Wednesday, November 25, 2026

Monthly Archives: February 2017

ਹਰਚੋਵਾਲ ਪੀਰ ਬਾਬਾ ਗੌਸ਼ੇ ਸ਼ਾਹ ਦੀ ਦਰਗਾਹ ਦੇ ਰਾਤ ਸਮੇ ਚੋਰਾਂ ਨੇ ਭੰਨੇ ਤਾਲੇ

ਹਰਚੋਵਾਲ (ਗੁਰਦਾਸਪੁਰ), 15 ਫਰਵਰੀ (ਪੰਜਾਬ ਪੋਸਟ- ਗਗਨਦੀਪ ਸਿੰਘ ਰਿਆੜ)- ਜਿਥੇ ਪੰਜਾਬ ਅੰਦਰ ਚੋਣ ਕਮਿਸ਼ਨ ਵੱਲੋ ਚੋਣ ਜ਼ਾਬਤੇ ਲਗਾਉਣ `ਤੇ ਚੋਰੀ ਦੀਆਂ ਘਟਨਵਾਂ ਇੱਕ ਦਮ ਬੰਦ ਹੋ ਗਈਆਂ, ਲੇਕਿਨ ਚੋਣਾਂ ਮੁੱਕਦਿਆਂ ਹੀ ਹੁਣ ਫਿਰ ਚੋਰਾਂ ਵੱਲੋ ਚੋਰੀ ਦੀਆਂ ਘਟਨਾਵਾਂ ਨੂੰ ਅੰਜ਼ਾਮ ਦੇਣ ਦਾ ਕੰਮ ਜੰਗੀ ਪੱਧਰ `ਤੇ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਦੀ ਮਿਸਾਲ ਮਿਲਦੀ ਹੈ ਕਿ ਕਸਬਾ ਹਰਚੋਵਾਲ `ਚ …

Read More »

ਹਰਿੰਦਰ ਧੂਰੀ ਸਵਿੱਤਰੀ ਬਾਈ ਫੂਲੇ ਤੇ ਬਾਬਾ ਭੀਮ ਰਾਓ ਅੰਬੇਡਕਰ ਸਿੱਖਿਆ ਭਲਾਈ ਟਰੱਸਟ ਦੇ ਪ੍ਰਧਾਨ ਬਣੇ

ਧੂਰੀ, 15 ਫਰਵਰੀ (ਪੰਜਾਬ ਪੋਸਟ- ਪ੍ਰਵੀਨ ਗਰਗ) – ਸਵਿੱਤਰੀ ਬਾਈ ਫੂਲੇ  ਅਤੇ ਬਾਬਾ ਭੀਮ ਰਾਓ ਅੰਬੇਡਕਰ ਸਿੱਖਿਆ ਭਲਾਈ ਟਰੱਸਟ (ਰਜਿ.) ਧੂਰੀ ਵੱਲੋਂ ਸੰਸਥਾ ਦੇ ਮੁੱਖ ਦਫਤਰ ਵਿਖੇ ਇੱਕ ਵਿਸ਼ੇਸ਼ ਸਮਾਰੋਹ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਡੀ.ਐਸ.ਪੀ ਧੂਰੀ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਇਸ ਸਮਾਰੋਹ ਵਿੱਚ ਐਸ.ਐਚ.ਓ ਸਿਟੀ ਧੂਰੀ ਅਤੇ ਸ਼ਹਿਰ ਦੇ ਪਤਵੰਤਿਆਂ ਤੋਂ ਇਲਾਵਾ ਉੱਘੇ ਸਮਾਜ ਸੇਵੀ ਭਾਨ ਸਿੰਘ ਜੱਸੀ …

Read More »

ਸਿਵਲ ਹਸਪਤਾਲ ਦੀ ਟੀਮ ਨੇ ਸਕੂਲੀ ਬੱਚਿਆਂ ਨੂੰ ਖੁਵਾਈਆਂ ਪੇਟ ਦੇ ਕੀੜੇ ਮਾਰਣ ਵਾਲੀਆਂ ਗੋਲੀਆਂ

ਧੂਰੀ, 15 ਫਰਵਰੀ (ਪੰਜਾਬ ਪੋਸਟ- ਪ੍ਰਵੀਨ ਗਰਗ) – ਸਥਾਨਕ ਸਿਵਲ ਹਸਪਤਾਲ ਦੀ ਬਣਾਈ ਗਈ ਟੀਮ ਨੇ ਐਸ.ਐਮ.ਓ. ਡਾ. ਕਰਨੈਲ ਸਿੰਘ ਦੀ ਅਗੁਵਾਈ ਵਿੱਚ ਡਾ. ਗੌਰਵ ਮਲਿਕ ਅਤੇ ਡਾ. ਅਮਰਪ੍ਰੀਤ ਸਿੰਘ ਸਮੇਤ ਅੱਜ ਅਲੱਗ-ਅਲੱਗ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦਾ ਦੌਰਾ ਕੀਤਾ ਅਤੇ ਨੈਸ਼ਨਲ ਡੀ-ਵਾਰਮਿੰਗ ਡੇ ਮਨਾਇਆ ਗਿਆ। ਜਿਸ ਤਹਿਤ 1 ਤੋਂ 19 ਸਾਲ ਤੱਕ ਦੇ ਬੱਚਿਆਂ ਨੂੰ ਪੇਟ ਦੇ ਕੀੜੇ ਮਾਰਣ …

Read More »

ਕਰੁਨ ਆਟੋ ਏਜੰਸੀ ਵੱਲੋਂ ਬਜਾਜ਼ ਦੇ ਵੀ-12 ਮੋਟਰਸਾਈਕਲ ਦੀ ਘੁੰਡ ਚੁਕਾਈ

ਧੂਰੀ, 15 ਫਰਵਰੀ (ਪੰਜਾਬ ਪੋਸਟ- ਪ੍ਰਵੀਨ ਗਰਗ) – ਸਥਾਨਕ ਕਰੁਨ ਆਟੋ ਏਜੰਸੀ ਦੇ ਮਾਲਕ ਅਸ਼ੀਸ਼ ਗਰਗ ਨੇ ਬਜਾਜ਼ ਦੇ ਵੀ-12 ਮੋਟਰਸਾਈਕਲ ਦੀ ਘੁੰਡ ਚੁਕਾਈ ਦੀ ਰਸਮ ਅਦਾ ਕੀਤੀ। ਅਸ਼ੀਸ਼ ਗਰਗ ਨੇ ਕਿਹਾ ਕਿ ਬਜਾਜ ਵੱਲੋਂ ਲਾਂਚ ਕੀਤੇ ਗਿਆ ਵੀ-12 ਮੋਟਰਸਾਈਕਲ ਅੱਜ ਦੀ ਨੌਜਵਾਨ ਪੀੜੀ ਦੀ ਜਰੂਰਤ ਨੂੰ ਮੁੱਖ ਰੱਖ ਕੇ ਕੰਪਨੀ ਵੱਲੋਂ ਇਸ ਮੋਟਰਸਾਈਕਲ ਨੂੰ ਨਵੀਂ ਲੁੱਕ ਅਤੇ ਸਟਾਇਲ ਦੇ …

Read More »

ਪੰਜਾਬੀ ਸਾਹਿਤ ਸਭਾ ਧੂਰੀ ਦੀ ਹੋਈ ਮਾਸਿਕ ਇਕੱਤਰਤਾ

ਧੂਰੀ, 15 ਫਰਵਰੀ (ਪੰਜਾਬ ਪੋਸਟ- ਪ੍ਰਵੀਨ ਗਰਗ) – ਪੰਜਾਬੀ ਸਾਹਿਤ ਸਭਾ (ਰਜਿ.) ਧੂਰੀ ਦੀ ਮਾਸਿਕ ਇੱਕਤਰਤਾ ਸ਼੍ਰੀ ਮੂਲ ਚੰਦ ਸ਼ਰਮਾਂ ਅਤੇ ਕਰਮ ਸਿੰਘ ਜ਼ਖਮੀ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਸਭ ਤੋਂ ਪਹਿਲਾਂ ਦਰਸ਼ਨ ਸਿੰਘ ਨਾਵਲਕਾਰ, ਸਾਹਿਤਕਾਰ ਅਮਰ ਗਿਰੀ ਅਤੇ ਗੁਰਨਾਮ ਸਿੰਘ ਖੁਸ਼ਦਿਲ਼ ਦੇ ਸਪੁੱਤਰ ਜਗਪਾਲ ਸਿੰਘ ਦੇ ਜਵਾਨੀ ਵਿੱਚ ਅਕਾਲ ਚਲਾਣੇ `ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।ਰਚਨਾਵਾਂ ਦੇ ਦੌਰ …

