Friday, July 5, 2024

ਸਰਕਾਰੀ ਹਾਈ ਸਕੂਲ ਤੁੰਗ ਬਾਲਾ ਵਿਖੇ ਮਨਾਈ ਗਈ ਧੀਆਂ ਦੀ ਲੋਹੜੀ

PPN1301201604
ਮੰਤਰੀ ਅਨਿਲ ਜੋਸ਼ੀ ਨੇ ਸਕੂਲ ਨੂੰ 2 ਲੱਖ ਰੁਪਏ ਦੀ ਗ੍ਰਾੰਟ ਦੇਣ ਦਾ ਕੀਤਾ ਐਲਾਨ

ਅੰਮ੍ਰਿਤਸਰ, 12 ਜਨਵਰੀ (ਜਗਦੀਪ ਸਿੰਘ ਸੱਗੂ)- ਵਾਰਡ ਨੰਬਰ 14 ਅਧੀਨ ਆਉਂਦੇ ਤੁੰਗ ਬਾਲਾ ਸਥਿਤ ਸਰਕਾਰੀ ਹਾਈ ਸਕੂਲ ਵਿਖੇ ਧੀਆਂ ਦੀ ਲੋਹੜੀ ਦਾ ਤਿਉਹਾਰ ਸਰਕਾਰੀ ਹਾਈ ਸਕੂਲ ਅਤੇ ਬਾਲ ਵਿਕਾਸ ਪ੍ਰੋਜੇਕਟ ਅਫਸਰ ਅੰਮ੍ਰਿਤਸਰ ਅਰਬਨ ਵੱਲੋਂ ਬੜੀ ਧੂਮ ਧਾਮ ਨਾਲ ਮਨਾਇਆ ਗਿਆ।ਇਸ ਦੌਰਾਨ ਸਕੂਲ ਦੇ ਬਚਿਆਂ ਵਲੋਂ ਭਰੂਣ ਹੱਤਿਆ ਨੂੰ ਰੋਕਣ ਲਈ ਅਤੇ ਇਸ ਬਾਰੇ ਸਮਾਜ ਵਿਚ ਜਾਗਰੂਕਤਾ ਲਿਆਉਣ ਲਈ ਇਕ ਸਕਿਟ ਪੇਸ਼ ਕੀਤੀ ਗਈ।
ਸ਼੍ਰੀ ਜੋਸ਼ੀ ਨੇ ਸਕੂਲ ਸਰਕਾਰੀ ਹਾਈ ਸਕੂਲ ਅਤੇ ਬਾਲ ਵਿਕਾਸ ਪ੍ਰੋਜੇਕਟ ਅਫਸਰ ਅੰਮ੍ਰਿਤਸਰ ਅਰਬਨ ਵੱਲੋਂ ਕੀਤੇ ਗਏ ਇਸ ਧੀਆਂ ਦੀ ਲੋਹੜੀ ਦੇ ਪ੍ਰੋਗਰਾਮ ਅਤੇ ਵਿਧਿਆਰਥੀਆਂ ਵੱਲੋਂ ਪੇਸ਼ ਕੀਤੇ ਗਏ ਰੰਗਾ ਰੰਗ ਪ੍ਰੋਗਰਾਮ ਅਤੇ ਸਕਿਟ ਦੀ ਸ਼ਲਾਘਾ ਕੀਤੀ ਅਤੇ ਸਾਰੀਆਂ ਨੂੰ ਲੋਹੜੀ ਦੀ ਵਧਾਈ ਦਿਤੀ । ਸ਼੍ਰੀ ਜੋਸ਼ੀ ਨੇ ਸਰਕਾਰੀ ਹਾਈ ਸਕੂਲ ਤੁੰਗ ਬਾਲਾ ਦੇ ਵਿਕਾਸ ਲਈ ਸਕੂਲ ਨੂੰ ਆਪਣੀ ਅਖਤਿਆਰੀ ਗ੍ਰਾੰਟ ਵਿਚੋ 2 ਲੱਖ ਰੁਪਏ ਦੀ ਗ੍ਰਾੰਟ ਦਾਨ ਦਾ ਐਲਾਨ ਕੀਤਾ । ਸ਼੍ਰੀ ਜੋਸ਼ੀ ਨੇ ਨਵ ਜੰਮਿਆਂ ਧੀਆਂ ਨੂੰ ਲੋਹੜੀ ਵੰਡੀ ਅਤੇ ਕਿਹਾ ਕਿ ਇਹ ਧੀਆਂ ਦੇਸ਼ ਦਾ ਭਵਿਖ ਹਨ । ਉਹਨਾ ਨੇ ਕਿਹਾ ਕਿ ਅਜ ਦੇ ਸਮੇਂ ਵਿਚ ਧੀਆਂ ਹਰ ਖੇਤਰ ਵਿਚ ਦੇਸ਼ ਦਾ ਨਾਮ ਰੌਸ਼ਨ ਕਰ ਰਹੀਆਂ ਹਨ ਜਿਸ ਦਾ ਕੀ ਸਾਨੂੰ ਮਾਨ ਹੈ । ਅੱਜ ਦੇਸ਼ ਦੀਆਂ ਧੀਆਂ ਵਾਘਾ ਬਾਰਡਰ ਵਿਖੇ ਪਰੇਡ ਵਿਚ ਹਿੱਸਾ ਲੇੰਦਿਆ ਹਨ, ਖੋਜ ਲਈ ਅੰਤਰਿਕਸ਼ ਵਿਚ ਜਾਂਦੀਆਂ ਹਨ, ਜਹਾਜ ਫ਼ ਖ਼ਾਈਟਰ ਪਲੇਨ ਚਲਾਉਂਦਿਆਂ ਹਨ ਅਤੇ ਵੱਡੇ ਵੱਡੇ ਅਹੁਦਿਆਂ ਤੇ ਬਿਰਾਜਮਾਨ ਹਨ ਅਤੇ ਦੇਸ਼ ਦੀ ਸੇਵਾ ਕਰ ਰਹੀਆਂ ਹਨ । ਉਹਨਾਂ ਨੇ ਲੋਕਾ ਨੂੰ ਅਪੀਲ ਕੀਤੀ ਕਿ ਉਹ ਧੀਆਂ ਨੂੰ ਉਚ ਪਧਰੀ ਵਿਧਿਆ ਦੇਣ ਤਾ ਕਿ ਇਕ ਧੀ ਨੂੰ ਪੜ੍ਹਾਉਣ ਦਾ ਮਤਲਬ ਦੋ ਪਰਿਵਾਰਾਂ ਨੂੰ ਪੜ੍ਹਾਉਣਾ ਹੈ । ਇਸ ਦੇ ਨਾਲ ਹੀ ਸ਼੍ਰੀ ਜੋਸ਼ੀ ਨੇ ਆਂਗਨਵਾੜੀ ਲਈ 10 ਹਜਾਰ ਰੁਪਏ ਦਿੱਤੇ ।ਇਸ ਮੌਕੇ ਤੇ ਭਾਜਪਾ ਨੇਤਾ ਡਾ. ਸੁਭਾਸ਼ ਪੱਪੂ, ਬਲਵਿੰਦਰ ਤੁੰਗ, ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਨੀਲਾਮ ਕੁਮਾਰੀ, ਸੁਪ੍ਰਿਡੇੰਟ ਰਜਵੰਤ ਕੌਰ, ਨਵੀ ਭਗਤ, ਭੁਪਿੰਦਰ ਸਿੰਘ, ਪਲਵਿੰਦਰ ਸਿੰਘ, ਰਮਨਦੀਪ ਗੋਰਾ, ਪ੍ਰਿੰਸੀਪਲ ਹਰਨੇਕ ਸਿੰਘ, ਪ੍ਰੇਮ ਪ੍ਰਧਾਨ, ਰਾਜ ਕੁਮਾਰ ਭਗਤ, ਊਸ਼ਾ ਰਾਣੀ, ਰਿੰਕੂ ਸ਼ਰਮਾ, ਪ੍ਰਿਤਪਾਲ ਸਿੰਘ, ਕਾਲਾ ਆਦਿ ਮੌਜੂਦ ਸਨ ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply