Monday, July 22, 2024

Daily Archives: November 21, 2023

ਕੁਲਵੰਤ ਸਿੰਘ ਬੱਬੀ ਨਮਿਤ ਅੰਤਿਮ ਅਰਦਾਸ

ਅੰਮ੍ਰਿਤਸਰ, 21 ਨਵੰਬਰ (ਜਗਦੀਪ ਸਿੰਘ) – ਦਵਾਈਆਂ ਦੀ ਦੁਕਾਨ ਕਰਦੇ ਕੁਲਵੰਤ ਸਿੰਘ ਬੱਬੀ (70) ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਸਥਾਨਕ ਸ਼ਹੀਦ ਊਧਮ ਸਿੰਘ ਯਾਦਗਾਰੀ ਭਵਨ ਭਗਤਾਂ ਵਾਲਾ ਵਿਖੇ ਆਯੋਜਿਤ ਕੀਤਾ ਗਿਆ।ਇਸ ਤੋਂ ਪਹਿਲਾਂ ਉਹਨਾਂ ਦੇ ਗ੍ਰਹਿ ਮੋਹਨ ਨਗਰ ਸੁਲਤਾਨਵਿੰਡ ਰੋਡ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ।ਸਮਾਗਮ ਦੌਰਾਨ ਭਾਈ ਕੁਲਬੀਰ ਸਿੰਘ ਨੈਰੋਬੀ ਦੇ ਰਾਗੀ ਜਥੇ ਨੇ …

Read More »

ਸ੍ਰੀ ਗੁਰੂ ਤੇਗ ਬਹਾਦਰ ਕਾਲਜ ਵੁਮੈਨ ਵਿਖੇ ਹੁਨਰ ਵਿਕਾਸ ਬਾਰੇੇ ਵਰਕਸ਼ਾਪ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਸ੍ਰੀ ਗੁਰੂ ਤੇਗ ਬਹਾਦਰ ਕਾਲਜ ਵੁਮੈਨ ਵਿਖੇ ਹੁਨਰ ਵਿਕਾਸ ’ਤੇ ਇਕ ਰੋਜ਼ਾ ਵਰਕਸ਼ਾਪ ਕਰਵਾਈ ਗਈ।ਕਾਲਜ ਪ੍ਰਿੰਸੀਪਲ ਨਾਨਕ ਸਿੰਘ ਦੀ ਅਗਵਾਈ ਹੇਠ ਕਰਵਾਈ ਇਸ ਵਰਕਸ਼ਾਪ ’ਚ ਫੈਸ਼ਨ ਡਿਜ਼ਾਈਨਿੰਗ ਵਿਭਾਗ ਵਲੋਂ ਪ੍ਰੋ: ਪਰਮੋਦਮਾ ਗੁਪਤਾ ਅਤੇ ਪ੍ਰੋ: ਸ਼ਿਖਾ ਨੇ ਵਿਦਿਆਰਥਣਾਂ ਨੂੰ ਸਕਰੀਨ ਪ੍ਰਿੰਟਿੰਗ, ਸਪਰੇਅ ਪੇਂਟਿੰਗ ਅਤੇ ਸਟੈਨਸਿਲ ਪ੍ਰਿੰਟਿੰਗ ਬਾਰੇ ਜ਼ੋਰ ਦਿੱਤਾ।ਪ੍ਰਿੰ. ਨਾਨਕ ਸਿੰਘ ਨੇ ਕਿਹਾ ਕਿ …

Read More »

ਹਾਈਕੋਰਟ ‘ਚ ਸਿੱਖ ਵਕੀਲਾਂ ਦੀ ਜੱਜ ਵਜੋਂ ਨਿਯੁੱਕਤੀ ਰੋਕਣਾ ਸਿੱਖਾਂ ਨਾਲ ਵਿਤਕਰਾ- ਐਡਵੋਕੇਟ ਧਾਮੀ

