Monday, September 9, 2024

ਖੇਡ ਸੰਸਾਰ

ਖ਼ਾਲਸਾ ਕਾਲਜ ਵੁਮੈਨ ਦੀਆਂ ਵਿਦਿਆਰਥਣਾਂ ਨੇ ਹਾਸਲ ਕੀਤਾ 5-5 ਲੱਖ ਦਾ ਨਗਦ ਇਨਾਮ

ਅੰਮ੍ਰਿਤਸਰ, 17 ਮਈ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਫ਼ਾਰ ਵੁਮੈਨ ਦੀਆਂ ਵਿਦਿਆਰਥਣਾਂ ਵਲੋਂ ਗੁਜਰਾਤ ਵਿਖੇ ਕਰਵਾਈਆਂ ਗਈਆਂ ਰਾਸ਼ਟਰੀ ਖੇਡਾਂ ਦੌਰਾਨ ਸਾਫਟਬਾਲ ਚੈਂਪੀਅਨਸ਼ਿਪ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾਂ ਸਥਾਨ ਕਰਨ ‘ਤੇ ਪੰਜਾਬ ਸਰਕਾਰ ਵਲੋਂ 5-5 ਲੱਖ ਰੁਪਏ ਦੇ ਨਗਦ ਇਨਾਮ ਨਾਲ ਸਨਮਾਨਿਤ ਕੀਤਾ ਗਿਆ।ਕਾਲਜ ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਨੇ ਵਿਦਿਆਰਥਣਾਂ ਨੂੰ ਵਧਾਈ ਦਿੰਦਿਆਂ ਦੱਸਿਆ ਕਿ ਕਾਲਜ ਦੀਆਂ ਵਿਦਿਆਰਥਣਾਂ ਸਿਮਰਨਜੀਤ ਕੌਰ …

Read More »

ਸੰਗਰੂਰ ਦੇ ਖਿਡਾਰੀਆਂ ਨੇ ਤਾਇਕਵਾਂਡੋ ਸਟੇਟ ਚੈਂਪੀਅਨਸ਼ਿਪ `ਚ ਜਿੱਤੇ 5 ਗੋਲਡ

ਸਾਰੇ ਖਿਡਾਰੀ ਨੈਸ਼ਨਲ ਚੈਂਪੀਅਨਸ਼ਿਪ ਲਈ ਚੁਣੇ ਗਏ ਸੰਗਰੂਰ, 16 ਮਈ (ਜਗਸੀਰ ਲੌਂਗੋਵਾਲ) – ਸਥਾਨਕ ਰਾਜ ਤਾਇਕਵਾਂਡੋ ਅਕੈਡਮੀ ਦੇ ਚਾਰ ਖਿਡਾਰੀਆਂ ਨੇ ਆਪਣੇ ਕੋਚ ਵਿਨੋਦ ਮਹਿਰਾ ਸਮੇਤ ਮੋਹਾਲੀ ਵਿਖੇ ਹੋਈ 26ਵੀਂ ਪੰਜਾਬ ਸਟੇਟ ਤਾਇਕਵਾਂਡੋ ਚੈਂਪੀਅਨਸ਼ਿਪ ਵਿੱਚ ਭਾਗ ਲੈ ਕੇ ਪੰਜ਼ ਗੋਲਡ ਮੈਡਲ ਜਿੱਤ ਕੇ ਸੰਗਰੂਰ ਸ਼ਹਿਰ ਦਾ ਨਾਂਅ ਰਸ਼ਨਾਇਆ ਹੈ।ਅਕੈਡਮੀ ਦੇ ਚਾਰੇ ਖਿਡਾਰੀ ਅਤੇ ਕੋਚ ਵਿਨੋਦ ਮਹਿਰਾ ਦੀ ਨੈਸ਼਼ਨਲ ਚੈਂਪੀਅਨਸ਼ਿ਼ਪ ਲਈ …

Read More »

ਅੰਤਰ-ਅਕੈਡਮੀ ਬਾਸਕਟ ਬਾਲ ਚੈਂਪੀਅਨਸ਼ਿਪ ਵਿੱਚ ਫਤਿਹਗੜ੍ਹ ਗੰਢੂਆਂ ਦੀ ਝੰਡੀ

ਸੰਗਰੂਰ, 12 ਮਈ (ਜਗਸੀਰ ਲੌਂਗੋਵਾਲ) – ਕਲਗੀਧਰ ਟਰੱਸਟ ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫ਼ਤਹਿਗੜ੍ਹ ਗੰਢੂਆਂ ਵਿਖੇ ਮੁੰਡਿਆਂ ਦੀ ਅੰਤਰ-ਅਕੈਡਮੀ ਬਾਸਕਟਬਾਲ ਚੈਂਪੀਅਨਸ਼ਿਪ ਵਿੱਚ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਬਾਸਕਟਬਾਲ ਦੇ ਫ਼ਾਈਨਲ ਵਿੱਚ ਅਕਾਲ ਅਕੈਡਮੀ ਮੰਡੇਰ ਨੂੰ 15-4 ਅੰਕਾਂ ਦੇ ਵੱਡੇ ਫਰਕ ਨਾਲ ਹਰਾਇਆ।ਇਸ ਮੈਚ ਵਿੱਚ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਦੇ ਜਸਕਰਨ ਸਿੰਘ, ਹਰਮਨ ਸਿੰਘ, …

