ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸ਼ੁਰੂਆਤੀ ਸਾਲ ਵਿੱਚ ਹੀ ਸੂਬੇ ਅੰਦਰ 37 ਹਜ਼ਾਰ ਤੋਂ ਵੱਧ ਬੇਰੁਜ਼ਗਾਰ ਨੋਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ ਅਤੇ ਹਜ਼ਾਰਾਂ ਕਰਮਚਾਰੀ ਪੱਕੇ ਕਰ ਦਿੱਤੇ ਹਨ।ਭਵਿੱਖ ਵਿੱਚ ਨੌਜਵਾਨਾਂ ਨੂੰ ਨੌਕਰੀਆਂ ਦੇ ਵੱਡੇ ਮੌਕੇ ਮਿਲਣਗੇ, ਜਿਸ ਨਾਲ ਪੰਜਾਬ ਦੇ ਨੌਜਵਾਨ ਆਪਣੇ ਰਾਜ ਵਿਚ ਰਹਿ ਕੇ …
Read More »Daily Archives: November 24, 2023
ਸ਼ਹੀਦੀ ਫਤਿਹ ਮਾਰਚ ਦਾ ਹੈਦਰਾਬਾਦ ਪੁੱਜਣ ‘ਤੇ ਨਿੱਘਾ ਸੁਆਗਤ
ਸੰਗਤਾਂ ਨੇ ਗੁਰੂ ਸਾਹਿਬਾਨ ਵਲੋਂ ਬਖਸ਼ਿਸ਼ ਸ਼ਸਤਰਾਂ ਦੇ ਕੀਤੇ ਦਰਸ਼ਨ ਅੰਮ੍ਰਿਤਸਰ/ ਹੈਦਰਾਬਾਦ, 24 ਨਵੰਬਰ (ਪੰਜਾਬ ਪੋਸਟ ਬਿਊਰੋ) – ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਵਲੋਂ ਪਿੱਛਲੇ ਦੋ ਹਫਤਿਆਂ ਤੋਂ ਕੱਢਿਆ ਜਾ ਰਿਹਾ ਅਕਾਲੀ ਬਾਬਾ ਫੂਲਾ ਸਿੰਘ ਫਤਿਹ ਮਾਰਚ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਤੇ ਗੁਰਦੁਆਰਾ ਨਾਨਕ ਝੀਰਾ ਸਾਹਿਬ ਬਿਦਰ ਕਰਨਾਟਕਾ ਤੋਂ ਹੁੰਦਾ ਹੋਇਆ ਤੇਲਿੰਗਾਨਾ ਹੈਦਰਾਬਾਦ ਵਿਖੇ …
Read More »ਡਿਪਟੀ ਕਮਿਸ਼ਨਰ ਵੱਲੋਂ ਦਵਾਈ ਵਿਕਰੇਤਾਵਾਂ ਨੂੰ ਸੀ.ਸੀ.ਟੀ.ਵੀ ਕੈਮਰੇ ਲਗਾਉਣ ਦੀ ਹਦਾਇਤ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਜਿਲ੍ਹੇ ਵਿੱਚ ਕੰਮ ਕਰ ਰਹੇ ਸਾਰੇ ਦਵਾਈ ਵਿਕਰੇਤਾਵਾਂ ਨੂੰ ਹਦਾਇਤ ਕਰਦੇ ਕਿਹਾ ਹੈ ਕਿ ਉਹ ਆਪਣੀਆਂ ਦੁਕਾਨਾਂ ਦੇ ਬਾਹਰ ਅਤੇ ਅੰਦਰ ਸੀ.ਸੀ.ਟੀ.ਵੀ ਕੈਮਰੇ ਲਗਾਉਣੇ ਯਕੀਨੀ ਬਨਾਉਣ।ਜਾਰੀ ਕੀਤੇ ਹੁਕਮਾਂ ਵਿੱਚ ਉਨਾਂ ਸਪੱਸ਼ਟ ਕੀਤਾ ਕਿ ਜੋ ਵੀ ਦਵਾਈ ਵਿਕਰੇਤਾ ਡਰੱਗ ਐਂਡ ਕਾਸਮੈਟਿਕ ਐਕਟ 1940 ਦੇ ਨਿਯਮ 65 (5) ਅਤੇ (9) ਅਧੀਨ …
