Tuesday, February 27, 2024

ਕੁਲਵੰਤ ਸਿੰਘ ਬੱਬੀ ਨਮਿਤ ਅੰਤਿਮ ਅਰਦਾਸ

ਅੰਮ੍ਰਿਤਸਰ, 21 ਨਵੰਬਰ (ਜਗਦੀਪ ਸਿੰਘ) – ਦਵਾਈਆਂ ਦੀ ਦੁਕਾਨ ਕਰਦੇ ਕੁਲਵੰਤ ਸਿੰਘ ਬੱਬੀ (70) ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ

ਸਥਾਨਕ ਸ਼ਹੀਦ ਊਧਮ ਸਿੰਘ ਯਾਦਗਾਰੀ ਭਵਨ ਭਗਤਾਂ ਵਾਲਾ ਵਿਖੇ ਆਯੋਜਿਤ ਕੀਤਾ ਗਿਆ।ਇਸ ਤੋਂ ਪਹਿਲਾਂ ਉਹਨਾਂ ਦੇ ਗ੍ਰਹਿ ਮੋਹਨ ਨਗਰ ਸੁਲਤਾਨਵਿੰਡ ਰੋਡ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ।ਸਮਾਗਮ ਦੌਰਾਨ ਭਾਈ ਕੁਲਬੀਰ ਸਿੰਘ ਨੈਰੋਬੀ ਦੇ ਰਾਗੀ ਜਥੇ ਨੇ ਵੈਰਾਗਮਈ ਕੀਰਤਨ ਕੀਤਾ।ਅੰਤਿਮ ਅਰਦਾਸ ਵਿੱਚ ਵੱਡੀ ਗਿਣਤੀ `ਚ ਉਹਨਾਂ ਦੇ ਸਾਕ ਸਬੰਧੀਆਂ ਤੇ ਰਿਸ਼ੇਦਾਰਾਂ ਨੇ ਹਾਜ਼ਰੀ ਭਰੀ।ਹਲਕਾ ਦੱਖਣੀ ਵਿਧਾਇਕ ਇੰਦਰਬੀਰ ਸਿੰਘ ਨਿਜ਼ਰ ਨੇ ਵਿਸ਼ੇਸ਼ ਤੌਰ `ਤੇ ਹਾਜ਼ਰੀ ਭਰਦੇ ਵਿਛੜੀ ਆਤਮਾ ਦੀ ਆਤਮਿਕ ਸਾਂਤੀ ਦੀ ਅਰਦਾਸ ਕੀਤੀ।
ਇਸ ਮੌਕੇ ਹਾਜ਼ਰ ਸ਼ਖਸ਼ੀਅਤਾਂ ਵਿੱਚ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ, ਡਾ. ਅਮਰੀਕ ਸਿੰਘ, ਗੁਰਦੀਪ ਸਿੰਘ ਸਲੂਜਾ, ਬੀ ਸ਼ਮਸ਼ੇਰ ਸਿੰਘ, ਗੁਰਚਰਨ ਸਿੰਘ ਰਾਜੂ, ਅਮਰਜੀਤ ਸਿੰਘ ਗਰੇਟ, ਗੁਰਿੰਦਰ ਸਿੰਘ, ਹਰਿੰਦਰ ਪਾਲ ਸਿੰਘ, ਰਾਜੂ ਸਲੂਜਾ, ਗਜਿੰਦਰ ਸਿੰਘ, ਡਾ. ਪ੍ਰਭਜੋਤ ਸਿੰਘ, ਇੰਦਰਬੀਰ ਸਿੰਘ, ਸੁਖਦੇਵ ਸਿੰਘ ਬੁਲੀ, ਗੁਰਸ਼ਰਨ ਸਿੰਘ ਪਾਹਵਾ, ਜਸਬੀਰ ਸਿੰਘ ਸੱਗੂ ਆਦਿ ਹਾਜ਼ਰ ਸਨ।
ਜਿਕਰਯੋਗ ਹੈ ਕਿ ਕੁਲਵੰਤ ਸਿੰਘ ਬੱਬੀ ਲੰਮੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਅਤੇ ਉਹਨਾਂ ਨੇ 11-11-2023 ਨੂੰ ਨਿੱਜੀ ਹਸਪਤਾਲ ‘ਚ ਆਖਰੀ ਸਾਹ ਲਿਆ।ਉਹ ਆਪਣੇ ਪਿੱਛੇ ਧਰਮ ਪਤਨੀ, ਤਿੰਨ ਬੇਟੀਆਂ, ਜਵਾਈ ਆਸ਼ੂ ਅਤੇ ਦੋ ਦੋਹਤਰੇ ਛੱਡ ਗਏ ਹਨ।

Check Also

42ਵੀਂ ਮਹੀਨਾਵਾਰ ਮੁਫ਼ਤ ਯਾਤਰਾ ਬੱਸ ਨੂੰ ਛੋਟੀ ਬੱਚੀ ਨੇ ਦਿਖਾਈ ਹਰੀ ਝੰਡੀ

ਅੰਮ੍ਰਿਤਸਰ, 26 ਫਰਵਰੀ (ਜਗਦੀਪ ਸਿੰਘ) – ਜੇ.ਐਮ.ਡੀ.ਸੀ ਫਾਊਂਡੇਸ਼ਨ ਵਲੋਂ ਸ਼੍ਰੀ ਵੈਸ਼ਨੋ ਦੇਵੀ ਲਈ ਸ਼ੁਰੂ ਕੀਤੀ …