ਧਮਾਲਾ ਪੈਣਗੀਆਂ ਦਾ ਪੋਸਟਰ ਕੀਤਾ ਜ਼ਾਰੀ ਅੰਮ੍ਰਿਤਸਰ, 3 ਜਨਵਰੀ (ਸੁਖਬੀਰ ਸਿੰਘ) – ਪੰਜਾਬੀ ਸੱਭਿਆਚਾਰ ਅਤੇ ਵਿਰਸਾ ਬਹੁਤ ਅਮੀਰ ਹੈ, ਪਰ ਕੁਝ ਚੋਣਵੇਂ ਕਲਾਕਾਰ ਰਾਤੋਂ ਰਾਤ ਹੀ ਬੁਲੰਦੀਆਂ ਨੂੰ ਛੂਹਣ ਲਈ ਇਸਦੇ ਅਮੀਰ ਵਿਰਸੇ ਨੂੰ ਢਾਹ ਲਾ ਰਹੇ ਹਨ ਜਦਕਿ ਕਲਾਕਾਰ ਹੀ ਹੁੰਦੇ ਹਨ ਜਿਹੜੇ ਆਪਣੇ ਸੱਭਿਆਚਾਰ ਅਤੇ ਵਿਰਸੇ ਨੂੰੰ ਜਿਊਂਦਾ ਰੱਖਣ ਵਿਚ ਅਹਿਮ ਰੋਲ ਅਦਾ ਕਰ ਸਕਦੇ ਹਨ। ਇੰਨ੍ਹਾਂ ਸ਼ਬਦਾਂ …
Read More »Monthly Archives: January 2015
ਸ਼ੋ੍ਮਣੀ ਕਮੇਟੀ ਨੇ ਜੇਲ੍ਹਾਂਵਿੱਚ ਬੰਦ ਸਿੱਖ ਕੈਦੀਆਂ ਦੀ ਰਿਹਾਈ ਲਈ ਸਬੰਧਤ ਰਾਜਪਾਲਾਂ ‘ਤੇ ਮੁੱਖ ਮੰਤਰੀਆਂ ਨੂੰ ਲਿਖੇ ਪੱਤਰ
ਜਥੇਦਾਰ ਅਵਤਾਰ ਸਿੰਘ ਪੰਜ ਮੈਂਬਰੀ ਵਫਦ ਸਮੇਤ 9 ਜਨਵਰੀ ਨੂੰ ਯੂ.ਪੀ ਦੇ ਰਾਜਪਾਲ ਨੂੰ ਮਿਲਣਗੇ ਅੰਮ੍ਰਿਤਸਰ 3 ਜਨਵਰੀ (ਗੁਰਪ੍ਰੀਤ ਸਿੰਘ) – ਸ਼ੋ੍ਰਮਣੀ ਕਮੇਟੀ ਦੇ ਬੁਲਾਰੇ ਸ. ਦਿਲਜੀਤ ਸਿੰਘ ਬੇਦੀ ਵਧੀਕ ਸਕੱਤਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੇਲ੍ਹਾਂ ਵਿੱਚ ਬੰਦ ਸਿੱਖ ਕੈਦੀਆਂ ਦੀ ਰਿਹਾਈ ਲਈ ਵੱਖ-ਵੱਖ ਰਾਜਾਂ ਦੇ ਰਾਜਪਾਲਾਂ ਤੇ ਮੁੱਖ ਮੰਤਰੀਆਂ ਨੂੰ ਚਿੱਠੀਆਂ ਲਿਖੀਆਂ ਗਈਆਂ …
Read More »ਗੁਰਦੁਆਰਾ ਅਟਾਰੀ ਸਾਹਿਬ ਦਾ ਸਲਾਨਾ ਜੋੜ ਮੇਲਾ 19 ਨੂੰ
ਅੰਮ੍ਰਿਤਸਰ, 3 ਜਨਵਰੀ (ਗੁਰਪ੍ਰੀਤ ਸਿੰਘ)- ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੌਹ ਪ੍ਰਾਪਤ ਗੁਰਦੁਆਰਾ ਅਟਾਰੀ ਸਾਹਿਬ ਪਿੰਡ ਸੁਲਤਾਨਵਿੰਡ ਵਿਖੇ ਸਲਾਨਾ ਜੋੜ ਮੇਲਾ 19 ਜਨਵਰੀ ਨੂੰ ਮਨਾਇਆ ਜਾਵੇਗਾ। ਇਸ ਮੇਲੇ ਵਿਚਾਰ ਵਟਾਂਦਰਾ ਕਰਨ ਲਈ ਲੋਕਲ ਗੁਰਦੁਆਰਾ ਕਮੇਟੀ ਅਟਾਰੀ ਸਾਹਿਬ ਦੇ ਪ੍ਰਧਾਨ ਰਾਣਾ ਪਲਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਇੱਕ ਮੀਟਿੰਗ ਹੋਈ, ਜਿਸ ਵਿੱਚ ਕਮੇਟੀ ਦੇ ਅਹੁਦੇਦਾਰਾਂ ਤੇ ਪਿੰਡ ਵਾਸੀ ਸੰਗਤਾਂ ਨੇ …
Read More » ਪੰਜਾਬ ਐਂਡ ਸਿੰਧ ਬੈਂਕ ਵਲੋਂ ਚੌਂਕ ਫੁਹਾਰਾ ਬ੍ਰਾਂਚ ਵਿਖੇ ਈ-ਲੌਬੀ ਦੀ ਸ਼ੁਰੂਆਤ
ਅੰਮ੍ਰਿਤਸਰ, 3 ਜਨਵਰੀ (ਪ੍ਰਵੀਨ ਸਹਿਗਲ) – ਪੰਜਾਬ ਐਂਡ ਸਿੰਧ ਬੈਂਕ ਜੋਨਲ ਆਫਿਸ ਵੱਲੋਂ ਅੰਮ੍ਰਿਤਸਰ ਵਾਸੀਆਂ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਨੂੰ ਆਉਣ ਵਾਲੇ ਸ਼ਰਧਾਲੂਆਂ ਨੂੰ ਬਿਹਤਰ ਸੇਵਾਵਾਂ ਦੇਣ ਲਈ ਧਰਮ ਸਿੰਘ ਮਾਰਕੀਟ ਸਥਿਤ ਪੰਜਾਬ ਐਂਡ ਸਿੰਧ ਬੈਂਕ ਬ੍ਰਾਂਚ ਚੌਂਕ ਫੁਹਾਰਾ ਵਿਖੇ ਈ-ਲੌਬੀ ਦੀ ਸ਼ੁਰੂਆਤ ਕੀਤੀ ਗਈ, ਜਿਸ ਦਾ ਉਦਘਾਟਨ ਪੁਲਿਸ ਕਮਿਸ਼ਨਰ ਸ: ਜਤਿੰਦਰ ਸਿੰਘ ਔਲਖ ਵੱਲੋਂ ਕੀਤਾ ਗਿਆ।ਇਸ ਮੌਕੇ …
Read More »ਨਜਾਇਜ਼ ਉਸਾਰੀ ਵਾਲੀ ਮਾਰਕੀਟ ‘ਤੇ ਨਿਗਮ ਨੇ ਚਲਾਈ ਡਿੱਚ
ਛੇਹਰਟਾ, 3 ਜਨਵਰੀ (ਕੁਲਦੀਪ ਸਿੰਘ ਨੋਬਲ) – ਪਿਛਲੇ ਲੰਮੇਂ ਸਮੇਂ ਤੋਂ ਛੇਹਰਟਾ ਖੇਤਰ ਵਿਚ ਦੁਕਾਨਦਾਰਾਂ ਤੇ ਲੋਕਾਂ ਵਲੋਂ ਨਜਾਇਜ ਤੌਰ ‘ਤੇ ਕਬਜੇ ਤੇ ਨਜਾਇਜ਼ ਉਸਾਰੀਆਂ ਜੋਰਾਂ ਸ਼ੋਰਾਂ ਨਾਲ ਕੀਤੀਆਂ ਜਾ ਰਹੀਆਂ ਹਨ, ਪਰ ਨਗਰ ਨਿਗਮ ਵਲੋਂ ਇਸ ਨਜਾਇਜ ਕਬਜਿਆਂ ਤੇ ਨਜਾਇਜ ਉਸਾਰੀਆਂ ਕਰਨ ਵਾਲਿਆਂ ਨੂੰ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ ਅਤੇ ਨਗਰ ਨਿਗਮ ਦੀ ਟੀਮ ਕਈ ਵਾਰ ਲੋਕਾਂ ਵਲੋਂ …
