Wednesday, November 25, 2026

Daily Archives: November 25, 2015

ਗੁਰੂ ਗੰਗਾ ਸਾਗਰ ਵੈਬਸਾਈਟ ਦੀ ਸਰੀ ਵਿੱਚ ਕੀਤੀ ਸ਼ੁਰੂਆਤ

ਅੰਮ੍ਰਿਤਸਰ, 24 ਨਵੰਬਰ (ਪੰਜਾਬ ਪੋਸਟ ਬਿਊਰੋ) – ਗੁਰੂ ਗੋਬਿੰਦ ਸਿੰਘ ਜੀ ਪਾਸੋਂ ਬਖਸ਼ਿਸ਼ ਵਿੱਚ ਮਿਲੇ ਗੰਗਾ ਸਾਗਰ ਦੇ ਸੰਬੰਧ ਵਿਚ ਸੰਪੂਰਨ ਜਾਣਕਾਰੀ ਰੰਗਦਾਰ ਤਸਵੀਰਾਂ ਸਹਿਤ ਸ਼ਰਧਾਲੂਆਂ ਨੂੰ ਉਪਲੱਬਧ ਕਰਵਾਉਣ ਲਈ ਪਿਛਲੀ ਸ਼ਾਮ ਰਾਇ ਅਜ਼ੀਜ਼ ਉੱਲਾ ਖ਼ਾਂ ਦੁਆਰਾ ਸਰੀ (ਵੇਂਨਕੁਵਰ) ਵਿੱਚ www.gurusgangasagar.com ਵੇਬਸਾਈਟ ਜਾਰੀ ਕੀਤੀ ਗਈ।ਰਾਇ ਅਜ਼ੀਜ਼ ਉੱਲਾ ਨੇ ਮੰਗਲਵਾਰ ਦੁਪਹਿਰ ਫੋਨ ‘ਤੇ ਇਹ ਜਾਣਕਾਰੀ ਆਪਣੇ ਮਿੱਤਰ ਇਤਿਹਾਸਕਾਰ ਸ਼੍ਰੀ ਸੁਰਿੰਦਰ ਕੋਛੜ …

Read More »

ਡਾ. ਬੈਂਜਾਮਿਨ ਏਸ਼ਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਿਕ

ਅੰਮ੍ਰਿਤਸਰ, 24 ਨਵੰਬਰ (ਗੁਰਪ੍ਰੀਤ ਸਿੰਘ ਸੱਗੂ)- ਡਾ. ਬੈਂਜਾਮਿਨ ਏਸ਼ਰ ਪਲਾਸਟਿਕ ਸਰਜਨ ਫਰਾਂਸ ਆਪਣੀ ਧਰਮ ਪਤਨੀ ਮਿਸਿਜ਼ ਡਾ. ਸੋਨੀਆ ਏਸ਼ਰ, ਡਾ. ਚਰਨਜੀਵ ਕੌਰ ਛਾਬੜਾ ਤੇ ਡਾ. ਅਮਨਦੀਪ ਸਿੰਘ ਛਾਬੜਾ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਿਕ ਹੋਏ ਤੇ ਅੰਮ੍ਰਿਤਮਈ ਬਾਣੀ ਦਾ ਕੀਰਤਨ ਸਰਵਣ ਕੀਤਾ।ਉਨ੍ਹਾਂ ਨੂੰ ਸ. ਗੁਰਬਚਨ ਸਿੰਘ ਪੀ ਆਰ ਓ ਨੇ ਪ੍ਰੀਕਰਮਾ ਕਰਦੇ ਸਮੇਂ ਸ੍ਰੀ ਹਰਿਮੰਦਰ ਸਾਹਿਬ ਦੇ ਇਤਿਹਾਸ ਦੀ ਜਾਣਕਾਰੀ …

Read More »

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਆਯੋਜਿਤ

ਅੰਮ੍ਰਿਤਸਰ, 24 ਨਵੰਬਰ (ਗੁਰਪ੍ਰੀਤ ਸਿੰਘ) – ਸਿੱਖ ਧਰਮ ਦੇ ਬਾਨੀ, ਮਨੁੱਖਤਾ ਦੇ ਰਹਿਬਰ, ਪਰਉਪਕਾਰੀ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਰਦਾਸ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ-ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਵਿਸ਼ਾਲ ਨਗਰ-ਕੀਰਤਨ ਆਯੋਜਿਤ ਕੀਤਾ ਗਿਆ।ਫੁੱਲਾਂ ਨਾਲ …

Read More »

ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੱਚ ਦਾ ਉਦੇਸ਼ ਦਿੱਤਾ- ਜਥੇ. ਅਵਤਾਰ ਸਿੰਘ

ਅੰਮ੍ਰਿਤਸਰ, 24 ਨਵੰਬਰ (ਗੁਰਪ੍ਰੀਤ ਸਿੰਘ) – ਜਿਉਂ-ਜਿਉਂ ਧਰਤੀ ਤੇ ਕੂੜ-ਕੁਸੱਤ, ਅਧਰਮ ਅਤੇ ਪਾਪ ਦਾ ਪਸਾਰਾ ਹੁੰਦਾ ਹੈ ਤਿਉਂ-ਤਿਉਂ ਕੋਈ ਰੱਬੀ ਅਵਤਾਰ ਦੁਨੀਆਂ ਨੂੰ ਤਾਰਨ ਲਈ ਇਸ ਧਰਤੀ ਤੇ ਪ੍ਰਕਾਸ਼ਮਾਨ ਹੁੰਦਾ ਹੈ।ਸ੍ਰੀ ਗੁਰੂ ਨਾਨਕ ਦੇਵ ਜੀ ਦਾ ਆਗਮਨ ਵੀ ਇਸੇ ਉਦੇਸ਼ ਦੀ ਪੂਰਤੀ ਲਈ ਹੋਇਆ।ਇਹ ਵਿਚਾਰ ਪ੍ਰਗਟ ਕਰਦਿਆਂ ਸ਼੍ਰੋਮਣੀ ਗੁਰਚੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਜਥੈ: ਅਵਤਾਰ ਸਿੰਘ ਨੇ ਕਿਹਾ ਹੈ ਕਿ ਸਿੱਖ …

Read More »

ਚੀਫ਼ ਖ਼ਾਲਸਾ ਦੀਵਾਨ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅਵਤਾਰ ਪੁਰਬ ਮਨਾਇਆ ਗਿਆ

ਅੰਮ੍ਰਿਤਸਰ, 24 ਨਵੰਬਰ (ਜਗਦੀਪ ਸਿੰਘ ਸੱਗੂ – ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਅਧੀਨ ਚਲਾਏ ਜਾ ਰਹੀ ਮੁੱਖ ਸੰਸਥਾ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ. ਰੋਡ ਅੰਮ੍ਰਿਤਸਰ ਵਿੱਖੇ ਸਕੂਲ ਦੇ ਨਰਸਰੀ ਸੈਕਸ਼ਨ ਦੇ ਸੁਪਰਵਾਈਜ਼ਰ ਸ਼੍ਰੀਮਤੀ ਕਿਰਨਜੋਤ ਕੌਰ ਦੀ ਅਗਵਾਈ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਦਿਹਾੜੇ ਦੇ ਸੰਬੰਧ ਵਿੱਚ ਗੁਰਦੁਆਰਾ ਸਾਹਿਬ ਵਿਖੇ ਇਕ ਧਾਰਮਿਕ …

Read More »

ਰਈਆ ਵਿਖੇ ਆਮ ਆਦਮੀ ਪਾਰਟੀ ਦਫਤਰ ਦਾ ਉਦਘਾਟਨ

ਰਈਆ, 24 ਨਵੰਬਰ (ਬਲਵਿੰਦਰ ਸਿੰਘ ਸੰਧੂ)- ਬਾਬਾ ਬਕਾਲਾ ਹਲਕਾ ਦੇ ਸੀਨੀਅਰ ਆਗਅੂਾਂ ਵਲੋਂ ਆਮ ਆਦਮੀ ਪਾਰਟੀ ਵੱਲੋਂ ਐਸ. ਸੀ. ਵਿੰਗ ਇੰਚਾਰਜ ਸ਼ਮਸ਼ੇਰ ਸਿੰਘ, ਸਰਕਲ ਸਿੰਘ ਇੰਚਾਰਜ ਰਈਆ, ਮਨਜੀਤ ਸਿੰਘ ਤੇ ਕਪਤਾਨ ਸਿੰਘ ਦੇ ਸਹਿਯੋਗ ਨਾਲ ਜੀ.ਟੀ ਰੋਡ ਰਈਆ ਵਿਖੇ ਆਮ ਆਦਮੀ ਪਾਰਟੀ ਦੇ ਦਫਤਰ ਦਾ ਉਦਘਾਟਨ ਕੀਤਾ ਗਿਆ। ਜਿਸ ਵਿੱਚ ਪਾਰਟੀ ਦੇ ਉੱਘੇ ਲੀਡਰ ਇਕਬਾਲ ਸਿੰਘ ਭਾਗੋਵਾਲੀਆ, ਅਵਤਾਰ ਸਿੰਘ ਪਿੰਡ …

Read More »