Read More »

ਐਫ਼.ਡੀ.ਆਰ ਅਤੇ ਡੇਰਾ ਸਿਰਸਾ ਸਬੰਧੀ ਜੀ.ਕੇ ਨੇ ਸਪੱਸ਼ਟ ਕੀਤਾ ਆਪਣਾ ਰੁੱਖ

ਨਵੀਂ ਦਿੱਲੀ, 15 ਫਰਵਰੀ (ਪੰਜਾਬ ਪੋਸਟ ਬਿਊਰੋ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੋਣਾਂ ਵਿਚ ਕਮੇਟੀ ਦੇ ਖਿਲਾਫ਼ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਵੱਲੋਂ ਕੀਤੇ ਜਾ ਰਹੇ ਪ੍ਰਚਾਰ ਨੂੰ ਕੂੜ ਪ੍ਰਚਾਰ ਦੱਸਦੇ ਹੋਏ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਕਰਾਰਾ ਹਮਲਾ ਬੋਲਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਦਿੱਲੀ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ …

Read More »

ਲੇਖਕ 21 ਫਰਵਰੀ ਨੂੰ ਚੰਡੀਗੜ੍ਹ ’ਚ ਸਮੂਹਿਕ ਤੌਰ ਗ੍ਰਿਫਤਾਰੀਆਂ ਦੇ ਕੇ ਮਨਾਉਣਗੇ ਕੌਮਾਂਤਰੀ ਮਾਂ ਬੋਲੀ ਦਿਵਸ

ਅੰਮ੍ਰਿਤਸਰ, 15 ਫਰਵਰੀ (ਪੰਜਾਬ ਪੋਸਟ  ਜਗਦੀਪ ਸਿੰਘ ਸੱਗੂ)- ਕੌਮਾਂਤਰੀ ਮਾਂ ਬੋਲੀ ਦਿਵਸ ’ਤੇ ਜਦੋਂ ਦੁਨੀਆਂ ਭਰ ਦੇ ਲੋਕ ਆਪੋ-ਆਪਣੇ ਖਿੱਤਿਆਂ ’ਚ ਇਕੱਠੇ ਹੋ ਕੇ ਆਪਣੀ ਮਾਤ ਭਾਸ਼ਾ ਦੀ ਹੋਈ ਤਰੱਕੀ ’ਤੇ ਪ੍ਰਾਪਤੀਆਂ ਦੀ ਗੱਲ ਕਰਦੇ ਹਨ ਤਾਂ ਪੰਜਾਬੀ ਮਾਤ ਭਾਸ਼ਾ ਦੇ ਚਿੰਤਕ ਇਸ ਦਿਨ ਮਾਂ ਬੋਲੀ ਪੰਜਾਬੀ ਦੀ ਅਜੋਕੀ ਹਾਲਤ ਤੇ ਚਿੰਤਾ ਜਾਹਿਰ ਕਰਨ ਲਈ ਇਕੱਤਰ ਹੁੰਦੇ ਹਨ।ਇਹ ਵਿਚਾਰ ਅੱਜ …

Read More »

ਆਪ ਸਰਕਾਰ ਆਉਣ `ਤੇ ਨਸ਼ਾ ਤਸਕਰਾਂ ਨੂੰ ਜੇਲ ਭੇਜਣ ਦਾ ਵਾਅਦਾ ਪੂਰਾ ਹੋਵੇਗਾ- ਸੁਰਸਿੰਘ

ਭਿਖੀਵਿੰਡ, 15 ਫਰਵਰੀ (ਪੰਜਾਬ ਪੋਸਟ- ਗੁਰਪ੍ਰਤਾਪ ਸਿੰਘ ਜੱਜ)- ਆਮ ਆਦਮੀ ਦੀ ਸਰਕਾਰ ਬਣਨ `ਤੇ ਜਨਤਾ ਨਾਲ ਕੀਤਾ ਹਰ ਵਾਅਦਾ ਪਹਿਲ ਦੇ ਅਧਾਰ `ਤੇ ਪੂਰਾ ਕੀਤਾ ਜਾਵੇਗਾ।ਇਹਨਾ ਸਬਦਾਂ ਦਾ ਪ੍ਰਗਟਾਵਾ ਜਸਬੀਰ ਸਿੰਘ ਸੁਰਸਿੰਘ ਜੋਨ ਇੰਚਾਰਜ ਲੋਕ ਸਭਾ ਹਲਕਾ ਖਡੂਰ ਸਹਿਬ ਨੇ ਕਰਦਿਆਂ ਕਿਹਾ ਕਿ ਉਹ ਹਲਕੇ ਦੀ ਸਮੂਹ ਜਨਤਾ ਦਾ ਧੰਨਵਾਦ ਕਰਦੇ ਹਾਂ, ਜਿਨਾਂ ਨੇ ਉਨਾਂ ਨੂੰ ਵੋਟ ਪਾਈ ਹੈ।ਉਨਾ ਕਿਹਾ …