ਅੰਮ੍ਰਿਤਸਰ, 21 ਨਵੰਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਭਾਰਤ ਸਰਕਾਰ ਵੱਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜੱਜਾਂ ਦੀ ਨਿਯੁਕਤੀ ਮੌਕੇ ਸੁਪਰੀਮ ਕੋਰਟ ਦੀਆਂ ਸਿਫ਼ਾਰਸ਼ਾਂ ਵਿੱਚੋਂ ਦੋ ਸਿੱਖ ਉਮੀਦਵਾਰ ਵਕੀਲਾਂ ਨੂੰ ਬਾਹਰ ਕਰਨ ਦੀ ਕਰੜੀ ਨਿੰਦਾ ਕੀਤੀ ਹੈ।ਕਮੇਟੀ ਪ੍ਰਧਾਨ ਨੇ ਇਸ ਨੂੰ ਸਿੱਖਾਂ ਨਾਲ ਵਿਤਕਰਾ ਕਰਾਰ ਦਿੰਦਿਆਂ ਆਖਿਆ ਕਿ ਕੇਂਦਰ ਸਰਕਾਰ ਦੋਹਾਂ …

Read More »

ਨਗਰ ਨਿਗਮ ਕਮਿਸ਼ਨਰ ਵਲੋਂ ਕੇਂਦਰੀ ਤੇ ਪੂਰਬੀ ਹਲਕੇ ਦੇ ਇਲਾਕਿਆਂ ਦਾ ਅਚਨਚੇਤੀ ਨਿਰੀਖਣ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਨਗਰ ਨਿਗਮ ਕਮਿਸ਼ਨਰ ਰਾਹੁਲ ਵਲੋ ਸੰਯੁਕਤ ਕਮਿਸ਼ਨਰ ਹਰਦੀਪ ਸਿੰਘ ਨਾਲ ਮਿਲ ਕੇ ਕੇਂਦਰੀ ਅਤੇ ਪੂਰਬੀ ਹਲਕੇ ਵਿੱਚ ਪੈਂਦੇ ਇਲਾਕਿਆਂ ਦਾ ਅਚਨਚੇਤੀ ਨਿਰੀਖਣ ਕੀਤਾ ਗਿਆ ਅਤੇ ਅਧਿਕਾਰੀਆਂ ਨੂੰ ਮੌਕੇ ਤੇ ਹੀ ਲੋੜੀਂਦੀਆਂ ਕਾਰਵਾਈਆਂ ਕਰਨ ਦੀਆਂ ਹਦਾਇਤਾਂ ਕੀਤੀਆਂ ਗਈਆਂ।ਸਭ ਤੋਂ ਪਹਿਲਾਂ ਗੋਲ ਬਾਗ ਵਿਖੇ ਨਗਰ ਨਿਗਮ ਅੰਮ੍ਰਿਤਸਰ ਵਲੋਂ ਬਣਾਏ ਗਏ ਰੈਣ ਬਸੇਰਾ ਦਾ ਰੱਖ-ਰਖਾਅ ਵੇਖਿਆ ਗਿਆ …

Read More »

