ਫਾਜ਼ਿਲਕਾ, 2 ਜਨਵਰੀ (ਵਿਨੀਤ ਅਰੋੜਾ) – ਫਾਜ਼ਿਲਕਾ-ਫਿਰੋਜ਼ਪੁਰ ਰੋਡ ਤੇ ਇੱਥੋਂ ਲਗਭਗ 15 ਕਿਲੋਮੀਟਰ ਦੂਰ ਸਥਿਤ ਮੰਡੀ ਲਾਧੂਕਾ ਦੇ ਨੇੜੇ ਅੱਜ ਸਵੇਰੇ ਲਗਭਗ 9.00 ਵਜੇ ਸੰਘਣੀ ਧੁੰਦ ਦੇ ਚਲਦੇ ਬੱਸ ਅਤੇ ਟਰੱਕ ਦੇ ਵਿਚਕਾਰ ਹੋਈ ਭਿਆਨਕ ਟੱਕਰ ਵਿਚ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ। ਪ੍ਰਾਪਤ ਜਾਣਕਾਰੀ ਦੇ ਮੁਤਾਬਕ ਪੰਜਾਬ ਰੋਡਵੇਜ਼ ਦੀ ਇੱਕ ਬੱਸ ਨੰਬਰ ਪੀਬੀ-03-7602 ਫਿਰੋਜ਼ਪੁਰ ਤੋਂ ਫਾਜ਼ਿਲਕਾ ਵੱਲ ਆ ਰਹੀ ਸੀ। …
Read More »Daily Archives: January 3, 2017
ਮੰਤਰੀ ਜਿਆਣੀ ਨੇ ਤੀਰਥ ਦਰਸ਼ਨ ਯਾਤਰਾ ਵਾਲੀ ਵਿਸ਼ੇਸ਼ ਰੇਲ ਗੱਡੀ ਨੂੰ ਵਿਖਾਈ ਹਰੀ ਝੰਡੀ
ਫਾਜ਼ਿਲਕਾ, 2 ਜਨਵਰੀ (ਵਿਨੀਤ ਅਰੋੜਾ) -ਅੱਜ ਫਾਜ਼ਿਲਕਾ ਤੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਉਤਸਵ ਵਿਚ ਭਾਗ ਲੈਣ ਲਈ ਮੁੱਖ ਮੰਤਰੀ ਤੀਰਥ ਦਰਸ਼ਨ ਯਾਤਰਾ ਸਕੀਮ ਤਹਿਤ ਸੰਗਤਾਂ ਦਾ ਇੱਕ ਜਥਾ ਵਿਸ਼ੇਸ਼ ਰੇਲ ਗੱਡੀ ਰਾਹੀਂ ਤਖ਼ਤ ਸ਼੍ਰੀ ਪਟਨਾ ਸਾਹਿਬ (ਬਿਹਾਰ) ਲਈ ਰਵਾਨਾ ਹੋਇਆ। ਵਿਸ਼ੇਸ਼ ਰੇਲ ਗੱਡੀ ਨੂੰ ਫਾਜ਼ਿਲਕਾ ਦੇ ਵਿਧਾਇਕ ਅਤੇ ਰਾਜ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸੁਰਜੀਤ …
Read More »ਦੋ ਟਰੱਕਾਂ ਦੇ ਵਿਚਕਾਰ ਹੋਈ ਟੱਕਰ ਵਿਚ ਇੱਕ ਟਰੱਕ ਚਾਲਕ ਜ਼ਖ਼ਮੀ
