Friday, May 23, 2025
Breaking News

Daily Archives: April 5, 2023

ਮਾਤਾ ਸ਼ੀਲਾਵੰਤੀ ਨੂੰ ਭਰਪੂਰ ਸਰਧਾਂਜਲੀਆਂ ਭੇਟ ਕੀਤੀਆਂ

ਸੰਗਰੂਰ, 5 ਅਪ੍ਰੈਲ (ਜਗਸੀਰ ਲੌਂਗੋਵਾਲ) – ਸਵਰਗੀ ਫ਼ਕੀਰ ਚੰਦ ਪਟਵਾਰੀ ਦੀ ਧਰਮ ਪਤਨੀ ਸ਼੍ਰੀਮਤੀ ਸ਼ੀਲਾਵੰਤੀ ਗੋਇਲ ਲੌਂਗੋਵਾਲ ਜਿਹੜੇ ਪਿਛਲੇ ਦਿਨੀਂ ਪਰਮਾਤਮਾ ਦੇ ਚਰਨਾਂ ਵਿੱਚ ਜਾ ਬਿਰਾਜੇ ਸਨ, ਨਮਿਤ ਸ਼ਰਧਾਂਜਲੀ ਸਮਾਗਮ ਮੰਦਰ ਮਾਤਾ ਕਾਲੀ ਦੇਵੀ ਦੇ ਸ਼਼ਕਤੀ ਹਾਲ ਵਿਖੇ ਆਯੋਜਿਤ ਕੀਤਾ ਗਿਆ।ਇਸ ਸਮੇਂ ਵੱਡੀ ਗਿਣਤੀ ‘ਚ ਸੰਗਰੂਰ ਅਤੇ ਪਿੰਡ ਲੋਂਗੋਵਾਲ ਦੀਆਂ ਸਿਆਸੀ, ਧਾਰਮਿਕ ਤੇ ਸਮਾਜਿਕ ਸ਼ਖ਼ਸੀਅਤਾਂ ਨੇ ਮਾਤਾ ਜੀ ਨੂੰ ਸ਼ਰਧਾਂਜਲੀਆਂ …

Read More »

ਮਾਤਾ ਚਰਨ ਕੌਰ ਅਚਿੰਤਕੋਟ (ਟਿੱਬੇ ਵਾਲੇ) ਨਮਿਤ ਅੰਤਿਮ ਅਰਦਾਸ 11 ਅਪ੍ਰੈਲ ਨੂੰ

ਅੰਮ੍ਰਿਤਸਰ 5 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਬੀਤੇ ਦਿਨੀ ਚਲਾਣਾ ਕਰ ਗਏ ਸਿੱਧੂ ਪਰਿਵਾਰ ਅਚਿੰਤਕੋਟ ਟਿੱਬੇ ਵਾਲਿਆਂ ਦੇ ਮਾਤਾ ਚਰਨ ਕੌਰ ਸਿੱਧੂ ਨਮਿਤ ਅੰਤਿਮ ਅਰਦਾਸ ਗੁਰਦੁਆਰਾ ਸਾਧ ਸੰਗਤ ਕਬੀਰ ਪਾਰਕ ਵਿਖੇ 11 ਅਪ੍ਰੈਲ ਮੰਗਲਵਾਰ ਨੂੰ ਬਾਅਦ ਦੁਪਹਿਰ 12.00 ਤੋਂ 1.00 ਵਜੇ ਤੱਕ ਹੋਵੇਗੀ।ਉਨਾਂ ਦੇ ਸਪੁੱਤਰਾਂ ਸੇਵਾਮੁਕਤ ਐਗਰੀਕਲਚਰ ਅਫਸਰ ਡਾ: ਗੁਰਵੇਲ ਸਿੰਘ ਸਿੱਧੂ ਅਤੇ ਸੇਵਾਮੁਕਤ ਇੰਸਪੈਕਟਰ ਗੁਰਚੈਨ ਸਿੰਘ (ਪੰਜਾਬ ਪੁਲਿਸ) ਨੇ …

Read More »

