ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ ਰਿਵਾਇਜਿੰਗ ਅਥਾਰਟੀ ਐਸ.ਜੀ.ਪੀ.ਸੀ (ਚੋਣ ਬੋਰਡ) ਹਲਕਾ 110 ਪਠਾਨਕੋਟ ਨੇ ਦੱਸਿਆ ਹੈ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਜੋ ਵੋਟਰ ਸੂਚੀ ਤਿਆਰ ਕੀਤੀ ਜਾ ਰਹੀ ਹੈ, ਉਸ ਵਿੱਚ ਬਤੌਰ ਵੋਟਰ ਨਾਮ ਦਰਜ਼ ਕਰਵਾਉਣ ਲਈ ਆਖਰੀ ਮਿਤੀ 31 ਜੁਲਾਈ 2024 ਹੈ।ਇਸ ਲਈ ਉਹਨਾਂ ਨੇ ਆਪਣੇ ਅਧੀਨ ਆਉਂਦੇ ਹਲਕੇ ਦੇ ਸਬੰਧਤ ਸਮੂਹ ਅਧਿਕਾਰੀਆਂ ਨੂੰ ਹੁਕਮ ਜਾਰੀ ਕਰਦਿਆਂ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਜੇ ਕੋਈ ਕੇਸਧਾਰੀ ਸਿੱਖ ਜਾਂ ਕੇਸਧਾਰੀ ਸਿੱਖ ਬੀਬੀਆਂ ਨੇ ਅਜੇ ਤੱਕ ਵੀ ਫਾਰਮ 1 ਵਿੱਚ ਦਰਜ਼ ਸ਼ਰਤਾਂ ਅਨੁਸਾਰ ਫਾਰਮ ਨਹੀਂ ਭਰਿਆ ਉਹ ਮਿਤੀ 31.07.2024 ਤੱਕ ਫਾਰਮ ਭਰ ਕੇ ਲੋੜੀਂਦੋ ਦਸਤਾਵੇਜ਼ ਲਗਾ ਕੇ ਐਸ.ਡੀ.ਐਮ ਪਠਾਨਕੋਟ ਦੇ ਦਫਤਰ ‘ਚ ਸਥਾਪਿਤ ਇਲੈਕਸ਼ਨ ਸੈਲ ਵਿੱਚ ਸ਼ਾਮ 5:00 ਵਜੇ ਤੱਕ ਜਮ੍ਹਾ ਕਰਵਾ ਸਕਦੇ ਹਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …