Wednesday, November 25, 2026

Daily Archives: January 13, 2016

ਗੋਲਡਨ ਟੈਂਪਲ ਡਾਕਘਰ ਵਿੱਚ ਏ. ਟੀ ਐਮ ਸਥਾਪਿਤ

ਅੰਮ੍ਰਿਤਸਰ, 12 ਜਨਵਰੀ (ਗੁਰਚਰਨ ਸਿੰਘ)- ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦੇ ਚੇਅਰਮੈਨ ਸ੍ਰੀ ਸੰਦੀਪ ਰਿਸ਼ੀ ਨੇ ਅੱਜ ਗੋਲਡਨ ਟੈਂਪਲ ਡਾਕਘਰ ਫੁਹਾਰਾ ਚੌਕ ਵਿਖੇ ਅੱਜ ਏ. ਟੀ. ਐਮ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਇਸ ਏ. ਟੀ. ਐਮ ਨਾਲ ਸ਼ਹਿਰ ਵਾਸੀਆਂ ਤੋਂ ਇਲਾਵਾ ਦੂਰ-ਦੁਰਾਡੇ ਤੋਂ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਨੂੰ ਵੀ ਲਾਭ ਮਿਲੇਗਾ। ਉਨ੍ਹਾਂ ਕਿਹਾ …

Read More »

ਨਿਰੰਕਾਰੀ ਤੇ ਦਰਸ਼ਨ ਸਿੰਘ ਸਮੱਰਥਕ ਕੇਜਰੀਵਾਲ ਸਿੱਖਾਂ ਦਾ ਹਮਦਰਦ ਕਿਵੇਂ ਹੋ ਸਕਦਾ ਹੈ – ਜੀ.ਕੇ

ਨਵੀਂ ਦਿੱਲੀ, 12 ਜਨਵਰੀ (ਅੰਮ੍ਰਿਤ ਲਾਲ ਮੰਨਣ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਜ ਦਿੱਲੀ ਦੇ ਮੁਖਮੰਤਰੀ ਤੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੂੰ ਸਿੱਖ ਵਿਰੋਧੀ ਤਾਕਤਾਂ ਦਾ ਪਨਾਹਗਾਰ ਐਲਾਨਿਆ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਛੇਕੇ ਗਏ ਲੋਕਾਂ ਦੇ ਨਾਲ ਕੇਜਰੀਵਾਲ ਦੀ ਕਥਿਤ ਦੋਸ਼ਤੀ ਦੇ ਸਬੂਤ …

Read More »

ਜੋਸ਼ੀ ਨੇ ਗੁਰੂ ਨਾਨਕ ਹਸਪਤਾਲ ਵਿੱਚ ਦਾਖ਼ਲ ਜ਼ਖ਼ਮੀ ਬੱਚਿਆਂ ਦਾ ਹਾਲਚਾਲ ਪੁੱਛਿਆ

ਅੰਮ੍ਰਿਤਸਰ, 12 ਜਨਵਰੀ (ਜਗਦੀਪ ਸਿੰਘ ਸੱਗੂ)- ਕੈਬਨਿਟ ਮੰਤਰੀ ਸ੍ਰੀ ਅਨਿਲ ਜੋਸ਼ੀ ਨੇ ਗੁਰੂ ਨਾਨਕ ਦੇਵ ਹਸਪਤਾਲ ਪਹੁੰਚ ਕੇ ਫਤਹਿਗੜ੍ਹ ਚੂੜੀਆਂ ਵਿਖੇ ਅੱਜ ਹੋਏ ਸਕੂਲੀ ਬੱਸ ਹਾਦਸੇ ਵਿੱਚ ਜ਼ਖਮੀ ਬੱਚਿਆਂ ਦਾ ਹਾਲਚਾਲ ਪੁੱਛਿਆ। ਉਨ੍ਹਾਂ ਉਥੇ ਦਾਖ਼ਲ 13 ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਚੱਲ ਰਹੇ ਇਲਾਜ ਬਾਰੇ ਜਾਣਕਾਰੀ ਲਈ। ਸ੍ਰੀ ਜੋਸ਼ੀ ਨੇ ਬੱਚਿਆਂ ਦੇ ਜਲਦ …

Read More »

ਰੈੱਡ ਕਰਾਸ ਦੇ ਪੰਘੂੜੇ ਵਿੱਚ 100ਵੀਂ ਬੱਚੀ ਦੀ ਆਮਦ ‘ਤੇ ਵਿਸ਼ੇਸ਼ ਸਮਾਗਮ

‘ਬੇਟੀ ਬਚਾਓ, ਬੇਟੀ ਪੜ੍ਹਾਓ’ ਤਹਿਤ ਕਰਵਾਇਆ ਸੈਮੀਨਾਰ ਤੇ ਮਨਾਈ ਕੁੜੀਆਂ ਦੀ ਲੋਹੜੀ ਅੰਮ੍ਰਿਤਸਰ, 12 ਜਨਵਰੀ (ਜਗਦੀਪ ਸਿੰਘ ਸੱਗੂ, ਗੁਰਚਰਨ ਸਿੰਘ)- ਜ਼ਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਜਨਵਰੀ 2008 ਤੋਂ ਸ਼ੁਰੂ ਕੀਤੀ ਗਈ ਨਿਵੇਕਲੀ ਪੰਘੂੜਾ ਸਕੀਮ ਤਹਿਤ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਅੰਮ੍ਰਿਤਸਰ ਵਿਖੇ ਰੱਖੇ ਗਏ ਪੰਘੂੜੇ ਵਿਚ 100ਵੀਂ ਬੱਚੀ ਦੀ ਆਮਦ ‘ਤੇ ਰੈਡ ਕਰਾਸ ਦੀ ਚੇਅਰਪਰਸਨ ਡਾ. ਤਰੁਨਦੀਪ ਕੌਰ ਆਈ. ਆਰ. ਐਸ, ਸੁਪਤਨੀ …

Read More »

ਸਪਰਿੰਗ ਫੀਲਡਜ਼ ਪਬਲਿਕ ਸਕੂਲ ਦੇ ਵਿਦਿਆਰਥੀ ਨੇ ਨੈਸ਼ਨਲ ਸਕੂਲ ਗੇਮਸ ਮਾਰੀਆਂ ਮੱਲਾਂ

ਅੰਮ੍ਰਿਤਸਰ, 12 ਜਨਵਰੀ (ਗੁਰਚਰਨ ਸਿੰਘ)- ਦਿੱਲੀ ਵਿੱਚ 6ਵੀਆਂ ਨੈਸ਼ਨਲ ਸਕੂਲ ਗੇਮਜ਼ ਦੇ ਮੁਕਾਬਲੇ 6 ਤੋਂ 9 ਜਨਵਰੀ ਤੱਕ ਅਯੌਜਿਤ ਕੀਤੇ ਗਏ।ਜਿਸ ਦੌਰਾਨ ਸਪਰਿੰਗ ਫੀਲਡਜ਼ ਪਬਲਿਕ ਸਕੂਲ ਸੌ ਫੁੱਟੀ ਰੋਡ ਸਥਿਤ ਦਸਵੀਂ ਕਲਾਸ ਦੇ ਵਿਦਿਆਰਥੀ ਅਭਿਸ਼ੇਕ ਤਰੇਹਣ ਨੇ ਹਿੱਸਾ ਲੈ ਕੇ ਅੰਡਰ 19 ਦੀ ਟੇਬਲ ਸਕੋਰ ਦੀ ਡਬਲ ਈਵੰਟ ਖੇਡੀ ਅਤੇ ਆਪਣੀ ਮੇਹਨਤ ਸਦਕਾ ਸਾਰੇ ਦੇਸ਼ ਵਿੱਚੋਂ ਦੁਸਰਾ ਸਥਾਨ ਹਾਸਲ ਕਰਕੇ …

Read More »

ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਏਅਰ ਪੋਰਟ ਵਿਖੇ “ਯੁਵਾ ਦਿਵਸ” ਮਨਾਇਆ

ਅੰਮ੍ਰਿਤਸਰ, 12 ਜਨਵਰੀ (ਜਗਦੀਪ ਸਿੰਘ ਸੱਗੂ)- ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਏਅਰ ਪੋਰਟ ਵਿਖੇ “ਯੁਵਾ ਦਿਵਸ” ਮਨਾਉਣ ਲਈ ਵਿਸ਼ੇਸ਼ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ ਸਵਾਮੀ ਵਿਵੇਕਾਨੰਦ ਜੀ ਇਕ ਮਹਾਨ ਸਮਾਜ ਸੁਧਾਰਕ ਹੋਏ ਹਨ, ਜਿਨਾ ਅਨੁਸਾਰ ਦੇਸ਼ ਦੀ ਯੁਵਾ ਪੀੜੀ ਹੀ ਕਿਸੇ ਦੇਸ਼ ਦੀ ਇਮਾਰਤ ਨੂੰ ਖੜ੍ਹਾ ਰੱਖਣ ਲਈ ਮਜਬੂਤ ਸਤੰਭ ਹੁੰਦੇ ਹਨ।ਸਵਾਮੀ ਵਿਵੇਕਾਨੰਦ ਆਪਣੀ ਨਵੀਨ ਅਤੇ ਅਗਾਹ ਵਧੂ ਸੋਚ …

Read More »

ਪੰਜ ਪਿਆਰੇ ਬਾਦਲਾਂ ਦੇ ਬਾਈਕਾਟ ਦਾ ਵੀ ਸਿੱਖ ਸੰਗਤਾਂ ਨੂੰ ਸੱਦਾ ਦੇਣ- ਸਰਨਾ

ਨਵੀ ਦਿੱਲੀ, 12 ਜਨਵਰੀ (ਅੰਮ੍ਰਿਤ ਲਾਲ ਮੰਨਣ)- ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਕਿਹਾ ਹੈ ਕਿ ਅਕਾਲੀ ਦਲ ਦਿੱਲੀ ਪੰਜ ਪਿਆਰਿਆਂ ਨੂੰ ਹਰ ਪ੍ਰਕਾਰ ਦਾ ਸਹਿਯੋਗ ਦੇਵੇਗਾ ਅਤੇ ਜਥੇਦਾਰਾਂ ਦੇ ਦਿੱਤੇ ਗਏ ਬਾਈਕਾਟ ਦੇ ਸੱਦੇ ਦੀ ਹਮਾਇਤ ਕਰਦਿਆਂ ਮੰਗ ਕਰਦਾ ਹੈ ਕਿ ਪੰਜ ਪਿਆਰੇ ਬਾਦਲਾ ਦੇ ਬਾਈਕਾਟ ਦਾ ਵੀ ਸਿੱਖ ਸੰਗਤਾਂ ਨੂੰ ਸੱਦਾ ਦੇਣ। ਜਾਰੀ ਇੱਕ …

Read More »

ਢਾਡੀ ਗੁਰਬਖਸ਼ ਸਿੰਘ ਅਲਬੇਲਾ ਦੀ ਪੰਜਾਬੀ ਸਭਿਆਚਾਰ ਨੂੰ ਦੇਣ ਇਤਿਹਾਸਕ ਗਿ. ਗੁਰਬਚਨ ਸਿੰਘ

ਅੰਮ੍ਰਿਤਸਰ, 12 ਜਨਵਰੀ (ਗੁਰਪ੍ਰੀਤ ਸਿੰਘ)- ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਬੋਲਦਿਆਂ ਕਿਹਾ ਕਿ ਪੰਜਾਬੀ ਸੰਗੀਤ ਅਤੇ ਪੰਜਾਬੀ ਸਭਿਆਚਾਰ ਨੂੰ ਸਮਰਪਿਤ ਢਾਡੀ ਗੁਰਬਖਸ਼ ਸਿੰਘ ਅਲਬੇਲਾ ਸਾਨੂੰ ਸਦੀਵੀ ਵਿਛੋੜਾ ਦੇ ਕੇ ਅਕਾਲ ਪੁਰਖ ਦੇ ਚਰਨਾਂ ਵਿਚ ਚਲੇ ਗਏ ਹਨ। ਜਿਸ ਨਾਲ ਪੰਜਾਬੀ ਸਭਿਆਚਾਰ ਨੂੰ ਨਾ ਪੂਰਾ ਹੋਣਾ ਵਾਲਾ ਘਾਟਾ ਪਿਆ ਹੈ। ਉਨ੍ਹਾਂ …

Read More »

ਅਮਰੀਕਾ ਦੇ ਗੁਰਦੁਆਰੇ ਵਿਚ ਪ੍ਰਬੰਧ ਦੇ ਵਿਵਾਦ ਨੂੰ ਲੈ ਕੇ ਹੋਈ ਲੜਾਈ ਅਫਸੋਸਨਾਕ ਜਥੇਦਾਰ

ਅੰਮ੍ਰਿਤਸਰ, 12 ਜਨਵਰੀ (ਗੁਰਪ੍ਰੀਤ ਸਿੰਘ)- ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਕਿਹਾ ਕਿ ਸਿੱਖ ਗੁਰਦੁਆਰੇ ਸਿੱਖੀ ਦੇ ਪ੍ਰਚਾਰ ਦਾ ਕੇਂਦਰ ਹਨ। ਜਦੋਂ ਗੁਰਦੁਆਰੇ ਲੜਾਈ-ਝਗੜੇ ਦਾ ਕੇਂਦਰ ਬਣ ਜਾਣ ਤਾਂ ਇਹ ਵਰਤਾਰਾ ਕੌਮ ਲਈ ਅਸਹਿ ਬਣ ਜਾਂਦਾ ਹੈ। ਅਮਰੀਕਾ ਦੇ ਸ਼ਹਿਰ ਕੈਲੀਫੋਰਨੀਆਂ ਦੇ ਟਰਲਕ ਇਲਾਕੇ ਵਿਚ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਨੂੰ ਲੈ …

Read More »

ਸਰਕਾਰੀ ਹਾਈ ਸਕੂਲ ਤੁੰਗ ਬਾਲਾ ਵਿਖੇ ਮਨਾਈ ਗਈ ਧੀਆਂ ਦੀ ਲੋਹੜੀ

ਮੰਤਰੀ ਅਨਿਲ ਜੋਸ਼ੀ ਨੇ ਸਕੂਲ ਨੂੰ 2 ਲੱਖ ਰੁਪਏ ਦੀ ਗ੍ਰਾੰਟ ਦੇਣ ਦਾ ਕੀਤਾ ਐਲਾਨ ਅੰਮ੍ਰਿਤਸਰ, 12 ਜਨਵਰੀ (ਜਗਦੀਪ ਸਿੰਘ ਸੱਗੂ)- ਵਾਰਡ ਨੰਬਰ 14 ਅਧੀਨ ਆਉਂਦੇ ਤੁੰਗ ਬਾਲਾ ਸਥਿਤ ਸਰਕਾਰੀ ਹਾਈ ਸਕੂਲ ਵਿਖੇ ਧੀਆਂ ਦੀ ਲੋਹੜੀ ਦਾ ਤਿਉਹਾਰ ਸਰਕਾਰੀ ਹਾਈ ਸਕੂਲ ਅਤੇ ਬਾਲ ਵਿਕਾਸ ਪ੍ਰੋਜੇਕਟ ਅਫਸਰ ਅੰਮ੍ਰਿਤਸਰ ਅਰਬਨ ਵੱਲੋਂ ਬੜੀ ਧੂਮ ਧਾਮ ਨਾਲ ਮਨਾਇਆ ਗਿਆ।ਇਸ ਦੌਰਾਨ ਸਕੂਲ ਦੇ ਬਚਿਆਂ ਵਲੋਂ …

Read More »