ਸ੍ਰੀ ਅਮਿਤ ਮਹਾਜਨ ਐਸ.ਡੀ.ਐਮ ਪਠਾਨਕੋਟ ਨੇ ਕੀਤਾ ਸਾਇੰਸ ਐਕਸਪ੍ਰੈਸ ਟਰੇਨ ਦਾ ਉਦਘਾਟਨ

ਪਠਾਨਕੋਟ, 24 ਨਵੰਬਰ (ਪ.ਪ) – ਭਾਰਤ ਸਰਕਾਰ ਦੇ ਵਿਗਿਆਨ ਤੇ ਉਦਯੋਗਿਕ, ਵਾਤਾਵਰਣ ਜੰਗਲਾਤ ਅਤੇ ਜਲਵਾਯੂ, ਰੇਲ ਮੰਤਰਾਲਿਆ ਵੱਲੋਂ ਵਾਤਾਵਰਣ ਤਬਦੀਲੀ ਵਿਸ਼ੇ ‘ਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਪਠਾਨਕੋਟ ਰੇਲਵੇ ਸਟੇਸ਼ਨ ‘ਤੇ ਪਹੁੰਚੀ ਸਾਇੰਸ ਐਕਸਪ੍ਰੈਸ ਟਰੇਨ ਦਾ ਉਦਘਾਟਨ ਸ੍ਰੀ ਅਮਿਤ ਮਹਾਜਨ ਐਸ.ਡੀ.ਐਮ ਪਠਾਨਕੋਟ ਨੇ ਕੀਤਾ। ਉਨ੍ਹਾਂ ਦੇ ਨਾਲ ਉਨ੍ਹਾਂ ਦੀ ਧਰਮ ਪਤਨੀ ਡਾ. ਮਧੂ ਮਹਾਜਨ, ਜਿਲ੍ਹਾ ਸਿੱਖਿਆ ਅਧਿਕਾਰੀ ਸ੍ਰੀ ਪਵਨ ਕੁਮਾਰ, …

Read More »

ਸਿਡਾਨਾ ਇੰਸਟੀਚਿਊਟਸ ਨੇ ਮਨਾਇਆ ਗੁਰਪੁਰਬ – ਵੀਰ ਸਿੰਘ ਲੋਪੋਕੇ ਨੇ ਕੀਤੀ ਸ਼ਿਰਕਤ

ਛੇਹਰਟਾ, 24 ਨਵੰਬਰ (ਸੁਖਬੀਰ ਖੁਰਮਨੀਆ) – ਸਿਡਾਨਾ ਇੰਟਰਨੈਸ਼ਨਲ ਸਕੂਲ ਖਿਆਲਾ ਖੁਰਦ ਰਾਮਤੀਰਥ ਰੋਡ ਵਿਖੇ ਮੈਨੇਜਿੰਗ ਡਾਇਰੈਕਟਰ ਡਾ. ਜੀਵਨ ਜੋਤੀ ਸਿਡਾਨਾ ਤੇ ਰਜਿੰਦਰ ਸਿੰਘ ਮਰਵਾਹਾ ਡਾਇਰੈਕਟਰ ਟਰੇਡ ਬੋਰਡ ਪੰਜਾਬ ਦੀ ਦੇਖ-ਰੇਖ ਹੇਠ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉਤਸਵ ਬੜੀ ਸ਼ਰਧਾ ਨਾਲ ਮਨਾਇਆ ਗਿਆ।ਇਸ ਮੋਕੇ ਇੰਸਟੀਚਿਊਟ ਦੀ ਚੜਦੀ ਕਲਾ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ …

Read More »

ਮੋਟਰਸਾਈਕਲ ਸਵਾਰ ਤਿੰਨ ਨੌਜਵਾਨ ਪਰਸ ਖੋਹ ਕੇ ਹੋਏ ਰਫੂਚੱਕਰ

ਚੌਂਕ ਮਹਿਤਾ, 24 ਨਵੰਬਰ (ਜੋਗਿੰਦਰ ਸਿੰਘ ਮਾਣਾ)- ਬੀਤੀਂ ਦਿਨੀਂ ਗੱਗੜਭਾਣਾ ਵਿਖੇ ਚਿੱਟੇ ਦਿਨੀਂ ਤਿੰਨ ਮੋਟਰਸਾਈਕਲ ਸਵਾਰ ਨੌਜਵਾਨ ਇੱਕ ਔਰਤ ਕੋਲੋਂ ਪਰਸ ਖੋਹ ਕੇ ਰਫੂ ਚੱਕਰ ਹੋ ਗਏ।ਪਿੰਡ ਗੱਗੜਭਾਣਾ ਦੀ ਵਸਨੀਕ 48 ਸਾਲਾਂ ਰਜਵੰਤ ਕੌਰ ਪਤਨੀ ਬਲਕਾਰ ਸਿੰਘ ਨੇ ਦੱਸਿਆ ਕਿ ਉਹ ਸਰਕਾਰੀ ਹਾਈ ਸਕੂਲ਼ ਗੱਗੜਭਾਣਾ ‘ਚ ਬਤੌਰ ਕਲਰਕ ਕੰਮ ਕਰਦੀ ਹੈ ਤੇ ਬਾਬਾ ਬਕਾਲਾ ਸਾਹਿਬ ਵਿਖੇ ਸਥਿਤ ਸਟੇਟ ਬੈਂਕ ਆਫ …

Read More »