Read More »

ਅਕਾਲ ਅਕੈਡਮੀ ਕੌੜੀਵਾੜਾ ਵਿਖੇ ਕਰਵਾਇਆ ਫੁੱਟਬਾਲ ਅਤੇ ਹਾਕੀ ਟੂਰਨਾਮੈਂਟ

ਸੰਗਰੂਰ, 11 ਮਈ (ਜਗਸੀਰ ਲੌਂਗੋਵਾਲ) – ਅਕਾਲ ਅਕੈਡਮੀ ਕੌੜੀਵਾੜਾ ਵਿਖੇ ਅੰਡਰ-19 ਲੜਕੇ ਇੰਟਰ-ਅਕੈਡਮੀ ਫੁੱਟਬਾਲ ਅਤੇ ਹਾਕੀ ਟੂਰਨਾਮੈਂਟ ਕਰਵਾਇਆ ਗਿਆ।ਇਸ ਵਿੱਚ ਅਕਾਲ ਅਕੈਡਮੀ ਉੱਡਤ ਸੈਦੇਵਾਲਾ, ਅਕਾਲ ਅਕੈਡਮੀ ਸੰਘਾ, ਅਕਾਲ ਅਕੈਡਮੀ ਖੋਖਰ, ਅਕਾਲ ਅਕੈਡਮੀ ਰੋੜੀ ਅਤੇ ਅਕਾਲ ਅਕੈਡਮੀ ਕੌੜੀਵਾੜਾ ਸ਼ਾਮਲ ਸਨ।ਹਾਕੀ ਅਤੇ ਫੁੱਟਬਾਲ ਦਾ ਇਹ ਮੁਕਾਬਲਾ ਬਹੁਤ ਹੀ ਸ਼ਾਨਦਾਰ ਰਿਹਾ।ਫੁੱਟਬਾਲ ਮੁਕਾਬਲੇ ਵਿੱਚ ਅਕਾਲ ਅਕੈਡਮੀ ਕੌੜੀਵਾੜਾ ਨੇ ਪਹਿਲਾ ਸਥਾਨ, ਅਕਾਲ ਅਕੈਡਮੀ ਉੱਡਤ ਸੈਦੇਵਾਲਾ …

Read More »

ਅਕਾਲ ਅਕੈਡਮੀ ਕੌੜੀਵਾੜਾ ਵਿਖੇ ਅੰਡਰ-19 ਗਰਲਜ਼ ਇੰਟਰ ਅਕੈਡਮੀ ਹਾਕੀ ਟੂਰਨਾਮੈਂਟ

ਸੰਗਰੂਰ, 9 ਮਈ (ਜਗਸੀਰ ਲੌਂਗੋਵਾਲ) – ਅਕਾਲ ਅਕੈਡਮੀ ਕੌੜੀਵਾੜਾ ਵਿਖੇ ਅੰਡਰ-19 ਗਰਲਜ਼ ਇੰਟਰ-ਅਕੈਡਮੀ ਹਾਕੀ ਟੂਰਨਾਮੈਂਟ ਕਰਵਾਇਆ ਗਿਆ।ਇਸ ਵਿੱਚ ਅਕਾਲ ਅਕੈਡਮੀ ਉੱਡਤ ਸੈਦੇਵਾਲਾ, ਅਕਾਲ ਅਕੈਡਮੀ ਸੰਘਾ, ਅਕਾਲ ਅਕੈਡਮੀ ਖੋਖਰ, ਅਕਾਲ ਅਕੈਡਮੀ ਰੋੜੀ ਅਤੇ ਅਕਾਲ ਅਕੈਡਮੀ ਕੌੜੀਵਾੜਾ ਸ਼ਾਮਲ ਸਨ।ਹਾਕੀ ਦਾ ਇਹ ਮੁਕਾਬਲਾ ਬਹੁਤ ਹੀ ਸ਼ਾਨਦਾਰ ਰਿਹਾ।ਇਸ ਮੁਕਾਬਲੇ ਵਿੱਚ ਅਕਾਲ ਅਕੈਡਮੀ ਕੌੜੀਵਾੜਾ ਨੇ ਪਹਿਲਾ ਸਥਾਨ, ਅਕਾਲ ਅਕੈਡਮੀ ਉੱਡਤ ਸੈਦੇਵਾਲਾ ਨੇ ਦੂਸਰਾ ਅਤੇ ਅਕਾਲ …

