ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹਾ ਵਾਸੀਆਂ ਨੂੰ ਸਮਾਗਮ ‘ਚ ਵੱਧ-ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਫਾਜਿਲਕਾ 13 ਅਗਸਤ ( ਵਿਨੀਤ ਅਰੋੜਾ) ਸੁਤੰਤਰਤਾ ਦਿਵਸ 15 ਅਗਸਤ ਨੂੰ ਨਵੀਂ ਅਨਾਜ ਮੰਡੀ ਫਾਜ਼ਿਲਕਾ ਵਿਖੇ ਕਰਵਾਏ ਜਾਣ ਵਾਲੇ ਜ਼ਿਲ੍ਹਾ ਪੱਧਰੀ ਸਮਾਗਮ ਸਬੰਧੀ ਅੱਜ ਇੱਥੇ ਹੋਈ ਫੁੱਲ ਡਰੈਸ ਰਿਹਰਸਲ ਦਾ ਡਿਪਟੀ ਕਮਿਸ਼ਨਰ ਸ.ਮਨਜੀਤ ਸਿੰਘ ਬਰਾੜ ਨੇ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਦੇ ਨਾਲ ਜਿਲ੍ਹਾ ਪੁਲਿਸ ਮੁੱਖੀ …
Read More »Daily Archives: August 14, 2014
ਫਾਜ਼ਿਲਕਾ ਸ਼ਹਿਰ ਦੇ ਵਸਨੀਕਾਂ ਨੂੰ ਸ਼ੁੱਧ ਪੀਣ ਵਾਲੇ ਪਾਣੀ ਦੀ ਸਹੁਲਤ ਵਿਚ ਵਾਧਾ ਕਰਨ ਲਈ 3 ਹੋਰ ਆਰ.ਓ. ਪਲਾਂਟ ਲੱਗਣਗੇ – ਬਰਾੜ
ਫਾਜਿਲਕਾ 13 ਅਗਸਤ ( ਵਿਨੀਤ ਅਰੋੜਾ) : ਫਾਜ਼ਿਲਕਾ ਸ਼ਹਿਰ ਦੇ ਵਸਨੀਕਾਂ ਨੂੰ ਸ਼ੁੱਧ ਪੀਣ ਵਾਲੇ ਪਾਣੀ ਦੀ ਸਪਲਾਈ ਵਿਚ ਹੋਰ ਵਾਧਾ ਕਰਦਿਆਂ ਸ਼ਹਿਰ ਵਿਚ 3 ਹੋਰ ਨਵੇਂ ਆਰ.ਓ. ਪਲਾਂਟ ਲਗਾਏ ਜਾਣਗੇ ਤਾਂ ਜੋ ਸ਼ਹਿਰ ਵਾਸੀਆਂ ਨੂੰ ਪੀਣ ਵਾਲੇ ਪਾਣੀ ਸਬੰਧੀ ਕਿਸੇ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ । ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ. ਮਨਜੀਤ ਸਿੰਘ ਬਰਾੜ ਆਈ.ਏ.ਐਸ. ਨੇ …
Read More »ਭਾਰਤੀ ਕਿਸਾਨ ਯੁਨੀਅਨ ਲੱਖੋਵਾਲੀ ਦੀ ਮੀਟਿੰਗ ਹੋਈ
ਫਾਜਿਲਕਾ, 12 ਅਗਸਤ (ਵਿਨੀਤ ਅਰੋੜਾ) – ਅੱਜ ਭਾਰਤੀ ਕਿਸਾਨ ਯੂਨੀਅਨ ਲੱਖੋਵਾਲੀ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਪ੍ਰਦੁਮਣ ਬੇਗਾਂਵਾਲੀ ਦੀ ਪ੍ਰਧਾਨਗੀ ਵਿਚ ਹੋਈ। ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਪ੍ਰਦੁਮਣ ਬੇਗਾਂਵਾਲੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪਿੱਛਲੇ ਦਿਨੀਂ ਦਿਲੀ ਵਿਚ ਅਜਮੇਰ ਸਿੰਘ ਲੱਖੋਵਾਲ, ਦਿੱਲੀ ਦੇ ਕੁਆਰਡੀਨੇਟਰ ਯੁਧਵਾਰੀ ਸਿੰਘ ਅਤੇ ਜ਼ਿਲ੍ਹਾ ਪ੍ਰਧਾਨ ਅਤੇ ਫਾਜ਼ਿਲਕਾ ਦੇ ਸਲਾਹਕਾਰ ਪ੍ਰਦੁਮਣ ਬੇਗਾਂਵਾਲੀ ਨੇ ਕੇਂਦਰੀ ਮੰਤਰੀ ਫਰਟੀਲਾਈਜ਼ਰ ਅਤੇ ਕੈਮੀਕਲ ਮੰਤਰੀ …
Read More »ਅਨਿਲ ਜੋਸ਼ੀ ਇਸ ਵਾਰ ਕਪੂਰਥਲਾ ਵਿਖੇ ਲਹਿਰਾਉਣਗੇ ਤਿਰੰਗਾ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)-ਸਥਾਨਕ ਸਰਕਾਰਾਂ, ਡਾਕਟਰੀ ਸਿੱਖਿਆ ਅਤੇ ਖੋਜ ਮੰਤਰੀ ਪੰਜਾਬ ਸ੍ਰੀ ਅਨਿਲ ਜੋਸ਼ੀ ਇਸ ਵਾਰ ਕਪੂਰਥਲਾ ਵਿਖੇ ਅਜ਼ਾਦੀ ਦਿਵਸ ਮੌਕੇ ਤਿਰੰਗਾ ਲਹਿਰਾਉਣਗੇ। ਉਹ ਕਪੂਰਥਲਾ ਵਿਖੇ ਹੋਣ ਵਾਲੇ ਅਜ਼ਾਦੀ ਦਿਵਸ ਦੇ ਸਮਾਗਮ ਵਿਚ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੁੰਦੇ ਹੋਏ ਮਾਰਚ ਪਾਸਟ ਤੋਂ ਸਲਾਮੀ ਲੈਣਗੇ ਅਤੇ ਪਰੇਡ ਦਾ ਮੁਆਇਨਾ ਕਰਨਗੇ।
Read More »ਭਾਰਤ ਛੱਡੋ ਅੰਦੋਲਨ ਵਿਸ਼ੇ ‘ਤੇ ਕਰਵਾਏ ਮਾਡਲ ਮੁਕਾਬਲੇ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)- ਅਜ਼ਾਦੀ ਦਿਵਸ ਦੇ ਸਬੰਧ ਵਿਚ ਸਿੱਖਿਆ ਵਿਭਾਗ ਨੇ ਵਿਦਿਆਰਥੀਆਂ ਨੂੰ ਇਤਹਾਸ ਦੇ ਨਾਲ-ਨਾਲ ਕਲਾਤਮਕ ਪੱਖ ਤੋਂ ਜਾਗਰੂਕ ਕਰਦੇ ਹੋਏ ਭਾਰਤ ਛੱਡੋ ਅੰਦੋਲਨ ਵਿਸ਼ੇ ‘ਤੇ ਬਲਾਕ ਪੱਧਰ ‘ਤੇ ਮਾਡਲ ਪ੍ਰਦਰਸ਼ਨੀ ਦੇ ਮੁਕਾਬਲੇ ਕਰਵਾਏ। ਜ਼ਿਲਾ ਰਿਸੋਰਸ ਪਰਸਨ ਜਸਵਿੰਦਰ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਧਿਕਾਰੀ ਸਤਿੰਦਰਬੀਰ ਸਿੰਘ ਅਤੇ ਡੀ ਆਰ ਪੀ ਸ੍ਰੀਮਤੀ ਜਸਵਿੰਦਰ ਕੌਰ ਦੇ ਦਿਸ਼ਾ-ਨਿਰਦੇਸ਼ ਹੇਠ …
