Tuesday, November 24, 2026

Monthly Archives: August 2017

ਮਗਸੀਪਾ ਵਿਖੇ ਸੇਵਾ-ਉਤਮ ਤਹਿਤ ਦੋ ਦਿਨਾਂ ਸਿਖਲਾਈ ਦਿੱਤੀ ਗਈ

ਬਠਿੰਡਾ, 11 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਿਨੀਸਟਰੇਸ਼ਨ ਰੀਜਨਲ ਦਫ਼ਤਰ ਬਠਿੰਡਾ ਵਿਖੇ `ਸੇਵਾ-ਉੱਤਮ` ਲੋਕਾਂ ਨੂੰ ਸਮੇਂ ਸਿਰ ਸੇਵਾਵਾਂ ਪ੍ਰਦਾਨ ਕਰਨ ਦੇ ਵਿਸ਼ੇ ’ਤੇ ਦੋ ਦਿਨਾਂ ਸਿਖਲਾਈ ਵਰਕਸ਼ਾਪ ਲਗਾਈ ਗਈ।ਇਸ ਵਰਕਸ਼ਾਪ ਦੌਰਾਨ ਮਗਸੀਪਾ ਰਿਜਨਲ ਪ੍ਰੋਜੈਕਟ ਡਾਇਰੈਕਟਰ ਜਰਨੈਲ ਸਿੰਘ ਨੇ ਭਾਰਤ ਸਰਕਾਰ ਦੇ ਸੇਵਾ ਉੱਤਮ ਪ੍ਰੋਜੈਕਟ, ਨਾਗਰਿਕ ਚਾਰਟਰ ਅਤੇ ਸ਼ਿਕਾਇਤ ਨਿਵਾਰਨ …

Read More »

ਵਿਸ਼ਵ ਡੀ-ਵਰਮਿੰਗ ਦਿਵਸ `ਤੇ ਸਕੂਲੀ ਬੱਚਿਆਂ ਨੂੰ ਦਵਾਈ ਖੁਆਈ

ਬਠਿੰਡਾ, 11 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਡਾ ਐਚ.ਐਨ. ਸਿੰਘ ਸਿਵਲ ਸਰਜਨ ਬਠਿੰਡਾ ਦੀ ਦੇਖ ਰੇਖ ਹੇਠ  ਵਿਸ਼ਵ ਡੀ-ਵਰਮਿੰਗ  ਦਿਵਸ (ਪੇਟ ਦੇ ਕੀੜਿਆਂ ਤੋਂ ਬਚਾਓ ਦਿਵਸ)  ਮਨਾਇਆ ਗਿਆ।ਇਸ ਸਬੰਧੀ ਜਿਲਾ ਪੱਧਰ ਦਾ ਸਮਾਗਮ ਪੁਲਿਸ ਪਬਲਿਕ ਸਕੂਲ ਬਠਿੰਡਾ ਵਿਖੇ ਕੀਤਾ ਗਿਆ।ਇਸ ਸਮੇਂ ਬਚਿਆਂ ਅਤੇ ਸਕੂਲ ਸਟਾਫ਼ ਨੂੰ ਸੰਬੋਧਿਨ ਕਰਦਿਆਂ ਡਾ ਐਚ.ਐਨ ਸਿੰਘ ਸਿਵਲ ਸਰਜਨ ਨੇ ਦੱਸਿਆ …

Read More »

