Sunday, December 15, 2024

ਲੇਖ

ਮੋਬਾਈਲ ਨੇ ਵਿਗਾੜਿਆ ਪ੍ਰਾਹੁਣਚਾਰੀ ਦਾ ਮੁਹਾਂਦਰਾ

ਅੱਜ ਤੋਂ ਲਗਭਗ ਤਿੰਨ-ਚਾਰ ਦਹਾਕੇ ਪਹਿਲਾਂ ਜਦ ਕਿਤੇ ਕਿਸੇ ਦੇ ਘਰ ਪ੍ਰਾਹੁਣੇ ਆਉਂਦੇ ਤਾਂ ਘਰਵਾਲਿਆਂ ਨੂੰ ਅਥਾਹ ਚਾਅ ਚੜ੍ਹ ਜਾਂਦਾ।ਨਿੱਕੇ ਜੀਆ ਤੋਂ ਲੈ ਕੇ ਵੱਡੇ ਜੀਅ ਤੱਕ ਸਾਰਾ ਪਰਿਵਾਰ ਘਰ ਆਏ ਮਹਿਮਾਨਾਂ ਦੇ ਆਲੇ-ਦੁਆਲੇ ਬੈਠ ਜਾਂਦਾ ਤੇ ਸਭ ਦੀ ਸੁੱਖ ਸਾਂਦ ਪੁੱਛਦਾ।ਗੱਲਾਂ-ਬਾਤਾਂ ਦਾ ਸਿਲਸਿਲਾ ਚੱਲਦਿਆਂ ਪਤਾ ਹੀ ਨਾ ਚੱਲਦਾ ਕਿਹੜੇ ਵੇਲੇ ਦਿਨ ਢਲ ਜਾਂਦਾ।ਘਰ ਆਏ ਮਹਿਮਾਨਾਂ ਦੀ ਸੇਵਾ ਕਰਨੀ ਲੋਕ …

Read More »

ਏਥੇ ਹਰ ਕੋਈ ਚੋਰ ਹੈ ?

ਬੀਤੇ ਦਿਨੀਂ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਰਾਜਿੰਦਰਗੜ੍ਹ ਨੇੜੇ ਸੇਬਾਂ ਦਾ ਟਰੱਕ ਪਲਟਣ ਉਪਰੰਤ ਸੇਬਾਂ ਦੀਆਂ ਪੇਟੀਆਂ ਚੁੱਕ ਕੇ ਲੈ ਜਾਣ ਦੀ ਸ਼ੋਸ਼ਲ ਮੀਡੀਆ ’ਤੇ ਵਾਇਰਲ ਹੋਈ ਵੀਡੀਓ ਹਰ ਥਾਂ ਚਰਚਾ ਦਾ ਵਿਸ਼ਾ ਬਣੀ।ਹਰ ਕੋਈ ਸੇਬ ਚੁੱਕ ਕੇ ਲੈ ਜਾਣ ਵਾਲੇ ਰਾਹਗੀਰਾਂ ਨੂੰ ਲਾਹਨਤਾਂ ਪਾ ਰਿਹਾ ਹੈ।ਕਈ ਤਾਂ ਇਸ ਘਟਨਾ ਨੂੰ ਪੰਜਾਬੀਆਂ ਦੀ ਇਜ਼ਤ ਉਤੇ ਧੱਬਾ ਗ਼ਰਦਾਨ ਰਹੇ ਹਨ।ਹਾਲਾਂ ਕਿ …

Read More »