ਫਾਜ਼ਿਲਕਾ, 2 ਜਨਵਰੀ (ਵਿਨੀਤ ਅਰੋੜਾ) – ਫਾਜ਼ਿਲਕਾ-ਫਿਰੋਜ਼ਪੁਰ ਰੋਡ ਤੇ ਇੱਥੋਂ ਲਗਭਗ 15 ਕਿਲੋਮੀਟਰ ਦੂਰ ਸਥਿਤ ਮੰਡੀ ਲਾਧੂਕਾ ਦੇ ਨੇੜੇ ਸਥਿਤ ਪੈਟ੍ਰੋਲ ਪੰਪ ‘ਹਮਾਰਾ ਪੰਪ ਲਾਧੂਕਾ’ ਦੇ ਸਾਹਮਣੇ ਇੱਕ ਬੱਸ, ਟਰੱਕ ਅਤੇ ਕਾਰ ਦੇ ਵਿਚਕਾਰ ਟੱਕਰ ਹੋਣ ਤੋਂ ਬਾਅਦ ਸੜ੍ਹਕ ਤੇ ਖੜ੍ਹੇ ਵ੍ਹੀਕਲਾਂ ਦੇ ਪਿਛੇ ਆਕੇ ਰੁੱਕੇ ਟਰੱਕ ਦੇ ਨਾਲ ਟੱਕਰਾਉਣ ਕਾਰਨ ਦੂਸਰੇ ਟਰੱਕ ਦਾ ਡਰਾਇਵਰ ਜ਼ਖ਼ਮੀ ਹੋ ਗਿਆ। ਪ੍ਰਾਪਤ ਜਾਣਕਾਰੀ …
Read More »ਸੁਖਜੀਤ ਘਈ ਨੂੰ ਸ਼ਰਧਾਂਜਲੀ ਸਵਰੂਪ ਸੰਗੀਤਮਈ ਪ੍ਰੋਗਰਾਮ ਯਾਦ-ਏ-ਸੁਖਜੀਤ ਦਾ ਅਯੋਜਨ ਕੀਤਾ
ਫਾਜ਼ਿਲਕਾ, 2 ਜਨਵਰੀ (ਵਿਨੀਤ ਅਰੋੜਾ)- ਬੀਤੇ ਮਹੀਨੇ 9 ਦਸੰਬਰ ਨੂੰ ਫਾਜ਼ਿਲਕਾ-ਫਿਰੋਜ਼ਪੁਰ ਰੋਡ ਤੇ ਸਥਿਤ ਪਿੰਡ ਚਾਂਦਮਾਰੀ ਦੇ ਨੇੜੇ ਹੋਏ ਸੜ੍ਹਕ ਹਾਦਸੇ ਦਾ ਸ਼ਿਕਾਰ ਹੋਏ ਅਧਿਆਪਕ ਅਤੇ ਸੁਰ ਆਂਗਨ ਸੰਸਥਾ ਫਾਜ਼ਿਲਕਾ ਦੇ ਸੰਸਥਾਪਕ ਸਵ. ਸੁਖਜੀਤ ਸਿੰਘ ਘਈ ਨੂੰ ਸ਼ਰਧਾਂਜਲੀ ਸਵਰੂਪ ਸੰਗੀਤਮਈ ਪ੍ਰੋਗਰਾਮ ਯਾਦ-ਏ-ਸੁਖਜੀਤ ਸੁਰ ਆਂਗਨ ਸੰਸਥਾ ਫਾਜ਼ਿਲਕਾ ਦੇ ਵੇਹੜੇ ਵਿਚ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਡਾ. ਮਹਿਮਾ ਸ਼ਰਮਾ, ਡਾ. ਰਾਜੇਸ਼ ਮੋਹਨ, …
Read More »ਚੇਅਰਮੈਨ ਸੁਸ਼ੀਲ ਚੰਦਰਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ
ਅੰਮ੍ਰਿਤਸਰ, 2 ਜਨਵਰੀ (ਗੁਰਪ੍ਰੀਤ ਸਿੰਘ)- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਵਿਖੇ ਅੱਜ ਸੈਂਟਰਲ ਬੋਰਡ ਫਾਰ ਡਾਇਰੈਕਟ ਟੈਕਸਿਸ ਦੇ ਚੇਅਰਮੈਨ ਸ੍ਰੀ ਸੁਸ਼ੀਲ ਚੰਦਰਾ ਨੇ ਪਰਿਵਾਰ ਸਮੇਤ ਮੱਥਾ ਟੇਕਿਆ।ਇਸ ਮੌਕੇ ਉਨ੍ਹਾਂ ਦੀ ਪਤਨੀ ਸ੍ਰੀਮਤੀ ਨੀਲੂ ਚੰਦਰਾ, ਪੁੱਤਰ ਸੋਰਭ ਚੰਦਰਾ, ਨੂੰਹ ਆਸਥਾ ਚੰਦਰਾ ਅਤੇ ਡਾਇਰੈਕਟਰ ਜਨਰਲ ਇਨਵੈਸਟੀਗੇਸ਼ਨ ਮਧੂ ਮਹਾਜਨ ਵੀ ਉਨ੍ਹਾਂ ਦੇ ਨਾਲ ਸਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ …
Read More »350 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਿੱਖ ਚੇਤਨਾ ਸਮਾਗਮ ਸ੍ਰੀ ਅਨੰਦਪੁਰ ਸਾਹਿਬ ਵਿਖੇ 10 ਨੂੰ
ਅੰਮ੍ਰਿਤਸਰ, 2 ਜਨਵਰੀ (ਗੁਰਪ੍ਰੀਤ ਸਿੰਘ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਮੌਜੂਦਾ ਸਮੇਂ ਦੀ ਸਿੱਖ ਨੌਜਵਾਨ ਪੀੜ੍ਹੀ ਨੂੰ ਗੁਰਮਤਿ ਦੇ ਸਿਧਾਂਤਾਂ ਨਾਲ ਜੋੜਨ, ਸਿੱਖ ਇਤਿਹਾਸ ਤੇ ਫਲਸਫੇ ਦੀ ਜਾਣਕਾਰੀ ਦੇਣ ਦੇ ਉਦੇਸ਼ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ 10 …
Read More »ਸ਼ੇਲਿੰਦਰਜੀਤ ਸਿੰਘ ਰਾਜਨ ਦਾ ਪੰਜਵਾਂ ਕਾਵਿ ਸੰਗ੍ਰਿਹ “ਕਲਮਾਂ ਦੀ ਲੋਅ” ਲੋਕ ਅਰਪਿਤ
ਮਹਿਤਾ ਚੌਂਕ, 2 ਜਨਵਰੀ (ਜੋੋਗਿੰਦਰ ਸਿੰਘ ਮਾਣਾ)- ਨਿਰੰਤਰ ਪੰਜਾਬੀ ਮਾਂ ਬੋਲੀ ਦੀ ਸੇਵਾ ਜੁਟੀ ਸੰਸਥਾ, ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ, ਵੱਲੋਂ 31ਵੇਂ ਵਰ੍ਹੇ ਵਿੱਚ ਪ੍ਰਵੇਸ਼ ਕਰਦਿਆਂ, ਨਵੇਂ ਵਰ੍ਹੇ 2017 ਨੂੰ ਖੁਸ਼ਆਮਦੀਦ ਕਹਿੰਦਿਆਂ, ਇਕ ਕਵੀ ਦਰਬਾਰ ਅਨੈਕਸੀ ਹਾਲ, ਸਿਵਲ ਹਸਪਤਾਲ, ਬਾਬਾ ਬਕਾਲਾ ਸਾਹਿਬ ਵਿਖੇ ਕਰਵਾਇਆ ਗਿਆ।ਇਸ ਮੌਕੇ ਸਭਾ ਦੇ ਜਨਰਲ ਸਕੱਤਰ ਸ਼ੇਲਿੰਦਰਜੀਤ ਸਿੰਘ ਰਾਜਨ ਦੁਆਰਾ ਸੰਪਾਦਿਤ 40 ਦੇ ਕਰੀਬ ਕਵੀਆਂ ਦਾ …
Read More »ਖਾਲਸਾ ਅਕੈਡਮੀ ਨੇ ਸੀ.ਬੀ.ਐਸ.ਈ ਅਥਲੈਟਿਕ ਮੀਟ ਵਿੱਚ 6 ਗੋਲਡ ਤੇ 1 ਬਰੋਨਜ਼ ਮੈਡਲ ਜਿੱਤੇ