ਸਰਕਾਰੀ ਸਕੂਲ ਵਲੋਂ ਗਰਮ ਰੁੱਤ 2017 ਮੌੜ ਜੋਨ ਦੀਆਂ ਖੇਡਾਂ ਤੇ ਜੇਤੂਆਂ ਦਾ ਸਨਮਾਨ

ਬਠਿੰਡਾ, 11 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸ਼ਹਿਰ ਦੇ ਨਜਦੀਕ ਪਿੰਡ ਮਾਈਸਰਖਾਨਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ’ਚ ਪੀ.ਟੀ.ਆਈ ਮਾਸਟਰ ਗੁਰਸ਼ਰਨ ਸਿੰਘ ਦੀ ਅਗਵਾਈ ਅਤੇ ਦੇਖ-ਰੇਖ ਵਿਚ ਗਰਮ ਰੁੱਤ ਦੀ 2017 ਮੌੜ ਜੋਨ ਦੀਆਂ ਖੇਡਾਂ ਕਰਵਾਈਆਂ ਗਈਆਂ।ਜਿਨਾਂ ਦੇ ਨਤੀਜੇ ਬਹੁਤ ਹੀ ਸ਼ਾਨਦਾਰ ਰਹੇ।ਇਨਾਂ ਮੁਕਾਬਲਿਆਂ ਦੌਰਾਨ ਕਬੱਡੀ ਨੈਸ਼ਨਲ ਸਟਾਈਲ ਅੰਡਰ 14 ਲੜਕੀਆਂ ਨੇ ਦੂਜਾ ਸਥਾਨ ਪ੍ਰਾਪਤ …

Read More »

ਕਿਸਾਨਾਂ ਵਲੋਂ ਖੁਦਕੁਸ਼ੀਆਂ `ਤੇ ਚਿੰਤਾ – ਕੈਪਟਨ ਸਰਕਾਰ ਨੂੰ ਜੀ ਭਰ ਕੋਸਿਆ

ਬਠਿੰਡਾ, 11 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਆਮ ਆਦਮੀ ਪਾਰਟੀ ਦੇ ਹਲਕਾ ਬਠਿੰਡਾ ਦਿਹਾਤੀ ਤੋਂ ਵਿਧਾੲਕਿ ਪ੍ਰੋ: ਰੁਪਿੰਦਰ ਕੌਰ ਰੂਬੀ ਨੇ ਪੰਜਾਬ ਵਿੱਚ ਕਿਸਾਨਾਂ ਵੱਲੋਂ ਲਗਾਤਾਰ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਤੇ ਚਿੰਤਾ ਜਾਹਿਰ ਕਰਦਿਆਂ ਕਿਹਾ ਕਿ ਕੈਪਟਨ ਸਾਹਿਬ ਦੀ ਸਰਕਾਰ ਬਨਣ ਤੋਂ ਬਾਅਦ ਵੀ ਕਿਸਾਨਾਂ ਦੀਆਂ ਖੁਦਕੁਸ਼ੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ।ਇਸ ਨੂੰ ਕੈਪਟਨ …

Read More »

ਯੂਨੀਵਰਸਿਟੀ `ਚ ਕੀਤੀ ਸਵੱਛ ਭਾਰਤ ਪੰਦਰਵਾੜਾ ਸਫਾਈ ਮੁਹਿੰਮ

ਬਠਿੰਡਾ, 11 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਗੁਰੂ ਕਾਸ਼ੀ ਯੁਨੀਵਰਸਿਟੀ ਅਧੀਨ ਚੱਲ ਰਹੇ ਬੇਸਿਕ ਸਇੰਸ ਐਂਡ ਹਿਊਮੈਨਟੀਜ਼ ਕਾਲਜ ਵਲੋਂ (ਸਵੱਛ ਭਾਰਤ ਪੰਦਰਵਾੜਾ) ਮਿਸ਼ਨ ਤਹਿਤ ਐਨ.ਐਸ.ਐਸ. ਵਲੰਟੀਅਰਜ਼ ਵਲੋਂ ਕੰਪਿਊਟਰ ਲੈਬ ਦੀ ਸਫਾਈ ਕੀਤੀ ਗਈ।ਵਿਦਿਆਰਥੀਆਂ ਨੇ ਕੰਪਿਉਟਰਜ਼, ਰੈਕ ਅਤੇ ਬਿਲਡਿੰਗ ਦੀ ਸਫਾਈ ਪੂਰੇ ਉਤਸ਼ਾਹ ਨਾਲ ਕੀਤੀ।ਯੁਨੀਵਰਸਿਟੀ ਦੇ ਉਪ ਕੁਲਪਤੀ ਡਾ:ਜਗਤਾਰ ਸਿਘ ਧਿਮਾਨ, ਡੀਨ ਡਾ: ਸਿੰਘ ਖੀਵਾ ਅਤੇ …

Read More »

