਮਸਲੇ ਹੱਲ ਕਰਵਾਉਣ ਲਈ ਵਫਦ ਐਸ.ਡੀ.ਐਮ ਨੂੰ ਮਿਲਣ ਦਾ ਫੈਸਲਾ

ਸਮਰਾਲਾ, 19 ਜੂਨ (ਪੰਜਾਬ ਪੋਸਟ- ਕੰਗ) – ਲੋਕ ਸੰਘਰਸ਼ ਕਮੇਟੀ ਸਮਰਾਲਾ ਦੀ ਮੀਟਿੰਗ ਸਿਕੰਦਰ ਸਿੰਘ ਕਨਵੀਨਰ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਸ਼ਾਮਲ ਵੱਖ-ਵੱਖ ਜਨਤਕ ਜਮਹੂਰੀ, ਲੋਕ ਪੱਖੀ ਜਥੇਬੰਦੀਆਂ ਦੇ ਨੁਮਾਇੰਦਿਆਂ ਕੁਲਵੰਤ ਸਿੰਘ ਤਰਕ, ਭੁਪਿੰਦਰਪਾਲ ਸਿੰਘ, ਦਲੀਪ ਸਿੰਘ, ਸੰਗਤ, ਸਿੰਘ ਸੇਖੋਂ ਤੇ ਕੁਲਦੀਪ ਸਿੰਘ ਗਰੇਵਾਲ ਨੇ ਹਿੱਸਾ ਲਿਆ। ਮੀਟਿੰਗ ਦੀ ਕਾਰਵਾਈ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਲੋਕ ਸੰਘਰਸ਼ ਕਮੇਟੀ …

Read More »