Tuesday, May 14, 2024

ਹਰਿੰਦਰ ਧੂਰੀ ਸਵਿੱਤਰੀ ਬਾਈ ਫੂਲੇ ਤੇ ਬਾਬਾ ਭੀਮ ਰਾਓ ਅੰਬੇਡਕਰ ਸਿੱਖਿਆ ਭਲਾਈ ਟਰੱਸਟ ਦੇ ਪ੍ਰਧਾਨ ਬਣੇ

ਧੂਰੀ, 15 ਫਰਵਰੀ (ਪੰਜਾਬ ਪੋਸਟ- ਪ੍ਰਵੀਨ ਗਰਗ) – ਸਵਿੱਤਰੀ ਬਾਈ ਫੂਲੇ  ਅਤੇ ਬਾਬਾ ਭੀਮ ਰਾਓ ਅੰਬੇਡਕਰ ਸਿੱਖਿਆ ਭਲਾਈ ਟਰੱਸਟ (ਰਜਿ.) ਧੂਰੀ ਵੱਲੋਂ ਸੰਸਥਾ ਦੇ ਮੁੱਖ ਦਫਤਰ ਵਿਖੇ ਇੱਕ ਵਿਸ਼ੇਸ਼ ਸਮਾਰੋਹ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਡੀ.ਐਸ.ਪੀ ਧੂਰੀ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ।PPN1502201712

ਇਸ ਸਮਾਰੋਹ ਵਿੱਚ ਐਸ.ਐਚ.ਓ ਸਿਟੀ ਧੂਰੀ ਅਤੇ ਸ਼ਹਿਰ ਦੇ ਪਤਵੰਤਿਆਂ ਤੋਂ ਇਲਾਵਾ ਉੱਘੇ ਸਮਾਜ ਸੇਵੀ ਭਾਨ ਸਿੰਘ ਜੱਸੀ ਪੇਧਨੀ ਨੇ ਵੀ ਸ਼ਿਰਕਤ ਕੀਤੀ।ਟਰੱਸਟ ਦੇ ਸੰਚਾਲਕ ਮੰਡਲ ਦੀ ਪਿਛਲੇ ਸਾਲ ਦੀ ਅਵਧੀ ਪੂਰੀ ਹੋਣ `ਤੇ ਸਰਬ ਸੰਮਤੀ ਨਾਲ 3 ਸਾਲ ਲਈ ਹਰਿੰਦਰ ਸਿੰਘ ਧੂਰੀ ਨੂੰ ਪ੍ਰਧਾਨ, ਭੀਮ ਸਿੰਘ ਘਨੌਰ ਕਲਾ ਨੂੰ ਮੀਤ ਪ੍ਰਧਾਨ, ਹਰਪ੍ਰੀਤ ਕੌਰ ਕਾਂਝਲਾ ਨੂੰ ਸਕੱਤਰ, ਜਸਵੰਤ ਸਿੰਘ ਕਾਂਝਲਾ ਨੂੰ ਪ੍ਰਬੰਧਕ ਕੈਸ਼ੀਅਰ, ਸੁਨੀਤਾ ਰਾਣੀ ਧੂਰੀ ਨੂੰ ਪ੍ਰੈਸ ਸੱਕਤਰ, ਕੁਲਵਿੰਦਰ ਕੌਰ ਧੂਰੀ ਨੂੰ ਕੰਮਪੇਨ ਸਕੱਤਰ ਅਤੇ ਗੁਰਦੀਪ ਕੌਰ, ਰਾਣੀ ਹਰਚੰਦਪੁਰ ਨੂੰ ਮੈਂਬਰ ਵਜੋਂ ਚੁਣਿਆ ਗਿਆ।ਹਰਿੰਦਰ ਸਿੰਘ ਧੂਰੀ ਨੇ ਆਪਣੀ ਇਸ ਚੋਣ ਲਈ ਸਭਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਸਮਾਜ ਸੇਵੀ ਭਾਨ ਸਿੰਘ ਜੱਸੀ ਪੇਧਨੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਹਰਿੰਦਰ ਸਿੰਘ ਵਾਂਗ ਸਾਨੂੰ ਸਾਰਿਆਂ ਨੂੰ ਵੀ ਮਨੁੱਖਤਾਵਾਦੀ ਸੋਚ ਅਪਨਾਉਣ ਦੀ ਲੋੜ ਹੈ ਅਤੇ ਅਜਿਹੇ ਸਮਾਜਸੇਵੀ ਉਪਰਾਲਿਆਂ ਵਿੱਚ ਸਮੇਂ-2 ਸਿਰ ਹਿੱਸਾ ਲੈ ਕੇ ਜਰੂਰਤਮੰਦਾਂ ਦੀ ਮੱਦਦ ਕਰਕੇ ਪੁੰਨ ਦੇ ਭਾਗੀਦਾਰ ਬਨਣਾ ਚਾਹੀਦਾ ਹੈ। ਉਪਰੰਤ ਟਰੱਸਟ ਦੇ ਕੰਪਿਊਟਰ ਸੈਂਟਰ ਤੋਂ ਸਿੱਖਿਆ ਪ੍ਰਾਪਤ ਕਰ ਚੁੱਕੀਆਂ ਲੜਕੀਆਂ ਨੂੰ ਸਰਟੀਫਿਕੇਟ ਤਕਸੀਮ ਕੀਤੇ ਗਏ ਅਤੇ ਮੁੱਖ ਮਹਿਮਾਨਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਹੋਰਨਾਂ ਤੋਂ ਇਲਾਵਾ ਕੁਲਵੰਤ ਸਿੰਘ ਨਾਭਾ ਅਤੇ ਹਰਚਰਨ ਸਿੰਘ ਬਿਰਧਨੋ ਵੀ ਹਾਜ਼ਰ ਸਨ।

Check Also

ਡੀ.ਏ.ਵੀ ਇੰਟਰਨੈਸ਼ਨਲ ਦੀ ਭਾਵਿਕਾ ਸ਼ਾਰਦਾ ਦਾ 98.6% ਅੰਕਾਂ ਨਾਲ ਸਕੂਲ ਤੇ ਅੰਮ੍ਰਿਤਸਰ ‘ਚ ਪਹਿਲਾ ਸਥਾਨ

ਅੰਮ੍ਰਿਤਸਰ, 13 ਮਈ (ਜਗਦੀਪ ਸਿੰਘ) – ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦਾ ਦਸਵੀ ਕਲਾਸ ਸੀ.ਬੀ.ਐਸ.ਈ ਦਾ ਨਤੀਜਾ …

Leave a Reply