Saturday, March 15, 2025
Breaking News

ਸਿੱਖਿਆ ਸੰਸਾਰ

ਸੱਤ-ਰੋਜ਼ਾ ਐਨ.ਐਸ.ਐਸ ਕੈਂਪ ਸਫ਼ਲਤਾ ਪੂਰਵਕ ਸੰਪਨ

ਸੰਗਰੂਰ, 5 ਜਨਵਰੀ (ਜਗਸੀਰ ਲੌਂਗੋਵਾਲ) – ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ ਵਿਖੇ ਐਨ.ਐਸ.ਐਸ ਯੂਨਿਟ ਵਲੋਂ ਸੱਤ ਰੋਜ਼ਾ ਕੈਂਪ ਪ੍ਰਿੰਸੀਪਲ ਡਾਕਟਰ ਅਮਨਦੀਪ ਕੌਰ ਦੀ ਸਰਪ੍ਰਸਤੀ ਹੇਠ ਪ੍ਰੋਗਰਾਮ ਅਫ਼ਸਰ ਡਾਕਟਰ ਰੂਬੀ ਜ਼ਿੰਦਲ ਅਤੇ ਡਾਕਟਰ ਗੁਰਦੀਪ ਸਿੰਘ ਦੀ ਨਿਗਰਾਨੀ ਹੇਠ ਲਗਾਇਆ ਗਿਆ।ਕੈਂਪ ਵਿੱਚ ਕਾਲਜ ਦੇ 150 ਦੇ ਕਰੀਬ ਵਲੰਟੀਅਰਾਂ ਨੇ ਭਾਗ ਲਿਆ।ਸਮਾਪਤੀ ਸਮਾਰੋਹ ਦੌਰਾਨ ਵਲੰਟੀਅਰਾਂ ਨੇ ਆਪਣੇ ਨਿੱਜੀ ਵਿਕਾਸ `ਤੇ ਕੈਂਪ ਦੇ ਪ੍ਰਭਾਵ …

Read More »

ਡੀ.ਸੀ ਸੰਦੀਪ ਰਿਸ਼ੀ ਵਲੋਂ ਅਕਾਲ ਕਾਲਜ ਕੌਂਸਲ ਵਲੋਂ ਤਿਆਰ ਕੈਲੰਡਰ ਜਾਰੀ

ਸੰਗਰੂਰ, 5 ਜਨਵਰੀ (ਜਗਸੀਰ ਲੌਂਗੋਵਾਲ) – ਅਕਾਲ ਕਾਲਜ ਕੌਂਸਲ ਗੁਰਦੁਆਰਾ ਗੁਰਸਾਗਰ ਮਸਤੂਆਣਾ ਸਾਹਿਬ ਵਲੋਂ ਅਕਾਲ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦਾ ਸਾਲ 2025-26 ਦਾ ਤਿਆਰ ਕੀਤਾ ਖੂਬਸੂਰਤ ਕੈਲੰਡਰ ਡਿਪਟੀ ਕਮਿਸ਼ਨਰ ਸੰਗਰੂਰ ਸੰਦੀਪ ਰਿਸ਼ੀ ਵੱਲੋਂ ਜਾਰੀ ਕੀਤਾ ਗਿਆ।ਉਨ੍ਹਾਂ ਨਾਲ ਐਸ.ਡੀ.ਐਮ ਚਰਨਜੀਤ ਸਿੰਘ ਵਾਲੀਆ, ਪੁਲਿਸ ਕਪਤਾਨ ਨਵਰੀਤ ਸਿੰਘ ਵਿਰਕ, ਡੀ.ਐਸ.ਪੀ ਸੁਖਦੇਵ ਸਿੰਘ ਤੋਂ ਇਲਾਵਾ ਅਕਾਲ ਕਾਲਜ ਕੌਂਸਲ ਦੇ ਸਕੱਤਰ ਜਸਵੰਤ ਸਿੰਘ ਖਹਿਰਾ ਵਲੋਂ ਗੁਰਜ਼ੰਟ …

Read More »

ਅਕਾਲ ਯੂਨੀਵਰਸਿਟੀ ਵਿਖੇ `ਡਾ. ਮਨਮੋਹਨ ਸਿੰਘ ਚੇਅਰ ਇਨ ਡਿਵੈਲਪਮੈਂਟ ਇਕਨੌਮਿਕਸ` ਦੀ ਸਥਾਪਨਾ

ਸੰਗਰੂਰ, 5 ਜਨਵਰੀ (ਜਗਸੀਰ ਲੌਂਗੋਵਾਲ) – ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਅਚਾਨਕ ਦਿਹਾਂਤ ਨਾਲ ਦੇਸ਼ ਨੇ ਇਸ ਧਰਤੀ ਦੇ ਇੱਕ ਮਹਾਨ ਪੁੱਤਰ ਨੂੰ ਗਵਾ ਲਿਆ ਹੈ।ਅਡੋਲ ਇਮਾਨਦਾਰੀ, ਨਿਮਰਤਾ ਅਤੇ ਜਨਤਕ ਨੀਤੀ ਵਿੱਚ ਗਹਿਰੇ ਗਿਆਨ ਕਰਕੇ ਜਾਣੇ ਜਾਣ ਵਾਲੇ ਡਾ. ਸਿੰਘ ਨੇ ਆਪਣੀਆਂ ਉਦਾਰੀਕਰਨ ਨੀਤੀਆਂ ਰਾਹੀਂ ਦੇਸ਼ ਨੂੰ ਗਹਿਰੇ ਆਰਥਿਕ ਸੰਕਟ ਵਿਚੋਂ ਬਾਹਰ ਕੱਢਿਆ ਅਤੇ ਤੇਜ਼ੀ ਨਾਲ …

Read More »

ਚੀਫ਼ ਖ਼ਾਲਸਾ ਦੀਵਾਨ ਵਲੋਂ ਪ੍ਰਕਾਸ਼ ਪੁਰਬ ‘ਤੇ ਨਗਰ ਕੀਰਤਨ ਸਜਾਇਆ ਗਿਆ

ਅੰਮ੍ਰਿਤਸਰ, 4 ਜਨਵਰੀ (ਜਗਦੀਪ ਸਿੰਘ) – ਸਿੱਖ ਪੰਥ ਦੀ ਸਿਰਮੌਰ ਸੰਸਥਾ ਚੀਫ਼ ਖ਼ਾਲਸਾ ਦੀਵਾਨ ਵਲੋਂ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਦੇ ਸੰਬੰਧ ਵਿੱਚ ਸਿੱਖੀ ਰਵਾਇਤਾਂ ਅਨੁਸਾਰ ਨਗਰ ਕੀਰਤਨ ਸਜਾਇਆ ਗਿਆ।ਜਿਸਦਾ ਆਰੰਭ ਪੰਥਕ ਪਰੰਪਰਾਵਾਂ ਅਤੇ ਖਾਲਸਾਈ ਜਾਹੋ-ਜਲਾਲ ਨਾਲ ਦੀਵਾਨ ਦੇ ਪ੍ਰਮੁੱਖ ਸਕੂਲ ਸੀ੍ਰ ਗੁਰੂ ਹਰਿਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ ਜੀ.ਟੀ ਰੋਡ ਤੋਂ ਕੀਤਾ ਗਿਆ।ਦੀਵਾਨ ਦੇ …

Read More »

ਯੂਨੀਵਰਸਿਟੀ ਦੇ 10 ਵਿਦਿਆਰਥੀਆਂ ਦੀ ਨੌਕਰੀਆਂ ਲਈ ਚੋਣ

ਅੰਮ੍ਰਿਤਸਰ, 3 ਜਨਵਰੀ (ਸੁਖਬੀਰ ਸਿਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਕਰਮਜੀਤ ਸਿੰਘ ਦੀ ਯੋਗ ਅਗਵਾਈ ਹੇਠ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਲੇਸਮੈਂਟ ਐਂਡ ਕਰੀਅਰ ਇਨਹਾਂਸਮੈਂਟ ਡਾਇਰੈਕਟੋਰੇਟ ਵਲੋਂ ਯੂਨੀਵਰਸਿਟੀ ਦੇ ਐਮ.ਬੀ.ਏ- ਬੈਚ 2025 ਦੇ ਵਿਦਿਆਰਥੀਆਂ ਲਈ ਐਚ.ਡੀ.ਐਫ.ਸੀ ੴਹਟਟਪ://ੳੇਚ.ਡ.ਿੳੇਪ.ਸ/ਿ ਲਾਈਫ਼ ਇੰਸ਼ੋਰੈਂਸ ਕੰਪਨੀ ਵਲੋਂ ਕੈਂਪਸ ਪਲੇਸਮੈਂਟ ਡਰਾਈਵ ਦਾ ਆਯੋਜਨ ਕੀਤਾ ਗਿਆ।ਕੰਪਨੀ ਦੇ ਸੀਨੀਅਰ ਮੈਂਬਰਾਂ ਦੀ ਟੀਮ ਨੇ ਗੁਰੂ …

Read More »

