Wednesday, November 25, 2026

Daily Archives: December 31, 2014

ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰ:ਪਬਲਿਕ ਸਕੂਲ ਦੀ ਨੂਰਪ੍ਰੀਤ ਕੌਰ ਨੇ ਰਾਸ਼ਟਰੀ ਸਕੇਟਿੰਗ ‘ਚ ਮੈਡਲ ਜਿੱਤਿਆ

ਅੰਮ੍ਰਿਤਸਰ, 30 ਦਸੰਬਰ (ਜਗਦੀਪ ਸਿੰਘ ਸੱਗੂ) – ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਅਧੀਨ ਚਲਾਏ ਜਾ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ. ਰੋਡ ਅੰਮ੍ਰਿਤਸਰ ਦੀ ਵਿਦਿਆਰਥਣ ਨੂਰਪ੍ਰੀਤ ਕੌਰ ਨੇ ਸੋਨੀਪਤ ਵਿਖੇ ਹੋਈ ਸੀ.ਬੀ.ਐਸ.ਈ. ਨੈਸ਼ਨਲ ਸਕੇਟਿੰਗ ਚੈਮਪਿਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਦੂਸਰਾ ਸਥਾਨ ਹਾਸਲ ਕੀਤਾ ਅਤੇ ਚਾਂਦੀ ਦਾ ਤਗਮਾ ਜਿੱਤਿਆ।ਸਕੂਲ ਦੇ ਪ੍ਰਿੰਸੀਪਲ/ਡਾਇਰੈਕਟਰ ਡਾ. ਧਰਮਵੀਰ ਸਿੰਘ …

Read More »

ਕਾਨਵੈਂਟ ਸਕੂਲਾਂ ਵੱਲੋਂ ਸੂਬੇ ਦੀ ਪੰਜਾਬੀ ਭਾਸ਼ਾ ਬੋਲਣ ਤੇ ਪਾਬੰਦੀ ਲਗਾਉਣਾ ਸਰਾਸਰ ਗਲਤੁਜਥੇ: ਅਵਤਾਰ ਸਿੰਘ

ਅੰਮ੍ਰਿਤਸਰ, 30 ਦਸੰਬਰ (ਗੁਰਪ੍ਰੀਤ ਸਿੰਘ) – ਜਲੰਧਰ ਦੇ ਸੇਂਟ ਜੋਸਫ ਸੀਨੀਅਰ ਸਕੂਲ ਡਿਫੈਂਸ ਕਲੌਨੀ ਤੇ ਸੇਂਟ ਜੋਸਫ ਕਾਨਵੈਂਟ ਸਕੂਲ ਦੇ ਪ੍ਰਬੰਧਕਾਂ ਵੱਲੋਂ ਆਪਣੇ ਸਕੂਲਾਂ ‘ਚ ਪੜ੍ਹਨ ਵਾਲੇ ਬੱਚਿਆਂ ਤੇ ਪੰਜਾਬੀ ਭਾਸ਼ਾ ਬੋਲਣ ਤੇ ਲਗਾਈ ਪਬੰਦੀ ਦੀ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ ਤੇ ਪ੍ਰਬੰਧਕਾਂ ਨੂੰ ਜੋਰ ਦੇ ਕੇ ਕਿਹਾ ਹੈ ਕਿ …

Read More »

ਸਾਂਝ ਕੇਂਦਰ ਦੀਆਂ ਸੇਵਾਵਾਂ ਸਬੰਧੀ ਹਲਕਾ ਪੱਛਮੀ ਵਿਚ ਜਾਗਰੂਕਤਾ ਗੱਡੀ ਰਵਾਨਾ

ਮੈਂਬਰ ਸੁਵਿਧਾ ਸੈਂਟਰ ਵਿਚ ਮਿਲਣ ਵਾਲੀਆਂ ਸਹੂਲਤਾਂ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ- ਜੌਹਲ ਛੇਹਰਟਾ, 30 ਦਸੰਬਰ (ਕੁਲਦੀਪ ਸਿੰਘ ਨੋਬਲ)- ਡੀ.ਸੀ.ਪੀ.ਓ ਬਲਜੀਤ ਸਿੰਘ ਰੰਧਾਵਾ ਦੇ ਹੁਕਮਾਂ ‘ਤੇ ਸਾਂਝ ਕੇਂਦਰ ਪੱਛਮੀ ਵਲੋਂ ਸਬ ਇੰਸਪੈਕਟਰ ਰਾਜਮਹਿੰਦਰ ਸਿੰਘ ਜੌਹਲ ਦੀ ਅਗਵਾਈ ‘ਚ ਲੋਕਾਂ ਨੂੰ ਸਾਂਝ ਕੇਂਦਰ ਵਲੋਂ ਦਿੱਤੀਆਂ ਜਾ ਰਹੀਆਂ 27 ਸੇਵਾਵਾਂ ਸਬੰਧੀ ਜਾਗਰੂਕ ਕਰਨ ਲਈ ਗੱਡੀਆਂ ‘ਤੇ ਹੋਰਡਿੰਗ ਲਗਾ ਕੇ ਜਾਗਰੂਕਤਾ ਮੁਹਿੰਮ …

Read More »

ਪਜਾਬ ਛੇਤੀ ਬਣੇਗਾ ਪਿਡਾਂ ਨੂੰ ਸ਼ਹਿਰੀ ਸਹੂਲਤਾਂ ਦੇਣ ਵਾਲਾ ਪਹਿਲਾ ਸੂਬਾ – ਰਣੀਕੇ

ਛੇਹਰਟਾ, 30 ਦਸੰਬਰ (ਕੁਲਦੀਪ ਸਿੰਘ ਨੋਬਲ)- ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉੱਪ ਮੁੱਖ ਮਤਰੀ ਸੁਖਬੀਰ ਸਿਘ ਬਾਦਲ ਹੀ ਹਨ, ਜਿਨਾਂ ਦੀ ਸੋਚ ਅਤੇ ਉਪਰਾਲਿਆਂ ਸਦਕਾ ਸ਼ਹਿਰੀ ਤੇ ਖੇਡੂ ਖੇਤਰਾਂ ਦਾ ਬਰਾਬਰ ਵਿਕਾਸ ਕੀਤਾ ਰਿਹਾ ਹੈ ਅਤੇ ਉਹ ਦਿਨ ਦੂਰ ਨਹੀ ਜਦੋ ਪਜਾਬ ਦਾ ਹਰ ਪਿਡ ਸ਼ਹਿਰਾਂ ਵਰਗੀਆਂ ਸ਼ਹੂਲਤਾਂ ਨਾਲ ਲੈਸ ਹੋਵੇਗਾ।ਇੰਨਾਂ ਗੱਲਾਂ ਦਾ ਪ੍ਰਗਟਾਵਾ ਪੰਜਾਬ ਦੇ ਕੈਬਨਿਟ …

Read More »

ਸਿੱਖ ਤੋਂ ਇਸਾਈ ਬਣੇ 128 ਲੋਕਾਂ ਨੇ ਦੁਬਾਰਾ ਸਿੱਖ ਧਰਮ ਵਿਚ ਕੀਤੀ ਵਾਪਸੀ

ਧਰਮ ਜਾਗਰਣ ਮੰਚ ਦੀ ਪ੍ਰੇਰਣਾ ਨਾਲ ਮੁੜ ਅਪਨਾਇਆ ਮੂਲ ਸਿੱਖ ਧਰਮ ਐਸ.ਜੀ.ਪੀ.ਸੀ. ਦੀ ਘਰ ਵਾਪਸੀ ਮੁਹਿੰਮ ਦਾ ਪੂਰਾ ਸਹਿਯੋਗ ਕਰਾਂਗੇ- ਰਾਮ ਗੋਪਾਲ ਛੇਹਰਟਾ, 30 ਦਸੰਬਰ (ਕੁਲਦੀਪ ਸਿੰਘ ਨੋਬਲ)- ਬੀਤੇ ਸਮੇਂ ਦੌਰਾਨ ਇਸਾਈ ਧਰਮ ਅਪਨਾਉਣ ਵਾਲੇ ਮਜਹਬੀ ਸਿੱਖ ਪਰਿਵਾਰਾਂ ਦੀ ਮੂਲ ਸਿੱਖ ਧਰਮ ਵਿੱਚ ਘਰ ਵਾਪਸੀ ਕਰਵਾਉਣ ਲਈ ਧਰਮ ਜਾਗਰਣ ਮੰਚ ਵੱਲੋਂ ਵਿੱਢੀ ਮੁਹਿੰਮ ਤਹਿਤ ਅੱਜ 128 ਲੋਕਾਂ ਨੇ ਸਥਾਨਕ ਗੁਰੂਦੁਆਰਾ …

Read More »

