Sunday, February 1, 2026

ਕਹਾਣੀਆਂ

ਚਿੜੀ ਤੇ ਉਸ ਦੇ ਬੋਟ (ਬਾਲ ਕਹਾਣੀ)

             ਇੱਕ ਵਾਰ ਦੀ ਗੱਲ ਹੈ ਇੱਕ ਜੰਗਲ ਵਿੱਚ ਬਹੁਤ ਸਾਰੇ ਪੰਛੀ ਤੇ ਚਿੜੀਆਂ ਰਹਿੰਦੀਆਂ ਸਨ।ਇੱਕ ਵਾਰੀ ਇੱਕ ਚਿੜੀ ਸੀ।ਉਸ ਦੀ ਇੱਕ ਦੂਜੀ ਚਿੜੀ ਨਾਲ ਲੜਾਈ ਹੋ ਗਈ।ਜਦੋਂ ਉਹ ਦੂਸਰੇ ਦਿਨ ਆਪਣੇ ਬੱਚਿਆਂ ਦਾ ਪੇਟ ਭਰਨ ਲਈ ਚੋਗਾ ਚੁਗਣ ਗਈ ਤਾਂ ਦੂਸਰੀ ਚਿੜੀ ਉਸ ਦੇ ਬੱਚਿਆਂ ਨੂੰ ਭੋਜਨ ਖੁਆ ਕੇ ਉਹਨਾਂ ਨੂੰ ਆਪਣੇ ਨਾਲ ਲੈ ਗਈ। ਜਦੋਂ ਚਿੜੀ ਵਾਪਸ …

Read More »

ਸ਼ਹੀਦ (ਕਹਾਣੀ)

            “ਯੋਧਾ ਸਿਆਂ, ਆ ਅੱਜ ਜਿਹੜੀ ਸ਼ਹੀਦ ਦੇ ਪਰਿਵਾਰ ਦੀ “ਤੂੰ ਤੂੰ, ਮੈਂ ਮੈਂ” ਹੋਈ ਆ ਸਰਪੰਚ ਨਾਲ, ਸਾਰਾ ਪਿੰਡ ਥੂ ਥੂ ਕਰਦਾ ਪਿਆ ਇਸ ਸਰਪੰਚ ਨੂੰ ! ਐਵੇਂ ਸਿਰ ਸੁਆਹ ਪੁਆਈ ਆਪਣੇ ਇਹਨੇਂ ਸ਼ਹੀਦ ਨੂੰ ਮਾੜਾ ਬੋਲ ਕੇੇ !” ਸੱਜਣ ਸਿੰਘ ਨੇ ਨਿਰਾਸ਼ ਹੁੰਦਿਆਂ ਯੋਧਾ ਸਿਉਂ ਨੂੰ ਕਿਹਾ। “ਵੈਸੇ ਸੱਜਣ ਸਿਆਂ, ਇਹ ਸਰਪੰਚ ਸ਼ਹੀਦ ਬੀਰ ਸਿੰਘ ਦੇ ਭੋਗ `ਤੇ …

Read More »

ਬਾਬੇ ਭਾਨੇ ਦਾ ਮੋਬਾਇਲ (ਵਿਅੰਗ)

     “ਆ ਬਈ ਭਾਨਿਆ ਬੜਾ ਕੁਵੇਲਾ ਕਰ `ਤਾ ਅੱਜ, ਤੇਰੇ ਬਿਨਾਂ ਵੇਖ ਲੈ ਇੱਕ ਵੀ ਸਰ ਨਹੀਂ ਬਣੀ”, ਸ਼ਿੰਦਰ ਨੇ ਭਾਨੇ ਨੂੰ ਪਿੱਪਲ ਵਾਲੇ ਥੜੇ ਦੇ ਕੋਲ ਆਉਂਦਾ ਵੇਖ ਕੇ ਕਿਹਾ।        “ਓਏ ਸ਼ਿੰਦਰਾ ਕਿੱਥੇ…ਘਰੇ ਤਾਂ ਡੰਗਰ-ਪਸ਼ੂ ਤਾਂ ਮੇਰੇ ਗਲ਼ ਪਿਆ ਐ।ਜੀਤੋ ਤਾਂ ਕੁੜੀ ਕੋਲ ਗਈ ਐ।ਚਾਰ-ਪੰਜ ਦਿਨ ਲਾ ਕੇ ਆਊਂਗੀ।ਪਹਿਲਾਂ ਤਾਂ ਸਾਰੇ ਰਲ ਮਿਲ ਕੇ ਕੰਮ ਕਰ ਲੈਂਦੇ ਸੀ।ਹੁਣ …

Read More »

ਰਿਸ਼ਵਤ (ਮਿੰਨੀ ਕਹਾਣੀ)

         ਪਿਛਲੇ ਹਫ਼ਤੇ ਦੇਬੂ ਪਟਵਾਰੀ ਨੂੰ ਇੱਕ ਟੀਮ ਨੇ ਛਾਪਾ ਮਾਰ ਕੇ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ ਸੀ।ਪਰ ਦੋ-ਕੁ ਦਿਨਾਂ ਮਗਰੋਂ ਹੀ ਉਹ ਮੁੜ ਡਿਊਟੀ `ਤੇ ਹਾਜਰ ਹੋ ਗਿਆ।ਓਹਨੂੰ ਦਫਤਰ ਵਿੱਚ ਟੌਹਰ ਨਾਲ਼ ਬੈਠਿਆਂ ਦੇਖ ਕੇ ਮੱਘਰ ਨੰਬਰਦਾਰ ਕਹਿਣ ਲੱਗਾ,       “ਵਾਹ ਪਟਵਾਰੀ ਸਾਹਿਬ! ਆਹ ਤਾਂ ਮੇਰੀਆਂ ਅੱਖਾਂ ਨੂੰ ਯਕੀਨ ਨੀਂ ਆ ਰਿਹਾ, ਏਹੋ ਜਾ ਕਿਹੜਾ ਮੰਤਰ ਮਾਰ …

Read More »

ਮਾਪੇ (ਲਘੂ ਕਹਾਣੀ)

             ਨਿਮਾਣੇ ਦਾ ਸਾਥੀ ਸੱਥ ਵਿੱਚ ਬੈਠਾ ਭਰੇ ਮਨ ਨਾਲ ਬੋਲੀ ਜਾ ਰਿਹਾ ਸੀ।ਇਹ ਕਹਿੰਦਿਆਂ ਕਿ ਮੇਰਾ ਮਾਂ ਪਿਓ ਬਹੁਤ ਚੇਤੇ ਆਉਂਦਾ, ਉਸ ਦਾ ਗਚ ਭਰ ਆਇਆ।ਉਹ ਲਗਾਤਾਰ ਉਖੜੀ ਜਿਹੀ ਆਵਾਜ਼ ਨਾਲ ਬੋਲਦਾ, ਆਪਣੇ ਮਾਪਿਆਂ-ਸਹੂਲਤਾਂ ਕਰਕੇ ਇਸ ਤਰ੍ਹਾਂ ਮਹਿਸੂਸ ਹੁੰਦਾ ਜਿਵੇਂ ਮਾਪੇ ਅੱਜ ਵੀ ਅੱਖਾਂ ਸਾਹਮਣੇ ਘੁੰਮਦੇ ਉਸ ਦੀ ਸੁੱਖ ਸਾਂਦ ਪੁੱਛਦੇ ਰਹਿੰਦੇ ਹਨ।              ਜਦ ਉਹ ਆਪਣੇ ਬੱਚਿਆਂ ਦੀਆਂ …

Read More »

ਪੁੰਨ ਤੇ ਫ਼ਲੀਆਂ (ਮਿੰਨੀ ਕਹਾਣੀ)

