ਸਵੇਰੇ-ਸਵੇਰੇ ਆਪਣੇ ਦਰਾਂ ਮੂਹਰੇ ਖੜ੍ਹਕੇ ਅਖਬਾਰ ਪੜ੍ਹ ਰਹੇ ਨੋਜਵਾਨ ਜਗਤਾਰ ਸਿੰਘ ਨੂੰ ਗਲੀ ’ਚੋਂ ਲੰਘੇ ਜਾ ਰਹੇ ਬਜ਼ੁਰਗ ਨਛੱਤਰ ਸਿਉਂ ਨੇ ਕਿਹਾ, ‘ਭਤੀਜ, ਸੁਣਾ ਕੋਈ ਅੱਜ ਦੀ ਖਾਸ ਖਬਰ।’ ‘ਲਓ ਸੁਣ ਲੋ ਚਾਚਾ ਜੀ, ਜੋ ਇੰਗਲੈਂਡ ਵਾਲੇ ਆਪਣਾ ਹੀਰਾ ਲੈ ਗਏ ਸੀ।ਆਪਣੀ ਸਰਕਾਰ ਉਸਨੂੰ ਵਾਪਸ ਲਿਆਉਣ ਦੀ ਤਿਆਰੀ ਕਰ ਰਹੀ ਏ’, ਜਗਤਾਰ ਸਿੰਘ ਨੇ ਬਿਨਾਂ ਅਖਬਾਰ ਵੱਲ੍ਹ ਦੇਖਿਆ ਪਹਿਲਾਂ …
Read More »ਕਹਾਣੀਆਂ
ਹੋਰ ਸੁਣਾ……. (ਹਾਸ ਵਿਅੰਗ )
ਨਿਮਾਣਾ ਸਿਹੁੰ ਦੀ ਜਿੰਦਗੀ ਬੁੱਢੇ ਵਾਰੇ ਬੜੀ ਸ਼ਾਂਤਮਈ ਗੁਜ਼ਰ ਰਹੀ ਸੀ।ਖੂੰਡੇ ਦੇ ਸਹਾਰੇ ਚੱਲ ਕੇ ਸੱਥ ਵਿੱਚ ਪਹੁੰਚ ਕੇ ਸਾਰਾ ਦਿਨ ਆਪਣੇ ਸਾਥੀਆਂ ਨਾਲ ਕੀਤੀਆਂ ਗੱਲਾਂ ਬਾਤਾਂ ਉਸ ਨੂੰ ਤਰੋ-ਤਾਜ਼ਾ ਕਰ ਦਿੰਦੀਆਂ।ਨਿਮਾਣੇ ਦੇ ਲੜਕੇ ਨੇ ਉਸ ਨੂੰ ਆਪਣੇ ਜਨਮ ਦਿਨ `ਤੇ ਮੋਬਾਈਲ ਫੋਨ ਲੈ ਦਿੱਤਾ।ਨਿਮਾਣੇ ਦੇ ਪੋਤਰੇ ਨੇ ਝੱਟ ਪਟ ਹੀ ਬਜ਼ਾਰੋਂ ਡੋਰੀ ਲਿਆ ਕੇ ਫੋਨ ਵਿਚ ਪਰੋ ਕੇ …
Read More »ਘੁੰਮਣ ਘੇਰੀ (ਮਿੰਨੀ ਕਹਾਣੀ)
ਭਾਜੀ, ਵੱਡੇ ਸਾਹਬਾਂ ਦਾ ਹੁਕਮ ਵੀ ਸਿਰ ਮੱਥੇ ਮੰਨਣਾਂ ਈ ਪੈਣਾ! ਅਖੇ ਹਰ ਅਧਿਆਪਕ ਆਪਣੇ ਆਪਣੇ ਸਰਕਾਰੀ ਸਕੂਲ ਵਿੱਚ ਘੱਟੋ ਘੱਟ ਇੱਕ ਬੱਚਾ ਨਵਾਂ ਦਾਖਲ ਕਰਾਵੇ!’ਈਚ ਵਨ ਬਰਿੰਗ ਵਨ’ ਲਹਿਰ ਚਲਾਉਣੀਂ ਐ।ਸਰਕਾਰੀ ਸਕੂਲਾਂ ਦੀ ਗਿਣਤੀ ਵਧਾਉਣੀ ਐ! ਏ.ਸੀ.ਆਰ ‘ਚ ਵੀ ਇਸ ਦੇ ਨੰਬਰ ਪੈਣੇਂ! ਮੈਂ ਪੁਰਾਣੇ ਵਿਦਿਆਰਥੀਆਂ ਦਾ ਦਾਖਲਾ ਕਰਦਿਆਂ ਸੈਸ਼ਨ ਦੇ ਪਹਿਲੇ ਦਿਨ ਆਪਣੇ ਦੋਸਤ ਮਾਸਟਰ …
Read More »ਫ਼ਰਕ (ਮਿੰਨੀ ਕਹਾਣੀ)
‘ਵੇ ਪੁੱਤ, ਆਹ ਮੇਰਾ ਥੈਲਾ ਸੜਕ ਦੇ ਪਰਲੇ ਪਾਸੇ ਤਾਂ ਧਰਿਆ, ਮੈਥੋਂ ਚੁੱਕ ਕੇ ਸੜਕ ਪਾਰ ਨ੍ਹੀ ਹੁੰਦੀ।’ ਆਪਣੇ ਕੋਲੋਂ ਲੰਘ ਰਹੇ ਇੱਕ ਨੌਜਵਾਨ ਮੁੰਡੇ ਨੂੰ ਬਜ਼ੁਰਗ ਔਰਤ ਨੇ ਤਰਲੇ ਨਾਲ ਕਿਹਾ।‘ਨਹੀਂ ਬੇਬੇ ਮੈਂ ਤਾਂ ਕੰਮ `ਤੇ ਚੱਲਿਆਂ, ਮੇਰਾ ਦਫ਼ਤਰ ਖੁੱਲਣ ਦਾ ਟਾਇਮ ਹੋ ਗਿਆ ਏ।’ ਮੁੰਡਾ ਏਨਾ ਕਹਿ ਕੇ ਛੇਤੀ ਦੇਣੇ ਅੱਗੇ ਚਲਾ ਗਿਆ।ਥੋੜ੍ਹੀ ਹੀ ਦੂਰੀ `ਤੇ ਉਹੀ …
Read More »ਮੇਰਾ ਸਨਮਾਨ (ਕਹਾਣੀ)
“ਭਾਗਵਾਨੇ, ਅੱਜ ਚਿੱਟੀ ਸ਼ਰਟ, ਲਾਲ ਟਾਈ ਤੇ ਗਰੇਅ ਰੰਗ ਦੀ ਪੈਂਟ ਪ੍ਰੈਸ ਕਰ ਦੇਈਂ।ਜ਼ਿਲ੍ਹਾ ਪੱਧਰ ‘ਤੇ ਸਨਮਾਨਿਤ ਕੀਤਾ ਜਾਣਾ ਏ ਮੈਨੂੰ।ਸੌ ਫੀਸਦੀ ਨਤੀਜੇ ਆਉਣ ‘ਤੇ ਮੇਰਾ ਸਨਮਾਨ ਰੱਖਿਆ”।ਖੁਸ਼ੀ ‘ਚ ਲੁੱਡੀਆਂ ਪੌਂਦੇ ਮਾਸਟਰ ਪੀਟਰ ਨੇ ਆਪਣੀ ਪਤਨੀ ਨਸੀਬੋ ਨੂੰ ਕਿਹਾ।ਵੈਸੇ ਨਸੀਬੋ ਮਜ਼ਾਕ ਮਜ਼ਾਕ ‘ਚ ਗੱਲ ਵੀ ਬੜੀ ਖ਼ਰੀ ਕਰ ਜਾਂਦੀ ਸੀ।ਜਿਆਦਾ ਪੜ੍ਹੀ-ਲਿਖੀ ਹੋਣ ਕਰਕੇ ਪੀਟਰ ਦੀ ਹਰ ਗੱਲ ‘ਚ ਸਿੰਗ …
Read More »ਪੌਦਾ (ਮਿੰਨੀ ਕਹਾਣੀ)
ਸੱਥ ’ਚ ਬੈਠੇ ਇਕੱਠ ’ਚ ਅਜੋਕੀ ਗਾਇਕੀ ਬਾਰੇ ਗੱਲਬਾਤ ਦੌਰਾਨ ਇੱਕ ਬਜ਼ੁਰਗ ਨੇ ਖਦਸ਼ਾ ਜ਼ਾਹਰ ਕਰਦੇ ਹੋਏ ਨੇ ਕਿਹਾ, “ਭਾਈ, ਅੱਜ ਕੱਲ੍ਹ ਤਾਂ ਗਾਣਿਆਂ ’ਚ ਬਹੁਤਾ ਗੰਦ-ਮੰਦ ਦਿਖਾਉਣ ਲੱਗ ਪਏ ਹਨ, ਕੀ ਮਜ਼ਾਲ ਹੈ ਬੰਦਾ ਪਰਿਵਾਰ ਨਾਲ ਬੈਠ ਕੇ ਟੈਲੀਵਿਜ਼ਨ ਦੇਖ ਸਕੇ, ਐਨਾ ਨੰਗੇਜ਼ ਪਰੋਸਦੇ ਹਨ ਕਿ ਰਹੇ ਰੱਬ ਦਾ ਨਾਂਅ, ਸਾਡੇ ਵੇਲੇ ਇੰਨੀ ਗਿਰੀ ਗੱਲ ਨੀ ਸੀ ਕਰਦਾ …
Read More »ਸਿਖਿਆ (ਕਹਾਣੀ)
ਮਹਾਤਮਾ ਬੁੱਧ ਘਰ ਬਾਰ ਛੱਡ ਜਦੋਂ ਜੰਗਲਾਂ ਵਿੱਚ ਬੁੱਧਤਵ ਦੀ ਪ੍ਰਾਪਤੀ ਲਈ ਭਟਕ ਰਹੇ ਸਨ, ਤਾਂ ਸੱਚ ਅਤੇ ਗਿਆਨ ਦੀ ਪ੍ਰਾਪਤੀ ਨਾ ਹੁੰਦਿਆਂ ਦੇਖ ਉਨ੍ਹਾਂ ਦੀ ਹਿੰਮਤ ਟੁੱਟਣ ਲੱਗੀ।ਉਹ ਘਰ ਵਾਪਸੀ ਬਾਰੇ ਸੋਚਣ ਲੱਗੇ।ਪਰ ਉਸੇ ਸਮੇਂ ਓਹਨਾ ਨੂੰ ਇੱਕ ਗਿਲਹਿਰੀ ਨੇ ਮੁੜ ਬੁੱਧਤਵ ਦੀ ਖੋਜ ਵੱਲ ਮੋੜ ਦਿੱਤਾ।ਮਹਾਤਮਾ ਬੁੱਧ ਆਪਣੀ ਪਿਆਸ ਬੁਝਾਉਣ ਲਈ ਇੱਕ ਝਰਨੇ ਵੱਲ ਗਏ ਤਾਂ ਉਹਨਾਂ …
Read More »ਕੁੱਲ ਦਾ ਨਾਸ਼ (ਮਿੰਨੀ ਕਹਾਣੀ)
ਸੇਠ ਜਗਤ ਰਾਮ ਆਪਣੀ ਬੇਟੀ, ਬੇਟਾ ਤੇ ਘਰਵਾਲੀ ਨਾਲ ਕਾਰ ਵਿੱਚ ਬੈਠ ਕੇ ਲੰਮੇ ਸਫ਼ਰ ’ਤੇ ਜਾ ਰਿਹਾ ਸੀ।ਡਰਾਈਵਰ 100 ਤੋਂ ਉਤੇ ਸਪੀਡ ’ਤੇ ਗੱਡੀ ਚਲਾ ਰਿਹਾ ਸੀ ਕਿ ਅਚਾਨਕ ਸੜਕ ’ਤੇ ਬਣੀਆਂ ਝੁੱਗੀਆਂ ’ਚੋਂ ਇਕ ਬਹੁਤ ਗਰੀਬ ਆਦਮੀ ਕਾਰ ਦੇ ਅੱਗੇ ਆ ਗਿਆ।ਡਰਾਈਵਰ ਨੇ ਤੁਰੰਤ ਖਿੱਚ ਕੇ ਬਰੇਕ ਮਾਰੀ। ਸੇਠ ਜਗਤ ਰਾਮ ਨੂੰ ਅਮੀਰੀ ਦਾ ਨਸ਼ਾ ਸੀ, ਅਤਿ …
Read More »ਵਿਯੋਗ (ਮਿੰਨੀ ਕਹਾਣੀ)
ਲਗਭਗ ਅੱਸੀਵੇਂ ਦਹਾਕੇ ਦੌਰਾਨ ਮੇਰੇ ਛੋਟੇ ਮਾਮਾ ਜੀ ਰੋਜ਼ਗਾਰ ਦੇ ਸਬੰਧ ਵਿੱਚ ਦੁਬਈ ਜਾ ਰਹੇ ਸਨ।ਅਸੀਂ ਮਾਤਾ ਜੀ ਨਾਲ ਨਾਨਕੇ ਮਾਮਾ ਜੀ ਨੂੰ ਮਿਲਣ ਗਏ।ਸਾਡੇ ਨਾਨੀ ਜੀ ਦਾ ਰੋ ਰੋ ਬੁਰਾ ਹਾਲ ਸੀ, ਮਾਤਾ ਤੇ ਮਾਸੀ ਵੀ ਰੋ ਰਹੇ ਸਨ। ਮੈਂ ਹਾਲੀ ਬੱਚਾ ਸੀ ਤੇ ਮੈਨੂੰ ਇਸ ਮੰਜ਼ਰ ਦਾ ਘੱਟ ਹੀ ਗਿਆਨ ਸੀ।ਮਾਮਾ ਜੀ ਨੇ ਲੰਮਾ ਸਮਾਂ ਮਿਹਨਤ ਕੀਤੀ …
Read More »ਆਹ ਪੰਜਾਹ ਈ ਰੱਖ ਲੈ! (ਮਿੰਨੀ ਕਹਾਣੀ)
“ਮਾਂ, ਕੀ ਗੱਲ ਹੁਣ ਪਿਆਰ ਫਿੱਕਾ ਪੈ ਗਿਆ?… ਹਜ਼ਾਰਾਂ ਨਾਲ ਤੋਰਨ ਵਾਲੀ ਮਾਂ ਅੱਜ ਪੰਜਾਵਾਂ ਵਿੱਚ ਈ ਤੋਰੀ ਜਾਂਦੀ ਸੀ?” ਮਜ਼ਾਕ ਵਿੱਚ ਮੇਰੀ ਪਤਨੀ ਨੇ ਪੇਕਿਓਂ ਤੁਰਨ ਲੱਗਿਆਂ ਆਪਣੀਂ ਮਾਂ ਨੂੰ ਕਹਿ ਈ ਦਿੱਤਾ। ਮੇਰੀ ਪਤਨੀ ਦਸ ਕੁ ਸਾਲਾਂ ਤੋਂ ਹਰ ਗਰਮੀਆਂ ਦੀਆਂ ਛੁੱਟੀਆਂ ਵਿੱਚ ਆਪਣੇ ਪੇਕੇ ਆਉਂਦੀ ਸੀ।ਮਾਂ ਦਲੇਰ ਕੌਰ ਵੀ ਫਿਰ ਆਪਣੀ ਧੀ ਸ਼ਮਿੰਦਰ ਨੂੰ ਕਦੇ ਸੂਟ ਤੇ …
Read More »