Wednesday, November 25, 2026

ਪੰਜਾਬੀ

ਸਮਾਗਮਾਂ ਦੇ ਕੀਤੇ ਪ੍ਰਬੰਧਾਂ ਲਈ ਮੁੱਖ ਮੰਤਰੀ ਪੰਜਾਬ ਸ. ਬਾਦਲ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਦੀ ਸਰਹਾਨਾ

ਡਿਪਟੀ ਕਮਿਸ਼ਨਰ ਨੇ ਸਮੂਹ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਦਿੱਤੀ ਵਧਾਈ ਅੰਮ੍ਰਿਤਸਰ, 15 ਜੁਲਾਈ (ਗੁਰਚਰਨ ਸਿੰਘ ) – ਅੰਮ੍ਰਿਤਸਰ ਵਿਖੇ ਕੀਤੇ ਗਏ ਇਤਿਹਾਸਕ ਸਮਾਗਮ ਹਰ ਪੱਖ ਤੋਂ ਪੁਖਤਾ ਤੇ ਸੁਚਾਰੂ ਢੰਗ ਨਾਲ ਕੀਤੇ ਗਏ ਸਨ, ਜਿਸ ਕਾਰਨ ਸ. ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਨੇ ਜ਼ਿਲ੍ਹਾ ਅੰਮ੍ਰਿਤਸਰ ਦੀ ਸਰਾਹਨਾ ਕੀਤੀ। ਉਨਾਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਪ੍ਰਦੀਪ ਸੱਭਰਵਾਲ ਸਮੇਤ ਸਮੂਹ ਅਧਿਕਾਰੀਆਂ ਨੂੰ …

Read More »

ਡੀ.ਏ.ਵੀ. ਪਬਲਿਕ ਸਕੂਲ ਵਿਖੇ ਅਧਿਆਪਕਾਂ ਲਈ ਅਧਿਆਪਨ ਸਮਰੱਥਾ ਵਧਾਉਣ ਸੰਬੰਧੀ ਵਰਕਸ਼ਾਪ

ਅੰਮ੍ਰਿਤਸਰ, 15 ਜੁਲਾਈ (ਜਗਦੀਪ ਸਿੰਘ ਸੱਗੂ) – ਡੀ.ਏ.ਵੀ. ਸੈਂਟਰ ਆਫ਼ ਐਕਸੀਲੈਂਸ ਦੇ ਖੇਤਰੀ ਟਰੇਨਿੰਗ ਸੈਂਟਰ ਅੰਮ੍ਰਿਤਸਰ ਜ਼ੋਨ ਵੱਲੋਂ ਡੀ.ਏ.ਵੀ. ਕਾਲਜ ਮੈਨੇਜਿੰਗ ਕਮੇਟੀ, ਨਵੀਂ ਦਿੱਲੀ ਦੀ ਅਗਵਾਈ ਹੇਠ ਸਥਾਨਕ ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ ਵਿਖੇ ਅਧਿਆਪਕਾਂ ਦੀ ਅਧਿਆਪਨ ਸਮਰੱਥਾ ਵਧਾਉਣ ਸੰਬੰਧੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਇਲਾਕੇ ਦੀਆਂ ਵੱਖਵੱਖ ਡੀ.ਏ.ਵੀ. ਸੰਸਥਾਵਾਂ ਦੇ ਵੱਖਵੱਖ ਵਿਸ਼ਿਆਂ ਨਾਲ ਸੰਬੰਧਿਤ 43 ਅਧਿਆਪਕਾਂ ਨੇ …

Read More »

ਸ਼ਰਾਬੀ ਗੀਤ ਸਿਰਫ਼ ਐਕਟਿੰਗ – ਹਾਕਮ ਬਖਤੜੀਵਾਲਾ

  ਸੰਦੌੜ, 15 ਜੁਲਾਈ (ਹਰਮਿੰਦਰ ਸਿੰਘ) – ਪੰਜਾਬ ਦੇ ਪ੍ਰਸਿੱਧ ਲੋਕ ਗਾਇਕ ਜੋੜੀ ਹਾਕਮ ਬਖਤੜੀਵਾਲਾ ਅਤੇ ਦਲਜੀਤ ਕੌਰ ਦੁਆਰਾ ਗਾਇਆ ਸ਼ਰਾਬੀ ਗਾਣਾ ਸੋਸ਼ਲ ਮੀਡੀਏ ਰਾਹੀ ਵਾਇਰਲ ਹੋ ਕੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿਉਂਕਿ ਇਸ ਗੀਤ ਨੂੰ ਗਾਉਣ ਦੌਰਾਨ ਗਾਇਕ ਹਾਕਮ ਬਖਤੜੀਵਾਲਾ ਵੱਲੋਂ ਗੀਤ ਦੇ ਬੋਲਾਂ ਅਨੁਸਾਰ ਸ਼ਰਾਬੀ ਦਾ ਰੋਲ ਇਸ ਕਦਰ ਕੀਤਾ ਕਿ ਹਰੇਕ ਦੇਖਣ ਵਾਲੇ ਨੂੰ ਯਕੀਨ …

Read More »

 ਬੀ. ਬੀ. ਕੇ. ਡੀ. ਏ. ਵੀ ਕਾਲਜ ਦੀ ਹਰਗੁਣ ਕੌਰ ਨੇ ਬੀ. ਏ. ਸਮੈਸਟਰ ਛੇਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ

ਅੰਮ੍ਰਿਤਸਰ, 15 ਜੁਲਾਈ (ਜਗਦੀਪ ਸਿੰਘ ਸੱਗੂ) – ਬੀ. ਬੀ. ਕੇ. ਡੀ. ਏ. ਵੀ ਕਾਲਜ ਦੀ ਵਿਦਿਆਰਥਣ ਹਰਗੁਣ ਕੌਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਦੀ ਪ੍ਰੀਖਿਆ ਬੀ. ਏ ਸਮੈਸਟਰ ਛੇਵਾਂ ਵਿਚ ਪਹਿਲਾ ਸਥਾਨ ਹਾਸਲ ਕੀਤਾ। ਕੁੱਲ 14 ਮੈਰਿਟਾ ਬੀ. ਏ. ਸਮੈਸਟਰ ਛੇਵਾਂ ਹਰਗੁਨ ਕੌਰ ਨੇ ਯੂਨੀਵਰਸਿਟੀ ਵਿਚੋਂ ਪਹਿਲਾ ਸਥਾਨ ਹਾਸਲ ਕਰਦੇ ਹੋਏ 2400 ਵਿਚੋਂ 2055 ਅੰਕ ਪ੍ਰਾਪਤ ਕੀਤੇ।ਦਮਨਪ੍ਰੀਤ ਕੌਰ ਨੇ ਯੂਨੀਵਰਸਿਟੀ …

Read More »

ਬਾਬਾ ਫ਼ਰੀਦ ਸੰਸਥਾ ਵੱਲੋਂ ਸਕਿੱਲ ਇੰਡੀਆ ਦੇ ਖੇਤਰ ਵਿੱਚ ਭਾਰਤ ਦਾ ਸਭ ਤੋਂ ਵੱਡਾ ਉਪਰਾਲਾ

ਬਠਿੰਡਾ, 15 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) -ਨੋਜਵਾਨ ਹੁਨਰ ਵਿਕਾਸ ਵਿੱਚ ਨਿਵੇਸ਼ ਦੇ ਮਹੱਤਵ ਦੇ ਬਾਰੇ ਜਾਗਰੁਕਤਾ ਪੈਦਾ ਕਰਨ ਲਈ ਯੂਨੇਸਕੋ ਵਲੋਂ ਪਹਿਲਾ ‘ਵਿਸ਼ਵ ਨੋਜਵਾਨ ਕੁਸ਼ਲਤਾ ਦਿਵਸ’ 15 ਜੁਲਾਈ 2015 ਨੂੰ ਮਨਾਉਣ ਦਾ ਫੈਸਲਾ ਲਿਆ ਗਿਆ।ਇਸ ਦੇ ਤਹਿਤ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਇਸ ਦਿਨ ਦੇ ਮੌਕੇ ਤੇ ‘ਸਕਿੱਲ ਇੰਡੀਆ ਮੁਹਿੰਮ’ ਨੂੰ ਸ਼ੁਰੂ ਕੀਤਾ ਜਾ …

Read More »

ਵਿਗਿਆਨਕ ਸਲਾਹਕਾਰ ਕਮੇਟੀ ਦੀ ਮੀਟਿੰਗ ਆਯੋਜਿਤ

ਬਠਿੰਡਾ, 15 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) -ਸਥਾਨਕ ਕ੍ਰਿਸ਼ੀ ਵਿਗਿਆਨ ਕੇਂਦਰ ਵਿਖੇ ਵਿਗਿਆਨਕ ਸਲਾਹਕਾਰ ਕਮੇਟੀ ਦੀ ਮੀਟਿੰਗ ਹੋਈ, ਜਿਸ ਨੂੰ ਡਾ: ਜਗਦੀਸ਼ ਗਰੋਵਰ ਸਹਿਯੋਗੀ ਨਿਰਦੇਸ਼ਕ ਕ੍ਰਿਸ਼ੀ ਵਿਗਿਆਨ ਕੇਂਦਰ ਨੇ ਦੱਸਿਆ ਕਿ ਇਸ ਮੀਟਿੰਗ ਦਾ ਮੁੱਖ ਮੰਤਵ ਪਿਛਲੇ ਸਮੇਂ ਦੌਰਾਨ ਕੇਂਦਰ ਵਿਖੇ ਕੀਤੇ ਕੰਮਾਂ ਨੂੰ ਉਲੀਕਣਾ ਹੁੰਦਾ ਹੈ। ਡਾ: ਗਰੋਵਰ ਨੇ ਇਸ ਕੇਂਦਰ ਦੁਆਰਾ ਪਿਛਲੇ ਸਮੇਂ ਦੌਰਾਨ ਕੀਤੀਆਂ ਪ੍ਰਾਪਤੀਆਂ …

Read More »

ਨੌਜਵਾਨ ਨਸ਼ਿਆਂ ਤੋਂ ਦੂਰ ਹੋ ਕੇ ਆਪਣੀ ਸ਼ਕਤੀ ਉਸਾਰੂ ਕੰਮਾਂ ਵਿੱਚ ਲਾਉਣ-ਬੀ.ਡੀ.ਪੀ.ਓ ਨਥਾਣਾ

ਬਲਾਕ ਨਥਾਣਾ ਦੇ ਨੌਜਵਾਨਾਂ ਨੂੰ ਨਸ਼ਾਖੋਰੀ ਵਿਰੁੱਧ ਡੱਟਣ ਲਈ ਦਿੱਤੀ ਟ੍ਰੇਨਿੰਗ ਬਠਿੰਡਾ, 15 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) -ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਆਪਣੀ ਸ਼ਕਤੀ ਉਸਾਰੂ ਕੰਮਾਂ ਵਿੱਚ ਲਗਾਉਣ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬਲਾਕ ਵਿਕਾਸ ਤੇ ਪੰਚਾਇਤ ਅਫਸਰ (ਬੀ.ਡੀ.ਪੀ.ਓ) ਨਥਾਣਾ ਮੈਡਮ ਕਵਿਤਾ ਗਰਗ ਨੇ ਨਹਿਰੂ ਯੁਵਾ ਕੇਂਦਰ ਬਠਿੰਡਾ ਵੱਲੋਂ ਪਿੰਡ ਪੱਧਰੀ ਕੋਆਰਡੀਨੇਟਰਾਂ ਨੂੰ ਦਿੱਤੀ ਜਾਣ ਵਾਲੀ …

Read More »

ਹੈਵੀ ਵਹੀਕਲ ਕਰਦੇ ਨੇ ਨਿੱਤ ਨੁਕਸਾਨ-ਬਾਈਪਾਸ ਦੀ ਅਣਹੋਂਦ ਕਾਰਨ ਸ਼ਹਿਰ ਵਾਸੀ ਪ੍ਰੇਸ਼ਾਨ

ਬਟਾਲਾ, 15 ਜੁਲਾਈ (ਨਰਿੰਦਰ ਸਿੰਘ ਬਰਨਾਲ)- ਸ਼ਹਿਰ ਵਿਚੋਂ ਲੰਘਣ ਵਾਲੇ ਭਾਰੀ ਤੇ ਲੰਮੇ ਟਰੱਕ ਆਮ ਹੀ ਵੇਖੇ ਜਾ ਸਕਦੇ ਹਨ। ਸ਼ਹਿਰ ਵਿੱਚੋਂ ਲੰਘਣ ਦਾ ਕਾਰਨ ਬਾਈ ਪਾਸ ਦੀ ਅਣਹੋਂਦ ਹੈ ਤੇ ਇਹ ਨਿੱਤ ਕਰਮ ਹੀ ਹੈ।ਜਲੰਧਰ ਰੋਡੇ ਤੇ ਸ੍ਰੀ ਹਰਗੋਬਿੰਦਪੁਰ ਨੂੰ ਜਾਣ ਵਾਲੇ ਟਰੱਕਾਂ ਤੇ ਟਰਾਲਿਆਂ ਨੇ ਕਈ ਜਾਨਾ ਵੀ ਲਈਆਂ ਹਨ। ਅੱਜ ਸਵੇਰੇ ਇੱਕ ਭਾਰੀ ਵਹੀਕਲ ਨੇ ਜਲੰਧਰ ਤੇ …

