Wednesday, November 25, 2026

Daily Archives: January 3, 2017

“ਇਨਸਾਨੀਅਤ ਦਾ ਹੋਕਾ” ਪੁਸਤਕ ਲੋਕ ਅਰਪਿਤ

ਧੂਰੀ, 2 ਜਨਵਰੀ (ਪ੍ਰਵੀਨ ਗਰਗ)- ਪਿੰਡ ਮਾਨਾਂ ਵਿਖੇ ਪੰਜਾਬੀ ਸਾਹਿਤ ਸਭਾ ਧੂਰੀ ਦੇ ਸਹਿਯੋਗ ਨਾਲ ਤੇਜਾ ਸਿੰਘ ਮਾਨਾਂ ਦੀ ਕਿਤਾਬ “ਇਨਸਾਨੀਅਤ ਦਾ ਹੋਕਾ” ਲੋਕ ਅਰਪਿਤ ਕੀਤੀ ਗਈ।ਜਿਸ ਵਿੱਚ ਪ੍ਰਸਿੱਧ ਲੋਕ ਗਾਇਕ ਗੁਰਦਿਆਲ ਨਿਰਮਾਣ ਮੁੱਖ ਮਹਿਮਾਨ ਦੇ ਤੌਰ `ਤੇ ਅਤੇ ਪੰਜਾਬੀ ਸਾਹਿਤ ਸਭਾ ਵੱਲੋਂ ਪ੍ਰਧਾਨ ਮੂਲ ਚੰਦ ਸ਼ਰਮਾ ਅਤੇ ਸੁਖਵਿੰਦਰ ਸਿੰਘ ਲੋਟੇ ਸ਼ਾਮਲ ਹੋਏ।ਪਿੰਡ ਮਾਨਾਂ ਦੇ ਸਰਪੰਚ ਰਾਜਿੰਦਰ ਸਿੰਘ ਮਾਨ ਨੇ …

Read More »

ਕੇਂਦਰ ਸਰਕਾਰ ਵੱਲੋਂ ਲੋਕਾਂ ਨੂੰ ਨਵੇਂ ਸਾਲ ਦਾ ਵੱਡਾ ਤੋਹਫਾ -ਮਹੇਸ਼ ਜਿੰਦਲ

ਧੂਰੀ, 2 ਜਨਵਰੀ (ਪ੍ਰਵੀਨ ਗਰਗ)- ਹਲਕੇ ਧੂਰੀ ਤੋ ਮਹੇਸ਼ ਜਿੰਦਲ ਸੀਨੀਅਰ ਸਕੈਟਰੀ ਬੀ.ਜੇ.ਪੀ ਨੇ ਅੱਜ ਨਵੇਂ ਸਾਲ ਚ’ ਪ੍ਰਧਾਨ ਮੰਤਰੀ ਨਰਿੰਦਰ ਸਿੰਘ ਨੂੰ ਵਿਸ਼ੇਸ ਤੌਰ ਤੇ ਵਧਾਈ ਦਿੱਤੀ ਅਤੇ ਭਾਰਤੀਆ ਜਨਤਾ ਪਾਰਟੀ ਦੇ ਸਾਰੇ ਮੈਬਰਾਂ ਅਤੇ ਭਾਰਤ ਵਾਸੀਆਂ ਨੂੰ ਨਵੇ ਸਾਲ ਦੀ ਵਧਾਈ ਦਿੱਤੀ।ਉਹਨਾਂ ਨੇ ਸਾਰੇ ਲੋਕਾਂ ਦੀ ਸਿਹਤ ਬਰਕਰਾਰ ਰਹਿਣ ਅਤੇ ਜੀਵਨ `ਚ ਖੁਸਹਾਲੀ ਦੀ ਕਾਮਨਾ ਕਰਦਿਆਂ ਕਿਹਾ ਕਿ …

Read More »

ਪ੍ਰੈਸ਼ਰ ਹਾਰਨ ਲੱਗੇ ਵਾਹਨਾਂ ਦੇ ਕੱਟੇ ਚਲਾਨ

ਧੂਰੀ, 2 ਜਨਵਰੀ (ਪ੍ਰਵੀਨ ਗਰਗ)- ਸਥਾਨਕ ਟਰੈਫਿਕ ਕਮ ਪੀ.ਸੀ.ਆਰ.ਇੰਚਾਰਜ ਧੂਰੀ ਅਮਰੀਕ ਸਿੰਘ ਵੱਲੋ ਸ਼ਹਿਰ ਅੰਦਰ ਵੱਖ-ਵੱਖ ਥਾਂਵਾਂ ਤੇ ਨਾਕੇ ਲਾ ਕੇ ਟਰੈਫਿਕ ਨਿਯਮਾਂ ਦੀ ਊਲੰਘਨਾਂ ਕਰਨ ਵਾਲਿਆਂ ਦੇ ਚਲਾਣ ਕੱਟੇ ਗਏ। ਟਰੈਫਿਕ ਇੰਚਾਰਜ ਅਮਰੀਕ ਸਿੰਘ ਨੇ ਕਿਹਾ ਕਿ ਜਿਲਾ ਪੁਲਿਸ ਮੁਖੀ ਸੰਗਰੂਰ ਇੰਦਰਵੀਰ ਸਿੰਘ ਵੱਲੋ ਪ੍ਰੈਸ਼ਰ ਹਾਰਨ ਸਮੇਤ ਹੋਰ ਟਰੈਫਿਕ ਨਿਯਮਾਂ ਦੀ ਉਲੰਘਨਾ ਕਰਨ ਵਾਲਿਆਂ ਤੇ ਸਖਤੀ ਨਾਲ ਪੇਸ਼ ਆਉਣਗੇ …

Read More »

ਦਿੱਲੀ ਕਮੇਟੀ ਵਲੋਂ ਤਿੰਨ ਸਪੈਸ਼ਲ ਟਰੇਨਾਂ ਪਟਨਾ ਸਾਹਿਬ ਲਈ ਹੋਈਆਂ ਰਵਾਨਾ

ਨਵੀਂ ਦਿੱਲੀ, 2 ਜਨਵਰੀ (ਪੰਜਾਬ ਪੋਸਟ ਬਿਊਰੋ)- ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਮੌਕੇ ਲਗਭਗ ਪੰਜ ਹਜ਼ਾਰ ਸ਼ਰਧਾਲੂ ਪਟਨਾ ਸਾਹਿਬ ਵਿਖੇ ਹੋ ਰਹੇ ਸਮਾਗਮਾਂ ’ਚ ਦਿੱਲੀ ਸ਼ਹਿਰ ਦੀ ਹਾਜ਼ਰੀ ਲਗਾਉਣਗੇ।ਉਕਤ ਜਾਣਕਾਰੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਸਫਦਰਜੰਗ ਸਟੇਸ਼ਨ ਤੋਂ 3 ਸਪੈਸ਼ਲ ਟਰੇਨਾਂ ਨੂੰ ਕਮੇਟੀ ਵੱਲੋਂ …

Read More »

ਡੀ.ਏ.ਵੀ ਇੰਟਰਨੈਸ਼ਨਲ ਵਿਖੇ ਚਾਰ ਰੋਜਾ ਸੀ.ਬੀ.ਐਸ.ਈ ਰਾਸ਼ਟਰ ਪੱਧਰੀ ਸਕੇਟਿੰਗ ਪ੍ਰਤਿਯੋਗਿਤਾ ਸਮਾਪਤ

ਅੰਮ੍ਰਿਤਸਰ, 2 ਜਨਵਰੀ (ਜਗਦੀਪ ਸਿੰਘ ਸੱਗੂ) – ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿਖੇ 29 ਦਸੰਬਰ 2016 ਤੋਂ ਅਰੰਭ ਹੋਈ ਰਾਸ਼ਟਰ ਪੱਧਰੀ ਸੀ.ਬੀ.ਐਸ.ਈ ਸਕੇਟਿੰਗ ਪ੍ਰਤੀਯੋਗਤਾ ਦਾ ਸਮਾਪਤੀ ਸਮਾਰੋਹ 1 ਜਨਵਰੀ, 2017 ਨੂੰ ਹੋਇਆ।ਪਿ੍ਰੰਸੀਪਲ ਅੰਜਨਾ ਗੁਪਤਾ ਦੀ ਅਗਵਾਈ ‘ਚ ਅਯੋਜਿਤ ਇਸ ਪ੍ਰਤੀਯੋਗਤਾ ਵਿੱਚ ਦੇਸ਼ ਭਰ ਦੇ ਸੱਤ ਜੋਨਾਂ (ਉਤਰੀ ਜੋਨ-1, ਉਤਰੀ ਜੋਨ-2, ਦੱਖਣੀ ਜੋਨ, ਪੂਰਬੀ ਜੋਨ, ਫਾਰ ਪੂਰਬੀ, ਕੇਂਦਰੀ ਤੇ ਪੱਛਮੀ ਜੋਨ) ਦੇ ਸੀ.ਬੀ.ਐਸ.ਈ. …

Read More »

ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਵੱਲੋਂ ਨਗਰ ਕੀਰਤਨ 3 ਜਨਵਰੀ ਨੂੰ

ਅੰਮ੍ਰਿਤਸਰ, 2 ਜਨਵਰੀ (ਜਗਦੀਪ ਸਿੰਘ ਸੱਗੂ)- ਸਿੱਖ ਧਰਮ ਦੀ ਪੁਰਾਤਨ ਸੰਸਥਾ ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਾਹਿਬੇ ਕਮਾਲ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਅਵਤਾਰ ਪੁਰਬ ਦੇ ਮੌਕੇ ਤੇ ਦੀਵਾਨ ਦੀ ਸਰਪ੍ਰਸਤੀ ਅਧੀਨ ਚਲਾਏ ਜਾ ਰਹੇ ਸਮੂਹ ਅਦਾਰਿਆਂ ਵੱਲੋਂ 3 ਜਨਵਰੀ 2017 ਦਿਨ ਮੰਗਲਵਾਰ ਨੂੰ ਨਗਰ ਕੀਰਤਨ ਦਾ …

Read More »

ਗੁਰਦੁਆਰਾ ਚੀਫ਼ ਖਾਲਸਾ ਦੀਵਾਨ ਵਿਖੇ ਨਵੇਂ ਸਾਲ ਦੇ ਮੌਕੇ ਧਾਰਮਿਕ ਸਮਾਰੋਹ ਦਾ ਆਯੋਜਨ

ਅੰਮ੍ਰਿਤਸਰ, 2 ਜਨਵਰੀ (ਜਗਦੀਪ ਸਿੰਘ ਸੱਗੂ)- ਚੀਫ਼ ਖਾਲਸਾ ਦੀਵਾਨ ਗੁਰੂਦੁਆਰਾ ਵਿਖੇ ਨਵੇਂ ਸਾਲ ਦੇ ਮੌਕੇ ਤੇ ਧਾਰਮਿਕ ਸਮਾਰੋਹ ਅਰਦਾਸ ਸਮਾਗਮ ਦਾ ਆਯੋਜਨ ਕੀਤਾ  ਗਿਆ।ਚੀਫ਼ ਖਾਲਸਾ ਦੀਵਾਨ ਦੇ ਅਹੁਦੇਦਾਰ ਤੇ ਮੈਂਬਰ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਅੱਗੇ ਨਤਮਸਤਕ ਹੋਏ ਅਤੇ ਉਹਨਾਂ ਗੁਰੁ ਸਾਹਿਬਾਨ ਅੱਗੇ 2016 ਵਿਚ ਚੀਫ਼ ਖਾਲਸਾ ਦੀਵਾਨ ਦੀਆਂ ਸਫਲਤਾਵਾਂ ਲਈ ਸ਼ੁਕਰਾਨੇ ਵਜੋਂ ਅਤੇ 2017 ਵਿਚ ਚੀਫ਼ ਖਾਲਸਾ ਦੀਵਾਨ ਦੀ …

Read More »

ਭਿੱਖੀਵਿੰਡ ਵਿਖੇ ਫੂਕਿਆ ਪ੍ਰਧਾਨ ਮੰਤਰੀ ਦਾ ਪੁਤਲਾ

ਖਾਲੜਾ/ ਭਿੱਖੀਵਿੰਡ/ ਬੀੜ ਸਾਹਿਬ, 2 ਜਨਵਰੀ (ਭਾਟੀਆ, ਕੰਬੋਕੇ, ਬਖਤਾਵਰ)- ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪੈਟਰੋਲੀਅਮ ਕੀਮਤਾਂ ਵਿਚ ਕੀਤੇ ਗਏ ਵਾਧੇ ਖਿਲਾਫ ਭਿੱਖੀਵਿੰਡ ਵਿਖੇ ਕਾਂਗਰਸ ਪਾਰਟੀ ਵੱਲੋਂ ਬੀ.ਸੀ ਸੈਲ ਦੇ ਜਿਲ੍ਹਾ ਚੇਅਰਮੈਂਨ ਸੁਖਪਾਲ ਸਿੰਘ ਗਾਬੜੀਆ ਦੀ ਅਗਵਾਈ ਹੇਠ ਉਪਕਾਰ ਸਿੰਘ ਧੁੰਨ, ਬਾਬਾ ਦਰਸ਼ਨ ਸਿੰਘ, ਦੀਪਕ ਸਿੰਘ, ਸੁਖਰਾਜ ਸਿੰਘ ਗਾਬੜੀਆ, ਸਤਨਾਮ ਸਿੰਘ, ਜਸਵੰਤ ਸਿੰਘ, ਪ੍ਰਤਾਪ ਸਿੰਘ, ਪਿੰਦਰ ਸਿੰਘ, ਸ਼ਿੰਦਾ ਸਿੰਘ, ਠੇਕੇਦਾਰ ਲਖਵਿੰਦਰ …

Read More »

ਅੱਗ ਨਾਲ ਸੜ ਕੇ ਸੁਆਹ ਮਨਿਆਰੀ ਵਾਲੀ ਦੁਕਾਨ

ਖਾਲੜਾ/ ਭਿੱਖੀਵਿੰਡ/ ਬੀੜ ਸਾਹਿਬ, 2 ਜਨਵਰੀ (ਭਾਟੀਆ, ਕੰਬੋਕੇ, ਬਖਤਾਵਰ)- ਭਿੱਖੀਵਿੰਡ ਵਿਖੇ ਮਨਿਆਰੀ ਵਾਲੀ ਦੁਕਾਨ ਨੂੰ ਅੱਗ ਲੱਗ ਜਾਣ ਨਾਲ ਮਨਿਆਰੀ ਦਾ ਸਮਾਨ ਸੜ ਗਿਆ। ਦੁਕਾਨਦਾਰ ਰਿਸ਼ੀ ਕੱਕੜ ਪੁੱਤਰ ਇੰਦਰਜੀਤ ਕੱਕੜ ਨੇ ਕਿਹਾ ਕਿ ਪਹੂਵਿੰਡ ਰੋਡ ਵਿਖੇ ਮਨਿਆਰੀ ਦੀ ਦੁਕਾਨ ਹੈ ਅਤੇ ਅੱਜ ਦੁਪਹਿਰ ਸਮੇਂ ਬਿਜਲੀ ਦੇ ਸ਼ਾਟ-ਸਰਕਟ ਨਾਲ ਦੁਕਾਨ ਵਿਚ ਅੱਗ ਲੱਗ ਜਾਣ ਨਾਲ ਦੁਕਾਨ ਵਿਚ ਪਿਆ ਮਨਿਆਰੀ ਦਾ ਸਮਾਨ …

Read More »

ਵੀ.ਐਸ.ਜੇ ਸੰਸਥਾ ਨੇ ਕਰਵਾਇਆ ਬੱਚਿਆਂ ਦਾ ਪ੍ਰੋਗਰਾਮ

ਬਠਿੰਡਾ, 2 ਜਨਵਰੀ (ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਬੱਚਿਆਂ ਦੇ ਅਧਿਕਾਰਾਂ ਅਤੇ ਸੁਰੱਖਿਆਂ ਤੇ ਕੰਮ ਕਰ ਰਹੀਆਂ ਸੰਸਥਾਵਾਂ ਵਲੰਟੀਅਰ ਫਾਰ ਸੋਸ਼ਲ ਜਸਟਿਸ ਅਤੇ ਸੇਵ ਦ ਚਿਲਡਰਨ ਵੱਲੋਂ ਪਿੰਡ ਬੁਲਾਢੇਵਾਲਾ ਵਿਖੇ ਬਾਲ ਅਧਿਕਾਰ ਉਤਸਵ ਨੂੰ ਲੈ ਕੇ ‘ਬਲਾਕ ਲੈਵਲ ਕੰਨਸਲਟੇਸ਼ਨ ਚਿਲਡਰਨ ਰਿਪੋਰਟ ਕਾਰਡ’ ਸੰਬੰਧੀ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿੱਚ ਬਠਿੰਡਾ ਬਲਾਕ ਤੋਂ ਵੱਖ-ਵੱਖ ਪਿੰਡਾਂ ਦੇ ਬਾਲ ਸਮੂਹ ਦੇ ਬੱਚਿਆਂ ਵੱਲੋਂ …

Read More »