Wednesday, November 25, 2026

Daily Archives: January 30, 2017

ਕਾਰਪੈਂਟਰ ਯੂਨੀਅਨ ਨੇ ਦਿੱਤਾ ਸਮਰਬੀਰ ਸਿੰਘ ਨੂੰ ਸਮਰਥਨ

ਫਾਜ਼ਿਲਕਾ, 29 ਜਨਵਰੀ (ਪੰਜਾਬ ਪੋਸਟ- ਵਿਨੀਤ ਅਰੋੜਾ) –  ਫਾਜ਼ਿਲਕਾ ਵਿਧਾਨ ਸਭਾ ਹਲਕੇ ਤੋਂ ਆਪ ਪਾਰਟੀ ਦੇ ਉਮੀਦਵਾਰ ਸਮਰਬੀਰ ਸਿੰਘ ਨੂੰ ਸਮਰਥਨ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਉਨ੍ਹਾਂ ਨੂੰ ਸਮਰਥਨ ਦੇਣ ਵਾਲਿਆਂ ਦਾ ਕਾਰਵਾਂ ਵੱਧਦਾ ਹੀ ਜਾ ਰਿਹਾ ਹੈ।ਜਿਸ ਦੇ ਤਹਿਤ ਕਾਰਪੈਂਟਰ ਯੂਨੀਅਨ ਫਾਜ਼ਿਲਕਾ ਨੇ ਵੀ ਆਮ ਆਦਮੀ ਪਾਰਟੀ ਨੂੰ ਸਮਰਥਨ ਦੇਣ ਦਾ ਐਲਾਣ ਕੀਤਾ। ਯੂਨੀਅਨ ਵੱਲੋਂ ਸਮਰਥਨ ਦੇਣ …

Read More »

ਸੱਤਾਧਾਰੀਆਂ ਦੀ ਕੁਰਸੀ ਖਿਸਕਦੇ ਉਡੀ ਰਾਤਾਂ ਦੀ ਨੀਂਦ- ਸਮਰਬੀਰ ਸਿੰਘ

ਫਾਜ਼ਿਲਕਾ, 29 ਜਨਵਰੀ (ਪੰਜਾਬ ਪੋਸਟ- ਵਿਨੀਤ ਅਰੋੜਾ) –  ਪੰਜਾਬ ਵਿਚ ਭ੍ਰਿਸ਼ਟਾਚਾਰੀ ਅਤੇ ਬੇਰੁਜ਼ਗਾਰੀ ਦੀ ਗੰਦਗੀ ਸਾਫ਼ ਕਰਨ ਲਈ ਪੰਜਾਬ ਦੀ ਜਨਤਾ ਪੂਰੀ ਤਰ੍ਹਾਂ ਨਾਲ ਵਚਨਬੱਧ ਹੈ, ਪੰਜਾਬ ਵਿਚ ਸਾਰੀ ਸਿਆਸੀ ਗੰਦਗੀ ਨੂੰ ਖ਼ਤਮ ਕਰਨ ਲਈ ਜਨਤਾ ਪੂਰੀ ਤਰ੍ਹਾਂ ਨਾਲ ਤਿਆਰ ਹੈ ਬਦਲਾਅ ਆ ਚੁੱਕਿਆ ਹੈ, ਸਿਰਫ਼ ਐਲਾਣ ਹੀ ਬਾਕੀ ਹੈ। ਇਹ ਸ਼ਬਦ ਫਾਜ਼ਿਲਕਾ ਵਿਧਾਨ ਸਭਾ ਹਲਕੇ ਤੋਂ ਆਪ ਪਾਰਟੀ ਦੇ …

Read More »

ਸਿਵਲ ਸਰਜਨ ਨੇ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲਿਓ ਰੋਧੀ ਬੂੰਦਾਂ ਲਿਾਉਣ ਦੀ ਕੀਤੀ ਸ਼ੁਰੂਆਤ

