Sunday, September 15, 2024

ਖੇਡ ਸੰਸਾਰ

ਰੱਤੋਕੇ ਸਕੂਲ ਦੇ ਯੁਵਰਾਜ, ਜਗਸੀਰ ਅਤੇ ਮਹਿਕਪ੍ਰੀਤ ਨੇ ਜਿੱਤੇ ਸੋਨ ਤਮਗੇ

ਸੰਗਰੂਰ, 12 ਅਕਤੂਬਰ (ਜਗਸੀਰ ਲੌਂਗੋਵਾਲ) – ਜੋਨ ਲੌਂਗੋਵਾਲ ਦੀ ਪੱਧਰੀ ਐਥਲੈਟਿਕਸ ਮੀਟ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੌਂਗੋਵਾਲ ਵਿਖੇ ਕਰਵਾਈ ਗਈ।ਜਿਸ ਵਿੱਚ ਸਰਕਾਰੀ ਐਲੀਮੈਂਟਰੀ ਰੱਤੋਕੇ ਦੇ ਅਥਲੀਟ ਲੜਕੇ ਅਤੇ ਲੜਕੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਦਾ ਨਾਮ ਰੋਸ਼ਨ ਕੀਤਾ।ਇਹਨਾਂ ਮੁਕਾਬਲਿਆਂ ਵਿੱਚ ਜਗਸੀਰ ਸਿੰਘ ਪੁੱਤਰ ਰਾਮ ਸਿੰਘ ਨੇ 100 ਮੀਟਰ ਦੌੜ ਦੌਰਾਨ ਜ਼ੋਨ ਵਿੱਚ ਸਭ ਅਥਲੀਟਾਂ ਨੂੰ ਮਾਤ ਦਿੰਦਿਆਂ ਸੋਨ ਤਗਮਾ ਜਿੱਤਿਆ …

Read More »

ਏਸ਼ੀਅਨ ਕੱਪ ਜੇਤੂ ਹਾਕੀ ਟੀਮ ਦਾ ਅੰਮਿ੍ਰਤਸਰ ਏਅਰਪੋਰਟ ਪੁੱਜਣ ’ਤੇ ਭਰਵਾਂ ਸਵਾਗਤ

ਸੋਨ ਤਮਗਾ ਜੇਤੂ ਖਿਡਾਰੀ ਨੂੰ ਮਿਲਣਗੇ 1-1 ਕਰੋੜ ਰੁਪਏ ਅੰਮ੍ਰਿਤਸਰ, 12 ਅਕਤੂਬਰ (ਸੁਖਬੀਰ ਸਿੰਘ) – ਅੱਜ ਏਸ਼ੀਅਨ ਕੱਪ ਜੇਤੂ ਹਾਕੀ ਟੀਮ ਦੇ ਮੈਂਬਰ ਜਿਨ੍ਹਾਂ ਵਿੱਚ ਹਰਮਨਪ੍ਰੀਤ ਸਿੰਘ, ਹਾਰਦਿਕ ਸਿੰਘ, ਸ਼ਮਸ਼ੇਰ ਸਿੰਘ, ਜਰਮਨਪ੍ਰੀਤ ਸਿੰਘ, ਮਨਦੀਪ ਸਿੰਘ, ਮਨਪ੍ਰੀਤ ਸਿੰਘ, ਗੁਰਜੰਟ ਸਿੰਘ, ਸੁਰਜੀਤ ਸਿੰਘ ਦੇ ਅੰਮ੍ਰਿਤਸਰ ਏਅਰਪੋਰਟ ਪਹੁੰਚਣ ’ਤੇ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਨੇ ਸਵਾਗਤ ਕੀਤਾ।ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਵਿਧਾਇਕ ਡਾ. ਅਜੈ …

Read More »

ਜਿਲ੍ਹਾ ਪੱਧਰੀ ਰੱਸਾ-ਕੱਸੀ ਮੁਕਾਬਲਿਆਂ ‘ਚ ਸਰਕਾਰੀ ਹਾਈ ਸਕੂਲ ਕੁਬੇ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ

ਸੰਗਰੂਰ, 11 ਅਕਤੂਬਰ (ਜਗਸੀਰ ਲੌਂਗੋਵਾਲ) – ਨੇੜਲੇ ਪਿੰਡ ਕੁੱਬੇ ਦੇ ਸਰਕਾਰੀ ਹਾਈ ਸਕੂਲ ਦੇ ਵਿਦਿਆਰਥੀਆਂ ਨੇ ਜਿਲ੍ਹਾ ਪੱਧਰੀ ਰੱਸਾ-ਕੱਸੀ ਮੁਕਾਬਲੇ ਜੋ ਕਿ 6 ਤੋਂ 9 ਅਕਤੂਬਰ ਤੱਕ ਜਿਲ੍ਹੇ ਦੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਬਰਨਾਲਾ (ਮੁੰਡੇ )ਵਿਖੇ ਕਰਵਾਏ ਗਏ ਸਨ।ਇਸ ਵਿੱਚ ਸਕੂਲ ਦੀ ਰੱਸਾ-ਕੱਸੀ ਟੀਮ ਅੰਡਰ 17 ਮੁੰਡਿਆਂ ਨੇ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਅੰਡਰ 17 ਕੁੜੀਆਂ ਨੇ ਵੀ …

Read More »

ਡਿਪਟੀ ਕਮਿਸ਼ਨਰ ਜੋਰਵਾਲ ਨੇ ਭਾਰਤੀ ਰੋਇੰਗ ਟੀਮ ਦੇ ਖਿਡਾਰੀ ਜਸਵਿੰਦਰ ਸਿੰਘ ਦੇ ਪਰਿਵਾਰ ਦਾ ਕੀਤਾ ਸਨਮਾਨ

ਸੰਗਰੂਰ, 11 ਅਕਤੂਬਰ (ਜਗਸੀਰ ਲੌਂਗੋਵਾਲ) – ਹਾਲ ਹੀ ਵਿੱਚ ਚੀਨ ਦੇ ਹਾਂਗਜ਼ੂ ਵਿੱਚ ਹੋਈਆਂ ਏਸ਼ਿਆਈ ਖੇਡਾਂ ‘ਚ ਰੋਇੰਗ ਮੁਕਾਬਲਿਆਂ ਵਿੱਚ ਭਾਰਤੀ ਪੁਰਸ਼ਾਂ ਦੀ ਟੀਮ ‘ਚ ਚਾਂਦੀ ਦਾ ਤਮਗ਼ਾ ਜਿੱਤਣ ਵਾਲੇ ਸੰਗਰੂਰ ਜਿਲ੍ਹੇ ਦੇ ਪਿੰਡ ਕਲੇਰਾਂ ਦੇ ਖਿਡਾਰੀ ਜਸਵਿੰਦਰ ਸਿੰਘ ਦੇ ਪਰਿਵਾਰ ਦਾ ਸਨਮਾਨ ਕੀਤਾ ਗਿਆ। ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਵਲੋਂ ਭਾਰਤੀ ਫੌਜ ‘ਚ ਸੇਵਾ ਕਰ ਰਹੇ ਜਸਵਿੰਦਰ ਸਿੰਘ ਦੀ ਇਸ …

Read More »

ਪੈਂਥਰ ਡਵੀਜ਼ਨ ਸਾਈਕਲਿੰਗ ਮੁਹਿੰਮ : ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੀ ਹਰੀ ਯਾਤਰਾ

ਅੰਮ੍ਰਿਤਸਰ, 10 ਅਕਤੂਬਰ (ਪੰਜਾਬ ਪੋਸਟ ਬਿਊਰੋ) – ਵਾਤਾਵਰਣ ਦੀ ਸੰਭਾਲ ਪ੍ਰਤੀ ਭਾਰਤੀ ਫੌਜ ਦੀ ਵਚਨਬੱਧਤਾ ਨੂੰ ਦਰਸਾਉਣ ਵਾਲੀ ਇੱਕ ਸ਼ਾਨਦਾਰ ਪਹਿਲਕਦਮੀ ‘ਚ, ਪੈਂਥਰ ਡਿਵੀਜ਼ਨ ਨੇ 9 ਅਕਤੂਬਰ 23 ਨੂੰ ਇੱਕ ਸਾਈਕਲ ਮੁਹਿੰਮ ਸ਼ੁਰੂ ਕੀਤੀ।ਇਹ 10 ਦਿਨਾਂ ਤੱਕ ਚੱਲਣ ਵਾਲੀ ਇਹ ਮੁਹਿੰਮ ਪੰਜਾਬ ਦੇ ਕੁੱਝ ਪ੍ਰਮੁੱਖ ਟਾਊਨਸ਼ਿਪਾਂ ਅਤੇ ਹਿਮਾਚਲ ਪ੍ਰਦੇਸ਼ ਵਿੱਚ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਸੁੰਦਰ ਨਜ਼ਾਰਿਆਂ ਵਿਚੋਂ ਲੰਘੇਗੀ।”ਵਾਤਾਵਰਣ ਸੰਭਾਲ” `ਤੇ …

Read More »

ਏਸ਼ੀਅਨ ਖੇਡਾਂ 2023 ‘ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਐਥਲੀਟਾਂ ਨੇ 13 ਮੈਡਲ ਜਿੱਤੇ

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਅਥਲੀਟਾਂ ਦਾ ਭਰਵਾਂ ਸਵਾਗਤ ਅੰਮ੍ਰਿਤਸਰ, 9 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਜਸਪਾਲ ਸਿੰਘ ਸੰਧੂ ਨੇ ਏਸ਼ੀਆਈ ਖੇਡਾਂ ਵਿਚ 13 ਮੈਡਲ ਪ੍ਰਾਪਤ ਕਰਨ ਵਾਲੇ ਖਿਡਾਰੀਆਂ ਦਾ ਵਿਸ਼ੇਸ਼ ਮਾਣ ਸਨਮਾਣ ਵਧਾਉਂਦਿਆਂ ਕਿਹਾ ਕਿ ਉਨ੍ਹਾਂ ਨੇ ਕੇਵਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਹੀ ਨਹੀਂ ਪੂਰੇ ਪੰਜਾਬ ਅਤੇ ਦੇਸ਼ ਦਾ ਮਾਣ …

Read More »

ਜੋਨ ਪੱਧਰੀ ਖੇਡਾਂ ‘ਚ ਆਸ਼ੀਰਵਾਦ ਡੇ ਬੋਰਡਿੰਗ ਸਕੂਲ ਝਾੜੋਂ ਦੇ ਵਿਦਿਆਰਥੀ ਛਾਏ

ਸੰਗਰੂਰ, 9 ਅਕਤੂਬਰ (ਜਗਸੀਰ ਲੌਂਗੋਵਾਲ) – ਆਸ਼ੀਰਵਾਦ ਡੇ ਬੋਰਡਿੰਗ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਝਾੜੋਂ ਦੇ ਵਿਦਿਆਰਥੀਆਂ ਨੇ ਜੋਨ ਚੀਮਾਂ ਦੇ ਹੋਏ ਅਥਲੈਟਿਕਸ ਮੁਕਾਬਲਿਆਂ ਵਿੱਚ ਭਾਗ ਲਿਆ।ਜੋ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੀਮਾਂ ਵਿਖੇ ਕਰਵਾਏ ਗਏ।ਇੰਨਾਂ ਮੁਕਾਬਲਿਆਂ ਵਿੱਚ ਅੰਡਰ-14 ਸਾਲ, ਅੰਡਰ-17 ਸਾਲ ਅਤੇ ਅੰਡਰ-19 ਸਾਲ ਲੜਕੇ ਅਤੇ ਲੜਕੀਆਂ ਨੇ ਭਾਗ ਲਿਆ ਅਤੇ ਵਧੀਆ ਪ੍ਰਦਰਸ਼ਨ ਕਰਦੇ ਹੋਏ ਪੁਜੀਸ਼ਨਾਂ ਹਾਸਲ ਕਰਕੇ ਆਪਣੇ ਸਕੂਲ …

Read More »