ਖਾਲਸਾ ਕਾਲਜ ਵਿਖੇ ‘ਸਾਹਿਤ ਕੁਵਿਜ਼’ ਪ੍ਰੋਗਰਾਮ ਕਰਵਾਇਆ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਪੋਸਟ ਗ੍ਰੈਜੂਏਟ ਅੰਗਰੇਜ਼ੀ ਵਿਭਾਗ ਵਲੋਂ ਲਿਟਰੇਰੀ ਕੁਵਿਜ਼ ਪ੍ਰੋਗਰਾਮ ਕਰਵਾਇਆ ਗਿਆ।ਜਿਸ ਦੇ ਮੁੱਖ ਮਹਿਮਾਨ ਵਜੋਂ ਕਾਲਜ ਪਿੰਸੀਪਲ ਡਾ. ਮਹਿਲ ਸਿੰਘ ਨੇ ਸ਼ਿਰਕਤ ਕੀਤੀ।ਪ੍ਰੋਗਰਾਮ ਦਾ ਆਗਾਜ਼ ਸ਼ਬਦ ਉਚਾਰਨ ਨਾਲ ਕੀਤਾ ਗਿਆਡਾ. ਮਹਿਲ ਸਿੰਘ ਨੇ ਕਿਹਾ ਕਿ ਵਿੱਦਿਆ ਦਾ ਅਸਲ ਮੰਤਵ ਤਦ ਹੀ ਪੂਰ ਹੁੰਦਾ ਹੈ, ਜਦ ਵਿਦਿਆਰਥੀ ਕਲਾਸਰੂਮ ਤੋਂ ਪ੍ਰਾਪਤ ਵਿੱਦਿਆ ਨੂੰ …

Read More »

ਖ਼ਾਲਸਾ ਕਾਲਜ ਵਿਖੇ ਲਗਾਇਆ ਚਿਕਨਗੁਨੀਆ ਜਾਗਰੂਕਤਾ ਕੈਂਪ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਜ਼ਿਲ੍ਹਾ ਆਈ.ਏ.ਪੀ ਵੁਮੈਨ ਸੈਲ ਵਲੋਂ ਚਿਕਨਗੁਨੀਆ ਤੋਂ ਬਾਅਦ ਦੇ ਲੱਛਣਾਂ ਅਤੇ ਇਲਾਜ਼ ਸਬੰਧੀ ਜਾਗਰੂਕ ਕਰਨ ਲਈ ਮੁਫ਼ਤ ਕੈਂਪ ਲਗਾਇਆ ਗਿਆ।ਕਾਲਜ ਦੇ ਫਿਜ਼ੀਓਥੈਰੇਪੀ ਵਿਭਾਗ ਵਿਖੇ ਲਗਾਏ ਕੈਂਪ ਦਾ ਉਦਘਾਟਨ ਪ੍ਰਿੰਸੀਪਲ ਡਾ. ਮਹਿਲ ਸਿੰਘ ਵੱਲੋਂ ਕੀਤਾ ਗਿਆ।ਇਹ ਕੈਂਪ ਚਿਕਨਗੁਨੀਆ ਤੋਂ ਬਾਅਦ ਦੇ ਲੱਛਣਾਂ ਜਿਵੇਂ ਮਾਸਪੇਸ਼ੀਆਂ ’ਚ ਦਰਦ, ਸੋਜ਼, ਸਾਹ ਲੈਣ ’ਚ ਸਮੱਸਿਆ, …

Read More »

ਸਰਕਾਰੀ ਹਾਈ ਸਕੂਲ ਕਿਲਾ ਭਰੀਆਂ ਵਿਖੇ ਡੇਂਗੂ ਅਤੇ ਮਲੇਰੀਏ ਤੋਂ ਬਚਾਅ ਲਈ ਸਪਰੇਅ

ਸੰਗਰੂਰ, 21 ਨਵੰਬਰ (ਜਗਸੀਰ ਲੌਂਗੋਵਾਲ) – ਸਿਹਤ ਮੰਤਰੀ ਪੰਜਾਬ ਡਾ. ਬਲਵੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਰਾਜ ਅੰਦਰ ਡੇਂਗੂ ਨੂੰ ਕੰਟਰੋਲ ਲਈ ਵਿਸ਼ੇਸ਼ ਜਾਗਰੂਕਤਾ ਮੁਹਿੰਮ ਚੱਲ ਰਹੀ ਹੈ।ਇਸ ਸਬੰਧੀ ਐਸ.ਐਮ.ਓ ਡਾ. ਹਰਪ੍ਰੀਤ ਸਿੰਘ ਲੌਂਗੋਵਾਲ ਨੇ ਆਪਣੀ ਟੀਮ ਸਬ ਸੈਂਟਰ ਮੰਡੇਰ ਕਲਾਂ ਤੋਂ ਰਜਿੰਦਰ ਕੁਮਾਰ ਮਲਟੀਪਰਪਜ਼ ਹੈਲਥ ਵਰਕਰ ਮੇਲ, ਬਰਿੰਦਰਪਾਲ ਸਿੰਘ ਮਲਟੀਪਰਪਜ਼ ਹੈਲਥ ਵਰਕਰ ਮੇਲ, ਹੋਰ ਕਰਮਚਾਰੀਆਂ ਸਮੇਤ ਸ ਹ …

