ਸੰਗਰੂਰ, 2 ਅਪ੍ਰੈਲ (ਜਗਸੀਰ ਲੌਂਗੋਵਾਲ) – ਨਗਰ ਕੋਂਸਲ ਸੁਨਾਮ ਵਲੋਂ ਸਰਕਾਰ ਦੀਆਂ ਹਦਾਇਤਾਂ ਅਤੇ ਸਵੱਛ ਸਰਵੇਖਣ 2023 ਦੇ ਤਹਿਤ ਨਗਰ ਕੋਂਸਲ ਦੇ ਪ੍ਰਧਾਨ ਨਿਸ਼ਾਨ ਸਿੰਘ ਟੋਨੀ ਅਤੇ ਕਾਰਜ਼ ਸਾਧਕ ਅਫਸਰ ਅਮ੍ਰਿਤ ਪਾਲ ਦੀ ਅਗਵਾਈ ਹੇਠ ਕਲੀਨ ਐਂਡ ਗਰੀਨ ਵਾਰਡ ਨੰ. 9 ਵਿੱਚ ਕਲੀਨਨੈਸ ਡਰਾਈ ਐਕਟੀਵਿਟੀ ਕਰਵਾਈ ਗਈ ਅਤੇ ਉਨਾਂ ਸ਼ਹਿਰ ਨਿਵਾਸੀਆ ਨੂੰ ਸਫਾਈ ਰੱਖਣ ਲਈ ਪ੍ਰੇਰਿਤ ਕੀਤਾ।ਸੈਨੇਟਰੀ ਇੰਸਪੈਕਟਰ ਮੈਂਬਰ ਸਿੰਘ ਸਿੱਧੂ ਵਲੋਂ ਸ਼ਹਿਰ ਨਿਵਾਸੀਆਂ ਨੂੰ ਸੰਦੇਸ਼ ਦਿੱਤਾ ਕਿ ਕਿਸ ਤਰਾਂ ਅਪਣੇ ਸ਼ਹਿਰ ਅਤੇ ਆਪਣੇ ਆਲੇ ਦੁਆਲੇ ਦੀ ਸਫਾਈ ਰੱਖ ਕੇ ਅਨੇਕਾਂ ਬੀਮਾਰੀਆਂ ਤੋਂ ਬਚਿਆ ਜਾ ਸਕਦਾ ਹੈ।ਅਪਣੇ ਘਰ ਦਾ ਗਿੱਲਾ ਅਤੇ ਸੁੱਕਾ ਕੂੜਾ ਅਲੱਗ ਅਲੱਗ ਰੱਖਿਆ ਜਾਵੇ।ਸ਼ਹਿਰ ਦੀ ਸਫਾਈ ਵਿੱਚ ਸਾਡਾ ਸਹਿਯੋਗ ਦਿੱਤਾ ਜਾਵੇ ਤਾਂ ਕਿ ਸ਼ਹਿਰ ਨੂੰ ਸਾਫ ਸੁਥਰਾ ਅਤੇ ਸੁੰਦਰ ਬਣਇਆ ਜਾ ਸਕੇ।
ਇਸ ਮੋਕੇ ਸਫਾਈ ਮੇਟ ਬਲਜੀਤ ਸਿੰਘ, ਸੀ.ਐਫ ਸਿੰਗਾਰਾ ਸਿੰਘ, ਮੋਟੀਵੇਟਰ ਹਰਜੀਵਨ ਸਿੰਘ ਅਤੇ ਸੈਨੀਟੇਸ਼ਨ ਵਰਕਰ ਮੌਜ਼ੂਦ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …