Tuesday, November 24, 2026

Monthly Archives: June 2019

ਪ੍ਰਦੂਸ਼ਿਤ ਹੋ ਰਹੇ ਵਾਤਾਵਰਣ ਨੂੰ ਦਰੱਖਤ ਹੀ ਬਚਾਅ ਸਕਦੇ ਹਨ- ਪਿੰਕਾ

ਭੀਖੀ/ ਮਾਨਸਾ, 7 ਜੂਨ (ਪੰਜਾਬ ਪੋਸਟ – ਕਮਲ ਕਾਂਤ) – ਮਾਨਸਾ ਸਾਇਕਲ ਗਰੁੱਪ ਦੇ ਮੈਂਬਰਾਂ ਵਲੋ ਵਾਤਾਵਰਣ ਪੇ੍ਰਮੀ ਬਲਵੀਰ ਸਿੰਘ ਅਗਰੋਈਆ ਦੀ ਅਗਵਾਈ ਹੇਠ ਵਿਸ਼ਵ ਵਾਤਾਵਰਣ ਦਿਵਸ ਮੌਕੇ ਮਾਨਸਾ ਤੋਂ ਸਾਇਕਲਾਂ `ਤੇ ਭੈਣੀ ਬਾਘਾ ਹੁੰਦੇ ਹੋਏ ਪਿੰਡ ਖੋਖਰ ਦੇ ਅਗਾਂਹਵਧੂ ਕਿਸਾਨ ਰਮਨਦੀਪ ਸਿੰਘ ਦੇ ਖੇਤ ਵਿੱਚ ਨਿੰਮ, ਡੇਕ, ਅਮਰੂਦ ਆਦਿ ਦੇ ਪੌਦੇ ਲਗਾਏ ਗਏ।             …

Read More »

ਵਿਸ਼ਵ ਵਾਤਾਵਰਣ ਦਿਵਸ ਮੌਕੇ ਹਰੇਕ ਪਿੰਡ `ਚ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲਾਏ 550 ਪੌਦੇ

ਭੀਖੀ/ ਮਾਨਸਾ, 7 ਜੂਨ (ਪੰਜਾਬ ਪੋਸਟ – ਕਮਲ ਕਾਂਤ) – ਵਿਸ਼ਵ ਵਾਤਾਵਰਣ ਦਿਵਸ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਤਾ ਗਿਆ।ਇਸੇ ਤਹਿਤ ਜ਼ਿਲ੍ਹੇ ਦੇ ਹਰੇਕ ਪਿੰਡ 550 ਪੌਦੇ ਲਾਏ ਗਏ।               ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਨੇ ਦੱਸਿਆ ਕਿ ਵਿਸ਼ਵ ਵਾਤਾਵਰਣ ਦਿਵਸ ਮੌਕੇ ਜ਼ਿਲ੍ਹੇ ਨੂੰ ਹਰਿਆ ਭਰਿਆ ਬਣਾਉਣ ਲਈ ਪ੍ਰਸ਼ਾਸ਼ਨਿਕ ਅਧਿਕਾਰੀਆਂ …

Read More »

ਬੋਰਵੈਲ `ਚ ਫਸੇ ਫਤਿਹਬੀਰ ਸਿੰਘ ਨੂੰ ਕੱਢਣ ਲਈ ਕੋਸ਼ਿਸ਼ਾਂ ਜਾਰੀ

ਲੌਂਗੋਵਾਲ, 7 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਇਥੋਂ ਨੇੜਲੇ ਪਿੰਡ ਭਗਵਾਨਪੁਰਾ ਦੇ ਕਿਸਾਨ ਪਰਿਵਾਰ ਨਾਲ ਸਬੰਧਤ ਇੱਕ ਛੋਟੇ ਜਿਹੇ ਬੱਚੇ ਫਤਹਿ ਵੀਰ ਸਿੰਘ ਦੇ ਬੋਰਵੈਲ ਵਿੱਚ ਡਿੱਗ ਜਾਣ ਕਾਰਨ ਜਿਥੇ ਹਰ ਪਾਸੇ ਗਮੀ ਦਾ ਮਾਹੌਲ ਹੈ।ਉਥੇ ਪ੍ਰਸ਼ਾਸਨ ਐਨ.ਡੀ.ਆਰ.ਐਫ ਅਤੇ ਆਰਮੀ ਦੇ ਨਾਲ ਨਾਲ ਆਮ ਲੋਕਾਂ ਵਲੋਂ ਬੱਚੇ ਨੂੰ ਬੋਰਵੈਲ ਵਿਚੋਂ ਬਾਹਰ ਕੱਢਣ ਲਈ ਸਿਰ ਤੋੜ ਯਤਨ ਜਾਰੀ ਹਨ …

Read More »

ਸਾਈ ਮੰਦਰ ਵਿਖੇ ਸ਼੍ਰੀ ਸਾਈ ਭਜਨ ਸੰਧਿਆ ਅੱਜ ਸ਼ਾਮ 7 ਜੂਨ ਨੂੰ

ਧੂਰੀ, 7 ਜੂਨ (ਪੰਜਾਬ ਪੋਸਟ – ਪ੍ਰਵੀਨ ਗਰਗ) – ਸ਼੍ਰੀ ਸ਼ਿਰਡੀ ਸਾਈ ਸੇਵਾ ਪਰਿਵਾਰ ਸੁਸਾਇਟੀ ਧੂਰੀ ਵੱਲੋਂ ਪ੍ਰਧਾਨ ਅਸ਼ਵਨੀ ਕੁਮਾਰ ਧੀਰ ਅਤੇ ਚੇਅਰਮੈਨ ਸੱਤਪਾਲ ਸਿੰਗਲਾ ਦੀ ਅਗਵਾਈ ਹੇਠ ਪਾਲਕੀ ਅਤੇ ਸ਼ੋਭਾ ਯਾਤਰਾ 6 ਜੂਨ ਨੂੰ ਕੱਢੀ ਗਈ।ਜਾਗ ਸਿੰਘ ਸਾਬਕਾ ਸਰਪੰਚ ਵਲੋਂ ਪੂਜਾ ਤੇ ਹਾਰ ਦੀ ਰਸਮ ਤੇ ਰਵਾਨਗੀ ਦੀ ਰਸਮ ਰਵੀ ਭੂਸ਼ਨ ਸ਼ਰਮਾ ਨੇ ਕੀਤੀ। ਸ਼ਾਮ 3.00 ਵਜੇ ਤੋਂ ਸ਼ੁਰੂ …

Read More »

ਸਰਕਾਰੀ ਸਕੂਲ ਮੰਡੀ ਹਰਜੀ ਰਾਮ ਮਲੋਟ ਵਿਖੇ 6 ਦਿਨਾ ਸਮਰ ਕੈਂਪ ਸੰਪਨ

ਮਲੋਟ, 6 ਜੂਨ (ਪੰਜਾਬ ਪੋਸਟ- ਗਰਗ) – ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮੰਡੀ ਹਰਜੀ ਰਾਮ ਮਲੋਟ ਵਿਖੇ 6 ਦਿਨਾ ਸਮਰ ਕੈਂਪ ਸੰਪਨ ਹੋ ਗਿਆ।ਇਸ ਸਮਾਤੀ ਸਮਾਸਗ ਵਿੱਚ ਡਾ: ਮਦਨ ਲਾਲ ਕਮਰਾ ਅਤੇ ਡਾ: ਪੁਸ਼ਪਾ ਕਮਰਾ ਮੁਖ ਮਹਿਮਾਨ ਵਜੋਂ ਸ਼ਾਮਲ ਹੋਏ।ਮੁੱਖ ਮਹਿਮਾਨ ਡਾ. ਕਮਰਾ ਨੇ ਸਮਰ ਕੈਂਪ ਨੂੰ ਇੱਕ ਸ਼ਲਾਘਾਯੋਗ ਕਦਮ ਦੱਸਿਆ, ਜਿਸ ਵਿੱਚ ਬੱਚਿਆਂ ਨੂੰ ਬਹੁਤ ਕੁੱਝ ਸਿੱਖਣ ਨੂੰ ਮਿਲਿਆ।ਸਕੂਲ …

Read More »

ਸਰਕਾਰੀ ਸਕੂਲ ਮੰਡੀ ਹਰਜੀ ਰਾਮ ਵਿਖੇ ਸਮਰ ਕੈਂਪ ਦੌਰਾਨ ਕਰਵਾਏ ਐਕੂਪ੍ਰੈਸ਼ਰ ਮਹਿੰਦੀ ਮੁਕਾਬਲੇ

ਮਲੋਟ, 6 ਜੂਨ (ਪੰਜਾਬ ਪੋਸਟ- ਗਰਗ) – ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮੰਡੀ ਹਰਜੀ ਰਾਮ ਮਲੋਟ ਵਿਖੇ ਸਮਰ ਕੈਂਪ ਦੇ ਪੰਜਵੇਂ ਦਿਨ ਐਕੂਪ੍ਰੈਸ਼ਰ ਤੇ  ਮਹਿੰਦੀ ਮੁਕਾਬਲੇ ਕਰਵਾਏ ਗਏ ਅਤੇ ਬੱਚਿਆਂ ਨੂੰ ਡਾਂਸ ਤੇ ਯੋਗਾ ਸਿਖਾਇਆ ਗਿਆ।  

Read More »

ਹਲਕਾ ਵਿਧਾਇਕ ਡੈਨੀ ਦੇ ਯਤਨਾਂ ਸਦਕਾ ਇਕਮੁੱਠ ਹੋਈ ਜੰਡਿਆਲਾ ਗੁਰੂ ਦੀ ਕਾਂਗਰਸ

ਜੰਡਿਆਲਾ ਗੁਰੂ, 6 ਜੂਨ (ਪੰਜਾਬ ਪੋਸਟ – ਹਰਿੰਦਰ ਪਾਲ ਸਿੰਘ) – ਜੰਡਿਆਲਾ ਗੁਰੂ ਨਗਰ ਕੌਂਸਲ ਵਿੱਚ ਪ੍ਰਧਾਨ ਦੇ ਖਿਲਾਫ ਚੱਲ ਰਿਹਾ ਬੇਭਰੋਸਗੀ ਵਾਲਾ ਰੇੜਕਾ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਦੇ ਦਖਲ ਨਾਲ ਖਤਮ ਹੋ ਗਿਆ ਹੈ।                ਮਿਲੀ ਜਾਣਕਾਰੀ ਅਨੁਸਾਰ ਜੰਡਿਆਲਾ ਗੁਰੂ ਦੇ ਕਾਂਗਰਸੀ ਆਗੂਆਂ ਦੀ ਮੀਟਿੰਗ ਹੋਈ, ਜਿਸ ਵਿਚ ਸਾਰਿਆਂ ਨੇ ਇਕ ਦੂਜੇ …

Read More »

ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਸ਼ਬਦ ਗਾਇਣ ਮੁਕਾਬਲੇ

ਅੰਮ੍ਰਿਤਸਰ, 6 ਜੂਨ (ਪੰਜਾਬ ਪੋਸਟ – ਸੁਖਬੀਰ ਸਿੰਘ) – ਪੰਜਾਬ ਸਰਕਾਰ ਦੀਆਂ ਹਦਾਇਤਾਂ `ਤੇ ਸਰਕਾਰੀ ਹਾਈ ਸਮਾਰਟ ਸਕੂਲ ਫਤਾਹਪੁਰ ਵਿਖੇ ਬੱਚਿਆਂ ਦੇ ਸ਼ਬਦ ਗਾਇਣ ਮੁਕਾਬਲੇ ਕਰਵਾਏ ਗਏ।      ਸਕੂਲ ਦੀ ਹੈਡਮਿਸਟ੍ਰੈਸ ਸ੍ਰੀਮਤੀ ਬਲਵਿੰਦਰ ਕੌਰ ਨੇ ਦੱਸਿਆ ਕਿ ਬੱਚਿਆਂ ਦਰਮਿਆਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ਬਦ ਮੁਕਾਬਲੇ ਕਰਵਾਏ ਗਏ।ਦੀਦਾਰ ਸਿੰਘ ਕਲਾਸ 10ਵੀਂ ਪਹਿਲੇ, ਸਾਜਨਦੀਪ …

