Monday, July 22, 2024

ਖੇਡ ਸੰਸਾਰ

ਨੇਪਾਲ ‘ਚ ਹੋ ਰਹੇ ਅੰਤਰਰਾਸ਼ਟਰੀ ਕਰਾਟੇ ਟੂਰਨਾਮੈਂਟ ਲਈ ਮਾਨਸਾ ਦੀ ਟੀਮ ਰਵਾਨਾ

ਭੀਖੀ, 28 ਦਸੰਬਰ (ਕਮਲ ਜ਼ਿੰਦਲ) – ਨੇਪਾਲ ਦੀ ਰਾਜਧਾਨੀ ਕਾਠਮੰਡੂ ਵਿਖੇ 31 ਦਸੰਬਰ ਨੂੰ ਕਰਵਾਏ ਜਾ ਰਹੇ ਅੰਤਰਰਾਸ਼ਟਰੀ ਕਰਾਟੇ ਟੂਰਨਾਮੈਂਟਾਂ ਵਿੱਚ ਹਿੱਸਾ ਲੈਣ ਲਈ ਭੀਖੀ ਤੋਂ ਇਕ ਟੀਮ ਵਾਈਕਿੰਗ ਮਾਰਸ਼ਲ ਆਰਟ ਅਕੈਡਮੀ ਕੋਚ ਅਕਾਸ਼ਦੀਪ ਸਿੰਘ ਦੀ ਪ੍ਰੇਰਨਾ ਸਦਕਾ ਰਵਾਨਾ ਹੋਈ।ਕੋਚ ਆਕਾਸ਼ਦੀਪ ਨੇ ਦੱਸਿਆ ਕਿ ਕਿ ਅੰਤਰਰਾਸ਼ਟਰੀ ਕਰਾਟੇ ਟੂਰਨਾਮੈਂਟਾਂ ਵਿੱਚ ਹਿੱਸਾ ਲਈ ਰਵਾਨਾ ਹੋਈ ਅਕੈਡਮੀ ਦੀ ਟੀਮ ਦੇ ਖਿਡਾਰੀਆਂ ਵਿੱਚ ਖੁਸ਼ਪ੍ਰੀਤ …

Read More »

ਅਕੇਡੀਆ ਵਰਲਡ ਸਕੂਲ ਦੀ ਵਿਦਿਆਰਥਣ ਦੀਕਸ਼ਾ ਸ਼ਤਰੰਜ ਚੈਂਪੀਅਨਸ਼ਿਪ ‘ਚ ਲਵੇਗੀ ਭਾਗ

ਸੰਗਰੂਰ, 28 ਦਸੰਬਰ (ਜਗਸੀਰ ਲੌਂਗੋਵਾਲ) – 67ਵੀਆਂ ਚੈਸ ਨੈਸ਼ਨਲ ਟੂਰਨਾਮੈਂਟ ਜੋ ਕਿ ਸਕੂਲ ਗੇਮ ਫੈਡਰੇਸ਼ਨ ਆਫ ਇੰਡੀਆ ਦੁਆਰਾ ਤਾਮਿਲਨਾਡੂ ਵਿੱਚ 26 ਤੋਂ 30 ਦਸੰਬਰ ਤੱਕ ਕਰਵਾਈਆਂ ਜਾ ਰਹੀਆਂ ਹਨ।ਇਹਨਾਂ ਖੇਡਾਂ ਵਿੱਚ ਅਕੇਡੀਆ ਵਰਲਡ ਸਕੂਲ ਸੁਨਾਮ ਦੀ ਨੌਵੀਂ ਜਮਾਤ ਦੀ ਵਿਦਿਆਰਥਣ ਦੀਕਸ਼ਾ ਸ਼ਰਮਾ ਨੇ ਹਿੱਸਾ ਲੈ ਕੇ ਆਪਣੇ ਮਾਪਿਆਂ ਤੇ ਸਕੂਲ ਦਾ ਨਾਂ ਰੋਸ਼ਨ ਕੀਤਾ।ਸਕੂਲ ਪ੍ਰਿੰਸੀਪਲ ਮੈਡਮ ਰਣਜੀਤ ਕੌਰ ਅਤੇ ਚੇਅਰਮੈਨ …

Read More »

44ਵੀਂ ਪੰਜਾਬ ਮਾਸਟਰ ਅਥਲੈਟਿਕ ਚੈਂਪੀਅਨਸ਼ਿਪ ਸ਼ਾਨੋ ਸ਼ੌਕਤ ਨਾਲ ਸੰਪਨ

ਓਵਰਹਾਲ ਚੈਂਪੀਅਨਸ਼ਿਪ ‘ਤੇ ਕੀਤਾ ਸੰਗਰੂਰ ਦੇ ਬਜ਼ੁਰਗਾਂ ਨੇ ਕਬਜ਼ਾ ਸੰਗਰੂਰ, 25 ਦਸੰਬਰ (ਜਗਸੀਰ ਲੌਂਗੋਵਾਲ) – ਪੰਜਾਬ ਦੇ ਵਡੇਰੀ ਉਮਰ ਦੇ ਅਥਲੀਟਾਂ ਨੂੰ ਖੇਡਾਂ ਨਾਲ ਜੋੜੀ ਰੱਖਣ ਦਾ ਉਪਰਾਲਾ ਕਰਨ ਵਾਲੀ ਪੰਜਾਬ ਮਾਸਟਰਅਥਲੈਟਿਕਸ ਐਸੋਸ਼ੀਏਸ਼ਨ ਵਲੋਂ ਸੰਤ ਅਤਰ ਸਿੰਘ ਯਾਦਗਾਰੀ ਖੇਡ ਮੈਦਾਨ ਮਸਤੂਆਣਾ ਸਾਹਿਬ ਵਿਖੇ ਅਕਾਲ ਕਾਲਜ ਕੌਂਸਲ ਦੇ ਸਹਿਯੋਗ ਸਦਕਾ ਐਸੋਸੀਏਸ਼ਨ ਦੇ ਜਨਰਲ ਸਕੱਤਰ ਡਾ. ਭੁਪਿੰਦਰ ਸਿੰਘ ਪੂਨੀਆ ਅਤੇ ਮੀਤ ਪ੍ਰਧਾਨ …

Read More »

ਖ਼ਾਲਸਾ ਕਾਲਜ ਪਬਲਿਕ ਸਕੂਲ ਦੀ ਵਿਦਿਆਰਥਣ ਦਾ ਸਕੂਲ ਖੇਡਾਂ ‘ਚ ਪ੍ਰਦਰਸ਼ਨ ਸ਼ਾਨਦਾਰ

ਅੰਮ੍ਰਿਤਸਰ, 22 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਪਬਲਿਕ ਸਕੂਲ ਦੀ ਵਿਦਿਆਰਥਣ ਨੇ 67ਵੀਆਂ ਪੰਜਾਬ ਸਕੂਲ ਖੇਡਾਂ ਅਤੇ ਰੋਡ ਸਾਈਕਲਿੰਗ ’ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ, ਜ਼ਿਲ੍ਹੇ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ।ਵਿਦਿਆਰਥਣ ਪਲਕਪ੍ਰੀਤ ਕੌਰ ਨੇ ਪੰਜਾਬ ਪੱਧਰ ’ਤੇ ਰੋਡ ਸਾਈਕਲਿੰਗ ਦੇ ਓਪਨ ਸਟੇਟ ਅੰਡਰ-14 ਮੁਕਾਬਲੇ ’ਚ ਪਹਿਲਾ ਅਤੇ 67ਵੀਆਂ ਪੰਜਾਬ ਸਕੂਲ ਖੇਡਾਂ ਦੇ ਵੱਖ-ਵੱਖ ਈਵੈਂਟ ’ਚ ਤੀਜ਼ਾ ਸਥਾਨ …

Read More »

ਆਤਮ ਪਬਲਿਕ ਸਕੂਲ ਵਿਖੇ ਹੋਇਆ ਸਲਾਨਾ ਖੇਡ ਟੂਰਨਾਮੈਂਟ

ਅੰਮ੍ਰਿਤਸਰ, 21 ਦਸੰਬਰ (ਦੀਪ ਦਵਿੰਦਰ ਸਿੰਘ) – ਪੰਜਾਬ ਦੀਆਂ ਰਵਾਇਤੀ ਖੇਡਾਂ ਬੱਚਿਆਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ।ਇਹ ਵਿਚਾਰ ਅੱਜ ਏਥੋਂ ਦੇ ਆਤਮ ਪਬਲਿਕ ਸਕੂਲ ਇਸਲਾਮਾਬਾਦ ਵਿਖੇ ਹੋਏ ਸਲਾਨਾ ਖੇਡ ਟੂਰਨਾਮੈਂਟ ਦੇ ਸਮਾਪਤੀ ਸਮਾਰੋਹ ਵਿੱਚ ਬੋਲਦਿਆਂ ਕਥਾਕਾਰ ਦੀਪ ਦੇਵਿੰਦਰ ਸਿੰਘ, ਪ੍ਰਮੁੱਖ ਸ਼ਾਇਰ ਅਵਤਾਰ ਸਿੰਘ ਚਮਕ ਅਤੇ ਸਮਾਜ ਸੇਵੀ ਵਰਿੰਦਰ ਸਹਿਦੇਵ ਵਲੋਂ ਕਹੇ ਗਏ।ਉਹਨਾਂ ਕਿਹਾ ਕਿ ਅਜੋਕੀ …