Read More »ਪੈਸੇ ਮੰਗਣ ‘ਤੇ ਰੇਹੜੀ ਵਾਲੇ ਦੀ ਕੀਤੀ ਮਾਰ ਕੁੱਟਾਈ ਤੇ ਭੰਨ ਤੋੜ
ਛੇਹਰਟਾ, 3 ਜਨਵਰੀ (ਕੁਲਦੀਪ ਸਿੰਘ ਨੋਬਲ) – ਮੀਟ ਦੀ ਰੇਹੜੀ ਲਗਾਉਣ ਵਾਲੇ ਪਾਸੋਂ ਮੀਟ-ਆਂਡਾ ਖਾਣ ਤੋਂ ਬਾਅਦ ਜਦ ਰੇਹੜੀ ਵਾਲੇ ਨੇ ਪੈਸੇ ਮੰਗੇ ਤਾਂ ਕੁੱਝ ਸ਼ਰਾਰਤੀ ਅਨਸਰਾਂ ਵਲੋਂ ਉਸ ਦੀ ਬੇਤਹਾਸ਼ਾ ਮਾਰਕੁੱਟਾਈ ਅਤੇ ਰੇਹੜੀ ਦੀ ਭੰਨ ਤੋੜ ਕੀਤੀ ਗਈ।ਪੁਲਸ ਨੂੰ ਦਿੱਤੀ ਗਈ ਦਰਖਾਸਤ ਵਿਚ ਪੀੜਤ ਸੂਰਜ ਕੁਮਾਰ ਪੁੱਤਰ ਜਗਤਾਰ ਮਨੀ ਨੇ ਦੱਸਿਆ ਹੈ ਕਿ ਕੁੱਝ ਮਹੀਨੇ ਪਹਿਲਾਂ ਗੱਬਰ ਪੁੱਤਰ ਬੀਰ …
Read More »ਸਾਂਝ ਕੇਂਦਰ ਛੇਹਰਟਾ ਵਿਖੇ ਇੰਚਾਰਜ ਨਿਯੁੱਕਤ ਕਰਨ ਦੀ ਕੀਤੀ ਅਪੀਲ
ਛੇਹਰਟਾ, 3 ਜਨਵਰੀ (ਕੁਲਦੀਪ ਸਿੰਘ ਨੋਬਲ) – ਛੇਹਰਟਾ ਦੇ ਸਾਂਝ ਕੇਂਦਰ ਵਿਖੇ ਪਿਛਲੇ ਕੁੱਝ ਮਹੀਨਿਆਂ ਤੋਂ ਇੰਚਾਰਜ ਦੀ ਕੁਰਸੀ ਖਾਲੀ ਪਈ ਹੈ, ਜਿਸ ਕਾਰਨ ਸਾਂਝ ਕੇਂਦਰ ਵਿਚ ਜਿੱਥੇ ਆਪਣੀਆਂ ਸ਼ਿਕਾਇਤਾਂ ਦਰਜ ਕਰਵਾਉਣ ਵਾਲੇ ਲੋਕਾਂ ਕਾਫੀ ਪ੍ਰੇਸ਼ਾਨ ਹਨ, ਉੱਥੇ ਕੇਂਦਰ ਦੇ ਮੈਂਬਰਾਂ ਨੂੰ ਵੀ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਸਿਲਸਿਲੇ ਤਹਿਤ ਸਾਂਝ ਕੇਂਦਰ ਛੇਹਰਟਾ ਦੇ ਸਮੂਹ ਮੈਂਬਰ …
Read More »ਹਸਪਤਾਲ ਵਿੱਚ ਦਾਖਲ ਗਰੀਬ ਨੌਜਵਾਨ ਦੀ ਜਿੰਦਗੀ ਬਚਾਉਣ ਲਈ ਮਦਦ ਦੀ ਅਪੀਲ
ਜੰਡਿਆਲਾ ਗੁਰੂ, 3 ਜਨਵਰੀ (ਹਰਿੰਦਰਪਾਲ ਸਿੰਘ) – ਅੱਜ ਦੀ ਮਹਿੰਗਾਈ ਵਿਚ ਗਰੀਬ ਵਿਅਕਤੀ ਲਈ ਤਾਂ ਆਪਣੇ ਪਰਿਵਾਰ ਦਾ ਪਾਲਣ ਪੋਸਣ ਬੜੀ ਮੁੁਸ਼ਕਿਲ ਨਾਲ ਕੀਤਾ ਜਾ ਰਿਹਾ ਹੈ।ਪਰ ਆਈ ਬਿਮਾਰੀ ਜਾਂ ਦੁਰਘਟਨਾ ਲਈ ਉਸ ਦਾ ਇਲਾਜ ਵੀ ਕੁਦਰਤ ਦੇ ਆਸਰੇ ਹੀ ਰਹਿ ਜਾਦਾ ਹੈ।ਅਹਿਜੀ ਹੀ ਇਕ ਘਟਨਾ ਬਾਜ਼ਾਰ ਠਠਿਆਰਾਂ ਵਿਚ ਵਾਪਰਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਮਿਲੀ ਜਾਣਕਾਰੀ ਅਨੁਸਾਰ ਬਲਬੀਰ ਸਿੰਘ ਗਲੀ …
Read More »ਮੰਚ ਵਲੋਂ ਸ. ਗੁਰਦਿਆਲ ਸਿੰਘ ਰੰਧਾਵਾ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ
ਅੰਮ੍ਰਿਤਸਰ, 5 ਜਨਵਰੀ (ਪੰਜਾਬ ਪੋਸਟ ਬਿਊਰੋ) – ਅੰਮ੍ਰਿਤਸਰ ਵਿਕਾਸ ਮੰਚ ਵਲੋਂ ਸ. ਗੁਰਦਿਆਲ ਸਿੰਘ ਰੰਧਾਵਾ ਦੇ ਅਕਾਲ ਚਲਾਣਾ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਪ੍ਰਗਟਾਵਾ ਕੀਤਾ ਗਿਆ ਹੈ।ਮੰਚ ਦੇ ਪੈਟਰਨ ਡਾ: ਚਰਨਜੀਤ ਸਿੰਘ ਗੁਮਟਾਲਾ, ਪ੍ਰਧਾਨ ਕੁਲਵੰਤ ਸਿੰਘ ਅਣਖੀ ਅਤੇ ਜਨਰਲ ਸਕੱਤਰ ਇੰਜ. ਦਲਜੀਤ ਸਿੰਘ ਕੋਹਲੀ ਨੇ ਇਕ ਸਾਂਝੇ ਬਿਆਨ ਵਿਚ ਕਿਹਾ ਕਿ ਉਹ 1940 ਈ.ਵਿਚ ਪੰਜਾਬ ਪੁਲੀਸ ਵਿਚ ਬਤੌਰ ਸਿਪਾਹੀ ਭਰਤੀ …
Read More »ਅਧੂਰਾ ਪਿਆ ਕਮਿਊਨਿਟੀ ਹਾਲ ਉਸਾਰਨ ਦੀ ਮੰਗ – ਆਂਗਨਵਾੜੀ ਸੈਂਟਰ ਦਾ ਵੀ ਬੁਰਾ ਹਾਲ
ਫਾਜ਼ਿਲਕਾ, 3 ਜਨਵਰੀ (ਵਿਨੀਤ ਅਰੋੜਾ) – ਨਜ਼ਦੀਕੀ ਪਿੰਡ ਚੱਕ ਬਜੀਦਾ (ਟਾਹਲੀਵਾਲਾ) ਚ ਵਿਆਹ-ਸ਼ਾਦੀਆਂ ਆਦਿ ਲਈ ਉਸਾਰੇ ਜਾ ਰਹੇ ਕਮਿਊਨਿਟੀ ਹਾਲ ਦਾ ਕੰਮ ਅਧੂਰਾ ਪਿਆ ਹੋਣ ਕਾਰਨ ਉਹ ਕਿਸੇ ਕੰਮ ਦਾ ਨਹੀਂ ਰਿਹਾ ਜਿਸ ਕਾਰਨ ਪਿੰਡ ਵਾਸੀਆਂ ਨੇ ਕਮਿਊਨਿਟੀ ਹਾਲ ਨੂੰ ਜਲਦ ਤੋਂ ਜਲਦ ਉਸਾਰਨ ਦੀ ਮੰਗ ਕੀਤੀ ਹੈ। ਜਾਣਕਾਰੀ ਦਿੰਦਿਆਂ ਪਿੰਡ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿੱਚ ਵਿਆਹ-ਸ਼ਾਦੀਆਂ …
Read More »
Punjab Post Daily Online Newspaper & Print Media