ਨਵੇਂ ਵਰ੍ਹੇ ਦੀ ਆਮਦ `ਤੇ ਸਾਹਿਤਕਾਰ ਡਾ. ਲਖਵਿੰਦਰ ਗਿੱਲ ਨਾਲ ਰਚਾਈ ਸਾਹਿਤਕ ਗੁਫ਼ਤਗੂ

ਅੰਮ੍ਰਿਤਸਰ, 2 ਜਨਵਰੀ (ਦੀਪ ਦਵਿੰਦਰ ਸਿੰਘ) – ਨਵੇਂ ਵਰ੍ਹੇ ਦੀ ਆਮਦ `ਤੇ ਜਨਵਾਦੀ ਲੇਖਕ ਸੰਘ ਵਲੋਂ ਅਰੰਭੀ “ਕਿਛ ਸੁਣੀਐ ਕਿਛੁ ਕਹੀਐ” ਸਮਾਗਮਾਂ ਦੀ ਲੜੀ ਤਹਿਤ ਪੰਜਾਬੀ ਸ਼ਾਇਰ ਅਤੇ ਸਾਬਕਾ ਡਿਪਟੀ ਡਾਇਰੈਕਟਰ ਉਚੇਰੀ ਸਿੱਖਿਆ ਡਾ. ਲਖਵਿੰਦਰ ਗਿੱਲ ਨਾਲ ਸਾਹਿਤਕ ਗੁਫ਼ਤਗੂ ਰਚਾਈ ਗਈ। ਸਥਾਨਕ ਆਤਮ ਪਬਲਿਕ ਸਕੂਲ ਇਸਲਾਮਾਬਾਦ ਵਿਖੇ ਹੋਏ ਇਸ ਅਦਬੀ ਸਮਾਗਮ ਦਾ ਆਗਾਜ਼ ਸਕੂਲ ਦੇ ਪ੍ਰਬੰਧਕ ਪ੍ਰਤੀਕ ਸਹਿਦੇਵ ਅਤੇ ਪ੍ਰਿੰ. …

Read More »

ਬੀ.ਬੀ.ਕੇ ਡੀ.ਏ.ਵੀ ਕਾਲਜ ਵਿਖੇ ਨਵੇਂ ਸਾਲ 2025 ਮੌਕੇ ’ਤੇ ਵੈਦਿਕ ਹਵਨ ਯੱਗ ਦਾ ਆਯੋਜਨ

ਅੰਮ੍ਰਿਤਸਰ, 1 ਜਨਵਰੀ (ਜਗਦੀਪ ਸਿੰਘ) – ਬੀ.ਕੇ ਡੀ.ਏ.ਵੀ ਕਾਲਜ ਦੀ ਆਰਿਆ ਯੁਵਤੀ ਸਭਾ ਵਲੋਂ ਕਾਲਜ ਦੇ ਵਿਹੜੇ ਵਿੱਚ ਨਵੇਂ ਸਾਲ ਦੇ ਸ਼ੁਭ ਦਿਹਾੜੇ `ਤੇ ਹਵਨ ਯੱਗ ਕਰਵਾਇਆ ਗਿਆ।ਸੁਦਰਸ਼ਨ ਕਪੂਰ ਚੇਅਰਮੈਨ ਲੋਕਲ ਕਮੇਟੀ ਅਤੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਮੁੱਖ ਮਹਿਮਾਨ ਵਜੋਂ ਹਾਜ਼ਰ ਸਨ।ਜ਼ਿਕਰਯੋਗ ਹੈ ਕਿ ਇਸ ਵਿਸ਼ੇਸ਼ ਮੌਕੇ `ਤੇ ਐਨ.ਐਨ.ਐਸ ਦੇ ਸੱਤ ਰੋਜ਼ਾ ਕੈਂਪ ਦਾ ਉਦਘਾਟਨ ਕੀਤਾ ਗਿਆ। ਪ੍ਰਿੰਸੀਪਲ ਡਾ. ਪੁਸ਼ਪਿੰਦਰ …

Read More »

