Saturday, July 26, 2025
Breaking News

Monthly Archives: April 2023

ਈਦ ਉਲ ਫਿਤਰ ਮੌਕੇ ਭਾਈਚਾਰਕ ਏਕਤਾ ਦਾ ਦਿੱਤਾ ਸੁਨੇਹਾ

ਸੰਗਰੂਰ, 22 ਅਪ੍ਰੈਲ (ਜਗਸੀਰ ਲੌਂਗੋਵਾਲ) – ਸਥਾਨਕ ਮੂਲੇ ਕੇ ਦਰਵਾਜੇ ਕੋਲ ਜ਼ਾਮਾ ਮਸਜਿਦ ਵਿੱਚ ਈਦ ਉਲ ਫਿਤਰ ਦੇ ਮੌਕੇ ਨਮਾਜ਼ ਅਦਾ ਕੀਤੀ ਗਈ ਅਤੇ ਇਕ ਦੂਜੇ ਦੇ ਗਲ ਲੱਗ ਕੇ ਭਾਈਚਾਰਕ ਏਕਤਾ ਦਾ ਸੁਨੇਹਾ ਦਿੱਤਾ ਅਤੇ ਪੂਰੇ ਭਾਰਤ ਵਿੱਚ ਅਮਨ ਤੇ ਭਾਈਚਾਰਕ ਸਾਂਝ ਬਣੇ ਰਹਿਣ ਦੀ ਦੁਆ ਕੀਤੀ।ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਬੀਬੀ ਪਰਮਿੰਦਰ ਕੌਰ ਬਰਾੜ, ਗੁਰਜੰਟ ਸਿੰਘ ਦੁੱਲਟ, …

Read More »

ਖ਼ਾਲਸਾ ਕਾਲਜ ਵੂਮੈਨ ਵਿਖੇ ਮਿਸ਼ਰਤ ਅਨਾਜ਼ ਦੇ ਅੰਤਰਰਾਸ਼ਟਰੀ ਵਰ੍ਹੇ ਸਬੰਧੀ ਸੈਮੀਨਾਰ

ਅੰਮ੍ਰਿਤਸਰ, 22 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਫ਼ਾਰ ਵੂਮੈਨ ਦੇ 24 ਪੀ. ਬੀ.ਬੀ.ਐਨ.ਐਨ.ਸੀ.ਸੀ ਯੂਨਿਟ ਵਲੋਂ ਮਿਸ਼ਰਤ ਅਨਾਜ਼ ਦਾ ਅੰਤਰਰਾਸ਼ਟਰੀ ਵਰ੍ਹਾ ਮਨਾਉਣ ਦੇ ਮਕਸਦ ਤਹਿਤ ਸੈਮੀਨਾਰ ਕਰਵਾਇਆ ਗਿਆ।ਕਾਲਜ ਪਿ੍ਰੰਸੀਪਲ ਡਾ. ਸੁਰਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ’ਤੇ ਕਰਵਾਏ ਇਸ ਸੈਮੀਨਾਰ ’ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਐਗਰੀਕਲਚਰ ਵਿਭਾਗ ਅਸਿਸਟੈਂਟ ਪ੍ਰੋ: ਦੀਕਸ਼ਾ ਮਹਾਜਨ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕਰਦਿਆਂ ਵਿਦਿਆਰਥਣਾਂ ਨੂੰ ਸੰਬੋਧਨ …

Read More »

ਅਥਲੈਟਿਕਸ ਐਸੋਸੀਏਸ਼ਨ ਦੀ ਚੋਣ- ਸਾਬਕਾ ਵਿਧਾਇਕ ਅਜਨਾਲਾ ਪੈਟਰਨ, ਖਿਆਲਾ ਪ੍ਰਧਾਨ ਤੇ ਸੰਧੂ ਜਰਨਲ ਸਕੱਤਰ ਬਣੇ

ਅੰਮ੍ਰਿਤਸਰ 22 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਅਥਲੈਟਿਕਸ ਐਸੋਸੀਏਸ਼ਨ ਵਲੋਂ ਨਿਯੁੱਕਤ ਆਬਜ਼ਰਵਰ ਗੁਰਸ਼ਰਨ ਸਿੰਘ ਮਾਨ ਪਠਾਨਕੋਟ ਦੀ ਨਿਗਰਾਨੀ ਹੇਠ ਹੈਰੀਟੇਜ਼ ਕਲੱਬ ਗਾਂਧੀ ਗਰਾਉਂਡ ਵਿਖੇ ਅਥਲੈਟਿਕਸ ਐਸੋਸੀਏਸ਼ਨ ਅੰਮ੍ਰਿਤਸਰ ਦੀ ਚੋਣ ਹੋਈ।ਜਿਸ ਵਿੱਚ ਸਰਬਸੰਮਤੀ ਨਾਲ ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਨੂੰ ਪੈਟਰਨ, ਕਸ਼ਮੀਰ ਸਿੰਘ ਖਿਆਲਾ ਨੂੰ ਪ੍ਰਧਾਨ, ਰਣਕੀਰਤ ਸਿੰਘ ਸੰਧੂ ਨੂੰ ਜਰਨਲ ਸਕੱਤਰ ਚੁਣਿਆ ਗਿਆ।ਹਾਊਸ ਦੇ ਹਾਜ਼ਰ ਮੈਬਰਾਂ ਨੇ ਪ੍ਰਧਾਨ ਤੇ …

Read More »

ਸ੍ਰੀ ਬ੍ਰਾਹਮਣ ਸਭਾ (ਰਜਿ:) ਵਲੋਂ ਭਗਵਾਨ ਸ੍ਰੀ ਪਰਸ਼ੂਰਾਮ ਜੈਯੰਤੀ ਮਨਾਈ ਗਈ

ਸਮਰਾਲਾ, 22 ਅਪਰੈਲ (ਇੰਦਰਜੀਤ ਸਿੰਘ ਕੰਗ) – ਦੁਰਗਾ ਮੰਦਰ ਸਮਰਾਲਾ ਵਿਖੇ ਭਗਵਾਨ ਪਰਸ਼ੂਰਾਮ ਜੈਯੰਤੀ ਮੰਗਤ ਰਾਏ ਪ੍ਰਭਾਕਰ ਦੀ ਪ੍ਰਧਾਨਗੀ ‘ਚ ਮਨਾਈ ਗਈ।ਸ੍ਰੀ ਬ੍ਰਾਹਮਣ ਸਭਾ ਪੰਜਾਬ ਦੇ ਜਨਰਲ ਸਕੱਤਰ ਬਿਹਾਰੀ ਲਾਲ ਸੱਦੀ ਅਤੇ ਸ੍ਰੀ ਬ੍ਰਾਹਮਣ ਸਭਾ ਪੰਜਾਬ ਦੇ ਚੀਫ਼ ਐਡਵਾਈਜ਼ਰ ਪ੍ਰੇਮ ਸਾਗਰ ਸ਼ਰਮਾ ਨੇ ਮਿਲ ਕੇ ਹਵਨ ਯੱਗ ਕੀਤਾ ਗਿਆ।ਸੁਖਵਿੰਦਰ ਕੁਮਾਰ ਸੁੱਖਾ ਤੇ ਹਾਜ਼ਰ ਮੈਂਬਰਾਂ ਨੇ ਹਵਨ ਕਰਨ ਉਪਰੰਤ ਆਹੂਤੀ ਪਾਈ।ਬ੍ਰਾਹਮਣ …

Read More »

ਸਰਕਾਰੀ ਪ੍ਰਾਇਮਰੀ ਸਕੂਲ ਰਾਜੇਵਾਲ-ਕੁੱਲੇਵਾਲ ਵਿਖੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ

ਸਮਰਾਲਾ, 22 ਅਪਰੈਲ (ਇੰਦਰਜੀਤ ਸਿੰਘ ਕੰਗ) – ਇੱਥੋਂ ਨਜਦੀਕੀ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਰਾਜੇਵਾਲ-ਕੁੱਲੇਵਾਲ ਵਿਖੇ ਸਮੂਹ ਸਟਾਫ ਵੱਲੋਂ ਬੱਚਿਆਂ ਦੀ ਚੜ੍ਹਦੀ ਕਲਾ ਅਤੇ ਉਜਵਲ ਭਵਿੱਖ ਲਈ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ।ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸਮਰਾਲਾ ਅਵਤਾਰ ਸਿੰਘ, ਸੀ.ਐਚ.ਟੀ ਸਤਨਾਮ ਕੁਕਰੇਜਾ, ਦਫਤਰ ਕਲਰਕ ਅਮਨਦੀਪ ਸਿੰਘ ਅਤੇ ਪ੍ਰਿੰਸੀਪਲ ਮੁਨੀਸ਼ ਕੁਮਾਰ ਮਹਿਤਾ ਨੇ ਪਹੁੰਚ ਕੇ ਆਪਣੀ ਹਾਜ਼ਰੀ ਲਵਾਈ।ਪਾਠ ਦੇ ਭੋਗ ਉਪਰੰਤ …

Read More »

ਘੁਲਾਲ ਸਕੂਲ ’ਚ ‘ਵਿਸ਼ਵ ਧਰਤੀ ਦਿਵਸ’ ਨੂੰ ਸਮਰਪਿਤ ਵਾਤਾਵਰਣ ਜਾਗਰੂਕਤਾ ਪ੍ਰੋਗਰਾਮ

ਸਮਰਾਲਾ, 22 ਅਪ੍ਰੈਲ (ਇੰਦਰਜੀਤ ਸਿੰਘ ਕੰਗ) – ਵਣ ਮੰਡਲ ਅਫ਼ਸਰ (ਵਿਸਥਾਰ) ਪਟਿਆਲਾ ਵਿੱਦਿਆ ਸਾਗਰੀ ਆਰ.ਯੂ (ਆਈ.ਐਫ.ਐਸ) ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਣ ਰੇਂਜ ਵਿਸਥਾਰ ਲੁਧਿਆਣਾ ਵਲੋਂ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਘੁਲਾਲ (ਲੁਧਿਆਣਾ) ਵਿਖੇ ਵਿਸ਼ਵ ਧਰਤੀ ਦਿਵਸ ਨੂੰ ਸਮਰਪਿਤ ‘ਧਰਤੀ ਅਤੇ ਕੁਦਰਤੀ ਸੋਮਿਆਂ ਦੀ ਸੰਭਾਲ’ ਵਿਸ਼ੇ ਸਬੰਧੀ ਸਕੂਲੀ ਵਿਦਿਆਰਥੀਆਂ ਲਈ ਇੱਕ ਰੋਜ਼ਾ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ।ਵਿਸਥਾਰ ਰੇਂਜ ਦੇ ਫੀਲਡ ਸਟਾਫ ਵਲੋਂ ਵਿਦਿਆਰਥੀਆਂ …

Read More »

ਸੰਤ ਸਿੰਘ ਸੁੱਖਾ ਸਿੰਘ ਸੀਨੀ. ਸੈ. ਸਕੂਲ ਵਿਖੇ ਧਰਤੀ ਦਿਵਸ ਮਨਾਇਆ

ਅੰਮ੍ਰਿਤਸਰ, 22 ਅਪ੍ਰੈਲ (ਸੁਖਬੀਰ ਸਿੰਘ) – ਸੰਤ ਸਿੰਘ ਸੁੱਖਾ ਸਿੰਘ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਕੂਲ ਦੇ ਡਾਇਰੈਕਟਰ ਜਗਦੀਸ਼ ਸਿੰਘ ਦੀ ਅਗਵਾਈ ‘ਚ ਧਰਤ ਦਿਵਸ ‘ਤੇ ‘ਵਾਤਾਵਰਣ ਗੋਸ਼ਟੀ’ ਕਰਵਾਈ ਗਈ।ਇਸ ਗੋਸ਼ਟੀ ਵਿੱਚ ਡਾ. ਜਸਪ੍ਰੀਤ ਕੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।ਗੋਸ਼ਟੀ ਦੀ ਸ਼ੁਰੂਆਤ ਅਵਤਾਰ ਸਿੰਘ ਬੁੱਟਰ ਮੁਖੀ ਸਕੂਲ ਵਾਤਾਵਰਨ ਵਿਭਾਗ ਵਲੋਂ ਅੰਮ੍ਰਿਤਸਰ ਹਰਿਆਵਲ ਮੰਚ ਦੇ ਆਏ ਮਹਿਮਾਨਾਂ ਦੀ ਜਾਣ-ਪਛਾਣ ਕਰਵਾ ਕੇ ਕੀਤੀ …

Read More »

ਆਸ਼ੀਰਵਾਦ ਡੇ ਬੋਰਡਿੰਗ ਸਕੂਲ ਵਿਖੇ ਧਰਤੀ ਦਿਵਸ ਤੇ ਈਦ ਮਨਾਈ

ਸੰਗਰੂਰ, 21 ਅਪ੍ਰੈਲ (ਜਗਸੀਰ ਲੌਂਗੋਵਾਲ) – ਆਸ਼ੀਰਵਾਦ ਡੇ ਬੋਰਡਿੰਗ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਝਾੜੋਂ ਵਿਖੇ ਅੱਜ ਧਰਤੀ ਦਿਵਸ ਅਤੇ ਈਦ ਮਨਾਈ ਗਈ।ਮੈਡਮ ਕੁਮਾਰੀ ਪਿੰਦਰਜੀਤ ਸਿੰਘ ਨੇ ਈਦ ਅਤੇ ਮੈਡਮ ਸੁਭਜੋਤਪਾਲ ਕੌਰ ਨੇ ਧਰਤੀ ਦਿਵਸ ਦੀ ਮਹੱਤਤਾ ਬਾਰੇ ਦੱਸਿਆ ਅਤੇ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਪ੍ਰੇਰਿਤ ਕੀਤਾ।ਬੱਚਿਆਂ ਨੇ ਕਵਿਤਾਵਾਂ ਪੇਸ਼ ਕੀਤੀਆਂ ਅਤੇ ਪੋਸਟਰ ਮੁਕਾਬਲੇ ਵਿੱਚ ਹਿੱਸਾ ਲਿਆ।ਸਕੂਲ ਦੇ ਪ੍ਰਿੰਸੀਪਲ ਸਰਦਾਰ …

Read More »

ਸ਼ਹੀਦ ਭਾਈ ਦਿਆਲਾ ਜੀ ਪਬਲਿਕ ਸਕੂਲ ਵਿਖੇ ਸਲਾਨਾ ਇੰਟਰ ਹਾਊਸ ਖੇਡਾਂ ਦਾ ਆਯੋਜਨ

ਸੰਗਰੂਰ, 21 ਅਪ੍ਰੈਲ (ਜਗਸੀਰ ਲੌਂਗੋਵਾਲ) – ਸ਼ਹੀਦ ਭਾਈ ਦਿਆਲਾ ਜੀ ਪਬਲਿਕ ਸਕੂਲ ਲੌਂਗੋਵਾਲ ਵਿਖੇ ਸਾਲਾਨਾ ਇੰਟਰ ਹਾਊਸ ਖੇਡਾਂ ਕਰਵਾਈਆਂ ਗਈਆਂ।ਜਿਸ ਦੌਰਾਨ ਲੜਕੇ ਤੇ ਲੜਕੀਆਂ ਦੇ ਫੁੱਟਬਾਲ, ਵਾਲੀਵਾਲ, ਹੈਂਡਬਾਲ, ਰੱਸਾਕਸ਼ੀ, ਟੇਬਲ ਟੈਨਿਸ, ਸਤਰੰਜ ਕੈਰਮ ਅਤੇ ਬੈਡਮਿੰਟਨ ਦੇ ਮੁਕਾਬਲੇ ਕਰਵਾਏ ਗਏ।ਇਨ੍ਹਾਂ ਮੁਕਾਬਲਿਆਂ ਵਿੱਚ ਸਾਹਿਬਜ਼ਾਦਾ ਅਜੀਤ ਸਿੰਘ ਹਾਊਸ ਨੇ ਓਵਰਆਲ ਟਰਾਫੀ ‘ਤੇ ਕਬਜ਼ਾ ਕੀਤਾ ਤੇ ਪ੍ਰਿੰਸੀਪਲ ਨਰਪਿੰਦਰ ਸਿੰਘ ਢਿੱਲੋਂ ਅਤੇ ਵਾਇਸ ਪ੍ਰਿੰਸੀਪਲ ਮੈਡਮ …

Read More »

ਪ੍ਰੀਤ ਨਗਰ ਚ ਵਿਸਾਖੀ ਨੂੰ ਸਮਰਪਿਤ ਰੰਗਾਰੰਗ ਪ੍ਰੋਗਰਾਮ

ਅੰਮ੍ਰਿਤਸਰ, 21 ਅਪ੍ਰੈਲ (ਸੁਖਬੀਰ ਸਿੰਘ) – ਗੁਰਬਖਸ਼ ਸਿੰਘ ਨਾਨਕ ਸਿੰਘ ਫਾਊਂਡੇਸ਼ਨ ਪ੍ਰੀਤਨਗਰ (ਅੰਮ੍ਰਿਤਸਰ) ਵਲੋਂ ਜਿੰਦ ਆਰਟ ਗਰੁੱਪ ਅਤੇ ਸਹਿਯੋਗੀ ਸੱਜਣਾਂ ਦੀ ਮਦਦ ਨਾਲ ਵਿਸਾਖੀ ਦੇ ਤਿਉਹਾਰ ਨੂੰ ਸਮਰਪਿਤ ਰੰਗਾਰੰਗ ਪ੍ਰੋਗਰਾਮ ਪ੍ਰੀਤ ਨਗਰ ਵਿਖੇ ਕੱਲ ਦੇਰ ਸ਼ਾਮ ਨੂੰ ਕਰਵਾਇਆ ਗਿਆ।ਜਿੰਦ ਆਰਟ ਗਰੁੱਪ ਦੇ ਡਾਇਰੈਕਟਰ ਜਤਿੰਦਰ ਜਿੰਦ ਨੇ ਦੱਸਿਆ ਕਿ ਪ੍ਰੀਤਨਗਰ ਦੇ ਵਿਹੜੇ ਵਿਚ ਵੀਰਵਾਰ ਦੀ ਸ਼ਾਮ 6.30 ਵਜੇ ਤੋਂ ਰਾਤ 9.00 …

Read More »