ਅੰਮ੍ਰਿਤਸਰ, 3 ਜਨਵਰੀ (ਪ੍ਰਵੀਨ ਸਹਿਗਲ) – ਪੰਜਾਬ ਐਂਡ ਸਿੰਧ ਬੈਂਕ ਜੋਨਲ ਆਫਿਸ ਵੱਲੋਂ ਅੰਮ੍ਰਿਤਸਰ ਵਾਸੀਆਂ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਨੂੰ ਆਉਣ ਵਾਲੇ ਸ਼ਰਧਾਲੂਆਂ ਨੂੰ ਬਿਹਤਰ ਸੇਵਾਵਾਂ ਦੇਣ ਲਈ ਧਰਮ ਸਿੰਘ ਮਾਰਕੀਟ ਸਥਿਤ ਪੰਜਾਬ ਐਂਡ ਸਿੰਧ ਬੈਂਕ ਬ੍ਰਾਂਚ ਚੌਂਕ ਫੁਹਾਰਾ ਵਿਖੇ ਈ-ਲੌਬੀ ਦੀ ਸ਼ੁਰੂਆਤ ਕੀਤੀ ਗਈ, ਜਿਸ ਦਾ ਉਦਘਾਟਨ ਪੁਲਿਸ ਕਮਿਸ਼ਨਰ ਸ: ਜਤਿੰਦਰ ਸਿੰਘ ਔਲਖ ਵੱਲੋਂ ਕੀਤਾ ਗਿਆ।ਇਸ ਮੌਕੇ ਜੋਨਲ ਮੈਨੇਜਰ ਹਰਚਰਨ ਸਿੰਘ ਨੇ ਦੱਸਿਆ ਕਿ ਈ-ਲੌਬੀ ਇੱਕ ਤਰ੍ਹਾਂ ਦੀ ਸੈਲਫ ਸਰਵਿਸ ਹੈ, ਜਿਸ ਨਾਲ ਗ੍ਰਾਹਕਾਂ ਨੂੰ ਪੈਸੇ ਜਮ੍ਹਾਂ ਕਰਵਾਉਣ, ਕਢਵਾਉਣ, ਚੈਕ ਜਮ੍ਹਾਂ ਕਰਵਾਉਣ, ਨੈਟ ਬੈਂਕਿੰਗ ਅਤੇ ਨਵੇਂ ਸਿੱਕੇ ਲੈਣ ਦੀਆਂ ਸਹੂਲਤਾਂ 24 ਘੰਟੇ ਉਪਲੱਬਧ ਹੋਣਗੀਆਂ। ਇਸ ਮੌਕੇ ਗੱਲਬਾਤ ਕਰਦਿਆਂ ਪੁਲਿਸ ਕਮਿਸ਼ਨਰ ਸ: ਜਤਿੰਦਰ ਸਿੰਘ ਔਲਖ ਨੇ ਬੈਂਕ ਵੱਲੋਂ ਕੀਤੇ ਗਏ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੰਜਾਬ ਐਂਡ ਸਿੰਧ ਬੈਂਕ ਦੀ ਈ-ਲੌਬੀ ਸਹੂਲਤ ਦਾ ਸ੍ਰੀ ਦਰਬਾਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਨੂੰ ਬਹੁਤ ਲਾਭ ਹੋਵੇਗਾ।ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਵਿੱਚ ਇਹ ਈ-ਲੌਬੀ ਸਕੀਮ ਪੰਜਾਬ ਐਂਡ ਸਿੰਧ ਬੈਂਕ ਵੱਲੋਂ ਲਾਂਚ ਕੀਤੀ ਗਈ ਹੈ, ਜਿਸ ਲਈ ਬੈਂਕ ਮੈਨੇਜਮੈਂਟ ਵਧਾਈ ਦੀ ਪਾਤਰ ਹੈ।ਇਸ ਮੌਕੇ ਬ੍ਰਾਂਚ ਪ੍ਰਬੰਧਕ ਹਾਲ ਬਜ਼ਾਰ ਪਰਮਜੀਤ ਸਿੰਘ ਭਾਟੀਆ ਏ.ਜੀ.ਐਮ., ਇੰਦਰਜੀਤ ਸਿੰਘ, ਹਰਜਿੰਦਰ ਸਿੰਘ ਚਾਨਣਾ, ਰਘੂਬੀਰ ਸਿੰਘ, ਕੁਲਦੀਪ ਸਿੰਘ ਵਾਲੀਆ, ਕਲਿਆਣ ਸਿੰਘ, ਦਰਸ਼ਨ ਸਿੰਘ, ਪ੍ਰੇਮ ਸਿੰਘ ਅਤੇ ਹਰਜਿੰਦਰ ਸਿੰਘ ਪ੍ਰਧਾਨ ਮੌਜੂਦ ਸਨ।
Check Also
ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ
200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …