ਚੰਡੀਗੜ੍ਹ, 4 ਮਾਰਚ (ਪੰਜਾਬ ਪੋਸਟ ਬਿਊਰੋ) – ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਅੱਜ ਪੰਜਾਬ ਵਿਧਾਨ ਸਭਾ ਲੱਗੇ ਇਕ ਸਵਾਲ ਦਾ ਜਵਾਬ ਦਿੰਦਿਆਂ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਚੀਨੀ, ਚਾਹ ਪੱਤੀ ਅਤੇ ਘਿਉ ਦੀ ਵੰਡ ਅਗਾਮੀ ਵੰਡ ਸੀਜ਼ਨ ਤੋਂ ਸ਼ੁਰੂ ਕਰ ਦਿੱਤੀ ਜਾਵੇਗੀ। ਡੇਰਾ …
Read More »Monthly Archives: March 2020
ਦਿੱਲੀ ਫਿਰਕੂ ਹਿੰਸਾ ਖਿਲਾਫ ਲੋਕ ਸੰਘਰਸ਼ ਕਮੇਟੀ ਵਲੋਂ ਰੋਸ ਰੈਲੀ ਤੇ ਅਰਥੀ ਫੂਕ ਮੁਜਾਹਰਾ
ਸਮਰਾਲਾ, 4 ਮਾਰਚ (ਪੰਜਾਬ ਪੋਸਟ – ਇੰਦਰਜੀਤ ਕੰਗ) – ਲੋਕ ਸੰਘਰਸ਼ ਕਮੇਟੀ ਸਮਰਾਲਾ ’ਚ ਸ਼ਾਮਲ ਵੱਖ-ਵੱਖ ਜਨਤਕ, ਜਮਹੂਰੀ ਜਥੇਬੰਦੀਆਂ ਵਲੋਂ ਦਿੱਲੀ ‘ਚ ਹੋਈ ਘੱਟਗਿਣਤੀ ਵਿਸ਼ੇਸ਼ ਤੌਰ ‘ਤੇ ਮੁਸਲਿਮ ਭਾਈਚਾਰੇ ਖਿਲਾਫ ਹੋਈ ਫਿਰਕੂ ਹਿੰਸਾ ਦੇ ਵਿਰੋਧ ਵਿੱਚ ਕੀਤੀ ਰੋਸ ਰੈਲੀ ਉਪਰੰਤ ਪੂਰੇ ਸ਼ਹਿਰ ਵਿੱਚ ਰੋਸ ਮਾਰਚ ਕੱਢਿਆ ਗਿਆ।‘ਲੋਕ ਏਕਤਾ ਜਿੰਦਾਬਾਦ, ਲੋਕ ਵਿਰੋਧੀ ਫਿਰਕੂ ਤਾਕਤਾਂ ਮੁਰਦਾਬਾਦ ਆਦਿ ਦੇ ਨਾਅਰੇ ਲਗਾਏ ਗਏ ਅਤੇ …
Read More »ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਗੁਰੂ ਕੇ ਬਾਗ ’ਚ ਫਲਦਾਰ ਬੂਟੇ ਲਗਾਏ
ਅੰਮ੍ਰਿਤਸਰ, 4 ਮਾਰਚ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਥਾਪਤ ਕੀਤੇ ਗਏੇ ਗੁਰੂ ਕੇ ਬਾਗ ਵਿਚ ਵੱਖ-ਵੱਖ ਕਿਸਮਾਂ ਦੇ ਫਲਦਾਰ (ਹਾਈਬ੍ਰਿਡ) ਬੂਟੇ ਜਿਨ੍ਹਾਂ ਵਿਚ ਕਾਜੂ, ਬਦਾਮ, ਅੰਜੀਰ, ਕਾਲਾ ਅਮਰੂਦ, ਨਾਗਪੁਰੀ ਸੰਤਰਾ ਤੇ ਗੰਧਰਸ ਆਦਿ ਲਗਾਏ ਗਏ ਹਨ, ਜੋ ਗੁਰੂ ਕੇ ਬਾਗ ਦੀ ਸ਼ੋਭਾ ਵਿਚ ਹੋਰ ਵਾਧਾ ਕਰਨਗੇ।ਇਸ ਤੋਂ ਪਹਿਲਾਂ ਗੁਰੂ ਕੇ ਬਾਗ …
Read More »ਨੂਤਨ ਇੰਟਰਨੈਸ਼ਨਲ ਥੀਏਟਰ ਫੈਸਟੀਵਲ – 8ਵੇਂ ਦਿਨ ਨਾਟਕ ‘ਖ਼ਰਾਸ਼ੇਂ’ ਦਾ ਮੰਚਣ
ਅੰਮ੍ਰਿਤਸਰ, 4 ਮਾਰਚ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਨੂਤਨ ਪ੍ਰਯਾਸ ਮੰਚ ਜੰਮੂ ਵਲੋਂ ਵਿਰਸਾ ਵਿਹਾਰ ਅੰਮ੍ਰਿਤਸਰ ਦੇ ਸਹਿਯੋਗ ਨਾਲ 25 ਫਰਵਰੀ ਤੋਂ ਲੈ ਕੇ 4 ਮਾਰਚ ਤੱਕ ਚੱਲਣ ਵਾਲੇ ਨੂਤਨ ਇੰਟਰਨੈਸ਼ਨਲ ਥੀਏਟਰ ਫੈਸਟੀਵਲ ਦੇ 8ਵੇਂ ਦਿਨ ਪੰਚਮ ਥੀਏਟਰ ਗਰੁੱਪ ਜੰਮੂ ਦੀ ਟੀਮ ਵਲੋਂ ਗੁਲਜ਼ਾਰ ਸਾਹਿਬ ਦਾ ਲਿਖਿਆ ਅਤੇ ਭੁਪਿੰਦਰ ਸਿੰਘ ਜਮਵਾਲ ਦਾ ਡਾਇਰੈਕਟ ਕੀਤਾ ਨਾਟਕ ‘ਖ਼ਰਾਸ਼ੇਂ’ ਦਾ ਮੰਚਣ ਵਿਰਸਾ …
Read More »ਪੁਰਸ਼ ਵਰਗ ‘ਚ ਕੰਪਿਊਟਰ ਸਾਇੰਸ ਤੇ ਮਹਿਲਾ ਵਰਗ ਵਿੱਚ ਇਲੈਕਟ੍ਰਾਨਿਕਸ ਵਿਭਾਗ ਬਣੇ ਬਾਸਕਿਟਬਾਲ ਚੈਂਪੀਅਨ
ਜੀ.ਐਨ.ਡੀ.ਯੂ ਵਿਖੇ ਤਿੰਨ ਰੋਜ਼ਾ ਅੰਤਰ ਵਿਭਾਗੀ ਖੇਡ ਮੁਕਾਬਲਿਆਂ ਦਾ ਆਯੋਜਨ ਅੰਮ੍ਰਿਤਸਰ, 4 ਮਾਰਚ (ਪੰਜਾਬ ਪੋਸਟ – ਸੰਧੂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦਰਮਿਆਨ ਮਹਿਲਾ-ਪੁਰਸ਼ 3 ਰੋਜ਼ਾ ਅੰਤਰ ਵਿਭਾਗੀ ਬਾਸਕਿਟਬਾਲ ਮੁਕਾਬਲੇ ਸਮਾਪਤ ਹੋ ਗਏ।ਪੁਰਸ਼ ਵਰਗ ਦਾ ਤਾਜ ਕੰਪਿਊਟਰ ਸਾਇੰਸ ਵਿਭਾਗ ਤੇ ਮਹਿਲਾ ਵਰਗ ਦਾ ਤਾਜ ਇਲੈਕਟ੍ਰਾਨਿਕਸ ਵਿਭਾਗ ਦੇ ਸਿਰ ਸੱਜਿਆ।ਜੀ.ਐਨ.ਡੀ.ਯੂ ਦੇ ਵੀ.ਸੀ ਪ੍ਰੋਫੈਸਰ ਡਾ. ਜਸਪਾਲ ਸਿੰਘ ਸੰਧੂ ਦੇ …
Read More »ਖੇਲੋ ਇੰਡੀਆ ਯੂਨੀਵਰਸਿਟੀ ਕਬੱਡੀ ਮੁਕਾਬਲੇ ਦੌਰਾਨ ਜੀ.ਐਨ.ਡੀ.ਯੂ ਟੀਮ ਚੈਂਪੀਅਨ