            ਪਿੰਡ ਦੇ ਗੁਰਦੁਆਰੇ ਅਨਾਉਸਮੈਂਟ ਹੋਈ ਕਿ ਜਿਸ-ਜਿਸ ਮਾਈ ਭਾਈ ਨੇ ਹਜ਼ੂਰ ਸਾਹਿਬ ਦੇ ਦਰਸ਼ਨ ਕਰਨ ਜਾਣਾ ਹੈ, ਦੋ ਦਿਨ ਦੇ ਅੰਦਰ-ਅੰਦਰ ਫੀਸ ਜਮ੍ਹਾਂ ਕਰਵਾ ਕੇ ਸੀਟਾਂ ਬੁੱਕ ਕਰਵਾਓ ਜੀ।ਦੂਸਰੇ ਦਿਨ ਹੀ ਸਾਰੀਆਂ ਸੀਟਾਂ ਦੀ ਬੁੱਕਿੰਗ ਹੋ ਗਈ।ਸੀਟਾਂ ਖਤਮ ਹੋਣ ਕਾਰਨ ਬਹੁਤ ਯਾਤਰਾ ਦੇ ਚਾਹਵਾਨ ਵਾਪਸ ਮੁੜ ਗਏ।               ਜਦੋਂ ਜਾਣ ਵੇਲੇ ਸਵਾਰੀਆਂ ਬੱਸ ਚੜੀਆਂ ਤਾਂ ਕੰਡਕਟਰ ਕਹਿਣ ਲੱਗਿਆ, “ਬੜੀ …

Read More »

ਆਜ਼ਾਦੀ (ਮਿੰਨੀ ਕਹਾਣੀ)

          “ਅੱਜ ਦਾ ਦਿਨ ਬਹੁਤ ਹੀ ਅਨਮੋਲ, ਸ਼ਾਨੋ ਸ਼ੌਕਤ ਵਾਲਾ , ਆਜ਼ਾਦੀ ਦਾ ਇਤਿਹਾਸਕ ਦਿਨ ਹੈ।ਇਸ ਦਿਨ ਹੀ ਸਾਨੂੰ ਜ਼ਾਲਮ, ਅਕਿਰਤਘਣ, ਭਾਰਤ ਦੇਸ਼ ਨੂੰ ਲੁੱਟਣ ਵਾਲੀ ਅੰਗਰੇਜ਼ੀ ਹਕੂਮਤ ਤੋਂ ਆਜ਼ਾਦੀ ਪ੍ਰਾਪਤ ਹੋਈ ਸੀ।”ਪਿੰਡ ਦੇ ਸਰਪੰਚ ਹਾਕਮ ਸਿਉਂ ਦੇ ਬੋਲ ਸਕੂਲ ਦੀ ਸਟੇਜ ਤੋਂ ਕੰਧਾਂ ਕੋਠੇ ਟੱਪਦੇ, ਦਰੱਖਤਾਂ ਨੂੰ ਚੀਰਦੇ, ਪਿੰਡ ਦੇ ਦੂਜੇ ਬੰਨੇ ਤੱਕ ਸੁਣਾਈ ਦੇ ਰਹੇ ਸਨ।            ਪੰਦਰਾਂ …

Read More »

ਸਪਰੇਅ (ਮਿੰਨੀ ਕਹਾਣੀ)

