Wednesday, November 25, 2026

Daily Archives: January 8, 2016

“ਗੁਰਬਾਣੀ ਕੰਠ ਲਹਿਰ” ਸਬੰਧੀ ਬੀਬੀ ਰਜਨੀ ਸਕੂਲ ਵਿਖੇ ਵਿਸ਼ੇਸ਼ ਕਲਾਸਾਂ ਆਰੰਭ

ਪੱਟੀ, 6 ਜਨਵਰੀ (ਅਵਤਾਰ ਸਿੰਘ ਢਿਲੋਂ, ਰਣਜੀਤ ਮਾਹਲਾ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਅਤੇ ਮੁੱਖ ਸਕੱਤਰ ਹਰਚਰਨ ਸਿੰਘ ਦੇ ਦਿਸ਼ਾਂ ਨਿਰਦੇਸ਼ਾਂ ਤਹਿਤ ਮੈਂਬਰ ਸ਼ੋ੍ਰਮਣੀ ਕਮੇਟੀ ਮੈਂਬਰ ਜਥੇਦਾਰ ਖੁਸ਼ਵਿੰਦਰ ਸਿੰਘ ਭਾਟੀਆ ਤੇ ਬੀਬੀ ਹਰਜਿੰਦਰ ਕੌਰ ਦੇ ਉਦਮਾਂ ਸਦਕਾ ਸਿੱਖ ਇਤਿਹਾਸ ਤੇ ਗੁਰਬਾਣੀ ਕੰਠ ਲਹਿਰ ਨੂੰ ਪ੍ਰਚੰਡ ਕਰਨ ਲਈ ਬੀਬੀ ਰਜਨੀ ਸੀ.ਸੈ. ਸਕੂਲ ਵਿਖੇ ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕ …

Read More »

ਸਰਬਤ ਖਾਲਸਾ ਦੀ ਪੁਨਰ ਸੁਰਜੀਤੀ ਸਬੰਧੀ ਸੁਝਾਅ ਕੌਮ ਦੇ ਸੁਨਹਿਰੀ ਭਵਿੱਖ ਦਾ ਸੂਚਕ – ਪੰਥਕ ਤਾਲਮੇਲ ਸੰਗਠਨ

ਅੰਮ੍ਰਿਤਸਰ, 7 ਜਨਵਰੀ (ਪੰਜਾਬ ਪੋਸਟ ਬਿਊਰੋ) – ਪੰਜ ਪਿਆਰਿਆਂ ਵਲੋਂ ਸਰਬੱਤ ਖਾਲਸਾ ਦੀ ਪੁਨਰ ਸੁਰਜੀਤੀ ਸਬੰਧੀ ਆਇਆ ਤਾਜ਼ਾ ਬਿਆਨ ਸਿੱਖ ਕੌਮ ਦੇ ਸੁਨਹਿਰੀ ਭਵਿੱਖ ਅਤੇ ਵਿਸ਼ਵ ਸਾਂਝ ਦਾ ਸੂਚਕ ਹੈ। ਜਿਸ ਲਈ ਕੌਮੀ ਦਰਦ ਰ’ਖਦੀਆਂ ਸੰਸਥਾਵਾਂ ਅਤੇ ਸ਼ਖਸੀਅਤਾਂ ਨੂੰ ਬੜੀ ਸੰਜੀਦਗੀ ਨਾਲ ਵਿਸ਼ਾਲ ਹਿਰਦੇ ਨਾਲ ਅ’ਗੇ ਆਉਣਾ ਪਵੇਗਾ। ਵਿਅਕਤੀਗਤ ਪ’ਧਰ ‘ਤੇ ਕਿਸੇ ਲੀਡਰਸ਼ਿਪ ਵਿਚ ਦੁਚਿ’ਤੀ, ਦੁਬਿਧਾਵਾਂ ਅਤੇ ਨਿ’ਜੀ ਸੁਵਿਧਾਵਾਂ ਉਤਪੰਨ ਹੋ …

Read More »