Read More »ਦੀਵਾਨ ਦੇ ਨਵੇਂ ਉਸਾਰੇ ਜਾ ਰਹੇ ਸਕੂਲ ‘ਚ ਖੇਡਾਂ ਦੀ ਸ਼ੁਰੂਆਤ
ਅੰਮ੍ਰਿਤਸਰ, 24 ਨਵੰਬਰ (ਜਗਦੀਪ ਸਿੰਘ) – ਅੰਤਰ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਜ਼ ਟੂਰਨਾਮੈਂਟ-2023 ਤਹਿਤ ਚੀਫ਼ ਖ਼ਾਲਸਾ ਦੀਵਾਨ ਵਲੋਂ ਅਟਾਰੀ ਵਿਖੇ 6 ਏਕੜ ਦੇ ਰਕਬੇ ਵਿੱਚ ਨਵੇਂ ਬਣਾਏ ਜਾ ਰਹੇ ਸਕੂਲ ਵਿੱਚ ਹਾਕੀ, ਗਤਕਾ ਅਤੇ ਵਾਲੀਬਾਲ ਖੇਡਾਂ ਦਾ ਆਰੰਭ ਦੀਵਾਨ ਦੇ ਪ੍ਰਧਾਨ ਡਾ.ਇੰਦਰਬੀਰ ਸਿੰਘ ਨਿੱਜ਼ਰ ਵਲੋਂ ਕੀਤਾ ਗਿਆ।ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਜ਼ਰ ਨੇ ਆਪਣੀ ਪ੍ਰਬੰਧਕੀ ਟੀਮ ਅਤੇ ਹੋਰਨਾਂ ਮੈਂਬਰ ਸਾਹਿਬਾਨ ਸਹਿਤ …
Read More »ਪ੍ਰਮੁੱਖ ਅਨੁਵਾਦਕ ਤੇ ਸਾਹਿਤਕਾਰ ਪ੍ਰੇਮ ਅਵਤਾਰ ਰੈਣਾ ਦੇ ਦਿਹਾਂਤ ‘ਤੇ ਲੇਖਕ ਭਾਈਚਾਰੇ ਵਲੋਂ ਦੁੱਖ ਪ੍ਰਗਟ
ਅੰਮ੍ਰਿਤਸਰ, 24 ਨਵੰਬਰ (ਦੀਪ ਦਵਿੰਦਰ ਸਿੰਘ) – ਬੀਤੇ ਦਿਨ ਵਿਛੋੜਾ ਦੇ ਗਏ ਪ੍ਰਮੁੱਖ ਅਨੁਵਾਦਕ ਅਤੇ ਸਾਹਿਤਕਾਰ ਪ੍ਰੇਮ ਅਵਤਾਰ ਰੈਣਾ ਦੇ ਦਿਹਾਂਤ ਤੇ ਕੇਂਦਰੀ ਪੰਜਾਬੀ ਲੇਖਕ ਸਭਾ ਰਜਿ. ਅਤੇ ਹੋਰ ਸਹਿਤਕ ਸਭਾਵਾਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।ਕੇਂਦਰੀ ਸਭਾ ਦੇ ਸਕੱਤਰ ਕਥਾਕਾਰ ਦੀਪ ਦੇਵਿੰਦਰ ਸਿੰਘ ਨੇ ਅੱਜ ਏਥੋਂ ਜਾਰੀ ਬਿਆਨ ਵਿੱਚ ਦੱਸਿਆ ਕਿ 1940 ਨੂੰ ਜਨਮੇ ਪ੍ਰੇਮ ਅਵਤਾਰ ਰੈਣਾ ਗੁਰੂ …
