Friday, April 19, 2024

Daily Archives: April 1, 2023

ਪ੍ਰਸਿੱਧ ਗੀਤਕਾਰ ਆਨੰਦ ਬਖ਼ਸ਼ੀ ਨੂੰ 21ਵੀਂ ਬਰਸੀ ‘ਤੇ ਦਿੱਤੀ ਸ਼ਰਧਾਂਜਲੀ

ਅੰਮ੍ਰਿਤਸਰ, 1 ਅਪ੍ਰੈਲ (ਦੀਪ ਦਵਿੰਦਰ ਸਿੰਘ) – ਸਥਾਨਕ ਵਿਰਸਾ ਵਿਹਾਰ ਸੁਸਾਇਟੀ ਅਤੇ ਯੂ.ਐਨ ਇੰਟਰਟੇਨਮੈਂਟ ਸੁਸਾਇਟੀ ਵਲੋਂ ਗਾਇਕ ਹਰਿੰਦਰ ਸੋਹਲ ਦੀ ਅਗਵਾਈ ‘ਚ ਭਾਰਤੀ ਫ਼ਿਲਮ ਜਗਤ ਪ੍ਰਸਿੱਧ ਗੀਤਕਾਰ ਆਨੰਦ ਬਖ਼ਸ਼ੀ ਦੀ 21ਵੀਂ ਬਰਸੀ ਵਿਰਸਾ ਵਿਹਾਰ ਦੇ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ਵਿਖੇ ਮਨਾਈ ਗਈ।ਹਰ ਐਤਵਾਰ ਹੋਣ ਵਾਲੀ ਅੰਮ੍ਰਿਤਸਰੀ ਦਰਸ਼ਕਾਂ ਦੀ ਬੈਠਕ ਦੇ ਕਲਾਕਾਰਾਂ ਨੇ ਆਨੰਦ ਬਖ਼ਸ਼ੀ ਦੇ ਸਦਾਬਹਾਰ ਗਾਣੇ ਗਾ ਕੇ …

Read More »

ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ’ਚ ਸਿੱਖ ਦੁਕਾਨਦਾਰ ਦੀ ਹੱਤਿਆ ’ਤੇ ਪ੍ਰਗਟਾਇਆ ਦੁੱਖ

ਅੰਮ੍ਰਿਤਸਰ, 1 ਅਪ੍ਰੈਲ (ਜਗਦੀਪ ਸਿੰਘ ਸੱਗੂ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪਾਕਿਸਤਾਨ ਦੇ ਸ਼ਹਿਰ ਪਿਸ਼ਾਵਰ ’ਚ ਸਿੱਖ ਦੁਕਾਨਦਾਰ ਦਿਆਲ ਸਿੰਘ ਦੀ ਗੋਲੀਆਂ ਮਾਰ ਕੇ ਹੱਤਿਆ ਕੀਤੇ ਜਾਣ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।ਉਨ੍ਹਾਂ ਇਸ ਘਟਨਾ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਪਾਕਿਸਤਾਨ ਅੰਦਰ ਘੱਟਗਿਣਤੀ ਸਿੱਖਾਂ ਦੀ ਸੁਰੱਖਿਆ ਨੂੰ ਲੈ ਕੇ …

Read More »

ਨੰਬਰਦਾਰਾਂ ਦੀਆਂ ਮੰਗਾਂ ਮੰਨਣ ਲਈ ਪੰਜਾਬ ਸਰਕਾਰ ਨੂੰ ਅਪੀਲ – ਭਰਥਲਾ, ਹਰਬੰਸਪੁਰਾ

ਸਮਰਾਲਾ, 1 ਅਪ੍ਰੈਲ (ਇੰਦਰਜੀਤ ਸਿੰਘ ਕੰਗ) – ਪੰਜਾਬ ਨੰਬਰਦਾਰ ਐਸੋਸੀਏਸ਼ਨ (ਗਾਲਿਬ) ਤਹਿਸੀਲ ਸਮਰਾਲਾ ਦੀ ਇੱਕ ਜਰੂਰੀ ਮੀਟਿੰਗ ਸਥਾਨਕ ਐਸੋਸੀਏਸ਼ਨ ਦੇ ਦਫਤਰ ਵਿਖੇ ਤਹਿਸੀਲ ਸਮਰਾਲਾ ਦੇ ਪ੍ਰਧਾਨ ਨੰਬਰਦਾਰ ਸੋਹਣ ਸਿੰਘ ਭਰਥਲਾ ਅਤੇ ਜ਼ਿਲ੍ਹਾ ਪ੍ਰਧਾਨ ਸੁਰਮੁੱਖ ਸਿੰਘ ਹਰਬੰਸਪੁਰਾ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਸਭ ਤੋਂ ਪਹਿਲਾਂ ਨੰਬਰਦਾਰ ਰਘਵੀਰ ਸਿੰਘ ਗਗੜਾ, ਨੰਬਰਦਾਰ ਕੁਲਦੀਪ ਸਿੰਘ ਮਿਲਕੋਵਾਲ, ਨੰਬਰਦਾਰ ਮਨਜੀਤ ਸਿੰਘ ਰਾਜੇਵਾਲ ਦੀ ਹੋਈ ਅਚਾਨਕ ਮੌਤ …

