ਅੰਮ੍ਰਿਤਸਰ, 24 ਅਪਰੈਲ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੁਮੈਨ ਨੇ ਵਾਤਾਵਰਨ ਅਤੇ ਪਲਮਨਰੀ ਹੈਲਥ ਦੇ ਮਹੱਤਵਪੂਰਨ ਵਿਸ਼ੇ ‘ਤੇ ਇੱਕ ਪ੍ਰਭਾਵਸ਼ਾਲੀ ਲੈਕਚਰ ਦੀ ਮੇਜ਼ਬਾਨੀ ਕੀਤੀ।ਮਹਿਮਾਨ ਵਜੋਂ ਉੱਘੇ ਡਾਕਟਰ ਪੀ.ਐਸ ਗਰੋਵਰ ਡਾਇਰੈਕਟਰ ਮੈਡੀਕਏਡ ਹਸਪਤਾਲ ਪਹੁੰਚੇ।ਡਾ. ਗਰੋਵਰ ਨੇ ਫੇਫੜਿਆਂ ਦੀ ਸਿਹਤ ਅਤੇ ਵਾਤਾਵਰਨ ਨਾਲ ਇਸ ਦੇ ਗੁੰਝਲਦਾਰ ਸਬੰਧਾਂ ਬਾਰੇ ਭਾਸ਼ਣ ਦਿੱਤਾ।ਉਹਨਾਂ ਸਵੈ-ਪ੍ਰਤੀਰੋਧਕ ਵਿਕਾਰ ਅਤੇ ਅਸਲ ਜੀਵਨ ਦੀਆਂ ਉਦਾਹਰਨਾਂ ਦੇ ਨਾਲ ਚਿਤਰਿਤ …
Read More »ਸਿੱਖਿਆ ਸੰਸਾਰ
ਸ੍ਰੀ ਗੁਰੂ ਹਰਿਕ੍ਰਿਸ਼ਨ ਸਕੂਲ ਜੀ.ਟੀ ਰੋਡ ਵਿਖੇ ਵਿਸ਼ਵ ਪੁਸਤਕ ਤੇ ਦਿਵਸ ਮਨਾਇਆ
ਅੰਮ੍ਰਿਤਸਰ, 23 ਅਪ੍ਰੈਲ (ਜਗਦੀਪ ਸਿੰਘ) – ਚੀਫ਼ ਖ਼ਾਲਸਾ ਦੀਵਾਨ ਦੀ ਸਰਪ੍ਰਸਤੀ ਅਧੀਨ ਚਲਾਏ ਜਾ ਰਹੇ ਮੁੱਖ ਅਦਾਰੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ.ਟੀ ਰੋਡ ਦੇ ਸੀਨੀਅਰ ਵਿੰਗ ਵਲੋਂ ਵਿਦਿਆਰਥੀਆਂ ‘ਚ ਪੁਸਤਕਾਂ ਪੜ੍ਹਨ ਅਤੇ ਲਿਖਣ ਦੀ ਰੁਚੀ ਪੈਦਾ ਕਰਨ ਲਈ ‘ਵਿਸ਼ਵ ਪੁਸਤਕ ਅਤੇ ਕਾਪੀ ਰਾਈਟ’ ਦਿਵਸ ਮਨਾਇਆ ਗਿਆ।ਕਲਾ ਵਿਭਾਗ ਦੇ ਅਧਿਆਪਕਾਂ ਵਲੋਂ ਨੌਵੀਂ ਜਮਾਤ ਦੇ ਵਿਦਿਆਰਥੀਆਂ ਦਰਮਿਆਨ ਪੋਸਟਰ ਬਨਾਉਣ …
Read More »ਖ਼ਾਲਸਾ ਕਾਲਜ ਵੈਟਰਨਰੀ ਵਿਦਿਆਰਥੀਆਂ ਨੇ ਵੇਰਕਾ ਪਲਾਂਟ ਦਾ ਕੀਤਾ ਵਿਦਿਅਕ ਦੌਰਾ
ਅੰਮ੍ਰਿਤਸਰ, 23 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਦੇ ਤੀਜਾ ਸਾਲ, ਬੀ.ਵੀ.ਐਸ.ਸੀ ਅਤੇ ਏ.ਐਚ ਵਿਦਿਆਰਥੀਆਂ ਨੇ ਵੇਰਕਾ ਮਿਲਕ ਪਲਾਂਟ ਦਾ ਵਿੱਦਿਅਕ ਦੌਰਾ ਕੀਤਾ। ਕਾਲਜ ਪ੍ਰਿੰਸੀਪਲ ਡਾ. ਐਚ.ਕੇ ਵਰਮਾ ਦੇ ਨਿਰਦੇਸ਼ਾਂ ’ਤੇ ਕਰਵਾਏ ਗਏ ਇਸ ਵਿੱਦਿਅਕ ਦੌਰੇ ਦੀ ਅਗਵਾਈ ਪਸ਼ੂ ਧਨ ਉਤਪਾਦ ਤਕਨਾਲੋਜੀ ਵਿਭਾਗ ਦੇ ਮੁਖੀ ਡਾ. ਐਸ.ਕੇ ਕੋਤਵਾਲ ਨੇ ਵੈਟਰਨਰੀ ਪਬਲਿਕ ਹੈਲਥ ਅਤੇ ਪਸ਼ੂ …