9 ਅਗਸਤ ਤੋਂ 15 ਅਗਸਤ ਤੱਕ ਖੁੱਲੇ ਵਿੱਚ ਸ਼ੌਚ ਤੋਂ ਅਜਾਦੀ ਵਜੋਂ ਮਨਾਇਆ ਜਾ ਰਿਹਾ ਹੈ

ਬਠਿੰਡਾ, 11 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਪੰਜਾਬ ਸਰਕਾਰ ਦੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵਲੋਂ ਹਫਤਾ 15 ਅਗਸਤ ਤੱਕ ਖੁੱਲੇ ’ਚ ਸ਼ੌਚ ਤੋਂ ਅਜ਼ਾਦੀ ਵਜੋਂ ਦਾ ਮਨਾਇਆ ਜਾ ਰਿਹਾ ਹੈ। ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਅਧੀਨ ਮਾਨਯੋਗ ਡਿਪਟੀ ਕਮਿਸ਼ਨਰ ਬਠਿੰਡਾ ਵਲੋਂ ਜ਼ਿਲੇ ਨੂੰ ਸ਼ੌਚ ਮੁਕਤ ਕਰਨ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਪਿੰਡਾਂ ਵਿਚ ਸਵੱਛਤਾ …

Read More »

ਦੇਸੀ ਸ਼ਰਾਬ ਦੀਆਂ 156 ਬੋਤਲਾਂ ਸਮੇਤ ਦੋਸ਼ੀ ਗਿ੍ਫਤਾਰ

ਬਠਿੰਡਾ, 11 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਥਾਨਕ ਸੀ.ਆਈ.ਏ ਸਟਾਫ਼ ਦੇ ਏ.ਐਸ.ਆਈ ਹਰਇੰਦਰ ਸਿੰਘ ਵਲੋਂ ਆਪਣੀ ਪੁਲਿਸ ਪਾਰਟੀ ਸਮੇਤ ਜਿਲਾ ਪ੍ਰਸ਼ਾਸ਼ਨ ਦੇ ਦਿਸ਼ਾ ਨਿਰਦੇਸ਼ਾਂ ਹੇਠ ਨਾਕੇ ਦੌਰਾਨ ਹਰਿਆਣੇ ਤੋਂ ਲਿਆਂਦੀ ਜਾ ਰਹੀ ਦੇਸ਼ੀ ਸਰਾਬ ਦੀਆਂ 156 ਬੋਤਲਾਂ ਸਮੇਤ ਦੋਸ਼ੀਆਂ ਹਰਜਿੰਦਰ ਸਿੰਘ ਮਿੱਟੂ ਪੁੱਤਰ ਗੁਰਜੰਟ ਸਿੰਘ ਅਤੇ ਰਾਜਦੀਪ ਕੌਰ ਪਤਨੀ ਹਰਜਿੰਦਰ ਸਿੰਘ ਮਿੱਟੂ ਵਾਸੀ ਢਿਲਵਾਂ ਕਲਾਂ …

Read More »

ਮੋਟਰਸਾਈਕਲ ਅਤੇ ਹੈਰੋਇਨ ਸਮੇਤ ਦੋ ਕਾਬੂ

ਅੰਮਿ੍ਤਸਰ, 10 ਅਗਸਤ (ਪੰਜਾਬ ਪੋਸਟ- ਮਨਜੀਤ ਸਿੰਘ) – ਮੁੱਖ ਅਫਸਰ ਥਾਣਾ ਮੋਹਕਮ ਪੁਰਾ ਐਸ.ਆਈ ਰਵੀ ਦੱਤ ਸਿੰਘ ਦੀ ਨਿਗਰਾਨੀ ਹੇਠ ਏ.ਐਸ.ਆਈ ਦਵਿੰਦਰ ਸਿੰਘ ਸਮੇਤ ਸਾਥੀਆਂ ਸਮੇਤ ਕਰਮਚਾਰੀਆਂ ਦੌਰਾਨੇ ਗਸ਼ਤ ਨੇੜੇ ਜੌੜਾ ਫਾਟਕ ਮੇਨ ਰੋਡ ਦਸ਼ਮੇਸ਼ ਨਗਰ ਦੋਸ਼ੀਆਂ ਰਣਜੀਤ ਸਿੰਘ ਉਰਫ ਫੌਜੀ, ਕੁਲਦੀਪ ਸਿੰਘ ਪੁੱਤਰ ਲੇਟ ਮਹਿੰਦਰ ਸਿੰਘ ਕੌਮ ਜੱਟ ਵਾਸੀ ਮਕਾਨ ਨੰਬਰ 3/19/12 ਗਲੀ ਨੰਬਰ 11 ਜੌੜਾ ਫਾਟਕ ਮੇਨ ਰੋਡ …