67ਵੀਆਂ ਅੰਤਰ ਜਿਲ੍ਹਾ ਸਕੂਲ ਖੇਡਾਂ ਖੋ-ਖੋ ਅੰਡਰ-17 ਲੜਕਿਆਂ ‘ਚ ਚੈਂਪੀਅਨ ਬਣਿਆ ਸੰਗਰੂਰ

ਸੰਗਰੂਰ, 9 ਅਕਤੂਬਰ (ਜਗਸੀਰ ਲੌਂਗੋਵਾਲ) – 67ਵੀਆਂ ਅੰਤਰ ਜਿਲ੍ਹਾ ਸਕੂਲ ਖੇਡਾਂ ਤਹਿਤ ਖੋ-ਖੋ ਅੰਡਰ-17 ਲੜਕਿਆਂ ਦੇ ਮੁਕਾਬਲਿਆਂ ‘ਚ ਸੰਗਰੂਰ ਨੇ ਲੁਧਿਆਣਾ ਨੂੰ 8-2 ਨਾਲ ਹਰਾ ਕੇ ਪਹਿਲਾ ਸਥਾਨ ‘ਤੇ ਕਬਜ਼ਾ ਕੀਤਾ ਹੈ। ਲੁਧਿਆਣਾ ਨੇ ਦੂਜਾ ਸਥਾਨ, ਜਦਕਿ ਪਟਿਆਲਾ ਨੇ ਕਪੂਰਥਲਾ ਨੂੰ 12-3 ਹਰਾ ਕੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਲੜਕੀਆਂ ਦੇ ਮੁਕਾਬਲਿਆਂ ‘ਚ ਪਟਿਆਲਾ ਨੇ ਲੁਧਿਆਣਾ ਨੂੰ 9-5 ਨਾਲ …

Read More »

ਸ਼ਹੀਦ ਲੈਫਟੀਨੈਂਟ ਗੁਰਦੇਵ ਸਿੰਘ ਢਿੱਲੋਂ ਯਾਦਗਾਰੀ ਪੰਜ ਦਿਨਾਂ ਕਾਸਕੋ ਕ੍ਰਿਕੇਟ ਟੂਰਨਾਮੈਂਟ ਕਰਵਾਇਆ

ਤੁੰਗਵਾਲੀ ਨੇ ਕੀਤਾ ਉਵਰ ਆਲ ਟਰਾਫੀ ‘ਤੇ ਕਬਜ਼ਾ ਭੀਖੀ, 6 ਅਕਤੂਬਰ (ਕਮਲ ਜ਼ਿੰਦਲ) – ਸ਼ਹੀਦ ਲੈਫਟੀਨੈਂਟ ਗੁਰਦੇਵ ਸਿੰਘ ਢਿੱਲੋਂ ਯਾਦਗਾਰੀ ਖੇਡ ਕਲੱਬ ਭੀਖੀ ਵਲੋਂ ਉਨ੍ਹਾਂ ਦੀ ਯਾਦ ਨੂੰ ਸਮਰਪਿਤ ਪੰਜ ਦਿਨਾਂ ਕਾਸਕੋ ਕ੍ਰਿਕੇਟ ਟੂਰਨਾਮੈਂਟ ਕਰਵਾਇਆ ਗਿਆ।ਜਿਸ ਦਾ ਉਦਘਾਟਨ ਕਲੱਬ ਮੈਂਬਰਾਂ ਵਲੋਂ ਕੀਤਾ ਗਿਆ।ਟੂਰਨਾਮੈਂਟ ਦੇ ਵੱਖ-ਵੱਖ ਸੈਸ਼ਨਾਂ ਡਾ. ਮੋਹਨਜੀਤ ਸਿੰਘ ਦਲਿਉਂ, ਡਾ. ਸੁਖਦਰਸ਼ਨ ਸੋਨੀ, ਚਰਨਜੀਤ ਸਿੰਘ ਢਿੱਲੋਂ, ਲੱਖਾ ਸਿੰਘ ਸਾਬਕਾ ਜੇਈ, …

Read More »

ਖਾਲਸਾ ਕਾਲਜ ਨੇ ਓਵਰਆਲ ਜਨਰਲ ਚੈਂਪੀਅਨਸ਼ਿਪ ਟਰਾਫੀ ਲਗਾਤਾਰ ਤੀਜ਼ੀ ਵਾਰ ਜਿੱਤੀ

ਅੰਮ੍ਰਿਤਸਰ, 7 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਕਰਵਾਈ ਗਈ ਇੰਟਰਕਾਲਜ ਚੈਂਪੀਅਨਸ਼ਿਪ ’ਚ ਇਤਿਹਾਸ ਰਚਦਿਆਂ ਲਗਾਤਾਰ ਤੀਜ਼ੀ ਵਾਰ ਜਿੱਤ ਹਾਸਲ ਕਰਕੇ ਓਵਰਆਲ ਜਨਰਲ ਚੈਂਪੀਅਨਸ਼ਿਪ ਟਰਾਫ਼ੀ ’ਤੇ ਕਬਜ਼ਾ ਕੀਤਾ ਹੈ। ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਸਰੀਰਿਕ ਸਿਖਿਆ ਵਿਭਾਗ ਦੇ ਮੁਖੀ ਡਾ. ਦਲਜੀਤ ਸਿੰਘ ਨੂੰ ਵਿਦਿਆਰਥੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਮੁਬਾਰਕਬਾਦ ਦਿੰਦਿਆਂ …

Read More »