Read More »ਸਰਕਾਰੀ ਪ੍ਰਾਇਮਰੀ ਸਕੂਲ ਉੱਭਾਵਾਲ ਵਿਖੇ ਸਮਾਜ ਸੇਵਕਾਂ ਨੇ ਕੀਤੀ ਪੱਖਿਆਂ ਦੀ ਸੇਵਾ
ਸੰਗਰੂਰ, 23 ਅਪ੍ਰੈਲ (ਜਗਸੀਰ ਲੌਂਗੋਵਾਲ) – ਸਰਕਾਰੀ ਪ੍ਰਾਇਮਰੀ ਸਕੂਲ (ਬ੍ਰਾਂਚ) ਉੱਭਾਵਾਲ ਵਿਖੇ ਪਹੁੰਚ ਕੇ ਪ੍ਰਸਿੱਧ ਸਮਾਜ ਸੇਵਕਾਂ ਵਲੋਂ ਪੱਖਿਆਂ ਦੀ ਸੇਵਾ ਕੀਤੀ ਗਈ।ਸਕੂਲ ਪ੍ਰਿੰਸੀਪਲ ਪਰਮਜੀਤ ਕੌਂਸਲ ਵਲੋਂ ਜਗਰੂਪ ਸਿੰਘ ਪ੍ਰਧਾਨ ਭਾਈ ਹਿੰਮਤ ਸਿੰਘ ਧਰਮਸ਼ਾਲਾ, ਸੰਗਰੂਰ ਅਤੇ ਜਸਵਿੰਦਰ ਸਿੰਘ ਮਾਲਕ ਨੈਸ਼ਨਲ ਟੈਂਟ ਹਾਊਸ ਪਿੰਡ ਉਭਾਵਾਲ ਦਾ ਧੰਨਵਾਦ ਕੀਤਾ।ਉਨ੍ਹਾਂ ਕਿਹਾ ਕਿ ਞ ਆਉਂਦੇ ਗਰਮੀਆਂ ਦੇ ਸੀਜ਼ਨ ਕਰਕੇ ਸਕੂਲ ਵਿੱਚ ਬੱਚਿਆਂ ਲਈ ਪੱਖਿਆਂ …
Read More »ਮੈਕ ਆਰਟ ਵੈਲਫੇਅਰ ਕਲੱਬ ਸੰਗਰੂਰ ਵਲੋਂ ਕਲਾ ਮੁਕਾਬਲੇ ਕਰਵਾਏ ਗਏ
ਸੰਗਰੂਰ, 23 ਅਪ੍ਰੈਲ (ਜਗਸੀਰ ਲੌਂਗੋਵਾਲ) – ਸਥਾਨਕ ਸਰਕਾਰੀ ਰਣਬੀਰ ਕਾਲਜ ਸੰਗਰੂਰ ਵਿਖੇ ਮੈਕ ਆਰਟ ਵੈਲਫੇਅਰ ਕਲੱਬ ਸੰਗਰੂਰ ਵਲੋਂ ਚੌਥੇ ਸਾਲਾਨਾ ਕਲਾ ਮੁਕਾਬਲੇ ਹਰਦੀਪ ਸਿੰਘ ਸਰਪ੍ਰਸਤ, ਹਰਿੰਦਰ ਸਿੰਘ ਗੋਲਡਨ ਪ੍ਰਧਾਨ, ਸਮੀਰ ਖਾਨ ਵਿੱਤ ਸਕੱਤਰ, ਪ੍ਰੋਫੈਸਰ ਨਿਰਮਲ, ਸਮੀਰ ਫੱਤਾ ਪ੍ਰੈਸ ਸਕੱਤਰ, ਮਨਪ੍ਰੀਤ ਕੌਰ, ਪ੍ਰੋ: ਨਰਿੰਦਰ ਸਿੰਘ ਐਡੀਸ਼ਨਲ ਜਨਰਲ ਸਕੱਤਰ ਦੀ ਦੇਖ-ਰੇਖ ਹੇਠ ਕਰਵਾਏ ਗਏ।ਇਸ ਵਿੱਚ ਜਿਲ੍ਹਾ ਸੰਗਰੂਰ ਦੇ 250 ਤੋਂ ਵੱਧ ਵਿਦਿਆਰਥੀਆਂ …
Read More »ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਤੀਜਾ ਥੀਏਟਰ ਫੈਸਟੀਵਲ ਸ਼ੁਰੂ