ਕਾਂਗਰਸ ਅਤੇ ‘ਆਪ’ ਪਾਰਟੀ ਕੋਲ ਕੋਈ ਮੁੱਦਾ ਨਹੀ – ਕਾਹਲੋਂ

ਅੰਮ੍ਰਿਤਸਰ, 7 ਜਨਵਰੀ (ਜਗਦੀਪ ਸਿੰਘ ਸੱਗੂ)- ਯੂਥ ਅਕਾਲੀ ਦਲ ਮਾਝਾ ਜ਼ੋਨ ਦੇ ਪ੍ਰਧਾਨ ਰਵੀਕਰਨ ਸਿੰਘ ਕਾਹਲੋਂ ਨੇ ਕਿਹਾ ਕਿ ਕਾਂਗਰਸ ਅਤੇ ‘ਆਪ’ ਪਾਰਟੀਆਂ ਮੁਦਾਹੀਣ ਪਾਰਟੀਆਂ ਹਨ, ਜਿਨ੍ਹਾਂ ਨੂੰ ਪੰਜਾਬ ਦੀ ਰਾਜ ਸਤਾ ‘ਤੇ ਕਾਬਜ਼ ਹੋ ਸਕਣ ਦੀ ਖੁਸ਼ਫਹਿਮੀ ਤੋ ਬਾਹਰ ਆ ਜਾਣਾ ਚਾਹੀਦਾ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਭਾਜਪਾ ਗੱਠਜੋੜ ਵੱਲੋਂ ਰਾਜ ਦੇ ਵਿਕਾਸ, ਤਰੱਕੀ ਅਤੇ ਖੁਸ਼ਹਾਲੀ ਲਈ ਕੀਤੇ ਗਈ …

Read More »

ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ ਨੇ ਰਾਸ਼ਟਰੀ ਖੇਡ ਪ੍ਰਤੀਯੋਗਤਾ ‘ਚ ਪ੍ਰਾਪਤ ਕੀਤਾ ਸਿਲਵਰ ਮੈਡਲ

ਜੰਡਿਆਲਾ ਗੁਰੂ, 7 ਜਨਵਰੀ (ਹਰਿੰਦਰ ਪਾਲ ਸਿੰਘ)- ਰਾਏਪੁਰ ਛਤੀਸ਼ਗੜ ਵਿੱਚ ਹੋਈ ਛਭਸ਼ਓ ਦੀ ਨੈਸ਼ਨਲ ਐਥਲੈਟਿਕ ਮੀਟ ਵਿੱਚ ਸੇਂਟ ਸੋਲਜਰ ਦੇ 5 ਬੱਚਿਆ ਜਿਸ ਵਿੱਚ 3 ਲੜਕੀਆਂ ਹਰਨੂਰ, ਹਰਕੀਰਤ, ਪਵਨੀਤ ਕੌਰ ਤੇ 2 ਲੜਕਿਆ ਗੁਰਵਿੰਦਰ ਸਿੰਘ ਤੇ ਜਗਰੂਪ ਸਿੰਘ ਨੇ ਭਾਗ ਲਿਆ।ਗੁਰਵਿੰਦਰ ਸਿੰਘ ਨੇ ਲੰਬੀ ਛਾਲ ਵਿੱਚ 6.48 ਮੀਟਰ ਛਾਲ ਲਗਾ ਕੇ ਨੈਸ਼ਨਲ ਪੱਧਰ ਦਾ ਸਿਲਵਰ ਮੈਡਲ ਪ੍ਰਾਪਤ ਕੀਤਾ ਜਦੋ ਕਿ …

Read More »

ਫਤਿਹ ਅਕੈਡਮੀ ਨੇ ਅੰਡਰ 19 ਫੈਂਸਿਗ ਮੁਕਾਬਲੇ ਵਿੱਚ ਮਾਰੀਆਂ ਮੱਲਾਂ

ਜੰਡਿਆਲਾ ਗੁਰੂ, 7 ਜਨਵਰੀ (ਹਰਿੰਦਰ ਪਾਲ ਸਿੰਘ)- ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 24 ਦਸੰਬਰ ਤੋਂ 31 ਦਸਬੰਰ, 2015 ਤੱਕ ਮੱਧ-ਪ੍ਰਦੇਸ਼ ਵਿੱਚ ਰਾਸ਼ਟਰੀ ਪੱਧਰ ਤੇ ਅੰਡਰ-19 ਫੈਂਸਿਗ ਚੈਂਪੀਅਨਸ਼ਿਪ ਕਰਵਾਈ ਗਈ, ਜਿਸ ਵਿੱਚ ਇੰਟਰਨੈਸ਼ਨਲ ਫ਼ਤਿਹ ਅਕੈਡਮੀ ਦੇ ਦੋ ਬੱਚਿਆਂ ਨੇ ਆਪਣੀ ਸ਼ਾਨਦਾਰ ਕਾਰਗੁਜ਼ਾਰੀ, ਦਿਮਾਗੀ ਕਾਰਜਕੁਸ਼ਲਤਾ ਅਤੇ ਖੇਡ ਦੇ ਚੰਗੇ ਢੰਗ ਤਰੀਕੇ ਅਪਣਾ ਕੇ ਪਹਿਲਾ ਅਤੇ ਤੀਜਾ ਸਥਾਨ ਹਾਸਲ ਕੀਤਾ।ਆਪਣੇ ਵਿਰੋਧੀਆਂ ਨੂੰ ਸਖ਼ਤ …