         ਪਿੰਡ ਦੀ ਨਿਆਂਈ ਵਿੱਚ ਤੇਜਾ ਸਿੰਘ ਦੇ ਲਾਏ ਚਾਰ ਕਿੱਲੇ ਝੋਨੇ `ਤੇ ਸੂੰਡੀ ਨੇ ਹਮਲਾ ਕਰ ਦਿੱਤਾ।ਦਿਨੋ ਦਿਨ ਖਾਸਾ ਝੋਨਾ ਇਸ ਬਿਮਾਰੀ ਦੀ ਲਪੇਟ ਵਿੱਚ ਆ ਗਿਆ।ਤੇਜਾ ਸਿੰਘ ਨੇ ਆਪਣੇ ਮੁੰਡੇ ਨੂੰ ਸ਼ਹਿਰੋ ਜਾ ਕੇ ਵਧੀਆ ਕੀਟ ਨਾਸ਼ਕ ਸਪਰੇਅ ਲਿਆਉਣ ਲਈ ਕਿਹਾ।ਮੁੰਡਾ ਝੱਟ ਹੀ ਦਵਾਈ ਖਰੀਦ ਲਿਆਇਆ ਤੇ ਮੋਟਰ `ਤੇ ਜਾ ਸਪਰੇਅ ਕਰਨ ਦੀ ਤਿਆਰੀ ਕਰਨ ਲੱਗਾ ਮਗਰ ਹੀ …

Read More »

ਵਿਹਲ (ਮਿੰਨੀ ਕਹਾਣੀ)

        “ਕੀ ਗੱਲ ਪੁੱਤਰਾ, ਹੁਣ ਸਾਡੇ ਪਿੰਡ ਕਦੇ ਗੇੜਾ ਹੀ ਨੀ ਮਾਰਿਐ।” ਆਪਣੇ ਸਹੁਰੇ ਘਰ ਬੈਠੇ ਜਗਜੀਤ ਨੇ ਆਪਣੇ ਸਾਲੇ ਦੇ ਲੜਕੇ ਨੂੰ ਕਿਹਾ।        “ਫੁੱਫੜ ਜੀ, ਬੱਸ ਵਿਹਲ ਹੀ ਨੀ ਮਿਲਦੀ।” ਲੜਕਾ ਬੋਲਿਆ।        “ਪੁੱਤਰਾ, ਖਾਣਾ ਖਾਣ ਨੂੰ ਤਾਂ ਵਿਹਲ ਮਿਲ ਜਾਂਦੀ ਆ ਕਿ ਨਹੀਂ।” ਜਗਜੀਤ ਹੱਸਦਾ ਹੋਇਆ ਬੋਲਿਆ।        “ਹਾਂ, ਭਾਅ ਜੀ, ਖਾਣਾ ਖਾਣ ਦੀ ਤਾਂ ਇਹਨੂੰ ਵਿਹਲ …

Read More »

ਦਲਦਲ

          ਪਿੰਡ ਵੜਦਿਆਂ ਹੀ ਫਿਰਨੀ ਉੱਤੇ ਓਹਨਾਂ ਦਾ ਘਰ ਸੀ।ਜਿਸ ਨੂੰ ਲੱਗਾ ਇੱਕ ਬਹੁਤ ਵੱਡਾ ਲੋਹੇ ਦਾ ਗੇਟ ਅੱਧਾ ਖੁੱਲਾ ਪਿਆ ਸੀ।ਅੰਦਰ ਵੜਦਿਆਂ ਹੀ ਇਕ ਘੁੱਣ ਖਾਧੀ ਸੁੱਕੀ ਟਾਹਲੀ ਗੇਟ ਦੇ ਖੱਬੇ ਪਾਸੇ ਲੱਗੀ ਸੀ, ਜੋ ਇੰਝ ਜਾਪਦਾ ਸੀ ਕਿਸੇ ਵੀ ਵਖਤ ਡਿੱਗ ਸਕਦੀ ਹੈ।ਬਾਹਰ ਬਣੀ ਬੈਠਕ ਤੋਂ ਸੀਮੇਂਟ ਦੇ ਖਲੇਪੜ ਉੱਠੇ ਪਏ ਸਨ।ਬਨੇਰਿਆਂ ਵਿੱਚ ਲੱਗੇ ਸੀਮੈਂਟ ਦੇ ਪਾਵੇ ਅੱਧੇ …

Read More »