ਅੰਮ੍ਰਿਤਸਰ, 23 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਤੀਜਾ ਥੀਏਟਰ ਫੈਸਟੀਵਲ, ਜੋ ਕਿ ਪੰਜ ਦਿਨਾਂ ਤੱਕ ਚੱਲੇਗਾ, ਦੀ ਸ਼ੁਰੂਆਤ ਉਦਘਾਟਨੀ ਸਮਾਰੋਹ ਨਾਲ ਹੋਈ।ਇਸ ਸਮਾਗਮ ਵਿੱਚ ਟਾਈਮਲੈਸ ਅੰਮ੍ਰਿਤਸਰ ਦੇ ਸੰਸਥਾਪਕ ਸੀਏ ਦਵਿੰਦਰ ਸਿੰਘ ਸਮੇਤ ਮਾਨਯੋਗ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ।ੇ ਡਾ. ਰੇਣੂ ਭਾਰਦਵਾਜ ਨਿਰਦੇਸ਼ਕ ਖੋਜ਼; ਡਾ. ਅਮਨਦੀਪ ਸਿੰਘ, ਯੁਵਕ ਭਲਾਈ ਵਿਭਾਗ ਦੇ ਡਾਇਰੈਕਟਰ, ਆਵਾਜ਼ ਰੰਗਮੰਚ ਤੋਂ ਨਵਨੀਤ ਰੰਧੇਅ …
Read More »ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਸ਼੍ਰਮਦਾਨ ਕੈਂਪ ਆਯੋਜਿਤ
ਅੰਮ੍ਰਿਤਸਰ, 23 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬੋਟੈਨੀਕਲ ਅਤੇ ਵਾਤਾਵਰਣ ਵਿਗਿਆਨ ਵਿਭਾਗ ਵੱਲੋਂ ਵਾਈਸ-ਚਾਂਸਲਰ, ਪ੍ਰੋ.(ਡਾ.) ਜਸਪਾਲ ਸਿੰਘ ਸੰਧੂ ਦੀ ਯੋਗ ਅਗਵਾਈ ਵਿੱਚ ਯੂਨੀਵਰਸਿਟੀ ਦੇ ਮਾਤਾ ਕੌਲਾਂ ਬੌਟਾਨੀਕਲ ਗਾਰਡਨ ਵਿਚ ਸ਼੍ਰਮਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਦਾ ਆਯੋਜਨ ਵਿਭਾਗ ਦੇ ਵਿਦਿਆਰਥੀਆਂ ਨੂੰ ਬਾਗਬਾਨੀ ਦੀਆਂ ਤਕਨੀਕਾਂ ਬਾਰੇ ਸਿਖਲਾਈ ਦੇਣ ਲਈ ਕੀਤਾ ਗਿਆ ਸੀ ਅਤੇ ਇਸ …
Read More »ਯੂਨੀਵਰਸਿਟੀ ਦੇ ਐਮ.ਬੀ.ਏ ਦੇ ਵਿਦਿਆਰਥੀਆਂ ਨੂੰ ਪ੍ਰਸਿੱਧ ਕਾਰਪੋਰੇਟ ਹਾਊਸਾਂ ਵਲੋਂ ਨੌਕਰੀਆਂ ਦੀ ਪੇਸ਼ਕਸ਼