Read More »

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਹੈਰੀਟੇਜ ਪਲਾਨਿੰਗ ‘ਤੇ ਵਿਸ਼ੇਸ਼ ਭਾਸ਼ਣ

ਅੰਮ੍ਰਿਤਸਰ, 7 ਜਨਵਰੀ (ਸੁਖਬੀਰ ਖੁਰਮਣੀਆ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਆਸਟਰੇਲੀਆ ਦੀ ਵਿਕਟੋਰੀਆ ਸਟੇਟ ਦੀ ਹੈਰੀਟੇਜ ਪਲਾਨਿੰਗ ਵਿਸ਼ੇ ‘ਤੇ ਵਿਸ਼ੇਸ਼ ਭਾਸ਼ਣ ਦਾ ਆਯੋਜਨ ਕੀਤਾ ਗਿਆ। ਇਹ ਵਿਸ਼ੇਸ਼ ਭਾਸ਼ਣ ਯੂਨੀਵਰਸਿਟੀ ਦੇ ਗੁਰੂ ਰਾਮਦਾਸ ਸਕੂਲ ਆਫ ਪਲਾਨਿੰਗ ਵੱਲੋਂ ਯੂਨੀਵਰਸਿਟੀ ਦੇ ਕਾਨਫਰੰਸ ਹਾਲ ਵਿਖੇ ਕਰਵਾਇਆ ਗਿਆ। ਇਸ ਮੌਕੇ ਅੰਮ੍ਰਿਤਸਰ ਮਿਊਂਸੀਪਲ ਕਾਰਪੋਰੇਸ਼ਨ ਦੇ ਕਮਿਸ਼ਨਰ, ਸ੍ਰੀ ਪ੍ਰਦੀਪ ਸਬਰਵਾਲ ਆਈ.ਏ.ਐਸ. ਤੋਂ ਇਲਾਵਾ ਅੰਮ੍ਰਿਤਸਰ ਵਿਕਾਸ ਮੰਚ, ਪ੍ਰਦੂਸ਼ਣ …

Read More »

ਵਧੀਕ ਡਿਪਟੀ ਕਮਿਸ਼ਨਰ ਵੱਲੋ ਗਣਤੰਤਰ ਦਿਵਸ ਸਬੰਧੀ ਜ਼ਿਲ੍ਹਾ ਅਧਿਕਾਰੀਆਂ ਨਾਲ ਮੀਟਿੰਗ

ਅੰਮ੍ਰਿਤਸਰ, 7 ਜਨਵਰੀ (ਗੁਰਚਰਨ ਸਿੰਘ)- ਜ਼ਿਲ੍ਹਾ ਪੱਧਰ ਦਾ ਗਣਤੰਤਰ ਦਿਵਸ ਸਮਾਗਮ ਹਰੇਕ ਸਾਲ ਦੀ ਤਰ੍ਹਾਂ ਇਸ ਵਾਰ ਵੀ 26 ਜਨਵਰੀ ਨੂੰ ਸਥਾਨਕ ਗੁਰੂ ਨਾਨਕ ਸਟੇਡੀਅਮ ਵਿਖੇ ਦੇਸ਼ ਭਗਤੀ ਦੇ ਜਜ਼ਬੇ ਅਤੇ ਧੂਮਧਾਮ ਨਾਲ ਮਨਾਇਆ ਜਾਵੇਗਾ। ਇਹ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ ਸ. ਤਜਿੰਦਰ ਪਾਲ ਸਿੰਘ ਸੰਧੂ ਨੇ ਸਥਾਨਕ ਬੱਚਤ ਭਵਨ ਵਿਖੇ ਗਣਤੰਤਰ ਦਿਵਸ ਸਮਾਰੋਹ ਦੀਆਂ ਤਿਆਰੀਆਂ ਸਬੰਧੀ ਮੀਟਿੰਗ ਨੂੰ ਸੰਬੋਧਨ ਕਰਦਿਆਂ …

Read More »