Read More »

ਖਾਲਸਾ ਕਾਲਜ ਗਰਲਜ਼ ਸੀ: ਸੈ: ਸਕੂਲ ਦੀਆਂ ਵਿਦਿਆਰਥਣਾਂ ਨੇ ਇੰਟਰ ਖਾਲਸਾ ਖੇਡਾਂ ’ਚ ਮਾਰੀਆਂ ਮੱਲ੍ਹਾਂ

ਅੰਮ੍ਰਿਤਸਰ, 17 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੀ ਸਰਪ੍ਰਸਤੀ ਹੇਠ ਖ਼ਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਨੇ ਇੰਟਰ ਖਾਲਸਾ ਖੇਡਾਂ ’ਚ ਵਧੀਆ ਪ੍ਰ੍ਰਦਰਸ਼ਨ ਕਰਦਿਆਂ ਸ਼ਾਨਦਾਰ ਸਥਾਨ ਹਾਸਲ ਕੀਤਾ ਹੈ। ਸਕੂਲ ਪ੍ਰਿੰਸੀਪਲ ਸ਼੍ਰੀਮਤੀ ਪੁਨੀਤ ਕੌਰ ਨਾਗਪਾਲ ਨੇ ਵਿਦਿਆਰਥਣਾਂ ਨੂੰ ਵਧਾਈ ਦਿੰਦਿਆਂ ਦੱਸਿਆ ਕਿ ਉਕਤ ਪ੍ਰਤੀਯੋਗਤਾ ’ਚ ਵੱਖ-ਵੱਖ ਤਰ੍ਹਾਂ ਦੇ ਖੇਡ ਮੁਕਾਬਲੇ ਕਰਵਾਏ ਗਏ।ਜਿੰਨਾਂ ਵਿੱਚਚ ਸਕੂਲ …

Read More »

ਜਗਤੇਸ਼ਵਰ ਨੇ ਅੰਡਰ 17 ਲਾਅਨ ਟੈਨਿਸ ‘ਚ ਰਚਿਆ ਇਤਹਾਸ

40 ਸਾਲ ਬਾਅਦ ਪੰਜਾਬ ਦੇ ਹਿੱਸੇ ਆਇਆ ਕੋਈ ਇਨਾਮ ਅੰਮ੍ਰਿਤਸਰ, 15 ਦਸੰਬਰ (ਸੁਖਬੀਰ ਸਿੰਘ) – ਬੰਗਲੌਰ ਵਿਖੇ ਹੋਈ 67ਵੀਂ ਨੈਸ਼ਨਲ ਸਕੂਲ ਗੇਮ ਇਨ ਟੈਨਿਸ (ਅੰਡਰ-17 ਲੜਕੇ) 2023-24 ਨੈਸ਼ਨਲ ਚੈਂਪੀਅਨਸ਼ਿਪ ਵਿੱਚ ਅੰਮ੍ਰਿਤਸਰ ਦੇ ਜਗਤੇਸ਼ਵਰ ਸਿੰਘ ਨੇ ਸਿਲਵਰ ਮੈਡਲ ਜਿੱਤ ਕੇ 40 ਸਾਲ ਬਾਅਦ ਇਤਿਹਾਸ ਰਚਿਆ ਹੈ।ਅੰਮਿਤਸਰ ਹਵਾਈ ਅੱਡੇ ਪਹੁੰਚਣ ‘ਤੇ ਜਗਤੇਸ਼ਵਰ ਦਾ ਖੇਡ ਪ੍ਰੇਮੀਆਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਕੋੋਚ ਸੁਮਿਤ …

Read More »