Read More »ਵੋਟਰ ਜਾਗਰੂਕਤਾ ਸਾਈਕਲ ਰੈਲੀ ਕੱਢੀ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣਕਾਰ ਅਫਸਰ ਅੰਮਿ੍ਰਤਸਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ.ਸ.ਸ ਸਕੂਲ ਟਾਊਨ ਹਾਲ ਵਿਖੇ ਵੋਟਰ ਜਾਗਰੂਕਤਾ ਸਾਈਕਲ ਰੈਲੀ ਕੱਢੀ ਗਈ।ਰੈਲੀ ਦੌਰਾਨ ਡਿਪਟੀ ਡਾਇਰੈਕਟਰ-ਕਮ- ਡੈਡੀਕੇਟਿਡ ਸਹਾਇਕ ਚੋਣਕਾਰ ਰਜਿਸਟ੍ਰੇਸ਼ਨ ਅਫਸਰ, 018-ਅੰਮ੍ਰਿਤਸਰ ਪੂਰਬੀ ਸ਼੍ਰੀਮਤੀ ਨੀਲਮ ਮਹੇ ਵਲੋਂ 18-20 ਸਾਲ ਦੇ ਨੌਜਵਾਨਾਂ ਨੂੰ ਆਪਣੀ ਵੋਟ ਰਜਿਸਟਰ ਕਰਾਉਣ ਬਾਰੇ ਅਪੀਲ ਕੀਤੀ ਗਈ।ਸਕੂਲ ਦੇ ਬੱਚਿਆਂ ਵਲੋਂ ਵੱਖ-ਵੱਖ ਸਲੋਗਨ ਦਰਸਾਉਂਦੇ ਹੋਏ …
Read More »ਅਕੇਡੀਆ ਵਰਲਡ ਸਕੂਲ ਵਿਖੇ 5ਵੀਂ ਸਾਲਾਨਾ ਅਥਲੈਟਿਕ ਮੀਟ ਦਾ ਆਯੋਜਨ
ਸੰਗਰੂਰ, 24 ਨਵੰਬਰ (ਜਗਸੀਰ ਲੌਂਗੋਵਾਲ) – ਅਕੇਡੀਆ ਵਰਲਡ ਸਕੂਲ ਵਿਖੇ ਪੰਜਵੀਂ ਸਲਾਨਾ ਐਥਲੈਟਿਕ ਮੀਟ (2023-24) ਕਰਵਾਈ ਗਈ।ਇਸ ਦੀ ਸ਼ੁਰੂਆਤ ਸਮਾਗਮ ਦੇ ਮੁੱਖ ਮਹਿਮਾਨ ਪਰਮੋਦ ਸਿੰਗਲਾ ਐਸ.ਡੀ.ਐਮ ਸੁਨਾਮ ਵਲੋਂ ਸਪੋਰਟਸ ਮਸ਼ਾਲ ਜਗ੍ਹਾ ਕੇ ਕੀਤੀ ਗਈ।ਸਕੂਲ ਦੁਆਰਾ ਬਣਾਈ ਗਈ ਕੌਂਸਲ ਵਲੋਂ ਸਹੁੰ ਚੁੱਕ ਸਮਾਗਮ ਕਰਵਾਇਆ ਗਿਆ।ਸਕੂਲ ਚੇਅਰਮੈਨ ਐਡਵੋਕੇਟ ਗਗਨਦੀਪ ਸਿੰਘ ਅਤੇ ਪ੍ਰਿੰਸੀਪਲ ਮੈਡਮ ਰਣਜੀਤ ਕੌਰ ਨੇ ਸਮਾਗਮ ਵਿੱਚ ਆਏ ਸਾਰੇ ਮਹਿਮਾਨਾਂ ਨੂੰ …
Read More »ਪੈਰਾਮਾਊਂਟ ਪਬਲਿਕ ਸਕੂਲ ਵਿਖੇ ਐਨ.ਸੀ.ਸੀ ਬਠਿੰਡਾ ਵਿਖੇ ਇਕ ਰੋਜ਼ਾ ਸਿਖਲਾਈ ਕੈਂਪ ਸਮਾਪਤ
ਸੰਗਰੂਰ, 24 ਨਵੰਬਰ (ਜਗਸੀਰ ਲੌਂਗੋਵਾਲ) – 3-ਪੰਜਾਬ ਨੇਵਲ ਯੂਨਿਟ ਐਨ.ਸੀ.ਸੀ ਬਠਿੰਡਾ ਦੇ ਕਮਾਂਡਿੰਗ ਅਫਸਰ ਲੈਫ. ਕਮਾਂਡਰ ਦੀਪਕਰਨ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੈਰਾਮਾਊਂਟ ਪਬਲਿਕ ਸਕੂਲ ਚੀਮਾਂ ਦੇ ਐਨ.