Read More »

ਪ੍ਰਿੰ. ਫਤਹਿਪੁਰੀ ਦੀ ਪੁਸਤਕ ‘ਗੁੱਝੇ ਮਨੁੱਖ’ ’ਤੇ ਵਿਚਾਰ ਚਰਚਾ 2 ਅਪ੍ਰੈਲ ਨੂੰ

ਅੰਮ੍ਰਿਤਸਰ, 1 ਅਪ੍ਰੈਲ (ਦੀਪ ਦਵਿੰਦਰ ਸਿੰਘ) – ਵਿਰਸਾ ਵਿਚਾਰ ਸੁਸਾਇਟੀ ਵਲੋਂ ਪੰਜਾਬੀ ਸਾਹਿਤ ਸਭਾ ਚੋਗਾਵਾਂ ਦੇ ਸਹਿਯੋਗ ਨਾਲ ਪ੍ਰਿੰ. ਬਲਵਿੰਦਰ ਸਿੰਘ ਫਤਹਿਪੁਰੀ ਦੀ ਵਾਰਤਕ ਪੁਸਤਕ ‘ਗੁੱਝੇ ਮਨੁੱਖ’ ਤੇ ਵਿਚਾਰ ਚਰਚਾ ਅਤੇ ਲੋਕ ਅਰਪਣ ਸਮਾਰੋਹ 2 ਅਪ੍ਰੈਲ ਦਿਨ ਐਤਵਾਰ ਨੂੰ 1.30 ਵਜੇ ਵਿਰਸਾ ਵਿਹਾਰ ਦੇ ਨਾਨਕ ਸਿੰਘ ਸੈਮੀਨਾਰ ਹਾਲ ‘ਚ ਕਰਵਾਇਆ ਜਾ ਰਿਹਾ ਹੈ।ਸਭਾ ਦੇ ਜਨਰਲ ਸਕੱਤਰ ਕੁਲਦੀਪ ਸਿੰਘ ਦਰਾਜ਼ਕੇ ਨੇ …

Read More »

ਯਾਦਗਾਰੀ ਰਿਹਾ ਪ੍ਰਾਇਮਰੀ ਸਮਾਰਟ ਸਕੂਲ ਮਾਨੂੰਨਗਰ ਦਾ ਸਲਾਨਾ ਸਮਾਗਮ

ਸਮਰਾਲਾ, 1 ਅਪ੍ਰੈਲ (ਇੰਦਰਜੀਤ ਸਿੰਘ ਕੰਗ) – ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮਾਨੂੰਨਗਰ ਬਰਾਂਚ ਦਾ ਸਲਾਨਾ ਸਮਾਗਮ ਕਰਵਾਇਆ ਗਿਆ।ਸਮਾਗਮ ਵਿੱਚ ਬਲਵਿੰਦਰ ਕੌਰ ਐਮ.ਸੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਵਿਸ਼ੇਸ਼ ਮਹਿਮਾਨ ਵਜੋਂ ਰਾਜੇਸ਼ ਕੁਮਾਰ ਇੰਚਾਰਜ਼ ਸਰਕਾਰੀ ਹਾਈ ਸਕੂਲ ਉਟਾਲਾਂ ਵੀ ਪਹੁੰਚੇ।ਸਮਾਗਮ ਵਿੱਚ ਬੱਚਿਆਂ ਨੇ ਸਮਾਜਿਕ, ਸਭਿਆਚਾਰਕ ਅਤੇ ਦੇਸ਼ ਭਗਤੀ ਨਾਲ ਸਬੰਧਿਤ ਸ਼ਾਨਦਾਰ ਪ੍ਰੋਗਰਾਮ ਪੇਸ਼ ਕੀਤੇ।ਸਕੂਲ ਮੁਖੀ ਜੈ ਦੀਪ ਮੈਨਰੋ ਨੇ ਸਕੂਲ …

Read More »

ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਕੋਹਾੜਾ ਦੀ ਦੋ ਸਾਲਾਂ ਲਈ ਹੋਈ ਚੋਣ

ਸਮਰਾਲਾ, 1 ਅਪ੍ਰੈਲ (ਇੰਦਰਜੀਤ ਸਿੰਘ ਕੰਗ) – ਤਰਕਸ਼ੀਲ ਸੁਸਾਇਟੀ (ਰਜਿ.) ਪੰਜਾਬ (ਜ਼ੋਨ ਲੁਧਿਆਣਾ) ਦੀ ਇਕਾਈ ਕੋਹਾੜਾ ਦੀ ਵਿਸ਼ੇਸ਼ ਮੀਟਿੰਗ ਸਰਕਾਰੀ ਸਕੂਲ ਵਿਖੇ ਕੀਤੀ ਗਈ।ਇਸ ਚੋਣ ਇਜਲਾਸ ਵਿੱਚ ਸਭ ਤੋਂ ਪਹਿਲਾਂ ਪਿਛਲੇ ਸਾਲਾਂ ਦੇ ਚੁਣੇ ਅਹੁੱਦੇਦਾਰਾਂ ਵਲੋਂ ਆਪਣੇ ਆਪਣੇ ਵਿਭਾਗਾਂ ਦੀ ਵਿਸਥਾਰ ਸਹਿਤ ਰਿਪੋਰਟ ਪੇਸ਼ ਕੀਤੀ ਗਈ ਅਤੇ ਸਾਰੇ ਹਾਜ਼ਰ ਮੈਂਬਰਾਂ ਨੇ ਇਕਾਈ ਦੇ ਪਿਛਲੇ ਸਾਲਾਂ ਵਿੱਚ ਹੋਏ ਕੰਮਾਂ ‘ਤੇ ਤਸੱਲੀ …

Read More »

ਜੀ.ਐਨ.ਡੀ.ਯੂ ਵਿਖੇ ਪੇਡਾ ਐਨਰਜ਼ੀ ਕੰਜਰਵੇਸ਼ਨ ‘ਤੇ ਸੂਬਾ ਪੱਧਰੀ ਵਰਕਸ਼ਾਪ

ਅਮ੍ਰਿਤਸਰ, 1 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਐਨਰਜ਼ੀ ਡਿਵਲਪਮੇਂਟ ਏਜੇਂਸੀ (ਪੇਡਾ) ਵਲੋਂ ਐਨਰਜ਼ੀ ਕੰਜ਼ਰਵੇਸ਼ਨ ਵੀਕ ਦੇ ਹੇਠ ਵਜੋਂ ਕਰਵਾਈ ਜਾ ਰਹੀ ਸੂਬਾ ਪੱਧਰੀ ਵਰਕਸ਼ਾਪ ਲੜੀ ਸ਼ੁਕਰਵਾਰ ਨੂੰ ਗੁਰੁ ਨਾਨਕ ਦੇਵ ਯੁਨੀਵਰਸਿਟੀ (ਜੀ.ਐਨ.ਡੀ.ਯੂ) ਵਿਖੇ ਕਪੈਸਟੀ ਬਿਲਡਿੰਗ ਟ੍ਰੇਨਿੰਗ ਵਰਕਸ਼ਾਪ ਦੇ ਨਾਲ ਮੁਕੰਮਲ ਹੋ ਗਈ।ਪੇਡਾ ਦੇ ਮੈਨੇਜਰ ਮੰਨੀ ਖੰਨਾ ਨੇ ਦੱਸਿਆ ਕਿ ਯੁਵਾ ਸ਼ਕਤੀ ਬਦਲਾਅ ਲਿਆਉਣ ਵਿੱਚ ਵੱਡੀ ਭੂਮਿਕਾ ਅਦਾ ਕਰਦੇ ਹਨ।ਪੂਰੇ …

Read More »

