Wednesday, July 17, 2024

ਪੰਜਾਬ

ਡਿਪਟੀ ਕਮਿਸ਼ਨਰ ਵਲੋਂ ਐਮ.ਐਸ.ਐਮ.ਈ ਐਕਟ 2006 (ਡਿਲੇਅ ਪੇਮੈਂਟ) ਤਹਿਤ 9 ਕੇਸਾਂ ਦਾ ਨਿਪਟਾਰਾ

ਅੰਮ੍ਰਿਤਸਰ, 17 ਜੁਲਾਈ (ਸੁਖਬੀਰ ਸਿੰਘ) – ਐਮ.ਐਸ.ਐਮ.ਈੱ ਐਕਟ 2006 (ਡਿਲੇਅ ਪੇਮੈਂਟ) ਤਹਿਤ ਗਠਿਤ ਜ਼ਿਲ੍ਹਾ ਪੱੱਧਰੀ ਫਸਿਲੀਟੇਸ਼ਨ ਕੌਂਸਲ ਦੀ ਮੀਟਿੰਗ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਦੀ ਪ੍ਰਧਾਨਗੀ ਹੋਈ।ਜਿਸ ਵਿਚ ਡਿਪਟੀ ਕਮਿਸ਼ਨਰ ਵਲੋਂ ਐਮ.ਐਸ.ਐਮ.ਈ ਐਕਟ ਤਹਿਤ ਚੱਲ ਰਹੇ 9 ਅਲੱਗ ਅਲੱਗ ਕੇਸਾਂ ਦਾ ਨਿਪਟਾਰਾ ਕੀਤਾ ਗਿਆ।ਉਨਾਂ ਦੱਸਿਆ ਕਿ ਜਿਲ੍ਹੇ ਵਿੱਚ ਕਿਸੇ ਵੀ ਸਨਅਤਕਾਰ ਨੂੰ ਕੋਈ ਮੁਸ਼ਕਲ ਪੇਸ਼ ਨਹੀ ਆਉਣ ਦਿੱਤੀ ਜਾਵੇਗੀ ਅਤੇ ਸਮੇ …

Read More »

ਹਵਾਈ ਅੱਡੇ ਦੇ ਨੇੜੇ ਲੇਜ਼ਰ ਸ਼ੋਅ ਚਲਾਉਣ ਵਾਲੇ ਮੈਰਿਜ਼ ਪੈਲਸਾਂ ਖਿਲਾਫ ਹੋਵੇਗਾ ਪਰਚਾ – ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 17 ਜੁਲਾਈ (ਸੁਖਬੀਰ ਸਿੰਘ) – ਡਿਪਟੀ ਘਨਸ਼ਾਮ ਥੋਰੀ ਨੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਦੇ ਚੌਗਿਰਦੇ ਵਿੱਚ ਲੇਜ਼ਰ ਸ਼ੋਅ ਚਲਾਉਣ ਵਾਲੇ ਮੈਰਿਜ਼ ਪੈਲਸਾਂ ਖਿਲਾਫ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ।ਏਅਰਪੋਰਟ ਇਨਵਾਇਰਮੈਂਟ ਕਮੇਟੀ ਦੀ ਅੱਜ ਹੋਈ ਮੀਟਿੰਗ ਵਿੱਚ ਜਦ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਇਹ ਮੁੱਦਾ ਉਠਾਇਆ ਕਿ ਬੀਤੇ ਕੁੱਝ ਦਿਨਾਂ ਤੋਂ ਹਵਾਈ ਅੱਡੇ ਦੇ ਨੇੜੇ ਮੈਰਿਜ਼ …

Read More »

ਫਿਲਮੀ ਅਦਾਕਾਰ ਟੀਟਾ ਵੈਲੀ ਦੀ ਮਾਤਾ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ

ਸੰਗਰੂਰ, 17 (ਜਗਸੀਰ ਲੌਂਗੋਵਾਲ) – ਫਿਲਮੀ ਅਦਾਕਾਰ ਟੀਟਾ ਵੈਲੀ ਸੰਗਰੂਰ ਨੂੰ ਉਸ ਸਮੇਂ ਸਦਮਾ ਪੁੱਜਾ, ਜਦੋਂ ਉਨ੍ਹਾਂ ਦੇ ਮਾਤਾ ਸਰਦਾਰਨੀ ਜਸਵੰਤ ਕੌਰ ਪਤਨੀ ਸਵਰਗਵਾਸੀ ਦੇਸਾ ਸਿੰਘ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ।ਇਸ ਦੁੱਖ ਦੀ ਘੜੀ ਹਲਕਾ ਲਹਿਰਾਗਾਗਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਐਡਵੋਕੇਟ ਬਰਿੰਦਰ ਗੋਇਲ, ਵਿਧਾਇਕ ਨਰਿੰਦਰ ਕੌਰ ਭਰਾਜ਼ ਸੰਗਰੂਰ, ਚੇਅਰਮੈਨ ਅਮਰਜੀਤ ਸਿੰਘ ਟੀਟੂ ਸੰਗਰੂਰ, ਸੀਨੀਅਰ ਗਾਇਕ ਬਾਪੂ …

Read More »

ਭਾਰਤੀ ਸਟੇਟ ਬੈਂਕ ਦੇ ਅਧਿਕਾਰੀਆਂ ਨੇ ਬੂਟੇ ਲਗਾਏ

ਸੰਗਰੂਰ, 17 ਜੁਲਾਈ (ਜਗਸੀਰ ਲੌਂਗੋਵਾਲ) – ਐਸ.ਬੀ.ਆਈ ਵਲੋਂ ਸੀ.ਐਸ.ਆਰ ਗਤੀਵਿਧੀ ਅਧੀਨ “ਇਕ ਪੇੜ ਮਾਂ ਦੇ ਨਾਂ” ਸਕੀਮ ਦੇ ਤਹਿਤ ਭਾਰਤੀ ਸਟੇਟ ਬੈਂਕ ਦੇ ਉਪ ਮਹਾ ਪ੍ਰਬੰਧਕ ਅਭਿਸ਼ੇਕ ਸ਼ਰਮਾ ਅਤੇ ਭਾਰਤੀ ਸਟੇਟ ਬੈਂਕ ਦੇ ਖੇਤਰੀ ਪ੍ਰਬੰਧਕ ਵਿਪਿਨ ਕੌਸ਼ਲ ਦੀ ਅਗਵਾਈ ਹੇਠ ਅੱਜ ਧੂਰੀ ਸ਼ਾਖਾ ਵਲੋਂ ਸਥਾਨਕ ਰਾਮ ਬਾਗ ਵਿਖੇ 150 ਬੂਟੇ ਲਗਵਾਏ ਗਏ।ਇਸ ਸਮੇਂ ਧੂਰੀ ਸ਼ਾਖਾ ਦੇ ਚੀਫ ਮੈਨੇਜਰ ਜਯੋਤੀ ਪ੍ਰਸਾਦ, …

Read More »

ਸਰਸਵਤੀ ਵਿਦਿਆ ਮੰਦਿਰ ਸਕੂਲ ਵਿਖੇ ਜਨਰਲ ਨਾਲੇਜ਼ ਮੁਕਾਬਲੇ ਕਰਵਾਏ

ਚੀਮਾ ਮੰਡੀ,17 ਜੁਲਾਈ (ਜਗਸੀਰ ਲੌਂਗੋਵਾਲ ) – ਇਲਾਕੇ ਦੀ ਨਾਮਵਰ ਸਿੱਖਿਆ ਸੰਸਥਾ ਸਰਸਵਤੀ ਵਿਦਿਆ ਮੰਦਿਰ ਸੀਨੀਅਰ ਸੈਕੈਂਡਰੀ ਸਕੂਲ ਸ਼ਾਹਪੁਰ ਰੋਡ ਚੀਮਾ ਮੰਡੀ ਵਿਖੇ ਵਿਦਿਆਰਥੀਆਂ ਦੇ ਜਨਰਲ ਨਾਲੇਜ਼ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਸਕੂਲ ਦੇ ਸਾਰੇ ਹਾਊਸਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ।ਅੰਤ ‘ਚ ਮਦਰ ਟੈਰੇਸਾ ਹਾਊਸ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।ਮੈਡਮ ਕਮਲ ਗੋਇਲ ਅਤੇ ਸਮੂਹ ਸਟਾਫ ਨੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ …

Read More »