ਅਦੁੱਤੀ ਸ਼ਖ਼ਸੀਅਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ

ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਿਸ਼ਵ ਦੇ ਧਾਰਮਿਕ ਇਤਿਹਾਸ ਅੰਦਰ ਉਹ ਰਹਿਬਰ ਹਨ, ਜਿਨ੍ਹਾਂ ਦਾ ਜੀਵਨ ਅਤੇ ਸ਼ਖ਼ਸੀਅਤ ਮਾਨਵਤਾ ਲਈ ਚਾਨਣ ਮੁਨਾਰਾ ਹੈ।ਗੁਰੂ ਸਾਹਿਬ ਜੀ ਨੇ ਆਪਣਾ ਸਰਬੰਸ ਧਰਮ ਤੇ ਮਨੁੱਖੀ ਕਦਰਾਂ-ਕੀਮਤਾਂ ਦੀ ਮਜ਼ਬੂਤੀ ਅਤੇ ਜ਼ੁਲਮ ਦੇ ਖ਼ਾਤਮੇ ਲਈ ਕੁਰਬਾਨ ਕੀਤਾ। ਇਹ ਕੋਈ ਛੋਟੀ ਗੱਲ ਨਹੀਂ ਕਿ ਆਪਣਾ ਸਾਰਾ ਪਰਿਵਾਰ ਵਾਰ ਕੇ ਵੀ ਕੋਈ ਗਿਲਾ ਨਹੀਂ, ਸਗੋਂ ਕਰਤਾ …

Read More »

ਧਰਮ ਇਤਿਹਾਸ ਦਾ ਅਦੁੱਤੀ ਪੰਨਾ : ਸਾਕਾ ਸਰਹਿੰਦ

ਸਰਬੰਸਦਾਨੀ, ਸਾਹਿਬ-ਏ-ਕਮਾਲ, ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਾਹਬਜ਼ਾਦਿਆਂ ਦੀ ਸ਼ਹਾਦਤ ਦਾ ਇਤਿਹਾਸ ਇੱਕ ਅਜਿਹਾ ਪੰਨਾ ਹੈ, ਜੋ ਦੁਖਦ ਹੁੰਦਾ ਹੋਇਆ ਵੀ ਗੁਰਮਤਿ ਜੀਵਨ-ਜੁਗਤਿ ਦੀ ਪ੍ਰੇਰਨਾ ਦਿੰਦਾ ਹੈ।ਦੁਨੀਆਂ ਦੇ ਧਾਰਮਿਕ ਇਤਿਹਾਸ ਅੰਦਰ ਅਜਿਹੀ ਮਿਸਾਲ ਕਿਧਰੇ ਨਹੀਂ ਹੈ। ਧਰਮਾਂ ਦੇ ਇਤਿਹਾਸ ਵਿਚ ਸਾਕਾ ਸਰਹਿੰਦ ਇੱਕ ਨਿਵੇਕਲੀ ਘਟਨਾ ਹੈ, ਜਿਸ ਨੇ ਸਿੱਖ ਮਨਾਂ ਅੰਦਰ ਸਮੇਂ ਦੀ ਹਕੂਮਤ ਵਿਰੁੱਧ ਗੁੱਸੇ …

Read More »

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਸ਼ਾਨਦਾਰ ਪ੍ਰਾਪਤੀਆਂ ਨਾਲ ਸਾਲ-2022 ਨੂੰ ਅਲਵਿਦਾ

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 53 ਸਾਲਾਂ ਦੇ ਇਤਿਹਾਸ ਦੇ ਵਿਚ 2022 ਅਜਿਹਾ ਸਾਲ ਹੈ, ਜਿਸ ਦੇ ਵਿਚ ਯੂਨੀਵਰਸਿਟੀ ਇਕ ਤੋਂ ਬਾਅਦ ਇਕ ਮਾਰੇ ਗਏ ਮਾਅਰਕਿਆਂ ਦੇ ਨਾਲ ਪੂਰਾ ਸਾਲ ਚਰਚਾ ਵਿੱਚ ਰਹੀ। ਹਾਲ ਵਿਚ ਹੀ ਨੈਸ਼ਨਲ ਅਸੈਸਮੈਂਟ ਐਂਡ ਐਕਰੀਡੀਟੇਸ਼ਨ ਕੌਂਸਲ (ਨੈਕ) ਵੱਲੋਂ 3.85/4 ਵਿਚ ਏ++ ਦਰਜ਼ਾ ਪ੍ਰਾਪਤ ਕਰਕੇ ਕੌਮੀ ਅਤੇ ਕੌਮਾਂਤਰੀ ਪੱਧਰ ਦੇ ਉਚ ਸਿਖਿਆ ਅਦਾਰਿਆਂ ਦਾ ਧਿਆਨ ਆਪਣੇ …

Read More »

ਪੋਹ ਮਹੀਨੇ ਪਿਆ ਵਿਛੋੜਾ…….