Read More »

ਅਕਾਲ ਅਕੈਡਮੀ ਭਦੌੜ ਵਿਖੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ

ਸੰਗਰੂਰ, 21 ਨਵੰਬਰ (ਜਗਸੀਰ ਲੌਂਗੋਵਾਲ) – ਜਿਲ੍ਹਾ ਬਰਨਾਲਾ ਦੀ ਨਾਮਵਰ ਸੰਸਥਾ ਅਕਾਲ ਅਕੈਡਮੀ ਭਦੌੜ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ 2 ਸ੍ਰੀ ਅਖੰਡ ਪਾਠ ਸਾਹਿਬ ਅਤੇ 58 ਸਹਿਜ ਪਾਠ ਦੇ ਭੋਗ ਸ੍ਰੀ ਦਰਬਾਰ ਸਾਹਿਬ ਵਿਖੇ ਪਾਏ ਗਏ।ਭੋਗ ਉਪਰੰਤ ਧਾਰਮਿਕ ਸਮਾਗਮ ‘ਚ ਹਲਕਾ ਵਿਧਾਇਕ ਲਾਭ ਸਿੰਘ ਉਗੋਕੇ, ਬਾਬਾ ਚਮਕੌਰ ਸਿੰਘ, ਬਾਬਾ ਜਗਤਾਰ ਸਿੰਘ ਨੈਣੇਵਾਲ, ਜਗਦੇਵ ਸਿੰਘ …

Read More »

ਜਨਮ ਦਿਨ ਮੁਬਾਰਕ – ਕਰਮਨ ਸਿੰਘ

ਸੰਗਰੂਰ, 21 ਨਵੰਬਰ (ਜਗਸੀਰ ਲੌਂਗੋਵਾਲ) – ਮਨਜੀਤ ਸਿੰਘ ਪਿਤਾ ਅਤੇ ਮਾਤਾ ਕਰਮਜੀਤ ਕੌਰ ਵਾਸੀ ਪਿੰਡ ਫਤਿਹਗੜ੍ਹ ਛੰਨਾਂ ਜਿਲ੍ਹਾ ਸੰਗਰੂਰ ਵਲੋਂ ਆਪਣੇ ਹੋਣਹਾਰ ਬੇਟੇ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।

Read More »

ਵਿਆਹ ਦੀ 8ਵੀਂ ਵਰ੍ਹੇਗੰਢ ਮੁਬਾਰਕ – ਮਨਿੰਦਰ ਪਾਲ ਸਿੰਘ ਅਤੇ ਕਮਲਪ੍ਰੀਤ ਕੌਰ

ਸੰਗਰੂਰ, 21 ਨਵੰਬਰ (ਜਗਸੀਰ ਲੌਂਗੋਵਾਲ) – ਮਨਿੰਦਰ ਪਾਲ ਸਿੰਘ ਅਤੇ ਕਮਲਪ੍ਰੀਤ ਕੌਰ ਵਾਸੀ ਸੰਗਰੂਰ ਨੇ ਵਿਅ੍ਹਾਹ ਦੀ 8ਵੀਂ ਵਰ੍ਹੇਗੰਢ ਮਨਾਈ।

Read More »