ਪਲਸ ਪੋਲੀਓ ਰਾਊਂਡ ਦੌਰਾਨ 3 ਲੱਖ ਬੱਚਿਆਂ ਨੂੰ ਪਿਲਾਈਆਂ ਜਾਣਗੀਆਂ ਪੋਲੀਓ ਰੋਧਕ ਬੂੰਦਾਂ – ਸੰਧੂ

ਅੰਮ੍ਰਿਤਸਰ, 7 ਜਨਵਰੀ (ਗੁਰਚਰਨ ਸਿੰਘ)- ਵਿਸ਼ਵ ਸਿਹਤ ਸੰਗਠਨ ਵੱਲੋਂ ਨੈਸ਼ਨਲ ਇਮੂਨਾਈਜ਼ੇਸ਼ਨ ਰਾਊਂਡ ਤਹਿਤ ਲੋਕਾਂ ਨੂੰ ਪੋਲੀਓ ਮੁਕਤ ਕਰਨ ਦੇ ਮਕਸਦ ਨਾਲ 17, 18 ਅਤੇ 19 ਜਨਵਰੀ ਨੂੰ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਜ਼ਿਲ੍ਹੇ ਦੇ 5 ਸਾਲ ਤੱਕ ਦੀ ਉਮਰ ਦੇ ਕਰੀਬ 3 ਲੱਖ ਬੱਚਿਆਂ ਨੂੰ ਪੋਲੀਓ ਰੋਧਕ ਬੂੰਦਾਂ ਪਿਲਾਈਆਂ ਜਾਣਗੀਆਂ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਦੇ ਆਦੇਸ਼ ਮੁਤਾਬਿਕ …

Read More »

ਸਕੂਲੀ ਬੱਚਿਆਂ ਤੇ ਸਮਾਜ ਸੇਵੀ ਸੰਗਠਨਾਂ ਵੱਲੋਂ ਚਾਈਨਾ ਡੋਰ ਖਿਲਾਫ਼ ਰੈਲੀ

ਅੰਮ੍ਰਿਤਸਰ, 7 ਜਨਵਰੀ (ਗੁਰਚਰਨ ਸਿੰਘ)-ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਦੀ ਪ੍ਰੇਰਣਾ ਸਦਕਾ ਜ਼ਿਲ੍ਹੇ ਦੀਆਂ ਸਮਾਜ ਸੇਵੀ ਸੰਸਥਾਵਾਂ ਅਤੇ ਸਕੂਲੀ ਬੱਚਿਆਂ ਵੱਲੋਂ ਸਥਾਨਕ ਗੋਲ ਬਾਗ ਤੋਂ ਜਲਿਆਂ ਵਾਲੇ ਬਾਗ ਤੱਕ ਚਾਈਨਾ ਡੋਰ ਖਿਲਾਫ਼ ਇਕ ਰੈਲੀ ਕੱਢੀ ਗਈ।ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਕ੍ਰੀਏਟਿਵ ਆਰਟ ਪ੍ਰੋਡਕਸ਼ਨਸ ਵੱਲੋਂ ਕੱਢੀ ਗਈ ਇਸ ਰੈਲੀ ਵਿਚ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੇ ਸ਼ਿਰਕਤ ਕੀਤੀ, ਜਿਨ੍ਹਾਂ …

Read More »

ਦਿੱਲੀ ਕਮੇਟੀ ਦੇ ਉੱਚ ਸਿੱਖਿਆ ਅਦਾਰੇ ਵਿੱਚ ਨਵੇਂ ਬਣੇ ਵਿਦਿਅਕ ਕੰਪਲੈਕਸ ਦਾ ਜੀ.ਕੇ ਨੇ ਕੀਤਾ ਉਦਘਾਟਨ

ਨਵੀਂ ਦਿੱਲੀ, 7 ਜਨਵਰੀ (ਅੰਮ੍ਰਿਤ ਲਾਲ ਮੰਨਣ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਗੁਰਦੁਆਰਾ ਨਾਨਕ ਪਿਆਉ ਸਾਹਿਬ ਵਿਖੇ ਚਲ ਰਹੇ ਕਮੇਟੀ ਦੇ ਉੱਚ ਸਿੱਖਿਆ ਅਦਾਰੇ ਵਿੱਚ ਨਵੇਂ ਬਣੇ ਵਿਦਿਅਕ ਕੰਪਲੈਕਸ ਦਾ ਉਦਘਾਟਨ ਕੀਤਾ। ਗੁਰ ਤੇਗ ਬਹਾਦਰ ਇੰਸਟੀਚਿਊਟ ਆੱਫ਼ ਮੈਨੇਜਮੈਂਟ ਐਂਡ ਆਈ.ਟੀ. ਵਿੱਚ ਕਮੇਟੀ ਵੱਲੋਂ ਕਾੱਮਰਸ ਵਿਸ਼ੇ ਤੇ ਲਗਭਗ 400 ਸੀਟਾਂ ਅਗਲੇ ਵਿਦਿਅਕ ਵਰ੍ਹੇ ਤੋਂ ਨਵੀਂਆਂ …

Read More »