ਖੇਡ ਮੰਤਰਾਲੇ ਵਲੋਂ ਕਰੋੜਾਂ ਰੁਪਏ ਦੇ ਫੰਡ ਰੱਖੇ ਰਾਖਵੇਂ – ਕਿਰਨ ਰਿਜ਼ਜੂ ਅੰਮ੍ਰਿਤਸਰ, 4 ਮਾਰਚ (ਪੰਜਾਬ ਪੋਸਟ – ਸੰਧੂ) – ਉੜੀਸਾ ਦੀ ਭੁਵਨੇਸ਼ਵਰ ਵਿਖੇ ਸਮਾਪਤ ਹੋਏ ਖੇਲੋ ਇੰਡੀਆ ਯੂਨੀਵਰਸਿਟੀ ਗੇਮਜ਼ 2020 ਦੌਰਾਨ ਕਬੱਡੀ ਨੈਸ਼ਨਲ ਸਟਾਇਲ ਦਾ ਚੈਂਪੀਅਨ ਤਾਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸਿਰ ਸੱਜਿਆ ਹੈ। ਜੀ.ਐਨ.ਡੀ.ਯੂ ਦੇ ਵੀ.ਸੀ ਪ੍ਰੋਫੈਸਰ ਡਾ. ਜਸਪਾਲ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾਇਰੈਕਟਰ …
Read More »ਇਤਿਹਾਸਕ ਗੁਰਦੁਆਰਾ ਬੋਹੜੀ ਸਾਹਿਬ ਵਿਖੇ 81ਵਾਂ ਹੋਲਾ ਮਹੱਲਾ ਮਹਾਂਕੁੰਭ 7 ਤੋਂ
ਅੰਮ੍ਰਿਤਸਰ, 4 ਮਾਰਚ (ਪੰਜਾਬ ਪੋਸਟ – ਸੰਧੂ) – ਗੁਰਦੁਆਰਾ ਬੋਹੜੀ ਸਾਹਿਬ ਕੋਟ ਖਾਲਸਾ ਵਿਖੇ 81ਵੇਂ ਸਾਲਾਨਾ ਵਿਸ਼ਾਲ ਹੋਲੇ ਮਹੱਲੇ ਸਬੰਧੀ 45 ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠਾਂ ਦੀ ਲੜੀ ਨਾਲ ਸਮਾਗਮ ਦੀ ਆਰੰਭਤਾ ਹੋ ਗਈ।ਦੇ ਪ਼੍ਰਧਾਨ ਸਵਿੰਦਰ ਸਿੰਘ ਸੰਧੂ ਨੇ ਦਸਿਆ ਕਿ ਇਹ ਲੜੀਵਾਰ ਸਮਾਗਮ 7 ਤੋਂ 10 ਮਾਰਚ ਤੱਕ ਹੋਣਗੇ। ਜਿਸ ਵਿਚ ਢਾਡੀ ਜਥਾ ਗਿਆਨੀ ਤਰਲੋਚਨ ਸਿੰਘ, ਢਾਡੀ …
Read More »ਸੂਬਾ ਪੱਧਰੀ ਹਾਈ ਐਂਡ ਜਾਬ ਮੇਲੇ 12 ਮਾਰਚ ਤੋਂ
ਪਠਾਨਕੋਟ, 4 ਮਾਰਚ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਪਠਾਨਕੋਟ ਗੁਰਪ੍ਰੀਤ ਸਿੰਘ ਦੱਸਿਆ ਹੈ ਕਿ ਪੁਰੇ ਪੰਜਾਬ ਵਿਚ 12 ਤੋਂ 24 ਮਾਰਚ ਤੱਕ ਰੋਜਗਾਰ ਮੇਲੇ ਲਗਾਏ ਜਾ ਰਹੇ ਹਨ।ਇਸ ਅਧੀਨ ਅੰਮ੍ਰਿਤਸਰ ਵਿਖੇ 12 ਅਤੇ 13 ਮਾਰਚ, ਫਗਵਾੜ੍ਹਾ ਵਿਖੇ 17 ਅਤੇ 18 ਮਾਰਚ, ਬਠਿੰਡਾ ਵਿਖੇ 19 ਅਤੇ 20 ਮਾਰਚ ਮੋਹਾਲੀ ਵਿਖੇ 23 ਅਤੇ 24 ਮਾਰਚ ਅਤੇ ਐਸ.ਬੀ.ਐਸ ਨਗਰ ਵੀ 23 ਅਤੇ …
Read More »ਹਰਪ੍ਰੀਤ ਸਿੰਘ ਹੌਲਦਾਰ ਨੂੰ ਸ਼ਾਨਦਾਰ ਸੇਵਾਵਾਂ ਬਦਲੇ ਲੱਗੇ ਤਰੱਕੀ ਦੇ ਸਟਾਰ
ਕਪੂਰਥਲਾ, 4 ਮਾਰਚ (ਪੰਜਾਬ ਪੋਸਟ ਬਿਊਰੋ) – ਚੀਫ ਜੁਡੀਸ਼ੀਅਲ ਮੈਜਿਸਟੇ੍ਰਟ ਕਪੂਰਥਲਾ ਸ਼੍ਰੀਮਤੀ ਮੋਨਿਕਾ ਲਾਂਬਾ ਦੇ ਸੁਰੱਖਿਆ ਪੁਲਿਸ ਕਰਮਚਾਰੀ ਹਰਪ੍ਰੀਤ ਸਿੰਘ ਹੌਲਦਾਰ ਨੂੰ ਸ਼ਾਨਦਾਰ ਸੇਵਾਵਾਂ ਨਿਭਾਉਣ ਬਦਲੇ ਤਰੱਕੀ ਮਿਲਣ ‘ਤੇ ਏ.ਐਸ.ਆਈ ਵਜੋਂ ਸਟਾਰ ਲਗਾਉਂਦੇ ਹੋਏ ਅਜੀਤਪਾਲ ਸਿੰਘ, ਚੀਫ ਜੂਡੀਸ਼ੀਅਲ ਮੈਜਿਸਟੇ੍ਰਟ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਕਪੂਰਥਲਾ।
Read More »ਖ਼ਾਲਸਾ ਕਾਲਜ ਐਜ਼ੂਕੇਸ਼ਨ ਵਿਖੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ
ਅੰਮ੍ਰਿਤਸਰ, 4 ਮਾਰਚ (ਪੰਜਾਬ ਪੋਸਟ – ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਰਣਜੀਤ ਐਵੀਨਿਊ ਵਿਖੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ ਗਿਆ।ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਬਾਬਾ ਬਿਧੀ ਚੰਦ ਦਲ ਦੇ ਸਿੰਘਾਂ ਨੇ ਪਾਠ ਅਤੇ ਰਸਭਿੰਨਾ ਕੀਰਤਨ ਕੀਤਾ।ਕਾਲਜ ਵਿਦਿਆਰਥੀਆਂ ਨੇ ਵੀ ਸੰਗਤ ਨੂੰ ਗੁਰੂ ਚਰਨਾਂ ਨਾਲ ਜੋੜਿਆ। …
Read More »
Punjab Post Daily Online Newspaper & Print Media