Monday, September 9, 2024

ਸ੍ਰੀ ਗੁਰੂ ਤੇਗ ਬਹਾਦਰ ਕਾਲਜ ਵੁਮੈਨ ਵਿਖੇ ਹੁਨਰ ਵਿਕਾਸ ਬਾਰੇੇ ਵਰਕਸ਼ਾਪ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਸ੍ਰੀ ਗੁਰੂ ਤੇਗ ਬਹਾਦਰ ਕਾਲਜ ਵੁਮੈਨ ਵਿਖੇ ਹੁਨਰ ਵਿਕਾਸ ’ਤੇ ਇਕ ਰੋਜ਼ਾ ਵਰਕਸ਼ਾਪ ਕਰਵਾਈ ਗਈ।ਕਾਲਜ ਪ੍ਰਿੰਸੀਪਲ ਨਾਨਕ ਸਿੰਘ ਦੀ ਅਗਵਾਈ ਹੇਠ ਕਰਵਾਈ ਇਸ ਵਰਕਸ਼ਾਪ ’ਚ ਫੈਸ਼ਨ ਡਿਜ਼ਾਈਨਿੰਗ ਵਿਭਾਗ ਵਲੋਂ ਪ੍ਰੋ: ਪਰਮੋਦਮਾ ਗੁਪਤਾ ਅਤੇ ਪ੍ਰੋ: ਸ਼ਿਖਾ ਨੇ ਵਿਦਿਆਰਥਣਾਂ ਨੂੰ ਸਕਰੀਨ ਪ੍ਰਿੰਟਿੰਗ, ਸਪਰੇਅ ਪੇਂਟਿੰਗ ਅਤੇ ਸਟੈਨਸਿਲ ਪ੍ਰਿੰਟਿੰਗ ਬਾਰੇ ਜ਼ੋਰ ਦਿੱਤਾ।ਪ੍ਰਿੰ. ਨਾਨਕ ਸਿੰਘ ਨੇ ਕਿਹਾ ਕਿ ਵਿੱਦਿਅਕ ਸੰਸਥਾਵਾਂ ’ਚ ਅਜਿਹੇ ਪ੍ਰੋਗਰਾਮ ਦੇ ਹੁਨਰ ’ਚ ਨਿਖਾਰ ਲਿਆਉਣ ਸਹਾਈ ਸਿੱਧ ਹੁੰਦੇ ਹਨ। ਉਨ੍ਹਾਂ ਕਿਹਾ ਕਿ ਇਹ ਇਕ ਵਿਲੱਖਣ ਵਿਸ਼ਾ ਹੈ ਅਤੇ ਸਾਡਾ ਟੀਚਾ ਵਿਦਿਆਰਥਣਾਂ ਨੂੰ ਰੁਜ਼ਗਾਰ ਮੁਖੀ ਬਣਾਉਣਾ ਹੈ।ਸੈਮੀਨਾਰ ਨਾਲ ਵਿਦਿਆਰਥਣਾਂ ਦੇ ਗਿਆਨ ’ਚ ਵਾਧਾ ਹੋਇਆ ਹੈ ਅਤੇ ਉਹ ਸਬੰਧਿਤ ਖੇਤਰ ’ਚ ਰੁਜ਼ਗਾਰ ਪ੍ਰਾਪਤੀ ਦੇ ਯੋਗ ਹੋਣਗੇ।
ਇਸ ਮੌਕੇ ਪ੍ਰਿ. ਨਾਨਕ ਸਿੰਘ ਨੇ ਵਿਭਾਗ ਦੀ ਇਸ ਨਵੀਂ ਵਿਸ਼ੇਸ਼ਤਾ ’ਤੇ ਸੰਤੁਸ਼ਟੀ ਪ੍ਰਗਟਾਉਂਦਿਆਂ ਸਟਾਫ਼ ਨੂੰ ਨਵੇਂ ਰਾਹਾਂ ਦੀ ਸ਼ੁਰੂਆਤ ਕਰਨ ਲਈ ਵਧਾਈ ਦਿੱਤੀ।

Check Also

ਖਾਲਸਾ ਕਾਲਜ ਵਿਖੇ ਮੁਫ਼ਤ ਫਿਜ਼ੀਓਥੈਰੇਪੀ ਕੈਂਪ ਲਗਾਇਆ

ਅੰਮ੍ਰਿਤਸਰ, 8 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਫਿਜ਼ੀਓਥੈਰੇਪੀ ਵਿਭਾਗ ਵੱਲੋਂ ਗਲਤ ਜੀਵਨ …