Read More »

 ਵਿੱਤ ਮੰਤਰੀ ਅਰੁਣ ਜੇਤਲੀ ਏਮਜ਼ ਅੰਮ੍ਰਿਤਸਰ ਨੂੰ ਦੇਣ ਦੇ ਅਪਣੇ ਕੀਤੇ ਵਾਅਦੇ ਤੋਂ ਭੱਜੇ – ਸ. ਅੋਜਲਾ

ਅੰਮ੍ਰਿਤਸਰ, 15 ਜੂਲਾਈ (ਗੁਰਚਰਨ ਸਿੰਘ) ਕੇਂਦਰੀ ਵਿੱਤ ਮੰਤਰੀ ਸ੍ਰੀ ਅਰੁਣ ਜੇਤਲੀ ਵਲੋਂ ਅੰਮ੍ਰਿਤਸਰ ਵਿੱਚ ਕੀਤੀ ਗਈ ਰੈਲੀ ਸਾਬਕਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਦੀਆਂ ਸ਼ਹਿਰ ‘ਚ ਕੀਤੀਆ ਗਈਆਂ ਰੈਲੀਆਂ ਦੇ ਮੁਕਾਬਲੇ ਕੁੱਝ ਵੀ ਨਹੀ ਸੀ। ਇਨਾ੍ਹ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸ ਜਿਲਾ੍ਹ ਦਿਹਾਤੀ ਪ੍ਰਧਾਨ ਗੁਰਜੀਤ ਸਿੰਘ ਅੋਜਲਾ ਨੇ ਕਰਦਿਆਂ ਕਿਹਾ ਕਿ ਅਕਾਲੀ ਭਾਜਪਾ ਆਗੂਆਂ ਵਲੋ ਕਰਵਾਈ ਗਈ ਰੈਲੀ ਦੇ ਮੇੈਦਾਨ ਨੂੰ …

Read More »

ਕਨੂੰਨ ਦੀ ਉਲੰਘਣਾ ਕਰਨ ਵਾਲਿਆਂ ਨੂੰ ਬਖ਼ਸਿਆ ਨਹੀਂ ਜਾਵੇਗਾ – ਏ.ਐਸ.ਆਈ ਸੂਬਾ ਸਿੰਘ

ਅੰਮ੍ਰਿਤਸਰ, 14 ਜੁਲਾਈ (ਗੁਰਚਰਨ ਸਿੰਘ) – ਪੁਲਿਸ ਕਮਿਸ਼ਨਰ ਸ੍ਰ. ਜਤਿੰਦਰ ਸਿੰਘ ਔਲਖ ਦੇ ਦਿਸ਼ਾ ਨਿਰਦੇਸ਼ਾਂ ‘ਤੇ ਨਸ਼ੇੜੀਆਂ, ਲੁਟੇਰਾ ਗ੍ਰੋਹ ਅਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਪੁਲਿਸ ਵਲੋਂ ਵਿਸ਼ੇਸ਼ ਚੌਕਸੀ ਵਰਤੀ ਜਾ ਰਹੀ ਹੈ ਅਤੇ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲਿਆਂ ਤੇ ਨਿਯਮਾਂ ਦੀ ਉਲਘਣਾ ਕਰਨ ਨੂੰ ਨੱਥ ਪਾਉਣ ਲਈ ਨਾਕੇ ਲਗਾ ਕੇ ਚੈਕਿੰਗ ਕੀਤੀ ਜਾ ਰਹੀ ਹੈ।ਥਾਣਾ ਬੀ-ਡਵੀਜ਼ਨ ਦੇ ਏ.ਐਸ.ਆਈ …

Read More »