ਪੋਹ ਮਹੀਨਾ ਉਹ ਮਹੀਨਾ ਹੈ ਜਿਸ ਵਿੱਚ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ 6 ਪੋਹ ਤੋਂ 12 ਪੋਹ ਤੱਕ ਆਪਣਾ ਸਾਰਾ ਪਰਿਵਾਰ ਦੇਸ਼ ਕੌਮ ਤੋਂ ਨਿਛਾਵਰ ਕਰ ਦਿੱਤਾ ਸੀ।6 ਪੋਹ ਗੁਰੂ ਸਾਹਿਬ ਨੇ ਆਪਣੇ ਪਰਿਵਾਰ ਸਮੇਤ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਸੀ ਕਿਲਾ ਛੱਡਣ ਤੋਂ ਬਾਅਦ ਜਦ ਮੁਗਲ ਫੋਜਾਂ ਗੁਰੂ ਜੀ ਦਾ ਪਿੱਛਾ ਕਰ ਰਹੀਆਂ ਸਨ।ਗੁਰੂ ਗੋਬਿੰਦ ਸਿੰਘ ਜੀ …

Read More »

ਸੀਸੁ ਦੀਆ ਪਰੁ ਸਿਰਰੁ ਨ ਦੀਆ

 ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਤੋਂ ਪਹਿਲਾਂ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਹੋਈ ਸੀ।ਉਹ ਸ਼ਹਾਦਤ ਬਹੁਤ ਮਹਾਨ ਸੀ ਪਰ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੁਨੀਆਂ ਦੇ ਇਤਿਹਾਸ ਵਿਚ ਇਕ ਬੇਮਿਸਾਲ ਘਟਨਾ ਹੈ।ਆਪਣੇ ਧਰਮ ਲਈ ਜਾਨ ਵਾਰ ਦੇਣੀ ਬਹੁਤ ਮਹਾਨ ਹੈ, ਪਰ ਦੂਜਿਆਂ ਦੇ ਧਰਮ ਲਈ ਸ਼ਹਾਦਤ ਦੇਣੀ ਵਿਸ਼ੇਸ਼ ਤੌਰ ‘ਤੇ ਮਹਾਨ ਹੈ।ਦੂਸਰੀ ਵਿਲੱਖਣ ਗੱਲ ਇਹ ਹੈ …

Read More »

ਰੁਮਾਂਸ, ਕਾਮੇਡੀ ਤੇ ਪਰਿਵਾਰਕ ਡਰਾਮੇ ਦਾ ਸੁਮੇਲ ਫਿ਼ਲਮ `ਤੇਰੇ ਲਈ`

 ਬਦਲਦੇ ਦੌਰ ਵਿੱਚ ਦੁਨੀਆਂ ਦੇ ਰੰਗ ਹੀ ਨਹੀਂ ਬਦਲੇ ਸਿਨਮਾ ਦੇ ਵੀ ਰੰਗ ਬਦਲ ਗਏ ਹਨ।ਫਿਲਮਾਂ ਬਦਲ ਗਈਆਂ ਹਨ।ਕਹਾਣੀਆਂ ਬਦਲ ਗਈਆਂ ਹਨ।ਫਿਲਮਾਂ ਵਿਚਲੀ ਮੁਹੱਬਤ ਦੇ ਰੰਗ ਅਤੇ ਅੰਦਾਜ਼ ਵੀ ਬਦਲ ਗਿਆ ਹੈ।ਪੰਜਾਬੀ ਫ਼ਿਲਮ `ਤੇਰੇ ਲਈ` ਇਸ ਬਦਲਦੇ ਦੌਰ ਦੀ ਖ਼ੂਬਸੂਰਤ ਪ੍ਰੇਮ ਕਹਾਣੀ ਹੈ।ਇਹ ਫ਼ਿਲਮ ਮੁਹੱਬਤ, ਪਰਿਵਾਰਕ ਡਰਾਮਾ ਤੇ ਕਾਮੇਡੀ ਨਾਲ ਲਬਰੇਜ਼ ਹੈ।ਪੰਜਾਬੀ ਸਿਨੇਮਾ ਦਾ ਜੱਟ ਟਿੰਕਾ ਯਾਨੀ ਹਰੀਸ਼ ਵਰਮਾ ਇਸ …

