Wednesday, November 25, 2026

Monthly Archives: November 2015

ਕਨੇਡਾ ਦੇ ਮੰਤਰੀ ਮੰਡਲ ਵਿੱਚ ਚਾਰ ਸਿੱਖਾਂ ਨੂੰ ਸ਼ਾਮਲ ਕਰਨ ‘ਤੇ ਜਥੇਦਾਰ ਅਕਾਲ ਤਖਤ ਨੇ ਕੀਤਾ ਖੁਸ਼ੀ ਦਾ ਇਜ਼ਹਾਰ

ਅੰਮ੍ਰਿਤਸਰ, 6 ਨਵੰਬਰ (ਪੰਜਾਬ ਪੋਸਟ ਬਿੳਰੂੋ)- ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਨੇਡਾ ਦੇ ਪ੍ਰਧਾਨ ਮੰਤਰੀ ਸ੍ਰੀ ਟਰੂਡੋ ਵੱਲੋ ਆਪਣੇ ਮੰਤਰੀ ਮੰਡਲ ਵਿੱਚ ਚਾਰ ਸਿੱਖਾਂ ਨੂੰ ਸ਼ਾਮਲ ਕਰਨ ਦਾ ਸੁਆਗਤ ਕਰਦਿਆਂ ਕਿਹਾ ਕਿ ਸ੍ਰੀ ਟਰੂਡੋ ਨੇ ਵਿਸ਼ੇਸ਼ ਕਰਕੇ ਇੱਕ ਪਗੜੀਧਾਰੀ ਸਿੱਖ ਹਰਜੀਤ ਸਿੰਘ ਸੱਜਣ ਨੂੰ ਕਨੇਡਾ ਦਾ ਰੱਖਿਆ ਮੰਤਰੀ ਬਣਾ ਕੇ ਸਾਬਤ ਕਰ ਦਿੱਤਾ ਹੈ ਕਿ …

Read More »

ਸਰਬਤ ਖਾਲਸਾ ਵਿੱਚ ਸ਼ਮੂਲੀਅਤ ਲਈ ਦਮਦਮੀ ਟਕਸਾਲ ਅਤੇ ਸੰਤ ਸਮਾਜ ਨੇ ਗਿਣਾਈਆਂ ਸ਼ਰਤਾਂ

ਇਸ ਦਾ ਵਿਧੀ ਵਿਧਾਨ, ਰੂਪ ਰੇਖਾ,ਪੰਥ ਅੰਦਰ ਇਹਨਾਂ ‘ਤੇ ਲਾਜਮੀ ਸਹਿਮਤੀ ਅਤੇ ਇਸ ਦਾ ਕੇਂਦਰ ਸ੍ਰੀ ਅਕਾਲ ਤਖ਼ਤ ਸਾਹਿਬ ਹੀ ਹੋਣ ਬੰਦੀ ਛੋੜ ਦਿਵਸ ਮੌਕੇ ਕੌਮ ਦੇ ਨਾਮ ਪੜ੍ਹਿਆ ਜਾਣ ਵਾਲਾ ਸੰਦੇਸ਼ ਜਥੇਦਾਰ ਦੀ ਬਜਾਏ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਜਾਂ ਕਿਸੇ ਹੋਰ ਸਿੰਘ ਸਾਹਿਬ ਤੋਂ ਪੜ੍ਹਾ ਲਿਆ ਜਾਵੇ:ਬਾਬਾ ਹਰਨਾਮ ਸਿੰਘ ਅੰਮ੍ਰਿਤਸਰ 6 ਨਵੰਬਰ (ਪੰਜਾਬ ਪੋਸਟ ਬਿਊਰੋ)- ਦਮਦਮੀ ਟਕਸਾਲ …

Read More »