Read More »

ਚੀਫ ਖਾਲਸਾ ਦੀਵਾਨ ਦਾ ਜਥਾ ਦਰਸ਼ਨਾਂ ਲਈ ਤਖਤ ਸਚਖੰਡ ਸ੍ਰੀ ਹਜੂਰ ਸਾਹਿਬ ਵਿਖੇ ਪੁੱਜਾ

ਅੰਮ੍ਰਿਤਸਰ, 15 ਫਰਵਰੀ (ਪੰਜਾਬ ਪੋਸਟ  ਜਗਦੀਪ ਸਿੰਘ ਸੱਗੂ)- ਸ਼ਾਹਿਬੇ ਕਮਾਲ ਸਾਹਿਬ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਉਤਸਵ ਦੇ ਸੰਬੰਧ ਵਿਚ ਪ੍ਰਧਾਨ ਚੀਫ ਖਾਲਸਾ ਦੀਵਾਨ ਚਰਨਜੀਤ ਸਿੰਘ ਚੱਢਾ ਦੀ ਅਗਵਾਈ ਹੇਠ ਚੀਫ ਖਾਲਸਾ ਦੀਵਾਨ ਦਾ ਜਥਾ ਤਖਤ ਸਚਖੰਡ ਸ੍ਰੀ ਹਜੂਰ ਸਾਹਿਬ ਵਿਖੇ ਪੁੱਜਾ ਜਿਥੇ ਉਹਨਾਂ ਅੰਮ੍ਰਿਤ ਵੇਲੇ ਦੇ ਕਰੀਬ 3:00 ਵਜੇ ਗੋਦਾਵਰੀ ਤੋਂ ਲਿਆਂਦੇ ਜਲ ਨਾਲ ਕੀਤੀ ਜਾ …

Read More »

ਸਿਹਤ ਵਿਭਾਗ ਵੱਲੋਂ ਨੈਸ਼ਨਲ ਡੀਵਰਮਿੰਗ ਡੇਅ ਮਨਾਇਆ

ਬਠਿੰਡਾ, 15 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)-  ਸਿਹਤ ਵਿਭਾਗ ਬਠਿੰਡਾ ਵੱਲੋਂ 15 ਫਰਵਰੀ 2017 ਨੂੰ ਨੈਸ਼ਨਲ ਡੀਵਰਮਿੰਗ ਡੇਅ ਮਨਾਇਆ ਗਿਆ। ਸਿਵਲ ਸਰਜਨ ਬਠਿੰਡਾ ਡਾ.ਰੁਘਬੀਰ ਸਿੰਘ ਰੰਧਾਵਾ ਵੰਲੋਂ ਅੱਜ  ਆਦਰਸ਼ ਸੀਨੀਅਰ ਸੈਕੰਡਰੀ ਸਕੂਲ,ਕੈਨਾਲ ਕਲੋਨੀ ਬਠਿੰਡਾ ਅਤੇ ਪ੍ਰਾਇਮਰੀ ਸਕੂਲ ਝੁੱਟੀ ਕਾ ਮਹੱਲਾ ਮੁਲਤਾਨੀਆਂ ਰੋਡ, ਬਠਿੰਡਾ ਵਿਖੇ ਵਿਜ਼ਟ ਕਰਦਿਆਂ ਜਿਲ੍ਹਾ ਟੀਕਾਕਰਨ ਅਫਸਰ ਡਾ. ਕੁੰਦਨ ਕੁਮਾਰ ਪਾਲ, ਜਿਲ੍ਹਾ ਮਾਸ ਮੀਡੀਆ …

Read More »