Tuesday, November 24, 2026

Monthly Archives: June 2019

ਚੀਫ਼ ਖ਼ਾਲਸਾ ਦੀਵਾਨ ਵੱਲੋਂ ਅਧਿਆਪਕਾਂ ਦੇ ਓਰੀਐਂਟੇਸ਼ਨ ਪ੍ਰੋਗਰਾਮਾਂ ਦੀ ਲੜੀ ਅਰੰਭ

ਅੰਮ੍ਰਿਤਸਰ, 4 ਜੂਨ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਐਜੂਕੇਸ਼ਨਲ ਕਮੇਟੀ ਚੀਫ਼ ਖ਼ਾਲਸਾ ਦੀਵਾਨ ਦੇ ਆਨਰੇਰੀ ਸਕੱਤਰ ਡਾ: ਜਸਵਿੰਦਰ ਸਿੰਘ ਢਿਲੋਂ ਦੀ ਅਗਵਾਈ ਵਿੱਚ ਚੀਫ਼ ਖ਼ਾਲਸਾ ਦੀਵਾਨ ਦੇ ਸਮੂਹ ਸਕੂਲਾਂ ਦੀ ਅਧਿਆਪਨ ਤਕਨੀਕ ਵਿੱਚ ਸੁਧਾਰ ਲਿਆਉਣ ਲਈ ਅਧਿਆਪਕਾਂ ਦੇ ਓਰੀਐਂਟੇਸ਼ਨ ਪ੍ਰੋਗਰਾਮਾਂ ਦੀ ਇੱਕ ਲੜੀ ਸ਼ੁਰੂ ਕੀਤੀ ਗਈ ਹੈ।ਜਿਸ ਵਿੱਚ ਵਿਦਿਅਕ ਮਾਹਿਰਾਂ ਵਲੋਂ ਅਧਿਆਪਕਾਂ ਨੂੰ ਬਿਹਤਰ ਤਰੀਕੇ ਨਾਲ ਪੜ੍ਹਾਈ ਕਰਾਉਣ ਦੀ …

Read More »

ਸਰਕਾਰੀ ਹਾਈ ਸਕੂਲ ਸਿਹਾਲਾ ਦੇ ਮੁੱਖੀ ਦਾ ਸਿੱਖਿਆ ਮੰਤਰੀ ਵੱਲੋਂ ਵਿਸ਼ੇਸ਼ ਸਨਮਾਨ

ਸਕੂਲ ਦਾ ਦਸਵੀਂ ਜਮਾਤ  ਦਾ ਨਤੀਜਾ ਰਿਹਾ 100 ਫੀਸਦ ਸਮਰਾਲਾ, 4 ਜੂਨ (ਪੰਜਾਬ ਪੋਸਟ – ਇੰਦਰਜੀਤ ਕੰਗ) – ਸਮਰਾਲਾ ਇਲਾਕੇ `ਚ ਸਿੱਖਿਆ ਦੇ ਖੇਤਰ ਵਿੱਚ ਵੱਖਰੀ ਪਹਿਚਾਣ ਬਣਾਉਣ ਵਾਲੇ ਸਰਕਾਰੀ ਹਾਈ ਸਕੂਲ ਸਿਹਾਲਾ ਦੇ ਮੁਖੀ ਰਮੇਸ਼ ਸਿੰਘ ਦਾ ਸਕੂਲ ਪ੍ਰਤੀ ਦਿੱਤੀਆਂ ਸ਼ਾਨਦਾਰ ਸੇਵਾਵਾਂ ਤੇ ਦਸਵੀਂ ਜਮਾਤ ਦਾ 100 ਨਤੀਜਾ ਫੀਸਦ ਰਹਿਣ ਸਦਕਾ ਪੰਜਾਬ ਦੇ ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਵਲੋਂ …

Read More »

ਕੋਮਲਪ੍ਰੀਤ ਕੌਰ, ਨੀਤੂ ਤੇ ਦੀਕਸ਼ਾ ਰਾਜਪੂਤ ਨੇ ਬਾਕਸਿੰਗ `ਚ ਜਿੱਤਿਆ ਸੋਨਾ

ਅੰਮ੍ਰਿਤਸਰ, 4 ਜੂਨ (ਪੰਜਾਬ ਪੋਸਟ- ਸੰਧੂ) – ਸੰਗਰੂਰ ਦੇ ਕਸਬਾ ਸੁਨਾਮ ਵਿਖੇ ਸੰਪੰਨ ਹੋਈ 2 ਰੋਜ਼ਾ ਮਹਿਲਾਵਾਂ ਦੀ ਯੂਥ ਪੰਜਾਬ ਬਾਕਸਿੰਗ ਪ੍ਰਤੀਯੋਗਤਾ ਦੇ ਦੌਰਾਨ ਕੌਮਾਂਤਰੀ ਬਾਕਸਿੰਗ ਖਿਡਾਰਨ ਕੋਮਲਪ੍ਰੀਤ ਕੌਰ, ਨੀਤੂ ਤੇ ਦੀਕਸ਼ਾ ਰਾਜਪੂਤ ਨੇ ਗੋਲਡ ਮੈਡਲ ਹਾਸਲ ਕਰਕੇ ਆਪਣੇ ਬਾਕਸਿੰਗ ਰਿੰਗ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛੇਹਰਟਾ ਦਾ ਨਾਮ ਰੌਸ਼ਨ ਕੀਤਾ ਹੈ।ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਾਕਸਿੰਗ ਰਿੰਗ ਦੇ ਕੌਮਾਂਤਰੀ …

Read More »

ਪਿੰਗਲਵਾੜਾ ਦੇ ਮਰੀਜ਼ਾਂ ਦੀਆਂ ਜ਼ਰੂਰਤਾਂ ਮੁਤਾਬਿਕ ਵੀਲ੍ਹ ਚੇਅਰ ਅਸੈਂਬਲ ਕਰਨ ਦਾ ਟ੍ਰੇਨਿੰਗ ਕੈਂਪ

ਅੰਮ੍ਰਿਤਸਰ, 4 ਜੂਨ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਪਿੰਗਲਵਾੜਾ ਸੰਸਥਾ ਦੀ ਮਾਨਾਂਵਲਾ ਬ੍ਰਾਂਚ `ਚ ਯੂ.ਕੇ ਦੀ ਮੋਟੀਵੇਸ਼ਨ ਇੰਡੀਆ ਕੰਪਨੀ, ਜਿਸ ਦਾ ਭਾਰਤ ਵਿੱਚ ਹੈਡ ਕੁਆਟਰ ਬੰਗਲੌਰ ਵਿੱਚ ਹੈ, ਵੱਲੋਂ ਪਿੰਗਲਵਾੜਾ ਦੇ ਮਰੀਜ਼ਾਂ ਲਈ ਵੀਲ੍ਹ ਚੇਅਰ ਉਨ੍ਹਾਂ ਦੀਆਂ ਜ਼ਰੂਰਤਾਂ ਮੁਤਾਬਕ ਅਸੈਂਬਲ ਕਰਨ ਦਾ ਅਤੇ ਟ੍ਰੇਨਿੰਗ ਦੇਣ ਦਾ ਕੈਂਪ ਲਗਾਇਆ ਗਿਆ।ਇਸ ਮੌਕੇ ਸੰਸਥਾ ਦੇ ਪ੍ਰਧਾਨ ਡਾ: ਇੰਦਰਜੀਤ ਕੌਰ ਦੱਸਿਆ ਕਿ …

Read More »

ਪਿੰਗਲਵਾੜਾ ਦੇ ਬਾਨੀ ਭਗਤ ਪੂਰਨ ਸਿੰਘ ਜੀ ਦਾ 115ਵਾਂ ਜਨਮ ਦਿਨ ਮਨਾਇਆ ਗਿਆ

ਅੰਮ੍ਰਿਤਸਰ, 4 ਜੂਨ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਸਥਾਨਕ ਪਿੰਗਲਵਾੜਾ ਸੰਸਥਾ ਦੇ ਬਾਨੀ ਭਗਤ ਪੂਰਨ ਸਿੰਘ ਜੀ ਦਾ 115ਵਾਂ ਜਨਮ ਦਿਨ ਸੰਸਥਾ ਦੀ ਮਾਨਾਂਵਾਲਾ ਬ੍ਰਾਂਚ ਵਿੱਚ ਬੜੀ ਧੂਮ-ਧਾਮ ਨਾਲ ਮਨਾਇਆ ਗਿਆ।ਜਿਸ ਵਿੱਚ ਸੰਸਥਾ ਵੱਲੋਂ ਚਲਾਏ ਜਾ ਰਹੇ ਭਗਤ ਪੂਰਨ ਸਿੰਘ ਆਦਰਸ਼ ਸੀਨੀ: ਸੈਕੰ: ਸਕੂਲ , ਭਗਤ ਪੂਰਨ ਸਿੰਘ ਸਕੂਲ ਫਾਰ ਡੈਫ, ਭਗਤ ਪੂਰਨ ਸਿੰਘ ਸਕੂਲ ਫਾਰ ਸਪੈਸ਼ਲ ਐਜੁਕੇਸ਼ਨ, …

Read More »

ਰਾਓ ਇੰਦਰਜੀਤ ਸਿੰਘ ਨੇ ਯੋਜਨਾ ਰਾਜ ਮੰਤਰੀ (ਸੁਤੰਤਰ ਵਿਭਾਗ) ਵਜੋਂ ਅਹੁੱਦਾ ਸੰਭਾਲਿਆ

ਨਵੀਂ ਦਿੱਲੀ, 4 ਜੂਨ (ਪੰਜਾਬ ਪੋਸਟ ਬਿਊਰੋ) – ਰਾਓ ਇੰਦਰਜੀਤ ਸਿੰਘ ਨੇ ਅੱਜ ਨੀਤੀ ਆਯੋਗ ਵਿਖੇ ਯੋਜਨਾ ਰਾਜ ਮੰਤਰੀ (ਸੁਤੰਤਰ ਚਾਰਜ) ਵਜੋਂ ਅਹੱਦਾ ਸੰਭਾਲ ਲਿਆ।ਉਨ੍ਹਾਂ ਨੇ ਨੀਤੀ ਆਯੋਗ ਦੇ ਸੀਨੀਅਰ ਅਧਿਕਾਰੀਆਂ ਨਾਲ ਸੰਖੇਪ ਮੀਟਿੰਗ ਕਰਕੇ ਹੋਏ ਕੰਮ ਦਾ ਜਾਇਜ਼ਾ ਲਿਆ।ਇਸ ਸਮੇਂ ਗੱਲਬਾਤ ਕਰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ 2022 ਤੱਕ ਨਵੇਂ ਭਾਰਤ ਲਈ ਕੰਮ ਕਰਨਾ ਉਨ੍ਹਾਂ ਦਾ ਮੁੱਖ ਨਿਸ਼ਾਨਾ ਰਹੇਗਾ। …

Read More »

ਡਾ. ਹਰਸ਼ ਵਰਧਨ ਨੇ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਦਾ ਚਾਰਜ ਸੰਭਾਲਿਆ

ਸਿਹਤ ਨੂੰ `ਜਨ ਅੰਦੋਲਨ` ਬਣਾਉਣ ਦੀ ਕੀਤੀ ਅਪੀਲ ਨਵੀਂ ਦਿੱਲੀ, 4 ਜੂਨ (ਪੰਜਾਬ ਪੋਸਟ ਬਿਊਰੋ) – ਡਾ. ਹਰਸ਼ ਵਰਧਨ ਨੇ ਅੱਜ ਇਥੇ ਨਿਰਮਾਣ ਭਵਨ ਵਿਖੇ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਦਾ ਚਾਰਜ ਸੰਭਾਲਿਆ।ਚਾਰਜ ਸੰਭਾਲਣ ਲਈ ਉਹ ਨਿਰਮਾਣ ਭਵਨ ਵਿਖੇ ਸਾਈਕਲ `ਤੇ ਪੁੱਜੇ ਅਤੇ ਆਪਣੇ ਇਸ ਕੰਮ ਨੂੰ ਦਿਨ ਲਈ `ਹਰਿਤ ਚੰਗਾ ਕਾਰਜ` ਕਰਾਰ ਦਿੱਤਾ।     ਪ੍ਰਧਾਨ ਮੰਤਰੀ ਨਰੇਂਦਰ ਮੋਦੀ …

Read More »

ਡਰਾਫਟ ਕਾਪੀਰਾਈਟ (ਸੋਧ) ਨਿਯਮ 2019 ਸੁਝਾਅ ਅਤੇ ਟਿੱਪਣੀਆਂ ਲਈ ਉਪਲੱਬਧ

ਨਵੀਂ ਦਿੱਲੀ, 4 ਜੂਨ (ਪੰਜਾਬ ਪੋਸਟ ਬਿਊਰੋ) – ਭਾਰਤ ਸਰਕਾਰ ਦੇ ਉਦਯੋਗ ਅਤੇ ਅੰਦਰੂਨੀ ਵਪਾਰ ਵਿਭਾਗ ਵਲੋਂ ਹੁਣ ਕਾਪੀਰਾਈਟ ਸੋਧ ਨਿਯਮ 2019 ਨੂੰ ਲਾਗੂ ਕਰਵਾਉਣ ਦਾ ਪ੍ਰਸਤਾਵ ਲਿਆਂਦਾ ਜਾ ਰਿਹਾ ਹੈ।ਅਜਿਹਾ ਡਿਜ਼ੀਟਲ ਯੁੱਗ ਵਿੱਚ ਹੋ ਰਹੀ ਤਕਨੀਕੀ ਉਨਤੀ ਨੂੰ ਦੂਸਰੇ ਪ੍ਰਾਸੰਗਿਕ ਕਾਨੂੰਨਾਂ ਵਿਚ ਸਮਾਨਤਾ ਲਿਆਉਣ ਅਤੇ ਇਸ ਦੇ ਲਈ ਕਾਪੀਰਾਈਟ ਐਕਟ ਨੂੰ ਸਹੀ ਅਤੇ ਬਿਨਾਂ ਕਿਸੇ ਰੁਕਾਵਟ ਦੇ ਲਾਗੂ ਕਰਵਾਉਣ …

Read More »

ਸਪੋਰਟਸ ਮਾਡਲ ਸਕੂਲ ਵਿਖੇ `ਨਿੰਪਾ ਗੀਤਾ ਗਿਆਨ ਪ੍ਰਤੀਯੋਗਤਾ` ਦਾ ਆਯੋਜਨ

ਅੰਮ੍ਰਿਤਸਰ, 4 ਜੂਨ (ਪੰਜਾਬ ਪੋਸਟ ਬਿਊਰੋ) – ਨੈਸ਼ਨਲ ਇੰਟੈਗਰੇਸ਼ਨ ਮਲਟੀ-ਪਰਪਜ਼ ਆਰਟਿਸਟਸ ਐਸੋਸੀਏਸ਼ਨ (ਨਿੰਪਾ) ਵੱਲੋਂ ਸਪੋਰਟਸ ਮਾਡਲ ਸਕੂਲ ਵਿਕਾਸ ਨਗਰ ਵਿਖੇ `ਨਿੰਪਾ ਗੀਤਾ ਗਿਆਨ ਪ੍ਰਤੀਯੋਗਤਾ` ਕਰਵਾਈ ਗਈ।ਜਿਸ ਵਿਚ 100 ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲਿਆ।ਇਸ ਤੋਂ ਪਹਿਲਾਂ ਪ੍ਰਿੰਸੀਪਲ ਪਵਨ ਕੁਮਾਰ, ਪੀ.ਆਰ ਸ਼ਰਮਾ, ਮੋਹਨ ਲਾਲ ਡਾਇਰੈਕਟਰ, ਰਜਨੀ ਸ਼ਰਮਾ ਤੇ ਅਮ੍ਰਿਤ ਵਰਸ਼ਾ ਨੇ ਸਕੂਲੀ ਬੱਚਿਆਂ ਨੂੰ ਪ੍ਰਤੀਯੋਗਿਤਾ ਦੀ ਤਿਆਰੀ ਕਰਵਾਈ।ਨਿੰਪਾ ਪ੍ਰਧਾਨ ਗੁਰਸ਼ਰਨ ਸਿੰਘ …

Read More »

ਡੀ.ਏ.ਵੀ ਕਾਲਜ ਦਾ 65ਵਾਂ ਸਥਾਪਨਾ ਦਿਨ ਮਨਾਇਆ

ਅੰਮ੍ਰਿਤਸਰ, 3 ਜੂਨ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਸਥਾਨਕ ਡੀ.ਏ.ਵੀ ਕਾਲਜ ਦੇ 65ਵੇਂ ਸਥਾਪਨਾ ਦਿਵਸ `ਤੇ ਹਵਨ ਕਰਵਾਇਆ ਗਿਆ।ਪ੍ਰੋ. ਕੁਲਦੀਪ ਆਰਿਆ ਵਲੋਂ ਫੱਲਾਂ ਦੀ ਵਰਖਾ ਦੌਰਾਨ ਵੈਦਿਕ ਮੰਤਰਾਂ ਦਾ ਉਚਾਰਣ ਕੀਤਾ।ਕਾਲਜ ਪ੍ਰਿੰਸੀਪਲ ਡਾ. ਰਾਜੇਸ਼ ਕੁਮਾਰ ਨੇ ਹਵਨ ਵਿੱਚ ਵਿਸ਼ੇਸ਼ ਤੌਰ `ਤੇ ਪੁੱਜੇ ਵਿਧਾਇਕ ਸੁਨੀਲ ਦੱਤੀ ਦਾ ਹਾਰਦਿਕ ਸਵਾਗਤ ਕੀਤਾ ਅਤੇ ਸਾਰੇ ਸਟਾਫ ਨੂੰ ਸਥਾਪਨਾ ਦਿਨ ਦੀ ਹਾਰਦਿਕ ਸ਼ੁਭਕਾਮਨਾਵਾਂ …

Read More »