Read More »

ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਜੀ.ਟੀ ਰੋਡ ਦੇ ਖਿਡਾਰੀ ਵੱਖ-ਵੱਖ ਮੁਕਾਬਲਿਆਂ ‘ਚ ਜੇਤੂ

ਅੰਮ੍ਰਿਤਸਰ, 9 ਮਈ (ਜਗਦੀਪ ਸਿੰਘ) – ਚੀਫ਼ ਖ਼ਾਲਸਾ ਦੀਵਾਨ ਦੇ ਮੁੱਖ ਅਦਾਰੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ.ਟੀ ਰੋਡ ਦੇ ਵਿਦਿਆਰਥੀਆਂ ਨੇ ਓਪਨ ਜਿਲ੍ਹਾ ਪੱਧਰੀ ਸਕੇਟਿੰਗ ਟੂਰਨਾਮੈਂਟ ਵਿੱਚ ਵੱਖ-ਵੱਖ ਪੁਜੀਸ਼ਨਾਂ ਹਾਸਲ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ।ਐਲ.ਕੇ.ਜੀ ਦੀ ਅਨੰਤ ਕੌਰ ਨੇ ਪਹਿਲੀ ਪੁਜੀਸ਼ਨ, ਸੱਤਵੀਂ ਜਮਾਤ ਦੇ ਮਨਕੀਰਤ ਸਿੰਘ ਨੇ ਦੂਜਾ ਸਥਾਨ, ਜਦਕਿ ਤੀਸਰੀ ਜਮਾਤ ਦੀ ਸਿਮਰਤਜੀਤ ਕੌਰ …

Read More »

ਪੰਜਾਬ ਸਟੇਟ ਬਾਕਸਿੰਗ ਚੈਂਪੀਅਨਸ਼ਿਪ ‘ਚ ਅਕਾਲ ਅਕੈਡਮੀ ਬਾਘਾ ਦਾ ਸ਼ਾਨਦਾਰ ਪ੍ਰਦਰਸ਼ਨ

ਸੰਗਰੂਰ, 8 ਮਈ (ਜਗਸੀਰ ਲੌਂਗੋਵਾਲ) – ਖੇਡਾਂ ਹਮੇਸ਼ਾਂ ਜਿੱਤਣ ਲਈ ਹੀ ਨਹੀਂ ਖੇਡੀਆਂ ਜਾਂਦੀਆਂ, ਇਹ ਸਾਨੂੰ ਜ਼ਿੰਦਗੀ ਦੇ ਬਹੁਤ ਵੱਡੇ ਸਬਕ ਵੀ ਸਿਖਾਉਂਦੀਆਂ ਹਨ।ਮੁੱਕੇਬਾਜ਼ੀ ਦੀ ਖੇਡ ਸਾਨੂੰ ਆਪਣੀ ਜ਼ਿੰਦਗੀ ਵਿੱਚ ਕਮਜ਼ੋਰ ਹਲਾਤਾਂ ਨੂੰ ਮੁੱਕਾ ਮਾਰ ਕੇ ਅੱਗੇ ਵਧਣਾ ਸਿਖਾਉਂਦੀ ਹੈ।ਅਜਿਹਾ ਹੀ ਸਿਰਕੱਢ ਕੀਰਤੀਮਾਨ ਸਥਾਪਿਤ ਕੀਤਾ ਹੈ ਅਕਾਲ ਅਕੈਡਮੀ ਬਾਘਾ ਦੀ ਅੱਠਵੀਂ ਜਮਾਤ ਦੀ ਵਿਦਿਆਰਥਣ ਮਨਵੀਰ ਕੌਰ ਨੇ।ਜਿਲ੍ਹਾ ਫਾਜ਼ਿਲਕਾ ਵਿਖੇ ਹੋਈ …

Read More »

ਅੰਤਰਰਾਸ਼ਟਰੀ ਕਰਾਟੇ ਚੈਂਪੀਅਨਸ਼ਿਪ ‘ਚ ਡੀ.ਏ.ਵੀ ਪਬਲਿਕ ਸਕੂਲ ਦੇ ਵਿਦਿਆਰਥੀ ਦਾ ਪ੍ਰਦਰਸ਼ਨ ਸ਼ਾਨਦਾਰ