Read More »ਅਥਲੈਟਿਕ ਮੀਟ ਦਾ ਹੋਇਆ ਸਮਾਪਨ
ਨਵੀਂ ਦਿੱਲੀ, 13 ਅਗਸਤ (ਅੰਮ੍ਰਿਤ ਲਾਲ ਮੰਨਣ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ ਵਿਚਕਾਰ ਕਰਵਾਈ ਗਈ ਇੰਟਰ ਜੀ.ਐਚ.ਪੀ.ਐਸ. ਅਥਲੈਟਿਕ ਮੀਟ ਦਾ ਅੱਜ ਸਮਾਪਨ ਸਾਬਕਾ ਕੇਂਦਰੀ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਵੱਲੋਂ ਕਰਨ ਵੇਲ੍ਹੇ ਜੇਤੂ ਖਿਡਾਰੀਆਂ ਨੂੰ ਇਨਾਮ ਵੀ ਤਕਸੀਮ ਕੀਤੇ ਗਏ। ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੀਆਂ ਲਗਭਗ 11 ਬ੍ਰਾਂਚਾਂ ਦੇ 700 ਤੋਂ …
Read More »ਤਿਲਕ ਨਗਰ ਸਕੂਲ ਨੇ ਮਨਾਇਆ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ
ਨਵੀਂ ਦਿੱਲੀ, 13 ਅਗਸਤ (ਅੰਮ੍ਰਿਤ ਲਾਲ ਮੰਨਣ)- ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਤਿਲਕ ਨਗਰ ਵਿਖੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਬੜੀ ਹੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਗਿਆ। ਸਕੂਲ ਦੇ ਵਿਦਿਆਰਥੀਆਂ ਵੱਲੋਂ ਸਹਿਜ ਪਾਠ ਦੇ ਭੋਗ ਪਾਉਣ ਉਪਰੰਤ ਗੁਰਬਾਣੀ ਕੀਰਤਨ, ਕਵੀਤਾ ਪਾਠ ਅਤੇ ਕੁੜੀਆਂ ਨੂੰ ਮੁੰਡਿਆਂ ਦੇ ਬਰਾਬਰ ਤਵੱਜੋ ਦੇਣ ਲਈ ਗੁਰੂ ਸਾਹਿਬ ਦਾ ਸੁਨੇਹਾ ਚੇਤੇ ਕਰਵਾਇਆ ਗਿਆ। …
Read More »ਮਠਾਰੂ ਨੇ ਬੰਗਲਾ ਸਾਹਿਬ ਹਸਪਤਾਲ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ
ਨਵੀਂ ਦਿੱਲੀ, 13 ਅਗਸਤ (ਅੰਮ੍ਰਿਤ ਲਾਲ ਮੰਨਣ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿੱਲੀ ਤੋਂ ਨਾਮਜ਼ਦ ਮੈਂਬਰ ਗੁਰਮਿੰਦਰ ਸਿੰਘ ਮਠਾਰੂ ਨੇ ਅੱਜ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸਥਿਤ ਗੁਰੂ ਹਰਿਕ੍ਰਿਸ਼ਨ ਪੋਲੀ ਕਲੀਨਿਕ ਦੇ ਚੇਅਰਮੈਨ ਵੱਜੋਂ ਅਹੁਦਾ ਸੰਭਾਲਿਆ। ਹਸਪਤਾਲ ਨੂੰ ਅਪਗ੍ਰੇਡ ਕਰਨ ਅਤੇ ਲੋੜੀਂਦੀਆਂ ਕਮੀਆਂ ਨੂੰ ਦੂਰ ਕਰਨ ਦਾ ਭਰੋਸਾ ਦਿੰਦੇ ਹੋਏ ਮਠਾਰੂ ਨੇ ਇਸ ਸੇਵਾ ਨੂੰ ਸੌਂਪਣ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ …
Read More »ਲਾਇਬ੍ਰੇਰੀ-ਡੇ ਮੌਕੇ ਵਿਦਿਆਰਥੀਆਂ ਦੇ ਚਿੱਤਰਕਲਾ ਮੁਕਾਬਲੇ ਆਯੋਜਿਤ
ਬਠਿੰਡਾ, 13 ਅਗਸਤ (ਜਸਵਿੰਦਰ ਸਿੰਘ ਜੱਸੀ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਰਕ ਕਲਾਂ ਵਿਖੇ ਅੱਜ ਲਾਇਬ੍ਰੇਰੀ-ਡੇ ਸਕੂਲ ਸਟਾਫ ਵੱਲੋਂ ਮਨਾਇਆ ਗਿਆ। ਇਸ ਦੀ ਅਗਵਾਈ ਪ੍ਰਿੰਸੀਪਲ ਸ੍ਰੀਮਤੀ ਸੁਖਮੇਲ ਕੌਰ ਵੱਲੋਂ ਕੀਤੀ ਗਈ ਅਤੇ ਇਸ ਦੌਰਾਨ ਵਿਦਿਆਰਥੀਆਂ ਦੇ ਚਿੱਤਰਕਲਾ ਮੁਕਾਬਲੇ ਕਰਵਾਏ। ਸਕੂਲ ਦੇ ਇਸ ਲਾਇਬ੍ਰੇਰੀ-ਡੇ ਸਮਾਗਮ ਦੌਰਾਨ ਲਾਇਬ੍ਰੇਰੀਅਨ ਅਸ਼ੋਕ ਕੁਮਾਰ ਨੇ ਸਵੇਰ ਦੀ ਸਭਾ ਸਮਾਪਤ ਹੋਣ ਉਪਰੰਤ ਸੰਬੋਧਨ ਕਰਦੇ ਹੋਏ ਕਿਹਾ ਕਿ …
Read More »ਖੇਡਾਂ ‘ਚ ਖਾਲਸਾ ਸਕੂਲ ਦੀ ਬੱਲੇ ਬੱਲੇ
ਬਠਿੰਡਾ, 13 ਅਗਸਤ (ਜਸਵਿੰਦਰ ਸਿੰਘ ਜੱਸੀ)-ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਵਿਖੇ ਬਾਸਕਿਟ-ਬਾਲ ਅੰਤਰ-14,17,19 ਦੇ ਜ਼ਿਲ੍ਹਾ ਲੈਵਲ ਦੇ ਫਾਈਨਲ ਮੁਕਾਬਲੇ ਹੋਏ। ਜਿਨ੍ਹਾਂ ਵਿੱਚ ਅੰਤਰ 14 ਲੜਕੇ ਬਠਿੰਡਾ-1 ਜ਼ੋਨ ਪਹਿਲੇ, 2 ਜ਼ੋਨ ਦੂਜੇ ਸਥਾਨ ਤੇ ਜਗੀਮ ਅੰਤਰ-17 ਲੜਕੇ ਬਠਿੰਡਾ-2 ਜ਼ੋਨ ਪਹਿਲੇ, 1 ਜ਼ੋਨ ਦੂਜੇ ਸਥਾਨ ‘ਤੇ ਅਤੇ ਅੰਤਰ-19 ਲੜਕੇ ਬਠਿੰਡਾ-1 ਜ਼ੋਨ ਪਹਿਲੇ, 2 ਜ਼ੋਨ ਦੂਜੇ ਸਥਾਨ ਤੇ ਰਿਹਾ। ਇਹ ਫਾਈਨਲ ਮੈਚ ਮੈਡਮ ਬਿੰਦਰ …
Read More »
Punjab Post Daily Online Newspaper & Print Media