ਸੀ.ਸੀ ਨੇਵਲ ਵਿੰਗ ਦੇ ਕੈਡੇਟਾਂ ਦਾ ਇੱਕ ਰੋਜ਼ਾ ਸਿਖਲਾਈ ਕੈਂਪ ਬੀਤੇ ਦਿਨ ਬਠਿੰਡਾ ਵਿਖੇ ਲਗਾਇਆ ਗਿਆ।ਇਸ ਵਿੱਚ ਯੂਨਿਟ ਦੇ ਪੀ.ਆਈ ਸਟਾਫ ਰਮੇਸ਼ ਕੁਮਾਰ ਕੁਮਾਵਤ, ਅਰਵਿੰਦ ਕੁਮਾਰ, ਜਤਿੰਦਰ ਕੁਮਾਰ, ਰਾਮਵੀਰ ਸਿੰਘ ਕੁੰਡੂ, ਅਕਾਸ਼ ਕੁਮਾਰ, …
Read More »ਖਾਲਸਾ ਕਾਲਜ ਦੇ ਵਿਦਿਆਰਥੀ ਨੇ ਸਾਹਿਤਕ ਕੁਇਜ਼ ਮੁਕਾਬਲੇ ’ਚ ਤੀਜਾ ਸਥਾਨ ਪ੍ਰਾਪਤ ਕੀਤਾ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਵਿਦਿਆਰਥੀ ਨੇ ਭਾਸ਼ਾ ਵਿਭਾਗ ਪੰਜਾਬ ਦੁਆਰਾ ਕਰਵਾਏ ਗਏ ਰਾਜ-ਪੱਧਰੀ ਸਾਹਿਤਕ ਕੁਇਜ਼ ਮੁਕਾਬਲੇ ’ਚ ਤੀਜਾ ਸਥਾਨ ਪ੍ਰਾਪਤ ਕੀਤਾ ਹੈ।ਇਸ ਉਪਲੱਬਧੀ ’ਤੇ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਸਾਹਿਬਜੀਤ ਸਿੰਘ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਸਾਹਿਬਜੀਤ ਸਿੰਘ ਬੀ.ਏ ਸਮੈਸਟਰ 5ਵਾਂ ਦਾ ਵਿਦਿਆਰਥੀ ਹੈ ਅਤੇ ਸਾਹਿਤ ਸਭਾ ਦੀਆਂ ਸਰਗਰਮੀਆਂ ’ਚ ਹਿੱਸਾ ਲੈਂਦਾ …
Read More »ਸ਼੍ਰੋਮਣੀ ਕਮੇਟੀ ਵੱਲੋਂ ਪ੍ਰਕਾਸ਼ ਪੁਰਬ ਮਨਾਉਣ ਲਈ ਜਥਾ 25 ਨਵੰਬਰ ਨੂੰ ਜਾਵੇਗਾ ਪਾਕਿਸਤਾਨ
ਅੰਮ੍ਰਿਤਸਰ, 24 ਨਵੰਬਰ (ਜਗਦੀਪ ਸਿੰਘ) – ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੇਜੇ ਜਾਣ ਵਾਲੇ ਜਥੇ ਲਈ 896 ਸ਼ਰਧਾਲੂਆਂ ਨੂੰ ਵੀਜੇ ਪ੍ਰਾਪਤ ਹੋਏ ਹਨ, ਜਿਨ੍ਹਾਂ ਨੂੰ ਭਲਕੇ 25 ਨਵੰਬਰ ਨੂੰ ਪਾਕਿਸਤਾਨ ਲਈ ਰਵਾਨਾ ਕੀਤਾ ਜਾਵੇਗਾ। ਇਸ ਸਬੰਧ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਬੰਧ ਮੁਕੰਮਲ ਕਰ ਲਏ …
Read More »