ਅੰਮ੍ਰਿਤਸਰ, 6 ਮਈ (ਜਗਦੀਪ ਸਿੰਘ) – ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਅੰਮ੍ਰਿਤਸਰ ਲਈ ਇਹ ਬੜੇ ਹੀ ਮਾਣ ਵਾਲੀ ਗੱਲ ਹੈ ਕਿ ਵਿਦਿਆਰਥੀ ਕਬੀਰ ਸ਼ਰਮਾ ਜਮਾਤ ਦੂਜੀ ਨੇ ਦੁਬਈ ਵਿੱਚ 30 ਅਪ੍ਰੈਲ 2023 ਨੂੰ ਹੋਈ `ਬੁਡੋਕਨ ਕੱਪਸ 2023` ਦੀ ਅੰਤਰਸ਼ਰਾਸ਼ਟਰੀ ਕਰਾਟੇ ਚੈਂਪੀਅਨਸ਼ਿਪ ਵਿੱਚ 7 ਸਾਲ ਉਮਰ ਗਰੁੱਪ ਕੈਟਾਗਰੀ ਵਿੱਚ ਭਾਗ ਲਿਆ। ਇਸ ਵਿੱਚ ਉਸ ਨੇ ਪਹਿਲਾ ਸਥਾਨ `ਕਾਟਾ` ਅਤੇ ਦੂਸਰਾ ਸਥਾਨ …

Read More »

ਹਲਕਾ ਦੱਖਣੀ ਵਿੱਚ ਜਲਦ ਬਣੇਗਾ ਖੇਡ ਸਟੇਡੀਅਮ – ਡਾ. ਨਿੱਝਰ

ਅੰਮ੍ਰਿਤਸਰ, 3 ਮਈ ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਦੱਖਣੀ ਵਿੱਚ ਨੌਜਵਾਨਾਂ ਲਈ ਇਕ ਵਧੀਆ ਖੇਡ ਸਟੇਡੀਅਮ ਤਿਆਰ ਕੀਤਾ ਜਾਵੇਗਾ ਤਾਂ ਜੋ ਨੌਜਵਾਨ ਨੂੰ ਖੇਡਾਂ ਪ੍ਰਤੀ ਉਤਸ਼ਾਹਤ ਕੀਤਾ ਜਾ ਸਕੇ।ਡਾ: ਇੰਦਰਬੀਰ ਸਿੰਘ ਨਿੱਝਰ ਕੈਬਨਿਟ ਮੰਤਰੀ ਪੰਜਾਬ ਨੇ ਦੱਸਿਆ ਕਿ ਦੱਖਣੀ ਹਲਕੇ ਦੇ ਇਲਾਕੇ ਸੁਲਤਾਨਵਿੰਡ ਪਿੰਡ ਦੀ ਪੱਤੀ ਬਹਿਨੀਵਾਲਾ ਵਿਖੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸਟੇਡੀਅਮ ਦਾ ਨਿਰਮਾਣ ਕੀਤਾ ਜਾ ਰਿਹਾ ਹੈ, …

Read More »

ਚੀਫ਼ ਖ਼ਾਲਸਾ ਦੀਵਾਨ ਸਕੂਲ ਵਿਦਿਆਰਥਣ ਨੇ ਅੰਤਰਰਾਸ਼ਟਰੀ ਕਰਾਟੇ ਮੁਕਾਬਲੇ ‘ਚ ਜਿੱਤਿਆ ਕਾਂਸੀ ਦਾ ਤਗਮਾ

ਅੰਮ੍ਰਿਤਸਰ, 3 ਮਈ (ਜਗਦੀਪ ਸਿੰਘ ਸੱਗੂ) – ਚੀਫ਼ ਖ਼ਾਲਸਾ ਦੀਵਾਨ ਦੇ ਅਦਾਰੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ਼ ਸੁਲਤਾਨਵਿੰਡ ਲਿੰਕ ਰੋਡ ਦੀ ਅੱਠਵੀ ਜਮਾਤ ਦੀ ਵਿਦਿਆਰਥਣ ਹਰਜਸਰੀਤ ਕੌਰ ਨੇ ਦੁਬਈ ਵਿੱਚ ਆਯੋਜਿਤ ਬੁੱਧੋਕਾਨ ਕੱਪ 2023 ਦੇ ਕਰਾਟੇ ਮੁਕਾਬਲੇ ਵਿੱਚ ਕਾਂਸੇ ਦਾ ਤਗਮਾ ਜਿੱਤਿਆ ਹੈ।ਸਕੂਲ ਬਾਲ ਸਭਾ ਵਿਚ ਚੀਫ਼ ਖ਼ਾਲਸਾ ਦੀਵਾਨ ਦੇ ਸਥਾਨਕ ਪ੍ਰਧਾਨ ਅਤੇ ਐਡੀਸ਼ਨਲ ਆਨ: ਸਕੱਤਰ ਅੇਜੂਕੇਸ਼ਨ ਕਮੇਟੀ …

Read More »