Wednesday, November 25, 2026

Monthly Archives: July 2015

ਡੀ-ਵਾਰਮਿੰਗ ਡੇਅ ਮੌਕੇ ਵਿਦਿਆਰਥੀਆਂ ਨੂੰ ਖੁਆਈਆਂ ਐਲਬੰਡਾਜੋਲ ਦੀਆਂ ਗੋਲੀਆਂ

ਸਕੂਲੀ ਵਿਦਿਆਰਥੀਆਂ ਨੂੰ ਅਧਿਆਪਕਾਂ ਚੰਗੀ ਸਿਹਤ ਬਾਰੇ ਕੀਤਾ ਜਾਗਰੂਕ ਫਾਜ਼ਿਲਕਾ, 21 ਜੁਲਾਈ (ਵਿਨੀਤ ਅਰੋੜਾ) – ਸਿੱਖਿਆ ਅਤੇ ਸਿਹਤ ਵਿਭਾਗ ਵੱਲੋਂ ਅੱਜ ਜ਼ਿਲ੍ਹੇ ਦੇ ਸਮੂਹ ਸਰਕਾਰੀ ਸਕੂਲਾਂ ਵਿਚ ਡੀ – ਵਾਰਮਿੰਗ ਡੇਅ ਮਨਾਇਆ ਗਿਆ।ਜਿਸ ਦੇ ਤਹਿਤ 5 ਤੋਂ 19 ਸਾਲ ਤੱਕ ਦੇ ਬੱਚਿਆਂ ਨੂੰ ਪੇਟ ਦੇ ਕੀੜੇ ਮਾਰਨ ਵਾਲੀ ਐਲਬੰਡਾਜੋਲ ਦੀਆਂ ਗੋਲੀਆਂ ਖੁਆਈਆਂ ਗਈਆਂ।ਇਸ ਮੌਕੇ ਅਧਿਆਪਕਾਂ ਵੱਲੋਂ ਸਕੂਲੀ ਵਿਦਿਆਰਥੀਆਂ ਨੂੰ ਚੰਗੀ …

Read More »

ਅੰਮ੍ਰਿਤਸਰ ਦੀ ਧੀਅ ਨੇ ਸਥਾਪਿਤ ਕੀਤਾ ਨਵਾਂ ਰਿਕਾਰਡ-ਸਕੇਟਿੰਗ ਵਿਚ ਰਚਿਆ ਇਤਿਹਾਸ

ਅੰਮ੍ਰਿਤਸਰ, 22 ਜੁਲਾਈ (ਗੁਰਚਰਨ ਸਿੰਘ) – ਅੰਮ੍ਰਿਤਸਰ ਦੀ ਲੜਕੀ ਰਾਵੀ ਬਾਜਵਾ ਨੇ ਅੱਜ ਨਾ ਕੇਵਲ ਅੰਮ੍ਰਿਤਸਰ ਸਗੋਂ ਪੰਜਾਬ ਦਾ ਨਾਂਅ ਰੋਸ਼ਨ ਕਰਦਿਆਂ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਹੈ।ਉਸ ਨੇ ਸਕੇਟਿੰਗ ਕਰਕੇ ਇਕ ਚੈਂਪੀਅਨ ਵਜੋਂ ਲਿਮਕਾ ਬੁੱਕ ਵਿਚ ਨਵਾਂ ਰਿਕਾਰਡ ਸਥਾਪਿਤ ਕੀਤਾ ਹੈ। ਪਹਿਲੀ ਜਮਾਤ ਦੀ ਵਿਦਿਆਰਥਣ ਰਾਵੀ ਬਾਜਵਾ ਨੇ ਅੱਜ ਸਵੇਰੇ 5.27 ਮਿੰਟ ਤੇ ਅਜਨਾਲਾ ਬਾਈਪਾਸ ਤੋਂ ਵਾਹਗਾ ਵਿਖੇ 6.52 ਮਿੰਟ …

Read More »