Read More »

ਸੀ.ਜੇ.ਐਮ ਨੇ ਮੈਂਟਲ ਹਸਪਤਾਲ ਦਾ ਕੀਤਾ ਦੌਰਾ

ਅੰਮਿ੍ਤਸਰ, 10 ਅਗਸਤ (ਪੰਜਾਬ ਪੋਸਟ- ਮਨਜੀਤ ਸਿੰਘ) – ਮੈਡਮ ਮੋਨਿਕਾ ਸ਼ਰਮਾ, ਸੀ.ਜੇ.ਐਮ-ਕਮ-ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਅੰਮਿ੍ਰਤਸਰ ਵੱਲੋਂ ਸਥਾਨਕ ਮੈਂਟਲ ਹਸਪਤਾਲ ਦਾ ਦੌਰਾ ਕੀਤਾ ਗਿਆ।ਮੈਂਟਲ ਹਸਪਤਾਲ ਦੇ ਡਾਇਰੈਕਟਰ ਬੀ.ਐਲ ਗੋਇਲ ਵੱਲੋਂ ਸਾਰੇ ਅਦਾਰੇ ਦਾ ਦੌਰਾ ਕਰਵਾਇਆ ਗਿਆ।ਇਸ ਦੌਰੇ ਦੌਰਾਨ ਮੈਡਮ ਮੋਨਿਕਾ ਸ਼ਰਮਾ, ਸੀ.ਜੇ.ਐਮ-ਕਮ-ਸਕੱਤਰ ਜੀ ਵਲੋਂ ਮੈਂਟਲ ਹਸਪਤਾਲ ਵਿੱਚ ਰਹਿੰਦੇ ਮਰੀਜ਼ਾਂ ਦੇ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਅਤੇ ਮਰੀਜਾਂ ਨੂੰ ਉਹਨਾਂ ਦੇ …

Read More »

9 ਸਤੰਬਰ ਨੂੰ ਲਗਾਈ ਜਾਵੇਗੀ ਨੈਸ਼ਨਲ ਲੋਕ ਅਦਾਲਤ

ਅੰਮਿ੍ਰਤਸਰ, 10 ਅਗਸਤ (ਪੰਜਾਬ ਪੋਸਟ- ਮਨਜੀਤ ਸਿੰਘ) – ਨੈਸ਼ਨਲ ਲੀਗਲ ਸਰਵਿਸ ਅਥਾਰਟੀ ਦੀਆਂ ਹਦਾਇਤਾਂ ਅਨੁਸਾਰ ਨੈਸ਼ਨਲ ਲੋਕ ਅਦਾਲਤ ਮਿਤੀ 9 ਸਤੰਬਰ ਨੂੰ ਜ਼ਿਲਾ ਕਚਹਿਰੀਆਂ ਅੰਮਿ੍ਤਸਰ ਵਿਖੇ ਲਗਾਈ ਜਾ ਰਹੀ ਹੈ ਜਿਸ ਵਿੱਚ ਹਰ ਕਿਸਮ ਦੇ ਕੇਸਾਂ ਦਾ ਨਿਪਟਾਰਾ ਕੀਤਾ ਜਾਵੇਗਾ।ਨੈਸ਼ਨਲ ਲੋਕ ਅਦਾਲਤ ਜ਼ਿਲਾ ਕਚਹਿਰੀਆਂ ਅੰਮਿ੍ਰਤਸਰ ਨਾਲ ਦੀ ਨਾਲ ਤਹਿਸੀਲਾਂ ਜਿਵੇਂ ਕਿ ਅਜਨਾਲਾ ਅਤੇ ਬਾਬਾ ਬਕਾਲਾ ਵਿਖੇ ਵੀ ਲੋਕ ਅਦਾਲਤ ਲੱਗੇਗੀ।ਆਮ …

Read More »