ਡਾ. ਦਲਬੀਰ ਸਿੰਘ ਐਸ.ਸੀ ਸੈਲ ਦੇ ਜਿਲ੍ਹਾ ਪ੍ਰਧਾਨ ਬਣੇ

ਅੰਮ੍ਰਿਤਸਰ, 30 (ਸੁਖਬੀਰ ਸਿੰਘ) – ਪੀਪਲਸ ਪਾਰਟੀ ਆਫ ਪੰਜਾਬ ਕੇ ਮੁੱਖੀ ਮਨਪ੍ਰੀਤ ਸਿੰਘ ਬਾਦਲ ਨੇ ਪਾਰਟੀ ਦੇ ਮਿਹਨਤੀ ਆਗੂ ਡਾ. ਦਲਬੀਰ ਸਿੰਘ ਨੂੰ ਐਸ.ਸੀ ਸੈਲ ਦਾ ਜਿਲਾ ਪ੍ਰਧਾਨ ਨਿਯੁਕਤ ਕੀਤਾ ਹੈ।ਰਣਜੀਤ ਐਵੀਨਿਊ ਵਿਖੇ ਪਾਰਟੀ ਦਫਤਰ ਵਿਚ ਜਿਲਾ ਸ਼ਹਿਰੀ ਪ੍ਰਧਾਨ ਮਨਮੋਹਨ ਸਿੰਘ ਗੁਮਟਾਲਾ ਨੇ ਨਵ-ਨਿਯੱਕਤ ਪ੍ਰਧਾਨ ਡਾ. ਦਲਬੀਰ ਸਿੰਘ ਨੂੰ ਨਿਯੁੱਕਤੀ ਪੱਤਰ ਸੌਂਪਿਆ। ਇਸ ਮੋਕੇ ਜਿਲਾ ਪ੍ਰਧਾਨ ਮਨਮੋਹਨ ਸਿੰਘ ਗੁਮਟਾਲਾ ਨੇ …

Read More »

ਸ਼ਰਾਰਤੀਆਂ ਵਲੋਂ ਸਾਈਨ ਬੋਰਡਾਂ ਦਾ ਨੁਕਸਾਨ- ਸਹੀ ਅੱਖਰਾਂ ਵਾਲੇ ਬੋਰਡ ਲਗਾਉਣ ਦੀ ਮੰਗ

ਫਾਜ਼ਿਲਕਾ, 30 ਦਸੰਬਰ (ਵਿਨੀਤ ਅਰੋੜਾ) – ਸਰਕਾਰ ਵਲੋਂ ਸੜਕੀ ਦੁਰਘਟਨਾਵਾਂ ਤੋਂ ਬਚਾਉਣ ਰਾਹਗੀਰਾਂ ਲਈ ਥਾਂ-ਥਾਂ ਸਾਈਨ ਬੋਰਡ ਲਗਾਏ ਗਏ ਹਨ ਤਾਂ ਜੋ ਕੋਈ ਸੜਕੀ ਦੁਰਘਟਨਾ ਨਾ ਵਾਪਰੇ ਪਰ ਕਈ ਸ਼ਰਾਰਤੀ ਅਨਸਰਾਂ ਵਲੋਂ ਇਨ੍ਹਾਂ ਸਾਈਨ ਬੋਰਡਾਂ ਨੂੰ ਨੁਕਸਾਨ ਪਹੁੰਚਾਉਣ ਕਾਰਨ ਇਹ ਆਪਣਾ ਮਕਸਦ ਪੂਰਾ ਨਹੀਂ ਕਰ ਰਹੇ। ਜਾਣਕਾਰੀ ਅਨੁਸਾਰ ਮੰਡੀ ਘੁਬਾਇਆ ਤੋਂ ਚੱਕ ਮਹੁੰਮਦੇ ਵਾਲਾ, ਚੱਕ ਭਾਬੜਾ, ਚੱਕ ਸੋਤਰੀਆਂ ਆਦਿ ਪਿੰਡਾਂ …

Read More »