ਪਿੰਡ ਕੁਠਾਲਾ ਵਿਖੇ ਸ਼ਹੀਦੀ ਸਮਾਗਮ ਕਰਵਾਇਆ-ਚਾਨਣ ਬਗਾਵਤ ਕਰ ਰਿਹਾ ਨਾਟਕ ਖੇਡਿਆ

ਸੰਦੌੜ, 22 ਜੁਲਾਈ (ਹਰਮਿੰਦਰ ਸਿੰਘ) – ਨਜਦੀਕੀ ਪਿੰਡ ਕੁਠਾਲਾ ਵਿਖੇ ਚੇਤਨਾ ਮੰਚ ਕੁਠਾਲਾ ਵੱਲੋਂ 17 ਜੁਲਾਈ 1927 ਨੂੰ ਮਾਲੇਰਕੋਟਲਾ ਦੇ ਨਵਾਬ ਦੇ ਵਿਰੁੱਧ ਸੰਘਰਸ ਦੌਰਾਨ ਸ਼ਹੀਦ ਹੋਏ 18 ਸਹੀਦਾਂ ਨੂੰ ਸਮਰਪਿਤ ਹਰ ਸਾਲ ਦੀ ਤਰਾਂ ਇਸ ਵਾਰ ਵੀ ਸ਼ਹੀਦੀ ਸਮਾਗਮ ਕਰਵਾਇਆ ਗਿਆ। ਜਿਸ ਵਿਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਿਰਕਤ ਕੀਤੀ।ਇਸ ਮੌਕੇ ਬੋਲਦਿਆਂ ਸੀ.ਪੀ.ਆਈ ਐਮ ਦੇ ਤਹਿਸੀਲ ਸਕੱਤਰ ਪ੍ਰਿੰਸੀਪਲ ਜੁਗਿੰਦਰ …

Read More »

ਗੱਜਣਮਾਜਰਾ ਤੇ ਸਰਪੰਚ ਸੰਧੂ ਨੇ ਮੁਸਲਿਮ ਭਾਈਚਾਰੇ ਨਾਲ ਈਦ ਮਨਾਈ

ਨਵੀਂ ਬਣੀ ਈਦਗਾਹ ਮੁਸਲਿਮ ਭਾਈਚਾਰੇ ਨੂੰ ਕੀਤੀ ਸਪੁੱਰਦ ਅਹਿਮਦਗੜ੍ਹ, 22 ਜੁਲਾਈ (ਹਰਮਿੰਦਰ ਸਿੰਘ ਭੱਟ): ਭਾਈਚਾਰਕ ਏਕਤਾ ਨੂੰ ਕਾਇਮ ਰੱਖਣ ਦੇ ਸੰਦੇਸ਼ ਨਾਲ ਪਿੰਡ ਬੇਗੋਵਾਲ ਦੇ ਸਰਪੰਚ ਅਤੇ ਮਾਰਕਿਟ ਕਮੇਟੀ ਅਹਿਮਦਗੜ੍ਹ ਦੇ ਡਾਇਰੈਕਟਰ ਕੁਲਵੰਤ ਸਿੰਘ ਸੰਧੂ ਨੇ ਈਦ ਮੌਕੇ ਆਪਣੇ ਪਿੰਡ ਦੇ ਮੁਸਲਿਮ ਭਾਈਚਾਰੇ ਦੇ ਲੋਕਾਂ ਨਾਲ ਮਿਲਕੇ ਈਦ ਮਨਾਈ । ਇਸ ਮੌਕੇ ਤਾਰਾ ਫੀਡ ਦੇ ਚੇਅਰਮੈਨ ਸ: ਕੁਲਵੰਤ ਸਿੰਘ ਗੱਜਣਮਾਜਰਾ …

Read More »

ਬੀ. ਬੀ. ਕੇ. ਡੀ. ਏ. ਵੀ ਕਾਲਜ ਨੇ ਸੋਫਟਬਾਲ ਫੈਡਰੇਸ਼ਨ ਕੱਪ ਵਿੱਚ ਜਿੱਤਿਆ ਸੋਨ ਤਗ਼ਮਾ

ਅੰਮ੍ਰਿਤਸਰ, 22 ਜੁਲਾਈ (ਜਗਦੀਪ ਸਿੰਘ ਸੱਗੂ) – ਬੀ. ਬੀ. ਕੇ. ਡੀ. ਏ. ਵੀ. ਕਾਲਜ ਫ਼ਾਰ ਵੂਮੈਨ ਦੀਆਂ ਅੱਠ ਵਿਦਿਆਰਥਣਾਂ (ਗਗਨਦੀਪ ਕੌਰ, ਹਰਪ੍ਰੀਤ ਕੌਰ, ਮਨਦੀਪ ਕੌਰ, ਕਰਮਜੀਤ ਕੌਰ, ਹਰਦੀਪ ਕੌਰ, ਦਿਵਯਾ, ਜਸਮੀਤ ਕੌਰ ਅਤੇ ਬੰਦਨਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਖੇਡੇ ਗਏ ਸੋਫਟਬਾਲ ਫੈਡਰੇਸ਼ਨ ਕੱਪ ਵਿਚ ਸੋਨੇ ਦਾ ਤਗ਼ਮਾ ਜਿੱਤਿਆ। 10 ਟੀਮਾਂ ਨੇ ਇਸ ਮੁਕਾਬਲੇ ਵਿਚ ਸ਼ਿਰਕਤ ਕੀਤੀ ਜਿਨ੍ਹਾਂ ਵਿਚੋਂ …

Read More »

ਪੰਜਾਬ ਸਰਕਾਰ ਨੇ ਤਗਮੇ ਜਿੱਤਣ ਵਾਲੇ ਖਿਡਾਰੀਆਂ ਨੂੰ ਕਰੋੜਾਂ ਰੁਪਏ ਦੇ ਇਨਾਮ ਦਿਤੇ – ਚੇਅਰਮੈਨ ਕਾਹਲੋਂ