ਖਾਲਸਾ ਕਾਲਜ ਵੈਟਰਨਰੀ ਪ੍ਰਿੰਸੀਪਲ ਨੂੰ ਅੰਤਰਰਾਸ਼ਟਰੀ ਐਕਸਟੈਨਸ਼ਨ ਕਾਨਫ਼ਰੰਸ ’ਚ ਫੈਲੋਸ਼ਿਪ ਮਿਲੀ

ਅੰਮ੍ਰਿਤਸਰ, 17 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖ਼ਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਸ ਦੇ ਪ੍ਰਿੰਸੀਪਲ ਨੂੰ ‘ਸੋਸਾਇਟੀ ਫ਼ਾਰ ਵੈਟਰਨਰੀ ਐਂਡ ਐਨੀਮਲ ਹਸਬੈਂਡਰੀ ਐਕਸਟੈਂਸ਼ਨ’ ਵੱਲੋਂ ‘ਤਾਮਿਲਨਾਡੂ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ’, ਚੇਨਈ ਦੀ ਸਰਪ੍ਰਸਤੀ ਹੇਠ 3 ਰੋਜ਼ਾ ਵੈਟਰਨਰੀ ਕਾਲਜ ਅਤੇ ਖੋਜ ਸੰਸਥਾ, ਓਰਥਨਾਡੂ, ਤੰਜਾਵੁਰ ਜ਼ਿਲ੍ਹਾ, ਤਾਮਿਲਨਾਡੂ ਵਿਖੇ ਕਰਵਾਈ ਗਈ ਅੰਤਰਰਾਸ਼ਟਰੀ ਕਾਨਫਰੰਸ ’ਚ ਫ਼ੈਲੋਸ਼ਿਪ ਐਵਾਰਡ ਨਾਲ …

Read More »

ਸਬ-ਕਮੇਟੀ ਦੀ ਇਕੱਤਰਤਾ ਦੌਰਾਨ 450 ਸਾਲਾ ਸ਼ਤਾਬਦੀ ਨੂੰ ਸਮਰਪਿਤ ਚਾਰ ਸੈਮੀਨਾਰ ਕਰਵਾਉਣ ਦਾ ਫੈਸਲਾ

ਅੰਮ੍ਰਿਤਸਰ, 17 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਰਾਮਦਾਸ ਜੀ ਦੇ ਗੁਰਤਾ ਗੱਦੀ ਦਿਵਸ ਅਤੇ ਸ੍ਰੀ ਗੁਰੂ ਅਮਰਦਾਸ ਜੀ ਦੀ ਜੋਤੀ ਜੋਤਿ ਦਿਵਸ ਦੀ 450 ਸਾਲਾ ਸ਼ਤਾਬਦੀ ਸਬੰਧੀ ਦੀਆਂ ਤਿਆਰੀਆਂ ਸਬੰਧੀ ਅੱਜ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਵਿਖੇ ਸਬ-ਕਮੇਟੀ ਦੀ ਇਕੱਤਰਤਾ ਦੌਰਾਨ ਸ਼ਤਾਬਦੀ ਨੂੰ ਸਮਰਪਿਤ ਚਾਰ ਸੈਮੀਨਾਰ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ।ਇਹ ਸੈਮੀਨਾਰ ਖਡੂਰ ਸਾਹਿਬ, …

Read More »

ਸ੍ਰੀ ਗੁਰੂ ਤੇਗ ਬਹਾਦਰ ਵੁਮੈਨ ਵਿਖੇ ਬੈਲਜ਼ੀਅਮ ਦੇ ਸਿੱਖਿਆ ਸ਼ਾਸਤਰੀਆਂ ਵਲੋਂ ਵਿੱਦਿਅਕ ਦੌਰਾ

ਅੰਮ੍ਰਿਤਸਰ, 17 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਅਦਾਰੇ ਸ੍ਰੀ ਗੁਰੂ ਤੇਗ ਬਹਾਦਰ ਕਾਲਜ ਵੁਮੈਨ ਵਿਖੇ ਬੈਲਜ਼ੀਅਮ ਤੋਂ ਸਿੱਖਿਆ ਸ਼ਾਸਤਰੀਆਂ ਨੇ ਭਾਰਤ ਵਿੱਦਿਅਕ ਫ਼ੇਰੀ ਦੌਰਾਨ ਕਾਲਜ ਦਾ ਦੌਰਾ ਕੀਤਾ।ਪ੍ਰਿੰਸੀਪਲ ਨਾਨਕ ਸਿੰਘ ਨੇ ਵਫ਼ਦ ਕੋਆਰਡੀਨੇਟਰ ਕ੍ਰਿਸਟੀਨ ਜੈਮਿਨਨ, ਅਨੁਪਮ ਕ੍ਰਿਸਟੀਨ ਦਾ ਕਾਲਜ ਵਿਹੜੇ ਪੁੱਜਣ ’ਤੇ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਸਵਾਗਤ ਕੀਤਾ। ਪ੍ਰਿੰ: ਨਾਨਕ ਸਿੰਘ ਨੇ ਦੱਸਿਆ ਕਿ …

Read More »

ਡਿਪਟੀ ਕਮਿਸ਼ਨਰ ਨੇ ਸਰਹੱਦੀ ਪੱਟੀ ‘ਚ ਚੱਲ ਰਹੇ ਕੰਮਾਂ ਦਾ ਲਿਆ ਜਾਇਜ਼ਾ

ਤਾਰੋਂ ਪਾਰ ਖੇਤੀ ਕਰਦੇ ਕਿਸਾਨਾਂ ਅਤੇ ਬੀ.ਐਸ.ਐਫ ਜਵਾਨਾਂ ਲਈ ਬਣਾਏ ਸੈਂਟਰੀ ਕੰਪਲੈਕਸ ਅੰਮ੍ਰਿਤਸਰ, 16 ਜੁਲਾਈ (ਸੁਖਬੀਰ ਸਿੰਘ) – ਭਾਰਤ ਪਾਕਿਸਤਾਨ ਸਰਹੱਦ ‘ਤੇ ਲੱਗੀ ਕੰਡਿਆਲੀ ਤਾਰ ਤੋਂ ਪਾਰ ਖੇਤੀ ਕਰਦੇ ਕਿਸਾਨਾਂ ਅਤੇ ਉਥੇ ਦਿਨ ਰਾਤ ਡਿਊਟੀ ਕਰਦੇ ਬੀ.ਐਸ.ਐਫ ਜਵਾਨਾਂ ਜਿੰਨਾਂ ਵਿੱਚ ਮਹਿਲਾ ਜਵਾਨ ਵੀ ਸ਼ਾਮਲ ਹਨ, ਉਨਾਂ ਦੀ ਸਹੂਲਤ ਲਈ ਜਿਲਾ ਪ੍ਰਸ਼ਾਸਨ ਵਲੋਂ ਕਮਿਊਨਿਟੀ ਸੈਂਟਰੀ ਕੰਪਲੈਕਸ ਤਿਆਰ ਕਰਵਾਏ ਜਾ ਰਹੇ ਹਨ।ਇਹਨਾਂ …

Read More »

ਬੀਬੀ ਭਾਨੀ ਕਾਲਜ ਆਫ ਐਜੂਕੇਸ਼ਨ ਲੌਂਗੋਵਾਲ ਦਾ ਨਤੀਜਾ ਸ਼ਾਨਦਾਰ ਰਿਹਾ

ਸੰਗਰੂਰ, 16 ਜੁਲਾਈ (ਜਗਸੀਰ ਲੌਂਗੋਵਾਲ) – ਬੀਬੀ ਭਾਨੀ ਕਾਲਜ ਆਫ ਐਜੂਕੇਸ਼ਨ ਲੌਂਗੋਵਾਲ ਈ.ਟੀ.ਟੀ ਬੈਚ 2022-24 ਸਾਲ ਪਹਿਲੇ ਦਾ ਨਤੀਜਾ 100% ਰਿਹਾ।ਵਿਦਿਆਰਥਣ ਅੰਜ਼ਲੀ ਗੋਇਲ ਨੇ 91% ਨੰਬਰ ਲੈ ਕੇ ਕਾਲਜ ਪੱਧਰ ‘ਤੇ ਪਹਿਲਾ ਸਥਾਨ ਅਤੇ ਰਵਨੀਤ ਕੌਰ ਨੇ 90% ਨੰਬਰ ਲੈ ਕੇ ਦੂਸਰਾ, ਨਵਜੋਤ ਕੌਰ ਨੇ 89.5% ਨੰਬਰਾਂ ਨਾਲ ਤੀਸਰਾ ਅਤੇ ਮਨੀਸ਼ਾ ਗਰਗ ਤੇ ਕਿਰਨਜੀਤ ਕੌਰ ਨੇ 88.5% ਨੰਬਰ ਲੈ ਕੇ …

Read More »