Read More »

ਗੁਰਦਵਾਰਾ ਸਿੰਘ ਸਭਾ `ਚ ਮਨਾਇਆ ਗਿਆ ਵਿਸ਼ਵ ਵਾਤਾਵਰਣ ਦਿਵਸ

ਅੰਮ੍ਰਿਤਸਰ, 6 ਜੂਨ (ਪੰਜਾਬ ਪੋਸਟ – ਸੁਖਬੀਰ ਸਿੰਘ) – ਜਿਲ੍ਹਾ ਪ੍ਰੋਗਰਾਮ ਅਫਸਰ ਸ੍ਰੀਮਤੀ ਹਰਦੀਪ ਕੌਰ ਨੇ ਸਿੰਘ ਸਭਾ ਗੁਰਦਵਾਰਾ ਰਣਜੀਤਪੁਰਾ ਪੁਤਲੀਘਰ ਵਿਖੇ ਮਨਾਏ ਗਏ ਵਿਸ਼ਵ ਵਾਤਾਵਰਣ ਦਿਵਸ ਦੌਰਾਨ ਆਪਣੇ ਆਲੇ ਦੁਆਲੇ ਨੂੰ ਸੰਭਾਲਣ ਲਈ ਹਰ ਮਨੁੱਖ ਨੰੂ ਉਪਰਾਲਾ ਕਰਨ ਦੀ ਅਪੀਲ ਕੀਤੀ ਹੈ।ਉਨ੍ਹਾਂ ਕਿਹਾ ਕਿ ਸਾਡਾ ਸਾਰਿਆਂ ਦਾ ਫਰਜ  ਹੈ ਕਿ ਧਾਰਮਿਕ ਤੌਰ `ਤੇ ਮਾਨਤਾ ਪ੍ਰਾਪਤ ਰੁੱਖ ਜਿਵੇਂ ਨਿੰਮ, ਪਿੱਪਲ …

Read More »

ਮੰਤਰੀ ਮੰਡਲ ਵਲੋਂ ਨਿੱਜੀ ਮੈਡੀਕਲ ਸੰਸਥਾਵਾਂ ਦੇ ਫੀਸ ਢਾਂਚੇ ਤੇ ਹੋਰ ਮਾਮਲਿਆਂ ਸਬੰਧੀ ਤਿੰਨ ਮੈਂਬਰੀ ਕਮੇਟੀ ਕਾਇਮ

ਚੰਡੀਗੜ੍ਹ, 6 ਜੂਨ (ਪੰਜਾਬ ਪੋਸਟ ਬਿਊਰੋ) – ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਮੰਤਰੀ ਮੰਡਲ ਨੇ ਪ੍ਰਾਈਵੇਟ ਮੈਡੀਕਲ ਸੰਸਥਾਵਾਂ ਦੇ ਫੀਸ ਢਾਂਚੇ ਅਤੇ ਸਮੱਸਿਆਵਾਂ ਦੀ ਘੋਖ ਕਰਨ ਅਤੇ ਇਸ ਨੂੰ ਤਰਕਸੰਗਤ ਬਣਾਉਣ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ।                    ਇਹ ਕਮੇਟੀ ਸਿਹਤ ਮੰਤਰੀ ਬ੍ਰਹਮ ਮਹਿੰਦਰਾ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ …

Read More »