Wednesday, November 25, 2026

Monthly Archives: November 2014

ਸ੍ਰ. ਬੁਲਾਰੀਆ ਨੂੰ ਯੂਥ ਅਕਾਲੀ ਦਲ ਮਾਝਾ ਜੋਨ ਦਾ ਪ੍ਰਧਾਨ ਬਨਾਉਣ ‘ਤੇ ਕੀਤਾ ਧੰਨਵਾਦ

ਅੰਮ੍ਰਿਤਸਰ, 22 ਨਵੰਬਰ (ਸੁਖਬੀਰ ਸਿੰਘ)  – ਮੁੱਖ ਸੰਸਦੀ ਸਕੱਤਰ ਤੇ ਹਲਕਾ ਦੱਖਣੀ ਤੋਂ ਵਿਧਾਇਕ ਸ੍ਰ. ਇੰਦਰਬੀਰ ਸਿੰਘ ਬੁਲਾਰੀਆ ਨੂੰ ਯੂਥ ਅਕਾਲੀ ਦਲ ਦੇ ਮਾਝਾ ਜੋਨ ਦਾ ਪ੍ਰਧਾਨ ਬਨਾਉਣ ‘ਤੇ ਕੋਂਸਲਰ ਦਲਬੀਰ ਸਿੰਘ ਮੱਮਣਕੇ ਅਤੇ ਕੋਂਸਲਰ ਅਮਰੀਕ ਸਿੰਘ ਲਾਲੀ ਨੇ ਅਕਾਲੀ ਹਾਈ ਕਮਾਂਡ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਕੈਬਨਿਟ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਦਾ …

Read More »

ਵਿਰਸਾ ਵਿਹਾਰ ਯੁਵਾ ਲੋਕ-ਰੰਗ ਉਤਸਵ ਦੇ ਤੀਸਰਾ ਦਿਨ ਲੋਕ ਨਾਚ ਤੇ ਕਲਾਸੀਕਲ ਨ੍ਰਿੱਤ ਪੇਸ਼

ਅੰਮ੍ਰਿਤਸਰ, 22 ਨਵੰਬਰ (ਦੀਪ ਦਵਿੰਦਰ ਸਿੰਘ) – ਵਿਰਸਾ ਵਿਹਾਰ ਸੁਸਾਇਟੀ ਵੱਲੋਂ ਆਪਣੀਆਂ ਕਲਾ ਅਤੇ ਸਾਹਿਤਕ ਸਰਗਰਮੀਆਂ ਨੂੰ ਲਗਾਤਾਰ ਜਾਰੀ ਰੱਖਦੇ ਹੋਏ, ਪੰਜ ਦਿਨਾਂ ਯੁਵਾ ਲੋਕ-ਰੰਗ ਉਤਸਵ ਦੇ ਤੀਸਰੇ ਦਿਨ ਲੋਕ ਨਾਚ ਅਤੇ ਕਲਾਸੀਕਲ ਨ੍ਰਿੱਤ ਪੇਸ਼ ਕੀਤਾ ਗਿਆ। ਜਿਨ੍ਹਾਂ ਵਿੱਚ ਸਰੂਪ ਰਾਣੀ ਸਰਕਾਰੀ ਕਾਲਜ, ਡੀ. ਏ. ਵੀ. ਪਬਲਿਕ ਸਕੂਲ ਅਤੇ ਕੈਮਬਰਿਜ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਡਾ. ਰਸ਼ਮੀ ਨੰਦਾ ਦੀ ਅਗਵਾਈ …

Read More »

 ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਸਕੂਲ ਜੀ. ਟੀ. ਰੋਡ ਦਾ ਵਿਦਿਆਰਥੀ ਸੂਬਾ ਪੱਧਰੀ ਕੁਇਜ਼ ਪ੍ਰਤਿਯੋਗਤਾ ਵਿੱਚ ਜੇਤੂ

ਅੰਮ੍ਰਿਤਸਰ, ੨੨ ਨਵੰਬਰ (ਜਗਦੀਪ ਸਿੰਘ ਸੱਗੂ) – ਚੀਫ਼ ਖ਼ਾਲਸਾ ਦੀਵਾਨ ਚੈਰੀਟਬੇਲ ਸੁਸਾਇਟੀ ਦੀ ਸਰਪ੍ਰਸਤੀ ਅਧੀਨ ਚਲਾਏ ਜਾ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ. ਰੋਡ ਅੰਮ੍ਰਿਤਸਰ ਦੇ ਵਿਦਿਆਰਤੀ ਅਭੀਜੀਤ ਸਿੰਘ ਨੇ ਲੁਧਿਆਣਾ ਵਿਖੇ ਭਾਸ਼ਾ ਵਿਭਾਗ ਪੰਜਾਬ ਵੱਲੋਂ ਕਰਵਾਏ ਗਏ ਸੂਬਾ ਪੱਧਰੀ ਕੁਇਜ਼ ਮੁਕਾਬਲੇ ਵਿੱਚ ਜੇਤੂ ਰਹਿ ਕੇ ਦੂਜਾ ਸਥਾਨ ਹਾਸਲ ਕੀਤਾ।ਸਕੂਲ ਦੇ ਪਿ੍ਸੀਪਲ/ਡਾਇਰੈਕਟਰ ਡਾ: ਧਰਮਵੀਰ ਸਿੰਘ ਨੇ …