ਖਾਲਸਾ ਕਾਲਜ ਵੂਮੈਨ ਵਿਖੇ ਯਾਤਰਾ ਸੀਰੀਜ਼-2023 ਤਹਿਤ ਸੈਸ਼ਨ ਦਾ ਆਯੋਜਨ

ਅੰਮ੍ਰਿਤਸਰ, 5 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਫ਼ਾਰ ਵੂਮੈਨ ਵਿਖੇ ਪੀ.ਐਚ.ਡੀ. ਚੈਂਬਰ ਆਈ.ਪੀ ਫੈਸੀਲੀਟੇਸ਼ਨ ਸੈਂਟਰ ਅੰਮ੍ਰਿਤਸਰ ਅਤੇ ਐਮ.ਐਸ.ਐਮ.ਈ.ਡੀ.ਐਫ.ਓ ਲੁਧਿਆਣਾ, ਐਮ.ਐਸ.ਐਮ.ਈ ਮੰਤਰਾਲਾ ਭਾਰਤ ਸਰਕਾਰ ਦੇ ਸਹਿਯੋਗ ਨਾਲ ‘ਆਈ.ਪੀ ਯਾਤਰਾ ਸੀਰੀਜ਼-2023’ ਦੇ ਤਹਿਤ ਇਕ ਸੈਸ਼ਨ ਦਾ ਆਯੋਜਨ ਕੀਤਾ ਗਿਆ।ਇਸ ਪ੍ਰੋਗਰਾਮ ਦਾ ਮੁੱਖ ਮਕਸਦ ਹਿੱਸਾ ਲੈਣ ਵਾਲੇ ਨੂੰ ਆਈ.ਪੀ ਢਾਂਚੇ ਦੇ ਅੰਦਰ ਪੇਟੈਂਟ ਸਬੰਧੀ ਜਾਣਕਾਰੀ ਅਤੇ ਸਰੋਤਾਂ ਦੀ ਡੂੰਘੀ ਸਮਝ ਪ੍ਰਦਾਨ …

Read More »

ਖ਼ਾਲਸਾ ਕਾਲਜ ਫ਼ਾਰਮੇਸੀ ਵਿਖੇ ਨਾਰੀ ਸਸ਼ਕਤੀਕਰਨ ਅਤੇ ਸਮਾਜ ’ਚ ਉਨ੍ਹਾਂ ਦੀ ਭੂਮਿਕਾ ਵਿਸ਼ੇ ’ਤੇ ਸੈਮੀਨਾਰ

ਅੰਮ੍ਰਿਤਸਰ, 5 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਫ਼ਾਰਮੇਸੀ ਵਿਖੇ ਮਹਿਲਾ ਸਸ਼ਕਤੀਕਰਨ ਅਤੇ ਸਮਾਜ ’ਚ ਉਨ੍ਹਾਂ ਦੀ ਭੂਮਿਕਾ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ।ਅੰਤਰਰਾਸ਼ਟਰੀ ਹਾਕੀ ਖਿਡਾਰੀ ਅਤੇ ਮੁੱਖ ਦਫ਼ਤਰ ਉਤਰੀ ਰੇਲਵੇ ਅੰਮ੍ਰਿਤਸਰ ਸੁਪਰਡੈਂਟ ਸ੍ਰੀਮਤੀ ਸੁਖਜੀਤ ਕੌਰ ਸ਼ੰਮੀ ਨੇ ਸ਼ਿਰਕਤ ਕਰਦਿਆਂ ਕਿਹਾ ਕਿ ਅਜਿਹੇ ਸੈਮੀਨਾਰ ਅਤੇ ਸੈਸ਼ਨ ਲੜਕੀਆਂ ਅਤੇ ਲੜਕਿਆਂ ਦੋਵਾਂ ਲਈ ਜ਼ਰੂਰੀ ਹਨ, ਕਿਉਂਕਿ ਇਹ ਉਨ੍ਹਾਂ ਨੂੰ ਇਕ ਦੂਜੇ …

Read More »

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਕਲਾ ਦਾ ਮੇਲਾ `ਜਸ਼ਨ-2023’ ਸ਼ੁਰੂ