ਉਭਰਦੇ ਖਿਡਾਰੀਆਂ ਦੀ ਸਿਖਲਾਈ ਦਾ ਸਾਰਾ ਖਰਚਾ ਚੁੱਕੇਗੀ ਪੰਜਾਬ ਸਰਕਾਰ ਬਟਾਲਾ, 22 ਜੁਲਾਈ (ਨਰਿੰਦਰ ਬਰਨਾਲ) – ਪੰਜਾਬ ਸਰਕਾਰ ਨੇ ਕੌਮੀ ਤੇ ਕੌਮਾਂਤਰੀ ਪੱਧਰ ‘ਤੇ ਤਗਮੇ ਜਿੱਤਣ ਵਾਲੇ ਖਿਡਾਰੀਆਂ ਨੂੰ ਕਰੋੜਾਂ ਰੁਪਏ ਦੇ ਨਕਦ ਇਨਾਮ ਦੇ ਕੇ ਉਨ੍ਹਾਂ ਦੀ ਹੌਂਸਲਾ ਅਫਜਾਈ ਕੀਤੀ ਹੈ।ਪੰਜਾਬ ਸਰਕਾਰ ਦੇ ਇਸ ਉਪਰਾਲੇ ਨਾਲ ਸੂਬੇ ਤੇ ਦੇਸ਼ ਦਾ ਨਾਮ ਰੌਸ਼ਨ ਕਰਨ ਵਾਲੇ ਖਿਡਾਰੀਆਂ ਦਾ ਮਾਣ ਵਧਿਆ ਹੈ। …

Read More »

ਪਤੀ ਪਤਨੀ ਘਰ ਦੀ ਜਾਇਦਾਦ ਦਾ ਹਿੱਸਾ ਨਾ ਮਿਲਣ ‘ਤੇ ਪਰੇਸ਼ਾਨ

ਰਈਆ, 21 ਜੁਲਾਈ (ਬਲਵਿੰਦਰ ਸੰਧੂ) ਸਬ-ਡਵੀਜਨ ਬਾਬਾ ਬਕਾਲਾ ਦੇ ਕਸਬਾ ਬਾਬਾ ਸਾਵਣ ਸਿੰਘ ਨਗਰ, ਦੋਲੋ ਨੰਗਲ ਵਿਖੇ ਪਤੱਰਕਾਰਾਂ ਨਾਲ ਗੱਲਬਾਤ ਕਰਦਿਆਂ ਬਲਜੀਤ ਪਾਲ ਪੁੱਤਰ ਅਮਰੀਕ ਸਿੰਘ ਨੇ ਦੱਸਿਆ ਹੈ ਕਿ ਉਸ ਦੇ ਪਿਤਾ ਨੇ ਉਸ ਨੂੰ ਚਾਰ ਮਰਲੇ ਜਗ੍ਹਾ ਰਹਿਣ ਵਾਸਤੇ ਦਿਤੀ ਹੈ॥ਜਿਸ ਵਿੱਚ ਉਹ ਤੇ ਉਸ ਦਾ ਪਰਿਵਾਰ ਰਹਿ ਰਿਹਾ ਹੈ।ਇਸ ਜਗ੍ਹਾ ਵਿੱਚ ਉਸ ਨੇ ਪਾਣੀ ਪੀਣ ਵਾਸਤੇ ਸਬਮਰਸੀਬਲ …

Read More »

ਵਿਧਾਇਕ ਮਨਜੀਤ ਸਿੰਘ ਮੰਨਾ ਦੇ ਹਲਕੇ ਦੀਆਂ ਸੜਕਾਂ ਦਾ ਅੱਖੀਂ ਡਿੱਠਾ ਹਾਲ

ਰਈਆ, 21 ਜੁਲਾਈ (ਬਲਵਿੰਦਰ ਸੰਧੂ) – ਰਈਆ ਦੇ ਕਸਬਾ ਚੀਮਾ ਬਾਠ ਮੋੜ ਤੋਂ ਪਿੰਡ ਚੀਮਾ ਬਾਠ ਨੂੰ ਜਾਂਦੀ ਸੜਕ ਦਾ ਕਈ ਸਾਲਾਂ ਤੋਂ ਕਿਸੇ ਨੇ ਹਾਲ ਤੱਕ ਨਹੀ ਪੁੱਛਿਆ।ਸਾਡੇ ਪਤੱਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਵਲ ਮਸੀਹ ਅਤੇ ਮਨਜੀਤ ਮਸੀਹ ਨੇ ਸਾਂਝੇ ਬਿਆਨ ਰਾਹੀਂ ਦੱਸਿਆ ਕਿ ਚੀਮਾਬਾਠ ਭਵਨ ਨੂੰ ਜਾਂਦੀ ਸੜਕ ਦਾ ਇੰਨਾ ਬੁਰਾ ਹਾਲ ਹੋਇਆ ਕਿ ਲੋਕਾਂ ਨੂੰ ਇਧਰੋਂ ਲੰਘਣਾ ਮੁਸ਼ਿਕਲ …

Read More »