ਅੰਮ੍ਰਿਤਸਰ, 23 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਲੇਸਮੈਂਟ ਅਤੇ ਕਰੀਅਰ ਇਨਹਾਂਸਮੈਂਟ ਡਾਇਰੈਕਟੋਰੇਟ ਵੱਲੋਂ ਯੂਨੀਵਰਸਿਟੀ ਦੇ ਐਮ.ਬੀ.ਏ ਵਿਦਿਆਰਥੀਆਂ ਲਈ ਵੱਖ-ਵੱਖ ਕੰਪਨੀਆਂ ਦੁਆਰਾ ਕੈਂਪਸ ਪਲੇਸਮੈਂਟ ਡਰਾਈਵ ਦਾ ਆਯੋਜਨ ਕੀਤਾ ਗਿਆ।ਯੂਨੀਵਰਸਿਟੀ ਬਿਜ਼ਨਸ ਸਕੂਲ ਅਤੇ ਯੂਨੀਵਰਸਿਟੀ ਸਕੂਲ ਆਫ ਫਾਈਨੈਂਸ਼ੀਅਲ ਸਟੱਡੀਜ਼-ਬੈਚ 2024 ਦੇ ਵੱਡੀ ਗਿਣਤੀ ਵਿੱਚ ਐਮ.ਬੀ.ਏ ਦੇ ਵਿਦਿਆਰਥੀਆਂ ਨੇ ਆਪਣਾ ਕੋਰਸ ਪੂਰਾ ਕਰਨ ਤੋਂ ਪਹਿਲਾਂ ਨੌਕਰੀਆਂ ਪ੍ਰਾਪਤ ਕੀਤੀਆਂ ਹਨ। …
Read More »ਸ਼ਰਧਾ ਨਾਲ ਮਨਾਈ ਗਈ ਸ੍ਰੀ ਹਨੂੰਮਾਨ ਜੈਯੰਤੀ
ਭੀਖੀ, 23 ਅਪ੍ਰੈਲ (ਕਮਲ ਜ਼ਿੰਦਲ) – ਸਥਾਨਕ ਸ੍ਰੀ ਤਾਰਾ ਚੰਦ ਵਿੱਦਿਆ ਮੰਦਰ ਵਿਖੇ ਸ੍ਰੀ ਹਨੂੰਮਾਨ ਜੈਯੰਤੀ ਸ਼ਰਧਾ ਨਾਲ ਮਨਾਈ ਗਈ।ਸਵੇਰ ਦੀ ਸਭਾ ਵਿੱਚ ਸਰਸਵਤੀ ਵੰਦਨਾਂ ਤੋਂ ਬਾਅਦ ਬੱਚਿਆਂ ਵਲੋਂ ਹਨੂੰਮਾਨ ਜੀ ਦੀ ਜੀਵਨੀ ਨੂੰ ਦਰਸਾਉਂਦੇ ਹੋਏ ਕਹਾਣੀ, ਕਵਿਤਾ, ਦੋਹੇ, ਚੌਪਈਆਂ ਅਤੇ ਭਜਨ ਪੇਸ਼ ਕੀਤੇ ਗਏ।ਚੌਥੀ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਵਲੋਂ ਸ੍ਰੀਹਨੂੰਮਾਨ ਚਾਲੀਸਾ ਦਾ ਪਾਠ ਕੀਤਾ ਗਿਆ।ਸਕੂਲ ਪ੍ਰਿੰਸੀਪਲ ਸੰਜੀਵ ਕੁਮਾਰ …
Read More »ਸ਼੍ਰੋਮਣੀ ਕਮੇਟੀ ਨੇ ਧਾਰਮਿਕ ਪ੍ਰੀਖਿਆ ਦਾ ਨਤੀਜਾ ਐਲਾਨਿਆ
ਅੰਮ੍ਰਿਤਸਰ, 22 ਅਪ੍ਰੈਲ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਨਵੰਬਰ 2023 ਵਿਚ ਲਈ ਗਈ ਦਰਜ਼ਾ ਪਹਿਲਾ ਅਤੇ ਦੂਜਾ ਦੀ ਧਾਰਮਿਕ ਪ੍ਰੀਖਿਆ ਦਾ ਨਤੀਜਾ ਅੱਜ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਭਾਈ ਅਜਾਇਬ ਸਿੰਘ ਅਬਿਆਸੀ ਅਤੇ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ ਨੇ ਜਾਰੀ ਕੀਤਾ।ਐਲਾਨੇ ਗਏ ਨਤੀਜੇ ਅਨੁਸਾਰ 1549 ਵਿਦਿਆਰਥੀਆਂ ਨੂੰ 29 ਲੱਖ 88 ਹਜ਼ਾਰ ਰੁਪਏ ਦੇ ਕਰੀਬ …
Read More »