Wednesday, November 25, 2026

Monthly Archives: October 2016

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਵਰਪ ਦੇ ਅੰਗਾਂ ਨੂੰ ਫਾੜ੍ਹਿਆ, ਮਾਮਲਾ ਦਰਜ਼

ਫਾਜ਼ਿਲਕਾ, 16 ਅਕਤੂਬਰ (ਵਿਨੀਤ ਅਰੋੜਾ)-  ਪੰਜਾਬ ਭਰ ਵਿਚ ਵੱਖ ਵੱਖ ਥਾਵਾਂ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਵਰੂਪ ਦੀਆਂ ਹੋ ਰਹੀਆਂ ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ ਅਜਿਹੀ ਹੀ ਇੱਕ ਘਟਨਾ ਫਾਜ਼ਿਲਕਾ ਦੇ ਸਰਹੱਦੀ ਪਿੰਡ ਹਸਤਾਕਲਾਂ ਵਿਚ ਹੋਈ ਹੈ। ਜਿੱਥੇ ਇੱਕ ਨੋਜ਼ਵਾਨ ਗੁਰੂਦੁਆਰਾ ਸਾਹਿਬ ਦੇ ਤਾਲੇ ਤੋੜਕੇ ਅੰਦਰ ਦਾਖ਼ਲ ਹੋ ਗਿਆ ਅਤੇ ਉੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ …

Read More »

ਸੀ.ਪੀ.ਐਫ ਕਰਮਚਾਰੀ ਯੂਨੀਅਨ ਜਿਲ੍ਹਾ ਫਾਜ਼ਿਲਕਾ ਦੀ ਮੀਟਿੰਗ ਅੱਜ

ਫਾਜ਼ਿਲਕਾ, 16 ਅਕਤੂਬਰ (ਵਿਨੀਤ ਅਰੋੜਾ)- ਸੀਪੀਐਫ ਕਰਮਚਾਰੀ ਯੂਨੀਅਨ ਜਿਲ੍ਹਾ ਫਾਜ਼ਿਲਕਾ ਦੀ ਸਮੂਹ ਆਹੁਦੇਦਾਰਾਂ ਅਤੇ ਮੈਂਬਰਾਂ ਦੀ ਇਕ ਮੀਟਿੰਗ ਸਥਾਨਕ ਪ੍ਰਤਾਪ ਬਾਗ ਵਿਚ ਸੋਮਵਾਰ ਸਵੇਰੇ 10 ਵਜੇ ਹੋਵੇਗੀ। ਜਾਣਕਾਰੀ ਦਿੰਦਿਆਂ ਯੂਨੀਅਨ ਦੇ ਪ੍ਰੈਸ ਸਕੱਤਰ ਨਿਸ਼ਾਂਤ ਅਗਰਵਾਲ ਨੇ ਦੱਸਿਆ ਕਿ ਮੀਟਿੰਗ ਦਾ ਮੁੱਖ ਮੱਦਾ 23 ਅਕਤੂਬਰ ਨੂੰ ਜਲੰਧਰ ਵਿਖੇ ਯੂਨੀਅਨ ਦੀ ਸੂਬਾ ਪੱਧਰੀ ਰੈਲੀ ਹੈ। ਜੋਕਿ ਇਕੋ ਇਕ ਜਾਇਜ ਤੇ ਹੱਕੀ ਮੰਗ …

Read More »

ਸਕੂਲ ਵਿਚ ਹੈਂਡ ਵਾਸ਼ ਐਕਟੀਵਿਟੀ ਕਰਕੇ ਵਿਦਿਆਰਥੀਆਂ ਨੂੰ ਹੱਥ ਧੋਣ ਦੇ ਢੰਗ ਦੱਸੇ

ਫਾਜ਼ਿਲਕਾ, 16 ਅਕਤੂਬਰ (ਵਿਨੀਤ ਅਰੋੜਾ)- ਸਿਵਲ ਸਰਜ਼ਨ ਫਾਜ਼ਿਲਕਾ ਡਾ. ਜਗਪਾਲ ਸਿੰਘ ਬਾਸੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਐਚਸੀ ਜੰਡਵਾਲਾ ਭੀਮੇਸ਼ਾਹ ਤੋਂ ਸੀਨੀਅਰ ਮੈਡੀਕਲ ਅਧਿਕਾਰੀ ਡਾ. ਬਬੀਤਾ ਅਤੇ ਮੈਡੀਕਲ ਅਧਿਕਾਰੀ ਡਾ. ਰਾਜਨ ਟੁਟੇਜਾ ਦੀ ਅਗਵਾਈ ਵਿਚ ਪ੍ਰਾਇਮਰੀ ਸਕੂਲ ਪਿੰਡ ਜੰਡਵਾਲਾ ਭੀਮੇਸ਼ਾਹ ਵਿਚ ਹੈਂਡਵਾਸ਼ ਐਕਟੀਵਿਟੀ ਕਰਵਾਈ ਗਈ। ਇਸ ਮੌਕੇ ਡਾ. ਰਾਜਨ ਟੁਟੇਜਾ ਨੇ ਬੱਚਿਆਂ ਨੂੰ ਹੱਥਾਂ ਨੂੰ ਧੋਣ ਦੇ ਢੰਗਾਂ ਸਬੰਧੀ ਵਿਸਥਾਰ ਨਾਲ …

Read More »

ਵਲੰਟੀਅਰਾਂ ਨੇ ਸਫ਼ਾਈ ਅਭਿਆਨ ਚਲਾ ਕੇ ਰੇਲਵੇ ਦੀ ਖਾਲ੍ਹੀ ਪਈ ਜ਼ਮੀਨ ਤੋਂ ਗੰਦਗੀ ਤੇ ਝਾੜੀਆਂ ਹਟਾਈਆਂ

ਫਾਜ਼ਿਲਕਾ, 16 ਅਕਤੂਬਰ (ਵਿਨੀਤ ਅਰੋੜਾ)- ਡੀ.ਐਮ. ਪਬਲਿਕ ਸਕੂਲ ਅਤੇ ਸ਼੍ਰੀ ਦੁਰਗਿਆਨਾ ਮੰਦਰ ਫਾਜ਼ਿਲਕਾ ਦੀ ਪ੍ਰਬੰਧਕੀ ਕਮੇਟੀ ਵੱਲੋਂ ਅੱਜ ਮੰਦਰ ਦੇ ਨੇੇੜੇ ਰੇਲਵੇ ਵਿਭਾਗ ਦੀ ਖਾਲ੍ਹੀ ਪਈ ਜ਼ਮੀਨ ਅਤੇ ਰੇਲਵੇ ਸਟੇਸ਼ਨ ਤੇ ਸਫ਼ਾਈ ਅਭਿਆਨ ਚਲਾਇਆ ਗਿਆ। ਜਾਣਕਾਰੀ ਦਿੰਦੇ ਹੋਏ ਸੁਭਾਸ਼ ਦਹੂਜਾ ਨੇ ਦੱਸਿਆ ਕਿ ਦੁਰਗਿਆਨਾ ਮੰਦਰ ਦੇ ਨੇੇੜੇ ਰੇਲਵੇ ਵਿਭਾਗ ਦੀ ਕੁਝ ਜ਼ਮੀਨ ਖਾਲ੍ਹੀ ਪਈ ਹੈ ਜਿਸ ਤੇ ਕਾਫ਼ੀ ਗੰਦਗੀ ਫੈਲੀ …

Read More »

 ਭਗਵਾਨ ਵਾਲਮੀਕਿ ਜੀ ਦਾ ਪਵਿੱਤਰ ਪ੍ਰਕਟ ਦਿਵਸ ਮਨਾਇਆ

ਫਾਜ਼ਿਲਕਾ, 16 ਅਕਤੂਬਰ (ਵਿਨੀਤ ਅਰੋੜਾ)- ਭਗਵਾਨ ਵਾਲਮੀਕਿ ਮੰਦਰ ਵੈਲਫੇਅਰ ਸੁਸਾਇਟੀ ਗਊਸ਼ਾਲਾ ਰੋਡ ਫਾਜ਼ਿਲਕਾ ਵੱਲੋਂ ਅੱਜ ਸਥਾਨਕ ਵਾਲਮੀਕਿ ਮੰਦਰ ਵਿਚ ਭਗਵਾਨ ਵਾਲਮੀਕਿ ਜੀ ਦਾ ਪਵਿੱਤਰ ਪ੍ਰਕਟ ਦਿਵਸ ਮਨਾਇਆ ਗਿਆ। ਪ੍ਰੋਗਰਾਮ ਵਿਚ ਫਾਜ਼ਿਲਕਾ ਦੇ ਵਿਧਾਇਕ ਅਤੇ ਰਾਜ ਦੇ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਮੁੱਖ ਮਹਿਮਾਨ, ਨਗਰ ਕੌਂਸਲ ਫਾਜ਼ਿਲਕਾ ਦੇ ਪ੍ਰਧਾਨ ਰਕੇਸ਼ ਧੂੜੀਆ, ਨਗਰ ਕੌਂਸਲ ਫਾਜ਼ਿਲਕਾ ਦੇ ਸਾਬਕਾ ਪ੍ਰਧਾਨ ਅਨਿਲ ਸੇਠੀ, ਟਰੱਕ ਯੂਨੀਅਨ …

Read More »

ਸ਼੍ਰੀ ਬਾਲਾ ਜੀ ਬੱਸ ਸੇਵਾ ਸੰਘ ਨੇ ਲਗਾਇਆ ਲੰਗਰ

ਫਾਜ਼ਿਲਕਾ, 16 ਅਕਤੂਬਰ (ਵਿਨੀਤ ਅਰੋੜਾ)- ਸ਼੍ਰੀ ਬਾਲਾ ਜੀ ਬੱਸ ਸੇਵਾ ਸੰਘ ਵੱਲੋਂ ਸਥਾਨਕ ਅਬੋਹਰ ਰੋਡ ਤੇ ਸਥਿਤ ਟਰੱਕ ਯੂਨੀਅਨ ਦੇ ਨੇੇੜੇ ਸ਼੍ਰੀ ਹਨੂੰਮਾਨ ਮੰਦਰ ਵਿਚ ਅੱਠਵਾਂ ਵਿਸ਼ਾਲ ਭੰਡਾਰਾ ਲਗਾਇਆ ਗਿਆ।ਜਾਣਕਾਰੀ ਦਿੰਦੇ ਹੋਏ ਅਮਿਤ ਮਿੱਤਲ ਅਤੇ ਅਰੁਣ ਸ਼ਰਮਾ ਨੇ ਦੱਸਿਆ ਕਿ ਹਰ ਪੂਰਨਮਾਸ਼ੀ ਤੇ ਇਹ ਭੰਡਾਰਾ ਸਾਲ ਵਿਚ 2ਵਾਰ ਲਗਾਇਆ ਜਾਂਦਾ ਹੈ।ਇਸ ਮੌਕੇ ਸਵੇਰੇ ਸੁੰਦਰਕਾਂਡ ਦੇ ਪਾਠ ਪੜ੍ਹੇ ਗਏ ਅਤੇ ਬਾਅਦ …

Read More »

ਫੈਡਰੇਸ਼ਨ ਗਰੇਵਾਲ ਨੇ ਪੰਜਾਬ ਦੀ ਚੜ੍ਹਦੀ ਕਲਾ ਲਈ ਸ੍ਰੀ ਅਕਾਲ ਤਖ਼ਤ ਵਿਖੇ ਕੀਤੀ ਅਰਦਾਸ

ਅੰਮ੍ਰਿਤਸਰ, 15 ਅਕਤੂਬਰ  (ਜਗਦੀਪ ਸਿੰਘ ਸੱਗੂ)- ਸਿੱਖ ਸਟੂਡੈਂਟਸ ਫੈਡਰੇਸ਼ਨ ਸਿੱਖੀ ਦੀ ਜਨਮ ਭੂਮੀ ਸੂਬਾ ਪੰਜਾਬ ਦੀ ਤਰੱਕੀ ਅਤੇ ਅਮਨ ਸ਼ਾਂਤੀ ਦੀ ਪਹਿਰੇਦਾਰ ਹੈ।ਇਸ ਦੀ ਚੜ੍ਹਦੀ ਕਲਾਂ ਲਈ ਦੋ ਵਕਤ ਅਰਦਾਸ ਕਰਦੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਅਤੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਪੰਜਾਬੀ ਸੂਬੇ …

Read More »

ਲੇਖਕ ਭੱਟ ਦੀ ਕਹਾਣੀ ‘ਅਜ਼ੀਬ ਜਿਹਾ ਸਕੂਨ’ ‘ਤੇ ਬਣੀ ਲਘੂ ਫ਼ਿਲਮ ਦੀ ਰੀਲੀਜ਼ 25 ਨੂੰ

ਸੰਦੌੜ, 16 ਅਕਤੂਬਰ (ਭੱਟ ਹਰਮਿੰਦਰ ਸਿੰਘ)- ਉਘੇ ਲੇਖਕ ਭੱਟ ਹਰਮਿੰਦਰ ਸਿੰਘ ਦੀ ਸਮਾਜਿਕ ਸਿੱਖਿਆ ‘ਤੇ ਆਧਾਰਿਤ ਬਹ-ੁਚਰਚਿਤ ਕਹਾਣੀ ‘ਅਜੀਬ ਜਿਹਾ ਸਕੂਨ’ ‘ਤੇ ਸੱਚ ਫ਼ਿਲਮ ਪ੍ਰੋਡਕਸ਼ਨ ਮੁੰਬਈ ਦੁਆਰਾ ਬਣਾਈ ਗਈ ਲਘੂ ਫ਼ਿਲਮ 25 ਨੂੰ ਰੀਲੀਜ਼ ਕੀਤੀ ਜਾ ਰਹੀ ਹੈ। ਇਸ ਸੰਬੰਧੀ ਜਾਣਕਾਰੀ  ਦਿੰਦੇ ਹੋਏ ਫ਼ਿਲਮ ਦੇ ਡਾਇਰੈਕਟਰ ਜਗਦੀਪ ਸਿੰਘ ਨੇ ਦੱਸਿਆ ਕਿ ਸਾਡੇ ਵੱਲੋਂ ਬਣਾਈਆਂ ਜਾ ਰਹੀਆਂ ਲਘੂ ਫ਼ਿਲਮਾਂ ਦਾ ਮੁੱਖ …

Read More »

ਗਵਾਂਢੀ ਸੂਬਿਆਂ ਲਈ ਮੁਫਤ ਪਾਣੀ ਦੇਣ ਦਾ ਵਿਰੋਧ ਕਰੇਗੀ ਆਪਣਾ ਪੰਜਾਬ ਪਾਰਟੀ – ਗੁਰਿੰਦਰ ਬਾਜਵਾ

ਅੰਮ੍ਰਿਤਸਰ, 15 ਅਕਤੂਬਰ (ਜਗਦੀਪ ਸਿੰਘ ਸੱਗੂ)- ਆਪਣਾ ਪੰਜਾਬ ਪਾਰਟੀ ਦੇ ਬੁਲਾਰੇ ਗੁਰਿੰਦਰ ਸਿੰਘ ਬਾਜਵਾ ਨੇ ਇੱਕ ਪ੍ਰੈਸ ਨੋਟ ਜਾਰੀ ਕਰਦਿਆਂ ਆਖਿਆ ਕਿ ਕੋਮਾਂਤਰੀ ਏਜੰਸੀ ਨਾਸਾ ਦੇ ਵਿਗਿਆਨੀਆਂ ਦੀ ਰਿਪੋਰਟ ਅਨੁਸਾਰ ਪੰਜਾਬ ਦੇ ਵਿਚ 80% ਧਰਤੀ ਹੇਠਲਾ ਪਾਣੀ ਵਰਤਿਆ ਜਾ ਚੁੱਕਾ ਹੈ।ਇਸ ਹੇਠਲੇ ਪਾਣੀ ਦੀ ਪੂਰਤੀ ਸਿਰਫ ਚੰਗੀ ਬਰਸਾਤ ਤੇ ਕੁਦਰਤੀ ਵਗਦੇ ਦਰਿਆਵਾਂ ਰਾਹੀਂ ਹੀ ਹੋ ਸਕਦੀ ਹੈ।ਪੰਜਾਬ ਵਿਚ ਘੱਟ ਮੀਂਹ …

Read More »

ਆਪਣਾ ਪੰਜਾਬ ਪਾਰਟੀ ਵਲੋਂ ਸੈਣੀ ਸ਼ਹਿਰੀ ‘ਤੇ ਗੁੰਮਟਾਲਾ ਦਿਹਾਤੀ ਪ੍ਰਧਾਨ ਨਿਯੁੱਕਤ

ਅਮ੍ਰਿਤਸਰ, 15 ਅਕਤੂਬਰ (ਜਗਦੀਪ ਸਿੰਘ ਸੱਗੂ)- ਆਪਣਾ ਪੰਜਾਬ ਪਾਰਟੀ ਦੇ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ ਵਲੋਂ ਪਾਰਟੀ ਨੂੰ ਮਜ਼ਬੂਤ ਕਰਦਿਆਂ ਸ਼ਨਿਚਰਵਾਰ ਨੂੰ ਤਰਸੇਮ ਸੈਣੀ ਨੂੰ ਸ਼ਹਿਰੀ ਅੰਮ੍ਰਿਤਸਰ ਦਾ ਪ੍ਰਧਾਨ ਅਤੇ ਸਰਬਜੀਤ ਸਿੰਘ ਗੁੰਮਟਾਲਾ ਨੂੰ ਦਿਹਾਤੀ ਅੰਮ੍ਰਿਤਸਰ ਦਾ ਪ੍ਰਧਾਨ ਨਿਯੁੱਕਤ ਕੀਤਾ ਗਿਆ ਹੈ।ਸੁੱਚਾ ਸਿੰਘ ਛੋਟੇਪੁਰ ਵਲੋਂ ਜਾਰੀ ਪ੍ਰੈਸ ਬਿਆਨ ਰਾਹੀਂ ਦੱਸਿਆ ਕਿ ਅੰਮ੍ਰਿਤਸਰ ਦੇ ਨਿਯੁੱਕਤ ਕੀਤੇ ਗਏ ਸ਼ਹਿਰੀ ਪ੍ਰਧਾਨ ਤਰਸੇਮ ਸੈਣੀ ਅਤੇ …

Read More »