Read More »

ਪ੍ਰਿਥੀ ਚੰਦ ਗਰਗ ਦੀ ਦੂਸਰੀ ਬਰਸੀ ‘ਤੇ ਵਿਸ਼ੇਸ਼

‘ਬਾਪੂ’ ਉਹ ਰੱਬ ਦਾ ਇਕ ਤੋਹਫ਼ਾ ਹੈ, ਜੋ ਆਪਣੇ ਬਾਰੇ ਕੁੱਝ ਨਹੀ ਸੋਚਦਾ ਸਦਾ ਬੱਚਿਆਂ ਦੀਆਂ ਜਰੂਰਤਾਂ ਪੂਰੀਆਂ ਕਰਦਾ ਰਹਿੰਦਾ ਹੈ।ਹਰ ਮੁਸ਼ਕਲ ਆਸਾਨ ਹੁੰਦੀ ਹੈ, ਜਦੋਂ ਪਿਤਾ ਨਾਲ ਹੋਵੇ।ਪਿਤਾ ਸੁਭਾਅ ਦਾ ਗਰਮ, ਪਰ ਦਿਲ ਦਾ ਨਰਮ, ਉਹ ਮਾਂ ਤੋਂ ਵੀ ਜਿਆਦਾ ਪਿਆਰ ਕਰਨ ਵਾਲਾ ਹੁੰਦਾ ਹੈ।ਮਾਂ ਪਿਆਰ ਲੁਕਾਉਂਦੀ ਨਹੀਂ, ਪਿਤਾ ਪਿਆਰ ਦਿਖਾਉਂਦਾ ਨਹੀਂ। ਸ਼ਵ. ਪ੍ਰਿਥੀ ਚੰਦ ਗਰਗ ਵੀ ਬਹੁਤ ਹੀ …

Read More »

5 ਪਰਵਾਸੀ ਕਹਾਣੀਕਾਰ (ਰਿਵਿਊ)

‘5 ਪਰਵਾਸੀ ਕਹਾਣੀਕਾਰ’ ਅਵਤਾਰ.ਐੱਸ ਸੰਘਾ ਦਾ ਸਾਹਿਤਕ ਕਲਾਕਾਰਾਂ ਵਿਚ ਸਾਂਝ ਪੈਦਾ ਕਰਨ ਵੱਲ ਇੱਕ ਖੂਬਸੂਰਤ ਉਪਰਾਲਾ ਹੈ।ਇਸ ਪ੍ਰਕਾਰ ਦੀ ਆਪਸੀ ਸਾਂਝ ਇਕ ਦੂਜੇ ਤੋਂ ਕੁੱਝ ਨਾ ਕੁੱਝ ਨਵਾਂ ਸਿੱਖਣ ਵੱਲ ਇਕ ਨਿੱਗਰ ਕਦਮ ਹੁੰਦੀ ਹੈ।ਖੁਦ ਇਕ ਸੁਲਝਿਆ ਹੋਇਆ ਕਹਾਣੀਕਾਰ ਤੇ ਨਾਵਲਕਾਰ ਹੁੰਦੇ ਹੋਏ ਅਵਤਾਰ.ਐੱਸ ਸੰਘਾ ਨੇ ਆਸਟਰੇਲੀਆ ਅਤੇ ਇੰਗਲੈਂਡ ਵਿਚੋਂ ਆਪਣੇ ਨਾਲ ਐਸੇ ਕਹਾਣੀਕਾਰ ਜੋੜੇ ਹਨ, ਜਿਹੜੇ ਕਹਾਣੀ ਦੇ ਖੇਤਰ …

Read More »