ਪ੍ਰਧਾਨ ਜਰਮਨੀ ਸਾਥੀਆਂ ਸਮੇਤ ਡਿਪਟੀ ਕਮਿਸ਼ਨਰ ਦਫ਼ਤਰ ਮੂਹਰੇ ਭੁੱਖ ਹੜਤਾਲ ‘ਤੇ ਬੈਠੇ

ਫਾਜ਼ਿਲਕਾ, 30 ਦਸੰਬਰ (ਵਿਨੀਤ ਅਰੋੜਾ) – ਸਾਲਾਂ ਤੋਂ ਜੇਲਾਂ ਵਿੱਚ ਬੰਦ ਅਤੇ ਸੱਜਾ ਪੂਰੀ ਕਰ ਚੁੱਕੇ ਸਿੱਖਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਅੰਬਾਲਾ ਵਿੱਚ ਬੀਤੇ 45 ਦਿਨਾਂ ਤੋਂ ਭੁੱਖ ਹੜਤਾਲ ਉੱਤੇ ਬੈਠੇ ਭਾਈ ਗੁਰਬਖਸ਼ ਸਿੰਘ ਖਾਲਸਾ ਦੇ ਸਮਰਥਨ ਵਿੱਚ ਅੱਜ ਖਿੱਪਾਂਵਾਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਵਿੰਦਰ ਸਿੰਘ ਜਰਮਨੀ ਅਤੇ ਉਸਦੇ ਸਾਥੀ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਇੱਕ …

Read More »

ਟਾਹਲੀਵਾਲਾ ਵਿੱਚ ਦੋ ਦਿਨਾਂ ਜੋੜ ਮੇਲਾ ਸੰਪੰਨ

ਫਾਜ਼ਿਲਕਾ, 30 ਦਸੰਬਰ (ਵਿਨੀਤ ਅਰੋੜਾ) – ਨੇੜਲੇ ਪਿੰਡ ਟਾਹਲੀਵਾਲਾ ਵਿੱਚ ਆਯੋਜਿਤ ਦੋ ਦਿਨਾਂ ਵਾਰਸ਼ਿਕ ਸਾਂਸਕ੍ਰਿਤੀਕ ਜੋੜ ਮੇਲੇ ਦਾ ਆਗਾਜ ਸ਼੍ਰੀ ਗੁਰੂ ਗਰੰਥ ਸਾਹਿਬ ਦੇ ਪਾਠ ਭੋਗ ਦੇ ਨਾਲ ਹੋਇਆ।ਇਸ ਮੌਕੇ ਭਾਈ ਹਰਬੰਸ ਸਿੰਘ ਦੁਆਰਾ ਸ਼ਬਦ ਬਾਣੀ ਕੀਰਤਨ ਕੀਤਾ ਗਿਆ।ਮੁੱਖ ਸੇਵਾਦਾਰ ਬਾਬਾ ਲਖਵਿੰਦਰ ਸਿੰਘ ਨੇ ਸੰਗਤਾਂ ਨੂੰ ਅਸ਼ੀਰਵਾਦ ਦਿੱਤਾ।ਅੱਜ ਦੂੱਜੇ ਦਿਨ ਪੰਜਾਬੀ ਲੋਕ ਗਾਇਕ ਲਾਭ ਹੀਰਾ ਅਤੇ ਚਰਣਜੋਤ ਦੀ ਜੋੜੀ ਨੇ …

Read More »

ਸਿੱਖ ਜਥੇਬੰਦੀਆਂ ਵੱਲੋਂ ਸਾਂਝੇ ਤੋਰ ‘ਤੇ ਰਾਜਨਾਥ ਸਿੰਘ ਨਾਲ ਕੀਤੀ ਮੁਲਾਕਾਤ

ਜੇਲ੍ਹਾਂ ‘ਚ ਬੰਦ ਸਿੱਖਾਂ ਦੀ ਰਿਹਾਈ ਵਿੱਚ ਹੋ ਰਹੀ ਦੇਰੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਜੀ. ਕੇ ਨਵੀਂ ਦਿੱਲੀ, 30 ਦਸੰਬਰ (ਅੰਮ੍ਰਿਤ ਲਾਲ ਮੰਨਣ)- ਸਿੱਖ ਕੋਮ ਦੇ ਲੰਮੇ ਸਮੇਂ ਤੋਂ ਲਮਕਦੇ ਆ ਰਹੇ ਪੰਥਕ ਮਸਲਿਆਂ ‘ਤੇ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪਹਿਲ ਕਦਮੀ ਕਰਦੇ ਹੋਏ ਉਕਤ ਮਸਲਿਆਂ ਦੇ ਹੱਲ ਲਈ ਵੱਖ-ਵੱਖ ਸਿੱਖ ਜਥੇਬੰਦੀਆਂ ਨੂੰ ਇੱਕ ਪਲੇਟਫਾਰਮ ‘ਤੇ …

Read More »