ਜਾਇਦਾਦ ਤਬਦੀਲੀ ਕਾਨੂੰਨ ਨਾਲ ਪੰਜਾਬੀਆਂ ਵਿੱਚ ਖੁਸ਼ੀ ਦੀ ਲਹਿਰ – ਗੋਲਡੀ

ਅੰਮ੍ਰਿਤਸਰ, 6 ਨਵੰਬਰ (ਜਗਦੀਪ ਸਿੰਘ ਸੱਗੂ) – ਪੰਜਾਬ ਦੇ ਮਾਲ ਮੰਤਰੀ ਸ੍ਰ. ਬਿਕਰਮ ਸਿੰਘ ਮਜੀਠੀਆ ਦੀ ਪਹਿਲਕਦਮੀ ਤੇ ਪੰਜਾਬ ਵਿਚਲੀ ਅਕਾਲੀ-ਭਾਜਪਾ ਸਰਕਾਰ ਨੇ ਦੀਵਾਲੀ ਦੇ ਸ਼ੁਭ ਮੌਕੇ ਤੇ ਬਲੱਡ ਰਿਲੇਸ਼ਨ ਵਿੱਚ ਆਪਣੀ ਜਾਇਦਾਦ ਤਬਦੀਲ ਕਰਨ ਮੌਕੇ ਰਜਿਸਟਰੀ ਫੀਸ, ਸਟੈਂਪ ਫੀਸ, ਸੋਸ਼ਲ ਸਕਿਊਰਿਟੀ ਫੀਸ ਅਤੇ ਸੋਸ਼ਲ ਇਨਫਰਾਸਟ੍ਰੱਕਚਰ ਸੈਸ ਤੋਂ ਛੋਟ ਦੇ ਦਿੱਤੀ ਹੈ, ਜਿਸ ਨਾਲ ਸਮੂਹ ਪੰਜਾਬੀਆਂ ਵਿੱਚ ਇਸ ਇਤਿਹਾਸਿਕ ਫੈਸਲੇ …

Read More »

ਯੂਨੀਵਰਸਿਟੀ ਵਿਚ ਸਰਦਾਰ ਬਿਸ਼ਨ ਸਿਘ ਸਮੁਦਰੀ ਮੈਮੋਰੀਅਲ ਲੈਕਚਰਸ਼ਿਪ ਅਵਾਰਡ ਲੈਕਚਰ ਦਾ ਆਯੋਜਨ

ਅੰਮ੍ਰਿਤਸਰ, 6 ਨਵੰਬਰ (ਸੁਖਬੀਰ ਖੁਰਮਨੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬੋਟੈਨੀਕਲ ਐਂਡ ਇਨਵਾਇਰਨਮੈਂਟਲ ਸਾਇਸਜ਼ ਵਿਭਾਗ ਵਲੋਂ ਸਰਦਾਰ ਬਿਸ਼ਨ ਸਿਘ ਸਮੁਦਰੀ ਮੈਮੋਰੀਅਲ ਲੈਕਚਰਸ਼ਿਪ ਅਵਾਰਡ ਲੈਕਚਰ ਦਾ ਆਯੋਜਨ ਵਿਭਾਗ ਦੇ ਸੈਮੀਨਾਰ ਹਾਲ ਵਿਖੇ ਕੀਤਾ ਗਿਆ। ਇਹ ਲੈਕਚਰ ਯੂਨੀਵਰਸਿਟੀ ਦੇ ਸਸਥਾਪਕ ਵਾਈਸ-ਚਾਂਸਲਰ, ਸਰਦਾਰ ਬਿਸ਼ਨ ਸਿਘ ਸਮੁਦਰੀ ਦੀ ਯਾਦ ਵਿਚ ਸਰਦਾਰ ਜਸਵਤ ਸਿਘ ਮੈਮੋਰੀਅਲ ਐਜੂਕੇਸ਼ਨ ਟ੍ਰਸਟ, ਜਲਧਰ ਵਲੋਂ ਆਯੋਜਿਤ ਕੀਤਾ ਗਿਆ। ਪ੍ਰਸਿੱਧ ਆਲੂ …

Read More »

ਵਿਸ਼ਵ ਨਾਮ ਸਭਿਅਤਾਵਾਂ ਦਾ ਸਰਬ-ਸਾਂਝਾ ਕੇਂਦਰ ਹੈ ਸ੍ਰੀ ਅੰਮ੍ਰਿਤਸਰ- ਡਾ. ਗੁਲਜ਼ਾਰ ਸਿੰਘ ਕੰਗ

ਸ੍ਰੀ ਹਰਿਮੰਦਰ ਸਾਹਿਬ ਅਤੇ ਸਰੋਵਰ ਦੈਵੀ ਸਭਿਅਤਾ ਦੇ ਵਿਗਾਸ ਦਾ ਗੁਰੂ ਖਾਲਕ- ਭਾਈ ਦਵਿੰਦਰਪਾਲ ਸਿੰਘ ਅੰਮ੍ਰਿਤਸਰ, 6 ਨਵੰਬਰ (ਸੁਖਬੀਰ ਖੁਰਮਨੀਆ) ਗੁਰੂ ਜੋਤਿ ਦੇ ਪ੍ਰਕਾਸ਼ ਦੀਆਂ ਦੈਵੀ ਰਮਜ਼ਾਂ ਨੂੰ ‘ਰੈਵੀਲੇਸ਼ਨ’ ਦੀਆਂ ਵਿਸ਼ਵ ਨਾਮ ਪਰੰਪਰਾਵਾਂ ਦੇ ਪਿਛੋਕੜ ਅਤੇ ਉਸ ਦੁਆਰਾ ਲੌਕਿਕ ਸਭਿਆਚਾਰਕ ਗਿਆਨ ਸਰੰਚਨਾ ਨੂੰ ਵਿਚ ਸ਼ਾਮਿਲ ਜਾਣਦਿਆਂ ਹੀ ਠੀਕ ਰੂਪ ਵਿਚ ਸਮਝਿਆ ਜਾ ਸਕਦਾ ਹੈ। ਗੁਰੂ ਸਾਹਿਬਾਨਾਂ ਦੇ ਇਸ ਧਰਤੀ ‘ਤੇ …

Read More »

ਯੂਨੀਵਰਸਿਟੀ ਵੱਲੋਂ ਨਵੰਬਰ, ਦਸੰਬਰ 2015 ਲਈ ਪ੍ਰਾਈਵੇਟ ਪ੍ਰੀਖਿਆਵਾਂ ਲਈ ਰੋਲ ਨੰਬਰ ਆਨਲਾਈਨ ਜਾਰੀ

ਅੰਮ੍ਰਿਤਸਰ, 6 ਨਵੰਬਰ (ਚਰਨਜੀਤ ਸਿੰਘ ਛੀਨਾ, ਸੁਖਬੀਰ ਖੁਰਮਨੀਆ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵੱਖ-ਵੱਖ ਕਲਾਸਾਂ ਦੇ ਪਹਿਲੇ, ਤੀਜੇ ਅਤੇ ਪੰਜਵੇਂ ਸਮੈਸਟਰ ਦੀਆਂ ਪ੍ਰੀਖਿਆਵਾਂ (ਨਵੰਬਰ/ਦਸੰਬਰ 2015) 20 ਨਵੰਬਰ ਤੋਂ ਸ਼ੁਰੂ ਹੋ ਰਹੀਆਂ ਹਨ। ਡਾ. ਰੇਣੂ ਭਾਰਦਵਾਜ, ਪ੍ਰੋਫੈਸਰ ਇੰਚਾਰਜ (ਪ੍ਰੀਖਿਆਵਾਂ) ਨੇ ਦੱਸਿਆ ਕਿ ਜਿਨ੍ਹਾਂ ਪ੍ਰੀਖਿਆਰਥੀਆਂ ਨੇ ਪ੍ਰਾਈਵੇਟ (ਪੂਰੇ ਵਿਸ਼ੇ), ਰੀਅਪੀਅਰ ਅਤੇ ਇੰਪਰੂਮੈਂਟ ਪ੍ਰੀਖਿਆਵਾਂ ਵਾਸਤੇ ਆਪਣਾ ਦਾਖਲਾ ਆਨਲਾਈਨ ਰਜਿਸਟਰੇਸ਼ਨ ਕਰਾਈ ਹੈ, ੳਨ੍ਹਾਂ ਯੋਗ …

Read More »

ਸ਼ਰਾਬ ਦੇ ਠੇਕਿਆਂ ਵਿੱਚ ਸੀ. ਸੀ. ਟੀ ਵੀ ਕੈਮਰੇ ਲਾਉਣ ਦੇ ਹੁਕਮ ਜਾਰੀ

ਅੰਮ੍ਰਿਤਸਰ, 6 ਨਵੰਬਰ (ਗੁਰਚਰਨ ਸਿੰਘ)- ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਸ੍ਰੀ ਜਤਿੰਦਰ ਸਿੰਘ ਔਲਖ ਨੇ ਜ਼ਾਬਤਾ ਫ਼ੌਜਦਾਰੀ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਕਮਿਸ਼ਨਰੇਟ ਅੰਮ੍ਰਿਤਸਰ ਦੀ ਹਦੂਦ ਅੰਦਰ ਆਉਂਦੇ ਇਲਾਕੇ ਵਿਚ ਪੈਂਦੇ ਸ਼ਰਾਬ ਦੇ ਠੇਕਿਆਂ ਦੇ ਬਾਹਰ 50 ਮੀਟਰ ਦੇ ਘੇਰੇ ਨੂੰ ਕਵਰ ਕਰਦੇ ਸੀ. ਸੀ. ਟੀ. ਵੀ ਕੈਮਰੇ ਲਾਉਣ ਦੇ ਹੁਕਮ ਜਾਰੀ ਕੀਤੇ ਹਨ। ਜਾਰੀ ਹੁਕਮਾਂ …

Read More »

ਲੋਪੋਕੇ ਨੇ ਅਧਿਕਾਰੀਆਂ ਨੂੰ ਲੋਕ ਹਿੱਤ ਸਕੀਮਾਂ ਹੇਠਲੇ ਪੱਧਰ ਤੱਕ ਪਹੁੰਚਾਉਣ ਦੀ ਕੀਤੀ ਤਾਕੀਦ

ਅੰਮ੍ਰਿਤਸਰ, 6 ਨਵੰਬਰ (ਗੁਰਚਰਨ ਸਿੰਘ)- ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸ. ਵੀਰ ਸਿੰਘ ਲੋਪੋਕੇ ਨੇ ਅੱਜ ਜ਼ਿਲ੍ਹੇ ਵਿਚ ਵੱਖ-ਵੱਖ ਸਕੀਮਾਂ ਤਹਿਤ ਪ੍ਰਾਪਤ ਬੱਜਟ ਅਤੇ ਫੰਡਾਂ ਦੀ ਵਰਤੋਂ ਦਾ ਜਾਇਜ਼ਾ ਲੈਂਦਿਆਂ ਸਮੂਹ ਅਧਿਕਾਰੀਆਂ ਨੂੰ ਕਿਹਾ ਕਿ ਉਹ ਲੋਕ ਹਿੱਤ ਸਕੀਮਾਂ ਨੂੰ ਹੇਠਲੇ ਪੱਧਰ ਤੱਕ ਪਹੁੰਚਾਉਣ ਤਾਂ ਜੋ ਲੋੜਵੰਦ ਲੋਕਾਂ ਦੀ ਵੱਧ ਤੋਂ ਵੱਧ ਸਹਾਇਤਾ ਕੀਤੀ ਜਾ ਸਕੇ। ਇਸ ਦੇ ਨਾਲ ਹੀ …

Read More »

ਭਾਰਤ ਵਿੱਚ ਕੈਂਸਰ ਦਾ ਮੁੱਖ ਕਾਰਨ ਤੰਬਾਕੂ ਦੀ ਵਰਤੋਂ- ਡਾ. ਜੈ ਸਿੰਘ

ਅੰਮ੍ਰਿਤਸਰ, 6 ਨਵੰਬਰ (ਗੁਰਚਰਨ ਸਿੰਘ)- ਤੰਬਾਕੂ ਦੀ ਵਰਤੋਂ ਨਾਲ ਮੂੰਹ ਤੇ ਫੇਫੜਿਆਂ ਦੇ ਕੈਂਸਰ ਤੋਂ ਇਲਾਵਾ ਹੋਰ ਵੀ ਕਈ ਖ਼ਤਰਨਾਕ ਬਿਮਾਰੀਆਂ ਮਨੁੱਖ ਨੂੰ ਲੱਗਦੀਆਂ ਹਨ ਤੇ ਇਸ ਦੇ ਨਾਲ ਹੀ ਇਸ ਦੇ ਧੂੰਏਂ ਨਾਲ ਦੂਸਰੇ ਵਿਅਕਤੀਆਂ ‘ਤੇ ਵੀ ਮਾੜਾ ਪ੍ਰਭਾਵ ਪੈਂਦਾ ਹੈ। ਇਹ ਪ੍ਰਗਟਾਵਾ ਸਿਵਲ ਸਰਜਨ ਡਾ. ਜੈ ਸਿੰਘ ਨੇ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੋਲ ਬਾਗ ਵਿਖੇ ਪੰਜਾਬ ਰਾਜ …

Read More »

ਸੋਮਵਾਰ ਤੋਂ ਡੀ. ਸੀ ਦਫ਼ਤਰ ਜ਼ਿਲ੍ਹਾ ਪ੍ਰੀਸ਼ਦ ਦਫ਼ਤਰ ਵਿੱਚ ਲੱਗੇਗਾ

ਅੰਮ੍ਰਿਤਸਰ, 6 ਨਵੰਬਰ (ਗੁਰਚਰਨ ਸਿੰਘ)-ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਨੇ ਅੱਜ ਕਿਹਾ ਕਿ ਸੋਮਵਾਰ ਤੋਂ ਉਨ੍ਹਾਂ ਦਾ ਦਫ਼ਤਰ ਸਥਾਨਕ ਕਚਹਿਰੀ ਚੌਕ ਨੇੜੇ ਜ਼ਿਲ੍ਹਾ ਪ੍ਰੀਸ਼ਦ ਦਫ਼ਤਰ ਵਿੱਚ ਆਮ ਵਾਂਗ ਕੰਮ ਕਰੇਗਾ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਕਿਹਾ ਕਿ ਉਹ ਆਪਣੇ ਰੋਜ਼ਮੱਰਾ ਦੇ ਕੰਮਾਂ ਲਈ ਉਨ੍ਹਾਂ ਕੋਲ ਉਕਤ ਦਫ਼ਤਰ ਵਿਚ ਆ ਸਕਦੇ ਹਨ।  ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸ੍ਰੀ ਭਗਤ ਨੇ ਕਿਹਾ ਕਿ …

Read More »