ਫਾਜ਼ਿਲਕਾ, 29 ਜਨਵਰੀ (ਪੰਜਾਬ ਪੋਸਟ- ਵਿਨੀਤ ਅਰੋੜਾ) – ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਤੇ ਅੱਜ ਸਥਾਨਕ ਸਿਵਲ ਹਸਪਤਾਲ ਵਿਚ ਸਿਵਲ ਸਰਜ਼ਨ ਫਾਜ਼ਿਲਕਾ ਡਾ. ਸੁਰਿੰਦਰ ਕੁਮਾਰ ਨੇ ਇੱਕ ਬੱਚੇ ਨੂੰ ਪੋਲਿਓ ਰੋਧੀ ਬੂੰਦਾਂ ਪਿਆਕੇ 29 ਤੋਂ 31 ਜਨਵਰੀ ਤੱਕ ਤਿੰਨ ਦਿਨਾਂ ਲਈ ਚੱਲਣ ਵਾਲੇ ਪਲਸ ਪੋਲਿਓ ਅਭਿਆਨ ਦੀ ਸ਼ੁਰੂਆਤ ਕੀਤੀ। ਇਸ ਮੌਕੇ ਡਾ. ਐਸ.ਕੇ.ਪ੍ਰਣਾਮੀ ਜ਼ਿਲ੍ਹਾ ਟੀਕਾਕਰਨ ਅਧਿਕਾਰੀ, ਸਿਵਲ ਹਸਪਤਾਲ ਫਾਜ਼ਿਲਕਾ ਦੇ …

Read More »

ਮਾਰਸ਼ਲ ਅਕੈਡਮੀ ਦੇ ਵਿਦਿਆਰਥੀਆਂ ਨੇ ਲਾਲਾ ਲਾਜਪਤ ਰਾਏ ਨੂੰ ਕੀਤਾ ਯਾਦ

ਫਾਜ਼ਿਲਕਾ, 29 ਜਨਵਰੀ (ਪੰਜਾਬ ਪੋਸਟ- ਵਿਨੀਤ ਅਰੋੜਾ) –  ਮਾਰਸ਼ਲ ਜਿੰਮ ਐਂਡ ਅਕੈਡਮੀ ਸਪੋਰਟਸ ਐਂਡ ਐਜੂਕੇਸ਼ਨ ਵੈਲਫੇਅਰ ਸੁਸਾਇਟੀ ਵੱਲੋਂ ਅੱਜ ਮਾਰਸ਼ਲ ਅਕੈਡਮੀ ਤੇ ਮੋਟੀਵੇਟਰ ਅਤੇ ਐਡਵੋਕੇਟ ਸੰਜੀਵ ਬਾਂਸਲ ਮਾਰਸ਼ਲ ਦੀ ਅਗਵਾਈ ਵਿਚ ਲਾਲਾ ਲਾਜਪਤ ਰਾਏ ਜੀ ਦਾ ਜਨਮ ਦਿਨ ਮਨਾਉਂਦੇ ਹੋਏ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਸੰਬੋਧਤ ਕਰਦੇ ਹੋਏ ਐਡਵੋਕੇਟ ਮਾਰਸ਼ਲ ਨੇ ਦੱਸਿਆ ਕਿ ਲਾਲਾ ਜੀ ਨੇ ਸਾਇਮੰਡ ਕਮਿਸ਼ਨ ਦਾ ਵਿਰੋਧ …

Read More »

ਬੋਲਣ ਤੇ ਸੁਨਣ ਤੋਂ ਅਸਮਰੱਥ ਵਿਦਿਆਰਥੀਆਂ ਨੇ ਕੌਮੀ ਤਰਾਨੇ ਦੀ ਪੇਸ਼ਕਾਰੀ ਕੀਤੀ

ਫਾਜ਼ਿਲਕਾ, 29 ਜਨਵਰੀ (ਪੰਜਾਬ ਪੋਸਟ- ਵਿਨੀਤ ਅਰੋੜਾ) –  ਸਮਾਜ ਵਿਚ ਆਪਣੀ ਲੋਕਾਂ ਵਾਂਗ ਆਪਣੀ ਸ਼ਮੂਲੀਅਤ ਦਿਖਾਉਣ ਦੇ ਮਕਸਦ ਨਾਲ ਸਰਵ ਸਿਖਿਆ ਅਭਿਆਨ ਦੇ ਆਈਈਡੀ ਕੰਪੋਨੈਂਟ ਦੇ ਵਿਦਿਆਰਥੀਆਂ ਨੇ ਇੱਕ ਹੋਰ ਮੀਲ ਦਾ ਪੱਥਰ ਸਾਬਿਤ ਕਰਦਿਆਂ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਮਨਾਏ ਗਏ ਜਿਲ੍ਹਾ ਪੱਧਰੀ ਗਣਤੰਤਰ ਦਿਵਸ ਦਿਹਾੜੇ ਮੌਕੇ ਪ੍ਰੋਗਰਾਮ ਦੇ ਅੰਤ ਵਿਚ ਗਾਏ ਜਾਣ ਵਾਲੇ ਕੌਮੀ ਤਰਾਨੇ ਵੇਲੇ ਊਡਾਨ ਜਿਲ੍ਹਾ ਸਪੈਸ਼ਲ ਰਿਪੋਰਸ …

Read More »

ਪੋਲਿੰਗ ਪ੍ਰਕਿਰਿਆ ਪਾਰਦਰਸ਼ਤਾ ਨਾਲ ਸਿਰੇ ਚੜ੍ਹਾਉਣ ਲਈ ਮਾਈਕਰੋ ਅਬਜ਼ਰਵਰਾਂ ਦੀ ਜਿੰਮੇਵਾਰੀ ਅਹਿਮ- ਜਨਰਲ ਅਬਜ਼ਰਵਰ

ਤਰਨ ਤਾਰਨ, 29 ਜਨਵਰੀ (ਪੰਜਾਬ ਪੋਸਟ ਬਿਊਰੋ)- ‘ਪੰਜਾਬ ਵਿਧਾਨ ਸਭਾ ਦੀਆਂ ਹੋਣ ਜਾ ਰਹੀਆਂ ਚੋਣਾਂ ਵਿਚ ਪੂਰੀ ਪੋਲਿੰਗ ਪ੍ਰਕਿਰਿਆ ਨੂੰ ਪਾਰਦਰਸ਼ਤਾ ਅਤੇ ਨਿਰਪੱਖਤਾ ਨਾਲ ਸਿਰੇ ਚੜ੍ਹਾਉਣ ਲਈ ਮਾਈਕਰੋ ਅਬਜ਼ਰਵਰਾਂ ਦੀ ਬੇਹੱਦ ਅਹਿਮ ਜਿੰਮੇਵਾਰੀ ਹੈ।’ ਇਹ ਵਿਚਾਰ ਜਨਰਲ ਅਬਜ਼ਰਵਰ ਸ੍ਰੀ ਬ੍ਰਾਜੇਸ਼ ਨਾਰਾਇਣ ਅਤੇ ਸ੍ਰੀ ਅਨੁਰਾਗ ਤਿਵਾੜੀ ਨੇ ਅੱਜ ਸਥਾਨਕ ਮਾਈ ਭਾਗੋ ਕਾਲਜ ਆਫ ਨਰਸਿੰਗ ਵਿਖੇ ਜ਼ਿਲ੍ਹਾ ਤਰਨ ਤਾਰਨ ਦੇ  ਸੰਵੇਦਨਸ਼ੀਲ ਪੋਲਿੰਗ …

Read More »

ਚੋਣ ਬੂਥ `ਤੇ ਇਕ ਸਮੇਂ ਇਕ ਹੀ ਪੋਲਿੰਗ ਏਜੰਟ ਬੈਠ ਸਕੇਗਾ – ਜਿਲ੍ਹਾ ਚੋਣ ਅਧਿਕਾਰੀ

ਅੰਮ੍ਰਿਤਸਰ, 29 ਜਨਵਰੀ (ਪੰਜਾਬ ਪੋਸਟ ਸੁਖਬੀਰ ਸਿੰਘ) – 4 ਫਰਵਰੀ ਨੂੰ ਹੋ ਰਹੀਆਂ ਚੋਣਾਂ ਵਿੱਚ ਕੁੱਲ 1073 ਥਾਵਾਂ ਉੱਤੇ ਬਣੇ ਵੋਟਰ ਬੂਥਾਂ ਦੇ ਪ੍ਰਬੰਧਾਂ ਦਾ ਜਾਇਜਾ ਲੈਂਦੇ ਜਿਲ੍ਹਾ ਚੋਣ ਅਧਿਕਾਰੀ ਬਸੰਤ ਗਰਗ ਨੇ ਦੱਸਿਆ ਕਿ ਇਕ ਸਮੇਂ ਇਕ ਹੀ ਪੋਲਿੰਗ ਏਜੰਟ ਅੰਦਰ ਬੈਠ ਸਕੇਗਾ। ਉਨ੍ਹਾਂ ਪੋਲਿੰਗ ਪ੍ਰਬੰਧਾਂ ਦਾ ਜਾਇਜਾ ਲੈਂਦੇ ਚੋਣ ਅਬਜ਼ਰਵਰਾਂ ਨੂੰ ਦੱਸਿਆ ਕਿ ਜਿਲ੍ਹੇ ਵਿੱਚ ਵੱਖ-ਵੱਖ ਥਾਵਾਂ ਤੇ …

Read More »

ਮਾਈਕਰੋ ਅਬਜ਼ਰਵਰ ਦੀ ਵਿਧਾਨ ਸਭਾ ਚੋਣਾਂ ਸਬੰਧੀ ਰਿਹਰਸਲ ਬਾਬਾ ਬਕਾਲਾ ਵਿਖੇ ਹੋਈ – ਸੋਂਧੀ

ਖਲਚੀਆਂ, 29 ਜਨਵਰੀ (ਪੰਜਾਬ ਪੋਸਟ  ਸੁੱਚਾ ਸਿੰਘ ਧੂਲਕਾ) – ਮਾਤਾ ਗੰਗਾ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬਾਬਾ ਬਕਾਲਾ ਸਾਹਿਬ ਵਿਖੇ ਵਿਧਾਨ ਸਭਾ ਚੋਣ ਸਬੰਧੀ ਜ਼ਿਲ੍ਹਾ ਚੋਣ ਦਫ਼ਤਰ, ਅੰਮ੍ਰਿਤਸਰ ਵੱਲੋਂ ਨਿਯੁਕਤ ਮਾਈਕਰੋ ਅਬਜ਼ਰਵਰ ਦੀ ਰਿਹਰਸਲ ਤੇਜਦੀਪ ਸਿੰਘ ਸੈਣੀ ਰਿਟਰਨਿੰਗ ਅਫ਼ਸਰ 025 ਬਾਬਾ ਬਕਾਲਾ ਸਾਹਿਬ ਦੀ ਅਗਵਾਈ ਹੇਠ ਐਸ ਪੀ ਸੋਂਧੀ ਟਰੇਨਰ (ਚੋਣਾਂ) ਵੱਲੋਂ ਕਰਵਾਈ ਗਈ ਜਿਸ ਵਿਚ ਰਾਮ ਕੇਵਲ ਆਈ ਏ ਐਸ …

Read More »

ਹਰੀ ਸਿੰਘ ਦਾ ਜਿੱਤਣਾ ਹਲਕੇ ਲਈ ਲਾਭਦਾਇਕ ਸਿੱਧ ਹੋਵੇਗਾ ਢੀਂਡਸਾ

ਧੂਰੀ, 29 ਜਨਵਰੀ (ਪ੍ਰਵੀਨ ਗਰਗ)- ਹਲਕਾ ਧੂਰੀ ਤੋਂ ਅਕਾਲੀ-ਭਾਜਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਹਰੀ ਸਿੰਘ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਪਹੁੰਚੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਜਨਰਲ ਸਕੱਤਰ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਪਿੰਡ ਮੀਮਸਾ, ਢਢੋਗਲ, ਘਨੌਰੀ ਕਲਾਂ ਅਤੇ ਬਾਲੀਆਂ ਆਦਿ ਵਿਖੇ ਚੋਣ ਮੀਟਿੰਗਾਂ ਨੂੰ ਸੰਬੋਧਨ ਕੀਤਾ । ਚੋਣ ਮੀਟਿੰਗਾਂ ਕਰਨ ਉਪਰੰਤ ਢੀਂਡਸਾ ਨੇ ਪੱਤਰਕਾਰਾਂ ਨਾਲ …

Read More »

ਮੁਲਾਜ਼ਮ ਵਰਗ ਲਈ ਇੱਕ ਮਸੀਹਾ ਸਨ ਚੇਅਰਮੈਨ ਜਹਾਂਗੀਰ – ਢੀਂਡਸਾ

ਧੂਰੀ, 29 ਜਨਵਰੀ (ਪ੍ਰਵੀਨ ਗਰਗ)- ਪੰਜਾਬ ਪੈਨਸ਼ਨਰਜ਼ ਯੂਨੀਅਨ ਦੇ ਚੇਅਰਮੈਨ ਅਤੇ ਅਧਿਆਪਕ ਦਲ ਦੇ ਮੋਹਰੀ ਆਗੂ ਨਛੱਤਰ ਸਿੰਘ ਜਹਾਂਗੀਰ ਨਮਿੱਤ ਰੱਖੇ ਗਏ ਸ਼੍ਰੀ ਅਖੰਡ ਪਾਠ ਸਾਹਿਬ ਦਾ ਭੋਗ  ਅਤੇ ਅੰਤਿਮ ਅਰਦਾਸ ਅੱਜ ਨਵੀਂ ਅਨਾਜ ਮੰਡੀ ਵਿਖੇ ਹੋਈ ਜਿਸ ਵਿੱਚ ਪਹੁੰਚੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਸ਼ਰਧਾਂਜਲੀ ਭੇਂਟ ਕਰਨ ਉਪਰੰਤ ਆਪਣੇ ਸੰਬੋਧਨ ਵਿੱਚ ਕਿਹਾ ਕਿ ਨਛੱਤਰ ਸਿੰਘ ਜਹਾਂਗੀਰ ਇੱਕ …

Read More »