Wednesday, December 4, 2024

ਭਾਰਤ `ਚ ਔਰਤਾਂ ਨਾਲ ਜਬਰ ਜਿਨਾਹ ਦੇ ਵਧਦੇ ਮਾਮਲੇ ਗੰਭੀਰ

ਬੇਅੰਤ ਸਿੰਘ ਬਾਜਵਾ
ਪੂਰੇ ਭਾਰਤ ਅੰਦਰ ਔਰਤ ਸਰੁੱਖਿਅਤ ਨਹੀਂ ਹੈ।ਹਰ ਰੋਜ਼ ਅਖਬਾਰਾਂ ਅਤੇ ਟੀ.ਵੀ ਚੈਨਲਾਂ ਰਾਂਹੀ ਔਰਤ ਤੇ ਹੋ ਰਹੇ ਅੱਤਿਆਚਾਰ ਦੀਆਂ ਘਟਨਾਵਾਂ ਆਮ ਹੀ ਸੁਣਨ ਦੇਖਣ ਨੂੰ ਮਿਲਦੀਆਂ ਹਨ।ਔਰਤਾਂ ਹਰ ਦਿਨ ਖਤਰਨਾਕ ਅਪਰਾਧ ਜਿਵੇਂ ਜਬਰ ਜਨਾਹ, ਜਬਰ ਜਨਾਹ ਦੀ ਕੋਸ਼ਿਸ਼, ਅਗਵਾ, ਦਾਜ ਦੀ ਬਲੀ, ਜਨਤਕਾਂ ਥਾਂਵਾਂ ਤੇ ਅਪਮਾਨਿਤ, ਪਤੀ ਜਾਂ ਉਸ ਦੇ ਰਿਸ਼ਤੇਦਾਰਾਂ ਵਲੋਂ ਜ਼ੁਲਮ, ਆਯਾਤ ਦੇ ਧੰਦੇ ਵਿਚ ਧੱਕਣਾ, ਖੁਦਕੁਸ਼ੀ ਲਈ ਉਕਸਾਉਣਾ ਆਦਿ ਦਰਜਨਾਂ ਹੋਰ ਕਿਸਮ ਦੇ ਅਪਰਾਧ ਦਾ ਸ਼ਿਕਾਰ ਹੋਰ ਰਹੀਆਂ ਹਨ।ਸਰਕਾਰ ਦੀ ਕੇਂਦਰੀ ਕਰਾਈਮ ਰਿਕਾਰਡ ਬਿਊਰੋ ਦੇ ਜਾਰੀ ਅੰਕੜਿਆਂ ਮੁਤਾਬਕ ਪੂਰੇ ਭਾਰਤ ਦੇਸ਼ ਅੰਦਰ 2 ਲੱਖ ਤੋਂ ਵੱਧ ਔਰਤਾਂ ਤੇ ਹੋ ਰਹੇ ਅਪਰਾਧਾਂ ਦੇ ਮਾਮਲੇ ਦਰਜ ਹੁੰਦੇ ਹਨ।ਜਿਸ ਤੋਂ ਸਾਫ ਪਤਾ ਚਲਦਾ ਹੈ ਕਿ ਔਰਤਾਂ ਦੀ ਸੁਰੱਖਿਆ ਸਥਿਤੀ ਬਹੁਤ ਹੀ ਗੰਭੀਰ ਹੈ।
ਜੇਕਰ ਸਿਰਫ ਸਰਕਾਰੀ ਅੰਕੜਿਆਂ ਤੇ ਝਾਤ ਮਾਰੀਏ ਤਾਂ ਬਹੁਤ ਹੈਰਾਨ ਕਰਨ ਵਾਲੇ ਅੰਕੜੇ ਹਨ ਜੋ ਰੌਂਗਟੇ ਖੜੇ ਕਰਦੇ ਹਨ।ਸਾਲ 2010 ਵਿਚ 22 ਹਜ਼ਾਰ 172 ਔਰਤਾਂ ਨਾਲ ਜਬਰ ਜਨਾਹ ਦੀ ਘਟਨਾ ਵਾਪਰੀ।ਇਸ ਤਰਾਂ ਅਗਲੇ ਸਾਲ 2011 ਵਿਚ 24 ਹਜ਼ਾਰ 206, ਸਾਲ 2012 ਵਿਚ 24 ਹਜ਼ਾਰ 923, ਸਾਲ 2013 ਵਿਚ 33 ਹਜ਼ਾਰ 707, ਸਾਲ 2014 ਵਿਚ 36 ਹਜ਼ਾਰ 735 ਅਤੇ ਸਾਲ 2015 ਵਿਚ ਇਹ ਰੇਸ਼ੋ 34 ਹਜ਼ਾਰ 651 ਹੋ ਗਈ।ਸਾਲ 2014 ਵਿਚ 4234 ਅਤੇ ਸਾਲ 2015 ਵਿਚ 4434 ਔਰਤਾਂ ਨਾਲ ਜਬਰ ਜਨਾਹ ਕਰਨ ਦੀ ਕੋਸ਼ਿਸ ਕੀਤੀ ਗਈ।