Wednesday, July 30, 2025
Breaking News

ਰਿਸ਼ਵਤ (ਮਿੰਨੀ ਕਹਾਣੀ)

         ਪਿਛਲੇ ਹਫ਼ਤੇ ਦੇਬੂ ਪਟਵਾਰੀ ਨੂੰ ਇੱਕ ਟੀਮ ਨੇ ਛਾਪਾ ਮਾਰ ਕੇ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ ਸੀ।ਪਰ ਦੋ-ਕੁ ਦਿਨਾਂ ਮਗਰੋਂ ਹੀ ਉਹ ਮੁੜ ਡਿਊਟੀ `ਤੇ ਹਾਜਰ ਹੋ ਗਿਆ।ਓਹਨੂੰ ਦਫਤਰ ਵਿੱਚ ਟੌਹਰ ਨਾਲ਼ ਬੈਠਿਆਂ ਦੇਖ ਕੇ ਮੱਘਰ ਨੰਬਰਦਾਰ ਕਹਿਣ ਲੱਗਾ,
      “ਵਾਹ ਪਟਵਾਰੀ ਸਾਹਿਬ! ਆਹ ਤਾਂ ਮੇਰੀਆਂ ਅੱਖਾਂ ਨੂੰ ਯਕੀਨ ਨੀਂ ਆ ਰਿਹਾ, ਏਹੋ ਜਾ ਕਿਹੜਾ ਮੰਤਰ ਮਾਰ ਕੇ ਐਨੇ ਕਸੂਤੇ ਜਾਲ `ਚੋਂ ਨਿਕਲ ਆਏ ? ”
        ਇਹ ਸੁਣ ਕੇ ਪਟਵਾਰੀ ਦਾੜ੍ਹੀ ਖੁਰਕਦਾ ਬੋਲਿਆ, “ਓ ਭਰਾਵਾ! ਤੈਨੂੰ ਤਾਂ ਪਤੈ ਹੀ ਐ, ਲੋਹੇ ਨੂੰ ਲੋਹਾ ਕੱਟਦਾ ਐ! ਓਨ੍ਹਾ ਨੇ ਮੈਨੂੰ ਦਸ ਹਜ਼ਾਰ ਲੈਂਦੇ ਫੜਿਆ ਸੀ ਅਤੇ ਆਪਾਂ ਵੀਹ ਹਜ਼ਾਰ ਦੇ ਤੇ!”

Sukhwinder Dangrh

 

 

ਮਾਸਟਰ ਸੁਖਵਿੰਦਰ ਦਾਨਗੜ੍ਹ
ਮੋ – 94171-80205

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply