ਮਿਲਣ ਤਾਂ ਅਸਲ ਵਿੱਚ ਮੈਂ ਆਪਣੇ ਸਹੁਰਿਆਂ ਨੂੰ ਗਿਆ ਸਾਂ।ਪਰ, ਰਾਹ ਵਿੱਚ ਸੋਚਿਆ ਕਿ ਨਾਲਦੀ ਦੀ ਭੂਆ ਦੇ ਵਿਦੇਸ਼ ਵਿੱਚ ਜਹਾਨੋਂ ਤੁਰ ਗਏ ਪੁੱਤ ਦਾ ਅਫ਼ਸੋਸ ਈ ਕਰ ਆਵਾਂ।ਘਰ ਮਿਲਿਆ, ਤਾਂ ਭੂਆ ਅੰਤਾਂ ਦੀ ਦੁੱਖੀ ਸੀ।ਭੂਆ ਨੇ ਰੋ ਰੋ ਕੇ ਅੱਖਾਂ ਸੁਜ਼ਾਈਆਂ ਹੋਈਆਂ ਸਨ।ਮੈਂ ਸੋਚਿਆ ਕਿ ਪੁੱਤ ਦੇ ਤੁਰ ਜਾਣ ਦਾ ਦੁੱਖ ਤਾਂ ਹੋਣਾ ਈ ਐ।ਮਾਂ ਨੂੰ ਪੁੱਤ ਜਾਨੋਂ …
Read More »ਕਹਾਣੀਆਂ
ਪੁੱਤ ਦੀ ਮੜ੍ਹੀ (ਮਿੰਨੀ ਕਹਾਣੀ)
“ਬਸ਼ੀਰਿਆ, ਤੇਰੇ ਵੱਡੇ ਭਰਾ ਨੇ ਬਹੁਤਾ ਸਮਾਂ ਹੁਣ ਨਈਂ ਕੱਢਣਾ।ਮੈਨੂੰ ਅੱਜ ਭਰੋਸਾ ਦੇ ਕਿ ਤੂੰ ਆਪਣਾ ਵਿਆਹ ਨਈਂ ਕਰਵਾਏਂਗਾ।ਏਦੇ ਤੁਰ ਜਾਣ ਤੋਂ ਬਾਅਦ ਤੂੰ ਵੱਡੇ ਦੀ ਵਹੁਟੀ ਨਾਲ ਚਾਦਰ ਪਾਏਂਗਾ” ਇਹ ਲਫ਼ਜ਼ ਉਸ ਸੇਵਾਮੁਕਤ ਪਟਵਾਰੀ ਬਾਪ ਦੁਲਾਰਾ ਸਿਓਂ ਦੇ ਸਨ, ਜਿਹੜਾ ਇਹ ਜਾਣਦਾ ਸੀ ਕਿ ਉਸਦਾ ਵੱਡਾ ਪੁੱਤਰ ਦਲਬੀਰਾ ਸਾਲ-ਦੋ ਸਾਲਾਂ ‘ਚ ਹੀ ਇਸ ਦੁਨੀਆਂ ਤੋਂ ਤੁਰ ਜਾਵੇਗਾ।ਸ਼ਰਾਬ ਨਾਲ …
Read More »ਪਨਾਹ (ਮਿੰਨੀ ਕਹਾਣੀ)
ਧਰਮ ਦੇ ਝਗੜੇ ਨੇ ਦੇਸ਼ ਦੇ ਦੋ ਟੋਟੇ ਕਰ ਦਿੱਤੇ ਸਨ।ਲੋਕਾਂ ‘ਚ ਹਾਅ…ਹਾਅਕਾਰ ‘ਤੇ ਦਹਿਸ਼ਤ ਦਾ ਮਾਹੌਲ ਸੀ।ਜਮਾਲੂ ਨੇ ਇੱਕ ਦੋ ਦਿਨ ਦੇਖਿਆ ਕਿ ਜੰਮਣ ਭੌਇ ਛੱਡਣਾ ਸੌਖਾ ਨਹੀਂ ਸੀ।ਜਦ ਗੱਲ ਸਿਰੋਂ ਲੰਘੀ ਤਾਂ ਬੋਰੀਆ-ਬਿਸਤਰ ਸਮੇਟ, ਬਸ ਕੁੱਝ ਕੀਮਤੀ ਤੇ ਜਰੂਰਤ ਦਾ ਸਮਾਨ ਇਕੱਠਾ ਕੀਤਾ ‘ਤੇ ਦਿਨ ਢਲੇ ਜਾਣ ਦਾ ਸੋਚਿਆ।ਪਰ ਅਚਾਨਕ ਖ਼ਬਰ ਆਈ ਕਿ ਅੱਜ ਰਾਤ ਘਰਾਂ ਤੇ …
Read More »ਸੁੱਖ ਦਾ ਸਾਹ (ਕਹਾਣੀ)
ਮਨਦੀਪ ਬਹੁਤ ਤੇਜੀ ਨਾਲ ਤੁਰੀ ਜਾ ਰਹੀ ਸੀ।ਉਸ ਦੇ ਹੱਥ ‘ਚ ਸਾਇਕਲ ਪਿੱਛੇ ਬਸਤਾ ਟੰਗਿਆ ਹੋਇਆ ਸੀ।ਮਨ ਹੀ ਮਨ ਸੋਚਦੀ ਜਾ ਰਹੀ ਸੀ, ‘ਅੱਜ ਤਾਂ ਲੇਟ ਹੀ……ਹਰਪ੍ਰੀਤ ਗਾਲ੍ਹਾਂ ਦੇਵੇਗੀ’।ਹਰਪ੍ਰੀਤ ਮਨਦੀਪ ਦੀ ਪੱਕੀ ਸਹੇਲੀ ਸੀ।ਮਨਦੀਪ ਉਸ ਨੂੰ ਹਰ ਰੋਜ਼ ਘਰੋਂ ਬੁਲਾ ਕੇ ਲਿਜਾਂਦੀ ਸੀ।ਉਸ ਦਾ ਘਰ ਸਕੂਲ ਦੇ ਰਸਤੇ ਵਿਚ ਆਉਂਦਾ ਸੀ।ਹਰਪ੍ਰੀਤ ਕੋਲ ਸਾਇਕਲ ਨਹੀਂ ਸੀ।ਮਨਦੀਪ ਉਸ ਨੂੰ ਆਪਣੇ ਨਾਲ …
Read More »ਮੇਰੇ ਪਿਓ ਦੇ ਨਾਂ ‘ਤੇ…(ਮਿੰਨੀ ਕਹਾਣੀ)
ਅੱਜ ਮੇਰੀ ਕਲੋਨੀ ਦੀ ਵੱਡੀ ਪਾਰਕ ਵਿੱਚ ਹੰਗਾਮੀਂ ਮੀਟਿੰਗ ਰੱਖੀ ਹੋਈ ਸੀ।ਕਹਿੰਦੇ ,“ਸਾਡੀ ਅਰਬਨ ਗਰੈਂਡ ਸਿਟੀ ਕਲੋਨੀ ਵਿੱਚ ਤਿੰਨ ਵੱਡੀਆਂ ਪਾਰਕਾਂ ਨੇ।ਵੱਡਾ ਬਾਜ਼ਾਰ ਵੀ ਆ।ਸ਼ਹਿਰ ਦੀ ਸਾਰੀ ਕਰੀਮ ਇੱਥੇ ਵੱਸਦੀ ਆ ਤੇ ਪ੍ਰਧਾਨ ਕੋਈ ਵੀ ਨਾ ?…ਪ੍ਰਧਾਨ ਵੀ ਚੁਣ ਲਈਏ ਤੇ ਨਾਲੇ ਕਲੋਨੀ ਦੇ ਕੋਈ ਦੋ-ਚਾਰ ਚੰਗੇ ਫ਼ੈਸਲੇ ਵੀ ਰਲ਼ ਕੇ ਕਰ ਲਈਏ”। ਮੈਂ ਆਪਣਾ ਚਿੱਟਾ ਮਾਇਆ ਵਾਲਾ ਕੜਕਵਾਂ …
Read More »ਸੂਟ ਦੇ ਲੇਖੇ ਇੱਕ-ਦਿਨ (ਹੱਡ-ਬੀਤੀ)
ਹਰ ਮਹੀਨੇ ਤਿੰਨ-ਚਾਰ ਸੂਟ ਲੈਣ ਦੇ ਬਾਵਜ਼ੂਦ ਵੀ ਪਤਨੀ ਦੀ ਹਮੇਸ਼ਾਂ ਇਹ ਹੀ ਸ਼ਿਕਾਇਤ ਰਹਿੰਦੀ ਸੀ ਕਿ ਮੇਰੇ ਕੋਲ ਤਾਂ ਚੱਜ ਦਾ ਕੋਈ ਵੀ ਸੂਟ ਨਹੀਂ ਐ ਕਿਤੇ ਆਉਣ ਜਾਣ ਨੂੰ !! ਛੁੱਟੀ ਦਾ ਲਾਹਾ ਲੈ ਕੇ ਆਪਾਂ ਤੁਰੰਤ ਫੈਸਲਾ ਲੈ ਲਿਆ ਕਿ ਅੱਜ ਈ ਨਵਾਂ ਸੂਟ ਲੈ ਕੇ ਆਉਂਦੇ ਆਂ…. ਬਜਾਰ `ਚੋਂ।ਚੰਗੀ ਜੀ ਦੁਕਾਨ ਦੇਖ ਕੇ ਪਹੁੰਚ ਗਏ …
Read More »ਸਲੀਕਾ (ਮਿੰਨੀ ਕਹਾਣੀ)
“ਤੇਰੀ ਕੋਈ ਔਕਾਤ ਨਈਂ ਹੈਗੀ ਕਿ ਤੂੰ ਮੇਰੇ ਵਾਂਗ ਆਪਣੇ ਬੱਚੇ ਮਹਿੰਗੇ ਅੰਗਰੇਜ਼ੀ ਸਕੂਲ ‘ਚ ਪਾ ਸਕੇਂ?…ਜਾਤ ਦੀ ਕੋੜ੍ਹ ਕਿਰਲੀ ‘ਤੇ ਸ਼ਤੀਰਾਂ ਨੂੰ ਜੱਫ਼ੇ।” ਦੋਨਾਂ ਦੀ ਬਹਿਸ ਵਿੱਚ ਜੇਠਾਣੀ ਕਿਰਨ ਨੇ ਆਪਣੀ ਦਰਾਣੀ ਸੁਮਨ ਨੂੰ ਅਮੀਰੀ ਦੇ ਹੰਕਾਰ ਵਿੱਚ ਕਿਹਾ।ਦਰਅਸਲ ਕਿਰਨ ਨਿਰੋਲ ਸ਼ਹਿਰੀ ‘ਤੇ ਅਮੀਰ ਘਰਾਣੇ ਦੀ ਜੰਮੀਂ-ਪਲ਼ੀ ਤ੍ਰੀਮਤ ਆ।ਵਿਆਹੀ ਭਾਵੇਂ ਉਹ ਪਿੰਡ ‘ਚ ਈ ਗਈ, ਪਰ ਸ਼ਹਿਰੀ ਤਬਕੇ …
Read More »ਮਾਤਾ ਬਨਾਮ ਦਾਦੀ ਮਾਤਾ (ਮਿੰਨੀ ਕਹਾਣੀ)
ਕੁਲਦੀਪ ਨਵੇਂ ਕੱਪੜੇ ਤੇ ਬੂਟ ਪਾ, ਹੱਥ ਵਿੱਚ ਕੱਪੜਿਆਂ ਵਾਲਾ ਬੈਗ ਫੜ ਕੇ ਜਦੋਂ ਆਪਣੇ ਕਮਰੇ ’ਚੋਂ ਨਿਕਲ ਕੇ ਬਾਹਰ ਜਾਣ ਲੱਗਾ ਤਾਂ ਦਰਾਂ ਵਿੱਚ ਟੁੱਟਾ ਜਿਹਾ ਮੰਜ਼ਾ ਡਾਹ ਕੇ ਬੈਠੀ ਉਸ ਦੀ ਬਿਰਧ ਦਾਦੀ ਮਾਤਾ ਨੇ ਕੁਲਦੀਪ ਨੂੰ ਕਿਹਾ, “ਵੇ ਪੁੱਤ, ਮੈਨੂੰ ਚੱਕਰ ਜਹੇ ਆਈ ਜਾਂਦੇ ਨੇ, ਸ਼ਹਿਰੋਂ ਦਵਾਈ ਹੀ ਦਵਾ ਲਿਆ।” “ਮੈਥੌਂ ਨ੍ਹੀ ਜਾ ਹੋਣਾ, ਮਾਤਾ …
Read More »ਬਲੀ (ਮਿੰਨੀ ਕਹਾਣੀ)
ਤਾਸ਼ ਦੀ ਬਾਜ਼ੀ ਖ਼ਤਮ ਹੋਣ ਤੋਂ ਬਾਅਦ ਸੱਥ ’ਚ ਬੈਠਾ ਬਲਵੀਰ ਸਿੰਘ ਬੋਲਿਆ, “ਦੋਸਤੋ, ਆਹ ਨਵੇਂ ਪਿੰਡ ਕੋਲ ਦੀ ਲੰਘਦੀ ਸੜਕ ਦੇ ਤਾਂ ਸਰਕਾਰ ਨੇ ਵੱਟ ਹੀ ਕੱਢ ਦਿੱਤੇ ਹਨ, ਉਸ ਨੂੰ ਦੇੇਖ ਕੇ ਮਨ ਖੁਸ਼ ਹੋ ਜਾਂਦਾ ਏ, ਐਨੀ ਸੋਹਣੀ ਬਣਾਈ ਹੈ।” “ਬਿਲਕੁੱਲ ਸਹੀ ਛੋਟੇ ਭਾਈ, ਖੁੱਲ੍ਹੀ ਡੁੱਲ੍ਹੀ ਚਹੁੰ ਮਾਰਗੀ ਰੋਡ ’ਤੇ ਵਹੀਕਲ ਚਲਾ ਕੇ ਰੂਹ …
Read More »ਚਿੜੀ ਤੇ ਉਸ ਦੇ ਬੋਟ (ਬਾਲ ਕਹਾਣੀ)
ਇੱਕ ਵਾਰ ਦੀ ਗੱਲ ਹੈ ਇੱਕ ਜੰਗਲ ਵਿੱਚ ਬਹੁਤ ਸਾਰੇ ਪੰਛੀ ਤੇ ਚਿੜੀਆਂ ਰਹਿੰਦੀਆਂ ਸਨ।ਇੱਕ ਵਾਰੀ ਇੱਕ ਚਿੜੀ ਸੀ।ਉਸ ਦੀ ਇੱਕ ਦੂਜੀ ਚਿੜੀ ਨਾਲ ਲੜਾਈ ਹੋ ਗਈ।ਜਦੋਂ ਉਹ ਦੂਸਰੇ ਦਿਨ ਆਪਣੇ ਬੱਚਿਆਂ ਦਾ ਪੇਟ ਭਰਨ ਲਈ ਚੋਗਾ ਚੁਗਣ ਗਈ ਤਾਂ ਦੂਸਰੀ ਚਿੜੀ ਉਸ ਦੇ ਬੱਚਿਆਂ ਨੂੰ ਭੋਜਨ ਖੁਆ ਕੇ ਉਹਨਾਂ ਨੂੰ ਆਪਣੇ ਨਾਲ ਲੈ ਗਈ। ਜਦੋਂ ਚਿੜੀ ਵਾਪਸ …
Read More »