ਡੀ.ਏ.ਵੀ ਇੰਟਰਨੈਸ਼ਨਲ ਸਕੂਲ ‘ਚ ਨਵੇਂ ਸਾਲ ‘ਤੇ ਵਿਸ਼ੇਸ਼ ਹਵਨ ਯੱਗ

ਅੰਮ੍ਰਿਤਸਰ, 1 ਜਨਵਰੀ 2025 (ਜਗਦੀਪ ਸਿੰਘ) – ਡੀ.ਏ.ਵੀ ਇੰਟਰਨੈਸ਼ਨਲ ਸਕੂਲ ‘ਚ ਨਵੇਂ ਸਾਲ ਦੇ ਪਹਿਲੇ ਦਿਨ 1 ਜਨਵਰੀ ਨੂੰ ਪਾਵਨ ਹਵਨ ਯੱਗ ਦੇ ਆਯੋਜਨ ਨਾਲ ਸਾਲ 2025 ਦਾ ਸਵਾਗਤ ਜੋਸ਼ੋ ਖਰੋਸ਼ ਅਤੇ ਉਤਸ਼ਾਹ ਨਾਲ ਕੀਤਾ ਗਿਆ।ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ, ਟੀਚਿੰਗ ਤੇ ਨਾਨ ਟੀਚਿੰਗ ਵਰਗ ਵਲੋਂ ਹਵਨ ਦੀ ਪਵਿੱਤਰ ਅਗਨੀ ‘ਚ ਵੈਦਿਕ ਮੰਗਲਉਚਾਰਣ ਨਾਲ ਆਹੂਤੀਆਂ ਅਰਪਿਤ ਕੀਤੀਆਂ ਅਤੇ ਪਰਮ ਪਿਤਾ ਪਰਮੇਸ਼ਵਰ …

Read More »

ਖਾਲਸਾ ਕਾਲਜ ਵਿਖੇ ਉਪ ਕੁਲਪਤੀ ਨੇ ਏ.ਆਈ ਲੈਬ ਦਾ ਕੀਤਾ ਉਦਘਾਟਨ

ਅੰਮ੍ਰਿਤਸਰ, 31 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਬੱਚਿਆਂ ਨੂੰ ਸਮੇਂ ਦੇ ਹਾਣ ਦਾ ਬਣਾਉਣ ਸਬੰਧੀ ਆਰਟੀਫਿਸ਼ੈਲ ਇੰਨਟੈਲੀਜੈਂਸ ਲੈਬ ਦੀ ਸਥਾਪਨਾ ਕੀਤੀ।ਕਾਲਜ ਦੇ ਸਕੂਲ ਆਫ਼ ਕੰਪਿਊਟਰ ਸਾਇੰਸ ਐਂਡ ਐਪਲੀਕੇਸ਼ਨ ਵੱਲੋਂ ਸਥਾਪਿਤ ਇਸ ਲੈਬ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪੁੱਜੇ ਖਾਲਸਾ ਯੂਨੀਵਰਸਿਟੀ ਦੇ ਉੱਪ ਕੁਲਪਤੀ ਡਾ. ਮਹਿਲ ਸਿੰਘ ਵੱਲੋਂ ਕੀਤਾ ਗਿਆ। ਇਸ ਤੋਂ ਪਹਿਲਾਂ ਉਦਘਾਟਨੀ ਸਮਾਰੋਹ ’ਤੇ ਡਾ. ਮਹਿਲ …

Read More »

ਐਸ.ਏ.ਐਸ.ਵੀ.ਐਮ ਦੇ ਬੱਚਿਆਂ ਨੇ ਜੈਪੁਰ ਦੇ ਇਤਿਹਾਸਕ ਕਿਲ੍ਹਿਆਂ ਦਾ ਦੌਰਾ ਕੀਤਾ

ਸੰਗਰੂਰ, 31 ਦਸੰਬਰ (ਜਗਸੀਰ ਲੌਂਗੋਵਾਲ)- ਬੱਚਿਆਂ ਨੂੰ ਭਾਰਤ ਦੇ ਇਤਿਹਾਸ ਤੋਂ ਜਾਣੂ ਕਰਵਾਉਣ ਦੇ ਮਕਸਦ ਨਾਲ ਜਿਲ੍ਹਾ ਸਰਵਹਿਕਾਰੀ ਸਿਖਿਆ ਸੰਮਤੀ ਅਤੇ ਲੋਕਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਅੱਛਵਿੰਦਰ ਦੇਵ ਗੋਇਲ ਅਤੇ ਮੈਨੇਜਰ ਰਮੇਸ਼ ਲਾਲ ਸ਼ਰਮਾ ਦੀ ਅਗਵਾਈ ਹੇਠ ਐਸ.ਏ.ਐਸ.ਵੀ.ਐਮ ਸੀਨੀਅਰ ਸੈਕੰਡਰੀ ਸਕੂਲ ਦੇ ਬੱਚਿਆਂ ਲਈ ਇਤਿਹਾਸਕ ਕਿਲ੍ਹਿਆਂ ਦੇ ਦੌਰੇ ਦਾ ਆਯੋਜਨ ਕੀਤਾ ਗਿਆ।ਇਸ ਵਿੱਚ ਬੱਚਿਆਂ ਦੇ ਨਾਲ-ਨਾਲ ਅਧਿਆਪਕਾਂ ਨੇ ਵੀ ਭਾਗ …

Read More »