ਡੀ.ਏ.ਵੀ ਪਬਲਿਕ ਸਕੂਲ ਨੇ ਡੀ.ਏ.ਵੀ ਰਾਜ ਪੱਧਰੀ ਖੇਡ ਟੂਰਨਾਮੈਂਟ ਦੀ ਕੀਤੀ ਮੇਜ਼ਬਾਨੀ

ਅੰਮ੍ਰਿਤਸਰ, 15 ਦਸੰਬਰ (ਜਗਦੀਪ ਸਿੰਘ) – ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਵਿਖੇ ਆਰਿਆ ਰਤਨ ਪਦਮਸ੍ਰੀ ਅਲੰਕ੍ਰਿਤ ਡਾ. ਪੂਨਮ ਸੂਰੀ, ਪ੍ਰਧਾਨ ਡੀ.ਏ.ਵੀ.ਸੀ.ਐਮ.ਸੀ ਨਵੀਂ ਦਿੱਲੀ ਦੀ ਅਗਵਾਈ ਹੇਠ ਅਤੇ ਸ਼੍ਰੀ ਵੀ.ਕੇ ਚੋਪੜਾ, ਡਾਇਰੈਕਟਰ ਪਬਲਿਕ ਸਕੂਲ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਡੀ.ਏ.ਵੀ ਰਾਜ ਪੱਧਰੀ ਖੇਡ ਟੂਰਨਾਮੈਂਟ ਕਰਵਾਏ ਗਏ । ਇਸ ਸਮਾਗਮ ਵਿੱਚ 17 ਸਕੂਲਾਂ ਦੇ 213 ਵਿਦਿਆਰਥੀਆਂ ਨੇ ਭਾਗ ਲਿਆ। ਜਿੰਨਾਂ ਵਿੱਚ ਡੀ.ਏ.ਵੀ ਪਬਲਿਕ …

Read More »

ਗੱਤਕਾ ਮੁਕਾਬਲਿਆਂ ਵਿੱਚ ਪੀ.ਪੀ.ਐਸ ਚੀਮਾਂ ਦੇ ਖਿਡਾਰੀ ਦੀ ਹੋਈ ਨੈਸ਼ਨਲ ਪੱਧਰੀ ਚੋਣ

ਸੰਗਰੂਰ, 13 ਦਸੰਬਰ (ਜਗਸੀਰ ਲੌਂਗੋਵਾਲ) – ਸ਼੍ਰੀ ਮੁਕਤਸਰ ਸਾਹਿਬ ਵਿਖੇ ਹੋਈਆਂ ਪੰਜਾਬ ਪੱਧਰੀ 67ਵੀਆਂ ਪੰਜਾਬ ਸਕੂਲ ਗੇਮਜ਼ ਗੱਤਕਾ ਮੁਕਾਬਲਿਆਂ ਵਿੱਚ ਵੱਖ-ਵੱਖ ਜਿਲ੍ਹਿਆਂ ਦੀਆਂ ਟੀਮਾਂ ਦੇ ਖਿਡਾਰੀਆਂ ਨੇ ਭਾਗ ਲਿਆ।ਜਿਸ ਵਿੱਚ ਪੈਰਾਮਾਊਂਟ ਪਬਲਿਕ ਸਕੂਲ ਚੀਮਾਂ ਦੇ ਬੱਚਿਆਂ ਨੇ ਗੱਤਕਾ ਮੁਕਾਬਲਿਆਂ (ਅੰਡਰ-14 ਲੜਕੀਆਂ) ਵਿਅਕਤੀਗਤ ਸਿੰਗਲ ਸੋਟੀ ਵਿਚੋਂ ਹਰਸੀਰਤ ਕੌਰ ਹੰਝਰਾ ਨੇ ਤੀਸਰਾ ਸਥਾਨ, (ਅੰਡਰ-17 ਲੜਕੀਆਂ) ਕਮਲਪ੍ਰੀਤ ਕੌਰ ਨੇ ਵਿਅਕਤੀਗਤ ਫਰੀ ਸੋਟੀ ਵਿਚੋਂ …

Read More »

ਖਾਲਸਾ ਗਰਲਜ਼ ਸੀ: ਸੈ: ਸਕੂਲ ਵਿਦਿਆਰਥਣਾਂ ਨੇ ਐਨ.ਸੀ.ਸੀ ਕੈਂਪ ’ਚ ਹਾਸਲ ਕੀਤੇ 27 ਮੈਡਲ

ਅੰਮ੍ਰਿਤਸਰ, 12 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖ਼ਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਨੇ ਐਨ.ਸੀ.ਸੀ ਕੈਂਪ ’ਚ ਸ਼ਾਨਦਾਰ ਪ੍ਰਦਰਸ਼ਨ ਨਾਲ ਮੱਲ੍ਹਾਂ ਮਾਰੀਆਂ ਹਨ।ਸਕੂਲ ਪ੍ਰਿੰਸੀਪਲ ਸ੍ਰੀਮਤੀ ਪੁਨੀਤ ਕੌਰ ਨਾਗਪਾਲ ਨੇ ਕੈਡਿਟਾਂ ਨੂੰ ਵਧਾਈ ਦਿੰਦਿਆਂ ਦੱਸਿਆ ਕਿ ਸਕੂਲ ਦੀ 24 ਪੰਜਾਬ ਬਟਾਲੀਅਨ ਆਰਮੀ ਵਿੰਗ ਐਨ.ਸੀ.ਸੀ ਦੇ ਕੈਡਿਟਾਂ ਨੇ ਖਾਲਸਾ ਕਾਲਜ ਇੰਜੀਨੀਅਰਿੰਗ ਅਤੇ ਤਕਨਾਲੋਜੀ ਰਣਜੀਤ ਐਵੀਨਿਉ …

Read More »