‘ਰਾਹੀ ਪ੍ਰੋਜੈਕਟ’ ਅਧੀਨ ਆਸਾਨ ਕਿਸ਼ਤਾਂ ‘ਤੇ ਲਏ ਜਾ ਸਕਦੇ ਹਨ ‘ਈ-ਆਟੋ’ – ਸੰਦੀਪ ਰਿਸ਼ੀ

ਅੰਮ੍ਰਿਤਸਰ, 1 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਦੱਸਿਆ ਹੈ ਕਿ 15 ਸਾਲ ਪੁਰਾਣੇ ਡੀਜ਼ਲ ਵਾਹਨਾਂ ਨੂੰ ਸੜਕਾਂ ਤੋਂ ਹਟਾ ਕੇ ਉਹਨਾਂ ਦੀ ਜਗ੍ਹਾ ਵਾਤਾਵਰਣ ਨੂੰ ਪ੍ਰਦੂਸ਼ਨ ਮੁਕਤ ਬਣਾਉਣ ‘ਚ ਸਹਾਈ ਇਲੈਕਟ੍ਰਿਕ ਅਤੇ ਹੋਰ ਵਾਹਣਾਂ ਪ੍ਰਤੀ ਲੋਕਾਂ ਨੂੰ ਉਤਸ਼ਾਹਿਤ ਕਰਨ ਲਈ ਅੰਮ੍ਰਿਤਸਰ ਵਿਖੇ ਸਮਾਰਟ ਸਿਟੀ ਪ੍ਰੋਜੈਕਟ ਅਧੀਨ ਸਰਕਾਰ ਦੇ ਸਹਿਯੋਗ ਨਾਲ “ਰਾਹੀ ਪ੍ਰੋਜੈਕਟ” ਸ਼ੁਰੂ ਕੀਤਾ ਗਿਆ …

Read More »

ਸਮਾਜ ਦੀ ਸੋਚ ਬਦਲੇਗੀ ਸ਼ੋਰਟ ਮੂਵੀ ‘ਚੰਗ੍ਹੀ ਸੋਚ’

ਸੰਗਰੂਰ, 1 ਅਪ੍ਰੈਲ (ਜਗਸੀਰ ਲੌਂਗੋਵਾਲ) – ਗਰੀਬ ਸਮਾਜ ਤੇ ਬਣੀ ਇਕ ਸ਼ੋਰਟ ਮੂਵੀ ‘ਚੰਗ੍ਹੀ ਸੋਚ’ ਸਮਾਜ ਦੇ ਲੋਕਾਂ ਦੀ ਸੋਚ ਜਰੂਰ ਬਦਲੇਗੀ।ਫਿਲਮ ਦੀ ਕਹਾਣੀ ਕਰਮਜੀਤ ਸਿੰਘ ਹਰੀਗੜ੍ਹ ਨੇ ਲਿਖੀ ਹੈ।ਜਿਸ ਨੂੰ ਸਕੀਰਨ ਪਲੇਅ, ਡਾਇਲਾਗ ਤੇ ਡਾਇਰੈਕਟ ਕੀਤਾ ਹੈ ਸੁਖਦਰਸ਼ਨ ਸਿੰਘ ਸ਼ੇਰਾ ਨੇ ਅਤੇ ਇਸ ਦੇ ਐਡੀਟਰ ਹਰਵਿੰਦਰ ਸਿੰਘ ਮਹਿਕ ਹਨ।ਫਿਲਮ ਦੇ ਮੁੱਖ ਕਲਾਕਾਰ, ਸੁਖਦਰਸ਼ਨ ਸਿੰਘ ਸ਼ੇਰਾ, ਕਰਮਪ੍ਰੀਤ ਸਮਰਾ, ਸ਼ਿੰਦਰਪਾਲ ਸੋਨੀ, …

Read More »

ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਇੰਟਰ-ਇੰਟਰਨਸ਼ਿਪ ਕੁਇਜ਼’ ਮੁਕਾਬਲਾ

ਅੰਮ੍ਰਿਤਸਰ, 1 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਿਖੇ ‘ਇੰਟਰ-ਇੰਟਰਨਸ਼ਿਪ ਕੁਇਜ਼’ ਮੁਕਾਬਲਾ ਕਰਵਾਇਆ। ਕਾਲਜ ਪਿ੍ਰੰ੍ਰੀਪਲ ਡਾ. ਹਰੀਸ਼ ਕੁਮਾਰ ਵਰਮਾ ਦੀ ਅਗਵਾਈ ਹੇਠ ਇਹ ਕਵਿੱਜ਼ ਮੁਕਾਬਲਾ 2017-18 ਦੇ ਬੀ.ਵੀ.ਐਸ.ਸੀ ਅਤੇ ਏ. ਐਚ. ਵਿਦਿਆਰਥੀਆਂ ਦੇ 2 ਇੰਟਰਨਸ਼ਿਪ ਬੈਚਾਂ ਦਰਮਿਆਨ ਆਯੋਜਿਤ ਕੀਤਾ ਗਿਆ।ਇਹ ਮੁਕਾਬਲਾ ਵਿਦਿਆਰਥੀਆਂ ’ਚ ਉਨ੍ਹਾਂ ਦੇ ਗਿਆਨ ਨੂੰ ਵਧਾਉਣ ਅਤੇ ਸਮੇਂ ਦੀ ਰਫ਼ਤਾਰ ਨਾਲ ਆਧੁਨਿਕ …

Read More »