Read More »

ਸ਼ੋ੍ਮਣੀ ਕਮੇਟੀ ਦਾ ਦੂਸਰਾ ਖ਼ਾਲਸਾਈ ਖੇਡ ਉਤਸਵ ਆਰੰਭ

ਅੰਮ੍ਰਿਤਸਰ, 22 ਨਵੰਬਰ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਡਾਇਰੈਕਟੋਰੇਟ ਆਫ ਸਪੋਰਟਸ ਵੱਲੋਂ ਦੂਸਰਾ ਖ਼ਾਲਸਾਈ ਖੇਡ ਉਤਸਵ (ਹਾਈ ਸਕੂਲਜ਼) 2014-15 ਮਾਤਾ ਗੁਜਰੀ ਪਬਲਿਕ ਸਕੂਲ ਥੇਹੜੀ ਸਾਹਿਬ ਵਿਖੇ ਆਰੰਭ ਹੋ ਗਿਆ ਹੈ।ਜਿਸ ਵਿੱਚ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ 22 ਹਾਈ ਸਕੂਲਾਂ ਦੇ 1300 ਖਿਡਾਰੀ ਭਾਗ ਲੈ ਰਹੇ ਹਨ।ਇਸ ਖੇਡ ਉਤਸਵ ਦੀ ਰਸਮੀ ਸ਼ੁਰੂਆਤ ਜਥੇਦਾਰ ਅਵਤਾਰ …

Read More »

ਭਾਰਤੀ ਭਾਈਚਾਰੇ ਨੂੰ ਅਮਰੀਕਾ ਦੀ ਸਿਆਸਤ ਵਿੱਚ ਹਿੱਸਾ ਲੈਣਾ ਚਾਹੀਦਾ ਹੈ – ਹੁੰਦਲ

ਜਲੰਧਰ, 22 ਨਵੰਬਰ (ਪਰਮਿੰਦਰ ਸਿੰਘ,ਪਵਨਦੀਪ ਸਿੰਘ ਭੰਡਾਲ)- ਨਰਿੰਦਰਪਾਲ ਸਿੰਘ ਹੁੰਦਲ ਸੈਕਰਾਮੈਂਟ (ਅਮਰੀਕੀ ਸਿਆਸਤਦਾਨ) ਨੇ ਆਖਿਆ ਹੈ ਕਿ ਮੈਂ ਦੱਸਣਾ ਚਾਹੁੰਦਾ ਹਾਂ ਕਿ ਅਮਰੀਕਾ ਵਿਚ 3.18 ਮਿਲੀਅਨ ਭਾਰਤੀ ਭਾਈਚਾਰੇ ਦੇ ਲੋਕ ਰਹਿੰਦੇ ਹਨ ਜੋ ਕਿ ਅਮਰੀਕਾ ਦੀ ਸਮੁੱਚੀ ਅਬਾਦੀ ਦਾ 1 ਫੀਸਦੀ ਬਣਦਾ ਹੈ। ਪਰ ਅਮਰੀਕਾ ਇਕ ਅਜਿਹਾ ਦੇਸ਼ ਹੈ ਜਿਥੋਂ ਦੇ ਹਰ ਇਕ ਵਸਨੀਕ ਨੂੰ ਬਰਾਬਰ ਦੇ ਅਧਿਕਾਰ ਹਨ ਉਹ …

Read More »

