Tuesday, May 14, 2024

ਹਰਚੋਵਾਲ ਪੀਰ ਬਾਬਾ ਗੌਸ਼ੇ ਸ਼ਾਹ ਦੀ ਦਰਗਾਹ ਦੇ ਰਾਤ ਸਮੇ ਚੋਰਾਂ ਨੇ ਭੰਨੇ ਤਾਲੇ

ਹਰਚੋਵਾਲ (ਗੁਰਦਾਸਪੁਰ), 15 ਫਰਵਰੀ (ਪੰਜਾਬ ਪੋਸਟ- ਗਗਨਦੀਪ ਸਿੰਘ ਰਿਆੜ)- ਜਿਥੇ ਪੰਜਾਬ ਅੰਦਰ ਚੋਣ ਕਮਿਸ਼ਨ ਵੱਲੋ ਚੋਣ ਜ਼ਾਬਤੇ ਲਗਾਉਣ `ਤੇ ਚੋਰੀ ਦੀਆਂ ਘਟਨਵਾਂ ਇੱਕ ਦਮ ਬੰਦ ਹੋ ਗਈਆਂ, ਲੇਕਿਨ ਚੋਣਾਂ ਮੁੱਕਦਿਆਂ ਹੀ ਹੁਣ ਫਿਰ ਚੋਰਾਂ ਵੱਲੋ ਚੋਰੀ ਦੀਆਂ ਘਟਨਾਵਾਂ ਨੂੰ ਅੰਜ਼ਾਮ ਦੇਣ ਦਾ ਕੰਮ ਜੰਗੀ ਪੱਧਰ `ਤੇ ਸ਼ੁਰੂ ਕਰ ਦਿੱਤਾ ਗਿਆ ਹੈ।PPN1502201713

ਇਸ ਦੀ ਮਿਸਾਲ ਮਿਲਦੀ ਹੈ ਕਿ ਕਸਬਾ ਹਰਚੋਵਾਲ `ਚ ਚੋਰਾਂ ਵਲੋ ਪੀਰ ਬਾਬਾ ਗੌਸ਼ੇ ਸ਼ਾਹ ਦੀ ਦਰਗਾਹ ਤੋਂ ਰਾਤ ਸਮੇ ਤਾਲੇ ਭੰਨ ਕੇ ਕੰਧ ਤੇ ਲੱਗੀ ਐਲ.ਸੀ.ਡੀ ਤੋਂ ਇਲਾਵਾ ਗੋਲਕ ਤੋੜ ਕੇ ਨਗਦੀ ਲੈ ਜਾਣ ਦੀ ਹੈ।ਜਾਣਕਾਰੀ ਅਨੁਸਾਰ ਕਸਬਾ ਹਰਚੋਵਾਲ ਜੀ.ਟੀ.ਰੋਡ ਗੁਰਦਾਸਪੁਰ ਨੇੜੇ ਗੁਰਦੁਆਰਾ ਦਸ਼ਮੇਸ਼ ਸਹਿਬ ਦੇ ਲਾਗੇ ਪੀਰ ਬਾਬਾ ਗੌਸ਼ੇ ਸ਼ਾਹ ਦੀ ਦਰਗਾਹ `ਤੇ ਰਾਤ ਸਮੇਂ ਚੋਰ ਬਾਹਰ ਦੇ ਮੇਨ ਗੇਟ ਦੇ ਤਾਲੇ ਭੰਨ ਕੇ ਅੰਦਰ ਕੰਧ `ਤੇ ਲੱਗੀ ਐਲ.ਸੀ.ਡੀ ਲਾਹ ਕੇ ਲ਼ੈ ਗਏ ਜੋ ਇਹ ਐਲ਼.ਸੀ.ਡੀ. ਕਿਸੇ ਸਰਧਾਲੂ ਵੱਲੋ ਸਰਧਾ ਵਜੋਂ ਚੜਾਈ ਸੀ।ਚੋਰ ਬਹੁਤ ਹੀ ਦਲੇਰ ਢੰਗ ਨਾਲ ਅੰਦਰ ਗੋਲਕ ਦੇ ਤਾਲੇ ਤੋੜ ਕੇ ਨਗਦੀ ਵੀ ਲੈ ਗਏ।ਇਸ ਚੋਰੀ ਦੀ ਘਟਨਾ ਸਬੰਧੀ ਪੁਲਿਸ ਚੋਕੀ ਹਰਚੋਵਾਲ ਵਿਖੇ ਇਤਲਾਹ ਕਰ ਦਿੱਤੀ ਗਈ।ਪੁਲਿਸ ਵੱਲੋ ਚੋਰਾਂ ਤੱਕ ਪਹੁੰਚਣ ਲਈ ਕਾਰਵਾਈ ਅਰੰਭ ਦਿੱਤੀ ਗਈ ਹੈ ।

Check Also

ਡੀ.ਏ.ਵੀ ਇੰਟਰਨੈਸ਼ਨਲ ਦੀ ਭਾਵਿਕਾ ਸ਼ਾਰਦਾ ਦਾ 98.6% ਅੰਕਾਂ ਨਾਲ ਸਕੂਲ ਤੇ ਅੰਮ੍ਰਿਤਸਰ ‘ਚ ਪਹਿਲਾ ਸਥਾਨ

ਅੰਮ੍ਰਿਤਸਰ, 13 ਮਈ (ਜਗਦੀਪ ਸਿੰਘ) – ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦਾ ਦਸਵੀ ਕਲਾਸ ਸੀ.ਬੀ.ਐਸ.ਈ ਦਾ ਨਤੀਜਾ …

Leave a Reply