ਚੌਕ ਮਹਿਤਾ, 2 ਜਨਵਰੀ (ਜੋਗਿੰਦਰ ਸਿੰਘ ਮਾਣਾ)- ਸਤਿਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਸਦਕਾ ਸੰਤ ਬਾਬਾ ਠਾਕੁਰ ਸਿੰਘ ਜੀ ਦੇ ਸੁਪਨਿਆਂ ਨੂੰ ਸਾਕਾਰ ਕਰਦੇ ਹੋਏ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਪ੍ਰਧਾਨ ਸੰਤ ਸਮਾਜ ਅਤੇ ਡਾਇਰੈਕਟਰ ਭਾਈ ਸਾਹਿਬ ਭਾਈ ਜੀਵਾ ਸਿੰਘ ਜੀ ਦੀ ਦੇਖ ਰੇਖ ਹੇਠ ਚੱਲ ਰਹੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਅਕੈਡਮੀ ਮਹਿਤਾ-ਚੌਂਕ …
Read More »ਹੌਲਦਾਰ ਤੋਂ ਪਦਉਨੱਤ ਹੋ ਕੇ ਏ.ਐਸ.ਆਈ ਬਣੇ ਭੁਪਿੰਦਰ ਕੁਮਾਰ
ਚੌਂਕ ਮਹਿਤਾ, 2 ਜਨਵਰੀ (ਜੋਗਿੰਦਰ ਸਿੰਘ ਮਾਣਾ) – ਹੌਲਦਾਰ ਸ੍ਰੀ ਭੁਪਿੰਦਰ ਕੁਮਾਰ ਮੁੱਖ ਮੁਨਸ਼ੀ ਚੌਂਕ ਮਹਿਤਾ ਜੋ ਕਿ ਪਦਉਨੱਤ ਹੋ ਕੇ ਏ.ਐਸ.ਆਈ ਬਨਣ ਮੌਕੇ ਭੁਪਿੰਦਰ ਕੁਮਾਰ ਨੂੰ ਸਟਾਰ ਲਗਾਉਦੇਂ ਹੋਏ ਸੁਰਿੰਦਰ ਸਿੰਘ ਪਵਾਰ ਉਹਨਾਂ ਨਾਲ ਗੁਰਮਿੰਦਰ ਸਿੰਘ ਢਿਲੋਂ ਤੇ ਅਵਤਾਰ ਸਿੰਘ।
Read More »ਖ਼ਾਲਸਾ ਕਾਲਜ ਐਜ਼ੂਕੇਸ਼ਨ ਵਿਖੇ ਕਰਵਾਇਆ ਗਿਆ ਅਲੂਮਨੀ ਮੀਟ
ਅੰਮ੍ਰਿਤਸਰ, 2 ਜਨਵਰੀ (ਜਗਦੀਪ ਸਿੰਘ ਸੱਗੂ)- ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ, ਰਣਜੀਤ ਐਵੀਨਿਊ ਵਿਖੇ ਅੱਜ ਪੁਰਾਣੇ ਵਿਦਿਆਰਥੀਆਂ ਦੀ ਇਕ ਮਿਲਨੀ ਕਰਵਾਈ ਗਈ, ਜਿਸ ’ਚ ਉਨ੍ਹਾਂ ਨੇ ਕਾਲਜ ਵਿਖੇ ਬਿਤਾਏ ਗਏ ਪਲਾਂ ਨੂੰ ਯਾਦ ਕਰਦਿਆਂ ਕਾਲਜ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਕਾਮਨਾ ਕੀਤੀ। ਉਨ੍ਹਾਂ ਕਿਹਾ ਕਿ ਉਹ ਜੋ ਕੁਝ ਵੀ ਜੀਵਨ ’ਚ ਹਾਸਲ ਕਰ ਚੁੱਕੇ ਹਨ, ਉਸਦਾ ਕਾਰਨ ਇੱਥੋਂ ਪ੍ਰਾਪਤ ਕੀਤੀ ਗਈ …
Read More »
Punjab Post Daily Online Newspaper & Print Media