ਔਰਤਾਂ ਨੂੰ ਅਗਵਾ ਕਰਨ ਦੀਆਂ ਘਟਨਾਵਾਂ ਦੀ ਦਰ ਵੀ ਬਹੁਤਾਤ ਵਿਚ ਹੈ।ਸਾਲ 2010 ਵਿਚ 29 ਹਜ਼ਾਰ 795, ਸਾਲ 2011 ਵਿਚ 35 ਹਜ਼ਾਰ 565, ਸਾਲ 2012 `ਚ 38 ਹਜ਼ਾਰ 262, ਸਾਲ 2013 ਵਿਚ 51 ਹਜ਼ਾਰ 881, ਸਾਲ 2014 ਵਿਚ 57311 ਅਤੇ ਸਾਲ 2015 ਵਿਚ 59 ਹਜ਼ਾਰ 277 ਔਰਤਾਂ ਨੂੰ ਅਗਵਾ ਕਰਨ ਦੇ ਸੰਬੰਧ ਵਿਚ ਪੁਲਿਸ ਨੇ ਮਾਮਲੇ ਦਰਜ ਕੀਤੇ।ਪੂਰੇ ਦੇਸ਼ ਅੰਦਰ ਸਾਲ 2010 ਵਿਚ 8391, ਸਾਲ 2011 ਵਿਚ 8618, ਸਾਲ 2012 ਵਿਚ 8233, ਸਾਲ 2013 `ਚ 8083, ਸਾਲ 2014 ਵਿਚ 8455 ਅਤੇ ਸਾਲ 2015 ਵਿਚ 7634 ਔਰਤਾਂ ਦਾਜ ਦੀ ਬਲੀ ਚੜ ਗਈਆਂ।ਸਾਲ 2010 ਤੋਂ ਲੈ ਕੇ ਸਾਲ 2015 ਤੱਕ 6 ਲੱਖ 54 ਹਜ਼ਾਰ 849 ਔਰਤਾਂ ਆਪਣੇ ਪਤੀ ਜਾਂ ਰਿਸ਼ਤੇਦਾਰ ਦੇ ਸ਼ਰੀਰਕ ਸ਼ੋਸਣ ਦਾ ਸ਼ਿਕਾਰ ਹੋਈਆਂ।ਹੁਣ ਤੱਕ 225 ਔਰਤਾਂ ਨੂੰ ਆਯਾਤ ਰਾਂਹੀ ਵਿਦੇਸ਼ੀਆਂ ਨੂੰ ਵੇਚਣ ਦੇ ਮਾਮਲੇ ਵੀ ਦਰਜ ਹੋਏ ਹਨ।ਸਾਲ 2014 ਵਿਚ 3734 ਅਤੇ ਸਾਲ 2015 ਵਿਚ 4060 ਮੁਕੱਦਮੇ ਔਰਤਾਂ ਨੂੰ ਖੁਦਕੁਸ਼ੀ ਲਈ ਉਕਸਾਉਣ ਦੇ ਦਰਜ ਹੋਏ।ਜੇਕਰ ਕੁੱਲ ਅੰਕੜਿਆਂ ਤੇ ਨਜ਼ਰ ਮਾਰੀਏ ਤਾਂ ਸਾਲ 2010 ਵਿਚ 2 ਲੱਖ 5 ਹਜ਼ਾਰ 009, ਸਾਲ 2011 ਵਿਚ 2 ਲੱਖ 19 ਹਜ਼ਾਰ 142, ਸਾਲ 2012 ਵਿਚ 2 ਲੱਖ 32 ਹਜ਼ਾਰ 528, ਸਾਲ 2013 ਵਿਚ 2 ਲੱਖ 95 ਹਜ਼ਾਰ 896, ਸਾਲ 2014 ਵਿਚ ਇਹ ਵੱਧ ਕੇ 3 ਲੱਖ 25 ਹਜ਼ਾਰ 329 ਅਤੇ ਸਾਲ 3 ਲੱਖ 14 ਹਜ਼ਾਰ 575 ਮਾਮਲੇ ਔਰਤਾਂ ਤੇ ਹੋਏ ਅੱਤਿਆਚਾਰਾਂ ਦੇ ਹਨ।ਸਾਲ 2014 ਵਿਚ ਪੰਜਾਬ ਅੰਦਰ 5425, ਹਰਿਆਣਾ 8974, ਜੰਮੂ ਕਸ਼ਮੀਰ 3324, ਬਿਹਾਰ 15333, ਆਸਾਮ 19139, ਝਾਰਖੰਡ 5972, ਮੱਧ ਪ੍ਰਦੇਸ਼ 28678, ਵੈਸਟ ਬੰਗਾਲ 38299, ਮਹਾਂਰਾਸਟਰ 26893, ਉੜੀਸਾ 14608, ਤੇਲੰਗਾਨਾ 14136, ਗੁਜਰਾਤ 10837, ਕਰਨਾਟਕ 13914, ਆਂਧਰਾ ਪ੍ਰਦੇਸ਼ 16512 ਅਤੇ ਕੇਰਲਾ ਵਿਚ ਔਰਤਾਂ ਤੇ ਹੋਏ ਅਪਰਾਧ ਦੇ ਮਾਮਲੇ ਦਰਜ ਹੋਏ ਹਨ।ਸਾਲ 2015 ਵਿਚ 18.1 ਪ੍ਰਤੀਸ਼ਤ ਔਰਤਾਂ ਅਗਵਾ ਹੋਈਆਂ ਹਨ ਅਤੇ 34.6 ਪ੍ਰਤੀਸ਼ਤ ਪਤੀ ਜਾਂ ਰਿਸ਼ਤੇਦਾਰ ਦੇ ਦੁਬਾਰਾ ਕੀਤੇ ਅੱਤਿਆਚਾਰ, 25.2 ਪ੍ਰਤੀਸ਼ਤ ਔਰਤਾਂ ਨੂੰ ਅਪਮਾਨਿਤ, 10.6 ਪ੍ਰਤੀਸ਼ਤ ਔਰਤਾਂ ਜਬਰ ਜਨਾਹ ਦਾ ਸ਼ਿਕਾਰ ਤੇ 2.3 ਪ੍ਰਤੀਸ਼ਤ ਔਰਤਾਂ ਦਾਜ ਦੀ ਬਲੀ ਚੜੀਆਂ।ਹਰ ਸਾਲ ਲਗਭਗ 26.7 ਪ੍ਰਤੀਸ਼ਤ ਔਰਤਾਂ ਜਿਸਮਾਨੀ ਛੇੜਛਾੜ ਦੀਆਂ ਸ਼ਿਕਾਰ ਹੁੰਦੀਆਂ ਹਨ।
ਇਹ ਸਰਕਾਰੀ ਅੰਕੜੇ ਦਰਸਾਉਂਦੇ ਹਨ ਕਿ ਔਰਤਾਂ ਦੀ ਸੁਰੱਖਿਅਤ ਸਥਿਤੀ ਠੀਕ ਨਹੀਂ ਹੈ।ਸੂਬਾ ਸਰਕਾਰਾਂ ਨੂੰ ਇਸ ਮਾਮਲੇ ਤੇ ਪੂਰੀ ਗੰਭੀਰਤਾ ਦਿਖਾਉਣੀ ਚਾਹੀਦੀ ਹੈ।ਜੇਕਰ ਇਸ ਮਾਮਲੇ ਤੇ ਸਰਕਾਰਾਂ ਨੇ ਉਚੇਚਾ ਧਿਆਨ ਨਾ ਦਿੱਤਾ ਤਾਂ ਇਹ ਰੇਸ਼ੋ ਹੋਰ ਵੱਧ ਜਾਵੇਗੀ।

Beant Bajwa

ਬੇਅੰਤ ਸਿੰਘ ਬਾਜਵਾ
ਐੱਮ.ਏ ਹਿਸਟਰੀ/ਰਾਜਨੀਤਿਕ
ਬਰਨਾਲਾ
ਮੋ. 94650-00584

Check Also

ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਵਲੋਂ ਵਿਚਾਰ ਗੋਸ਼ਟੀ ਦਾ ਆਯੋਜਨ

ਸੰਗਰੂਰ, 3 ਦਸੰਬਰ (ਜਗਸੀਰ ਲੌਂਗੋਵਾਲ) – ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਸੰਗਰੂਰ ਵਲੋਂ ਬੀ.ਐਸ.ਐਨ.ਐਲ ਪਾਰਕ ਸੰਗਰੂਰ ਵਿਖੇ …

Leave a Reply