ਦੇਸ਼ ਦੀ ਟਾਪ ਯੂਨੀਵਰਸਿਟੀ `ਚ ਪੜ੍ਹ ਰਹੇ ਵਿਦਿਆਰਥੀ ਖੁਸ਼ਕਿਸਮਤ – ਸੰਦੀਪ ਰਿਸ਼ੀ ਅੰਮ੍ਰਿਤਸਰ, 5 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਸੰਦੀਪ ਰਿਸ਼ੀ ਨੇ ਕਿਹਾ ਹੈ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਜਿਥੇ ਵੱਡੇ ਵੱਡੇ ਵਿਗਿਆਨੀ, ਇੰਜੀਨੀਅਰ, ਆਰਕੀਟੈਕ, ਖਿਡਾਰੀ ਅਤੇ ਹੋਰ ਵਿਸ਼ਾ ਮਾਹਿਰ ਪੈਦਾ ਕਰਦੀ ਹੈ ਉਥੇ ਇਸ ਯੂਨੀਵਰਸਿਟੀ ਦੀ ਵੱਡੀ ਦੇਣ ਇਹ ਵੀ ਹੈ ਇਸ ਨੇ ਵੱਡੇ …

Read More »

ਫੁੱਟਬਾਲ ਗਰਾਊਂਡ `ਚ 27ਵੀਂ ਸੀਨੀਅਰ ਮਹਿਲਾ ਰਾਸ਼ਟਰੀ ਫੁੱਟਬਾਲ ਚੈਂਪੀਅਨਸ਼ਿਪ ਦੇ ਲੀਗ ਮੈਚ

ਅੰਮ੍ਰਿਤਸਰ, 5 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – 27ਵੀਂ ਸੀਨੀਅਰ ਮਹਿਲਾ ਰਾਸ਼ਟਰੀ ਫੁੱਟਬਾਲ ਚੈਂਪੀਅਨਸ਼ਿਪ ਦੇ 6ੇ ਪੂਲ ਮੈਚਾਂ ਵਿਚੋਂ ਇੱਕ ਦੇ ਲੀਗ ਮੈਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਫੁੱਟਬਾਲ ਗਰਾਊਂਡ ਵਿੱਚ ਕਰਵਾਏ ਗਏ।ਅੰਤਿਮ ਦਿਨ ਦੇ ਮੁਕਾਬਲੇ ਵਿੱਚ ਫਾਈਨਲ ਅੰਕਾਂ ਅਨੁਸਾਰ ਹਰਿਆਣਾ ਫੁੱਟਬਾਲ ਟੀਮ 7 ਅੰਕਾਂ ਨਾਲ ਪਹਿਲੇ, ਪੰਜਾਬ ਫੁੱਟਬਾਲ ਟੀਮ 5 ਅੰਕਾਂ ਨਾਲ ਦੂਜੇ ਅਤੇ ਸਿੱਕਮ ਦੀ ਟੀਮ 5 ਅੰਕਾਂ ਨਾਲ ਤੀਜੇ …

Read More »

ਜਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਊਰੋ ਅੰਮ੍ਰਿਤਸਰ ਬਰਸ਼ਾ ਪ੍ਰੀਯਦਰਸ਼ਨੀ ਲਈ ਬਣਿਆ ਵਰਦਾਨ

ਅੰਮ੍ਰਿਤਸਰ, 5 ਅਪ੍ਰੈਲ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋ ਸਥਾਪਿਤ ਕੀਤਾ ਗਿਆ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਅੰਮ੍ਰਿਤਸਰ ਨੋਜਵਾਨਾਂ ਨੂੰ ਵੱਧ ਤੋ ਵੱਧ ਰੋਜਗਾਰ ਮੁਹੱਈਆ ਕਰਵਾ ਰਿਹਾ ਹੈ। ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਵਲੋਂ ਏਅਰ ਇੰਡੀਆ ਏਅਰਪੋਰਟ ਸਰਵਿਸ ਲਿਮ. (ਏ.ਆਈ.ਏ.ਐਸ.ਐਲ) ਵਿੱਚ ਕੰਜ਼ਿਊਮਰ ਐਗਜੀਕਿਊਟਿਵ ਦੀ ਆਸਾਮੀ ਬਾਰੇ ਜਾਣਕਾਰੀ ਦਿੱਤੀ ਗਈ।ਜਿਸ ਵਿੱਚ ਬਰਸ਼ਾ ਪ੍ਰੀਯਦਰਸ਼ਨੀ ਨੂੰ ਨੋਕਰੀ ‘ਤੇ ਨਿਯੁੱਕਤ ਕਰਵਾਇਆ ਗਿਆ ਹੈ।ਪ੍ਰਾਰਥੀ ਪ੍ਰੀਯਦਰਸ਼ਨੀ …

Read More »

ਪਟਵਾਰੀ ਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਫਸਲਾਂ ਦੀ ਗਿਰਦਾਵਰੀ ਲਈ ਪਿੰਡ ਪਿੰਡ ਪਹੁੰਚਣ- ਡੀ.ਸੀ

ਅੰਮ੍ਰਿਤਸਰ 5 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਜਿਲ੍ਹੇ ਵਿਚ ਮੀਂਹ ਤੇ ਗੜੇਮਾਰੀ ਕਾਰਨ ਹੋਏ ਫਸਲਾਂ ਦੇ ਨੁਕਸਾਨ ਸਬੰਧੀ ਸਹੀ ਜਾਣਕਾਰੀ ਲਈ ਖੇਤੀਬਾੜੀ ਵਿਭਾਗ ਦੇ ਨਾਲ ਨਾਲ ਪਟਵਾਰੀਆਂ ਨੂੰ ਹਰੇਕ ਖੇਤ ਤੱਕ ਪਹੁੰਚ ਕਰਨ ਦੀ ਹਦਾਇਤ ਕੀਤੀ ਹੈ।ਉਨਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਫਸਲਾਂ ਦਾ ਮੁਆਵਜ਼ਾ ਫਸਲ ਦੀ ਕਟਾਈ ਦੇ ਨਾਲ ਹੀ ਦੇਣਾ ਚਾਹੁੰਦੀ ਹੈ …

Read More »

ਬਾਗਬਾਨੀ ਵਿਭਾਗ ਵਲੋਂ ਨਾਖ ਖੇਤ ਦਿਵਸ

ਅੰਮ੍ਰਿਤਸਰ 5 ਅਪ੍ਰੈਲ (ਸੁਖਬੀਰ ਸਿੰਘ) – ਬਾਗਬਾਨੀ ਮੰਤਰੀ ਪੰਜਾਬ ਚੇਤਨ ਸਿੰਘ ਜੌੜਾ ਮਾਜਰਾ ਵਲੋਂ ਬਾਗਬਾਨੀ ਵਿਭਾਗ ਦੀਆਂ ਸਕੀਮਾ ਅਤੇ ਗਤੀਵਿਧੀਆਂ ਨੂੰ ਵੱਧ ਤੋਂ ਵੱਧ ਕਿਸਾਨਾਂ ਤੱਕ ਪਹੁੰਚਾਉਣ ਦੇ ਆਦੇਸ਼ ਦੀ ਪਾਲਣਾ ਕਰਦੇ ਹੋਏ ਸ੍ਰੀਮਤੀ ਸ਼ੈਲਿੰਦਰ ਕੌਰ ਆਈ.ਐਫ.ਐਸ ਡਾਇਰੈਕਟਰ ਬਾਗਬਾਨੀ ਪੰਜਾਬ ਦੀ ਯੋਗ ਅਗਵਾਈ ਹੇਠ ਅੱਜ ਪੀਅਰ ਅਸਟੇਟ ਅੰਮ੍ਰਿਤਸਰ ਵਲੋਂ ਸਰਕਾਰੀ ਬਾਗ ਅਤੇ ਨਰਸਰੀ ਅਟਾਰੀ ਵਿੱਚ ਨਾਖ ਖੇਤ ਦਿਵਸ ਲਗਾਇਆ ਗਿਆ।ਇਸ …

Read More »