ਕੇ.ਐਮ.ਵੀ. ਵਿਚ ਆਯੋਜਤ ‘ਇਨਸਪਾਇਰ’ ਪ੍ਰੋਗਰਾਮ ਦਾ ਸਫਲਤਾ ਪੂਰਵਕ ਸਮਾਪਤੀ

ਜਲੰਧਰ, 22 ਨਵੰਬਰ (ਪਰਮਿੰਦਰ ਸਿੰਘ/ਪਵਨਦੀਪ ਸਿੰਘ ਭੰਡਾਲ)- ਕੰਨਿਆ ਮਹਾ ਵਿਦਿਆਲਾ ਵਿਖੇ  ਆਯੋਜਿਤ ਹੋਏ ਪੰਜ ਰੋਜ਼ਾ ਇਨਸਪਾਇਰ ਪ੍ਰੋਗਰਾਮ ਦੇ ਆਖਰੀ ਦਿਨ ਆਯੋਜਿਤ ਹੋਏ ਪਹਿਲੇ ਸੈਸ਼ਨ ਵਿਚ ਪ੍ਰੋ. ਦਿਨੇਸ਼ ਖੁਰਾਣਾ ਮੈਥਸ ਵਿਭਾਗ, ਪੰਜਾਬ ਯੂਨੀ., ਚੰਡੀਗੜ੍ਹ ਵਿਦਿਆਰਥੀਆਂ ਨੂੰ ਸੰਬੋਧਿਤ ਹੋਏ।ਉਹਨਾਂ ਨੇ ਆਪਣੀ ਗੱਲਬਾਤ ਦੌਰਾਨ ਗਣਿਤ ਦੇ ਵਿਭਿੰਨ ਪੱਖਾਂ ਐਲਜੈਬਰਾ,ਪਿਉਰ ਐਂਡ ਅਪਲਾਈਡ ਮੈਥੇਮੈਟਿਕਸ ਦੇ ਬੁਨਿਆਦੀ ਨੁਕਤਿਆਂ ਨੂੰ ਬਾਰੇ ਵਿਸਤਾਰਪੂਰਵਕ ਚਰਚਾ ਕੀਤੀ।ਉਹਨਾਂ ਕਿਹਾ ਕਿ ਇਹਨਾਂ …

Read More »

ਦਿੱਲੀ ਕਮੇਟੀ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮਨਾਉਣ ਬਾਰੇ ਵਿਚਾਰਾਂ

ਨਵੀਂ ਦਿੱਲੀ, 22 ਨਵੰਬਰ (ਅੰਮ੍ਰਿਤ ਲਾਲ ਮੰਨਣ) – ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁੂਰਬ 7 ਜਨਵਰੀ ਨੂੰ ਮਨਾਉਣ ਦੀ ਦਿੱਤੀ ਗਈ ਤਜਵੀਜ਼ ‘ਤੇ ਅੱਜ ਵਿਚਾਰਾਂ ਕਰਨ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੱਦੇਦਾਰ, ਸਾਬਕਾ ਕਮੇਟੀ ਪ੍ਰਧਾਨ ਅਤੇ ਦਿੱਲੀ ਤੋਂ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਮੀਟਿੰਗ ਹੋਈ।ਮਨਜੀਤ ਸਿੰਘ ਜੀ.ਕੇ ਦੀ ਪ੍ਰਧਾਨਗੀ ਹੇਠ ਹੋਈ ਇਸ …

Read More »

ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ‘ਤੇ ਦਿੱਲੀ ਕਮੇਟੀ ਨੇ ਕੀਤੀ ਪੱਕੀ ਰਾਜ ਪੱਧਰੀ ਛੁੱਟੀ ਮੰਗ

ਔਰੰਗਜੇਬ ਰੋਡ ਦਾ ਨਾਂ ਗੁਰੂ ਸਾਹਿਬ ਦੇ ਨਾਂ ਤੇ ਰੱਖਣ ਦੀ ਵੀ ਦਿੱਤੀ ਤਜਵੀਜ਼ ਨਵੀਂ ਦਿੱਲੀ, 22 ਨਵੰਬਰ (ਅੰਮ੍ਰਿਤ ਲਾਲ ਮੰਨਣ) – ਹਿੰਦ ਦੀ ਚਾਦਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਤੇ ਪੱਕੀ ਸਰਕਾਰੀ ਛੁੱਟੀ ਕਰਨ ਅਤੇ ਦਿੱਲੀ ਵਿਖੇ ਔਰੰਗਜੇਬ ਰੋਡ ਦਾ ਨਾਂ ਗੁਰੂ ਸਾਹਿਬ ਜੀ ਦੇ ਨਾਂ ਕਰਨ ਵਾਸਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ …

Read More »

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿੱਤ ਚਾਰ-ਦਿਨਾ ਸਮਾਗਮ ਅਰੰਭ

24 ਨਵੰਬਰ ਨੂੰ ਸਵੇਰੇ 10 ਵਜੇ ਸ਼ਹੀਦੀ ਨਗਰ ਕੀਰਤਨ ਤੇ 25 ਨੂੰ ਵਿਸ਼ੇਸ਼ ਗੁਰਮਤਿ ਸਮਾਗਮ ਹੋਣਗੇ ਨਵੀਂ ਦਿੱਲੀ, 22 ਨਵੰਬਰ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਮੁੱਚੀ ਮਨੁੱਖਤਾ ਦੇ ਧਾਰਮਿਕ ਵਿਸ਼ਵਾਸ ਦੀ ਅਜ਼ਾਦੀ ਦੇ ਰੱਖਿਅਕ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿੱਤ ਚਾਰ-ਦਿਨਾ ਸਮਾਗਮਾਂ ਦੀ ਅਰੰਭਤਾ ਅੱਜ ਸਵੇਰੇ ਸ੍ਰੀ ਗੁਰੂ ਤੇਗ ਬਹਾਦਰ …

Read More »