Tuesday, February 24, 2026

ਰਾਸ਼ਟਰੀ / ਅੰਤਰਰਾਸ਼ਟਰੀ

`ਇੰਜੀਨੀਅਰਿੰਗ ਵਿੱਚ ਨਵੀਨਤਮ ਕਾਢਾਂ` ਬਾਰੇ ਅੰਤਰਰਾਸ਼ਟਰੀ ਸਿਮਪੋਜ਼ੀਅਮ

ਬਠਿੰਡਾ, 8 ਅਗਸਤ (ਪੰਜਾਬ ਪੋਸਟ ਬਿਊਰੋ) – ਬਾਬਾ ਫ਼ਰੀਦ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਵਲੋਂ `ਇੰਜੀਨੀਅਰਿੰਗ ਵਿੱਚ ਨਵੀਨਤਮ ਕਾਢਾਂ` ਬਾਰੇ ਇੱਕ ਅੰਤਰਰਾਸ਼ਟਰੀ ਸਿਮਪੋਜ਼ੀਅਮ ਮਾਈਕਰੋਸਾਫ਼ਟ ਟੀਮਜ਼ ਦੇ ਮਾਧਿਅਮ ਰਾਹੀਂ ਕਰਵਾਇਆ ਗਿਆ।ਇਸ ਦਾ ਮਨੋਰਥ ਇੰਜਨੀਅਰਿੰਗ ਅਤੇ ਟੈਕਨਾਲੋਜੀ ਦੇ ਖੇਤਰ ਵਿੱਚ ਪੈਦਾ ਕੀਤੇ ਜਾ ਰਹੇ ਨਵੀਨਤਮ ਗਿਆਨ ਦੀ ਪ੍ਰਭਾਵਸ਼ਾਲੀ ਵੰਡ ਨਾਲ ਜੁੜੀਆਂ ਨਵੀਨਤਾਵਾਂ ਬਾਰੇ ਸੰਬੋਧਿਤ ਕਰਨਾ ਸੀ।ਇਸ ਸਮਾਗਮ ਦੇ ਸਤਿਕਾਰਤ ਬੁਲਾਰਿਆਂ ਪ੍ਰੋ. (ਡਾ.) …

Read More »

ਭਾਰਤ ਸਰਕਾਰ ਵਲੋਂ ਖਾਦ ਦੀ ਕੀਤੀ ਜਾ ਰਹੀ ਵਿਕਰੀ ਲਈ ਕੈਸ਼ਲੈਸ/ਡਿਜ਼ੀਟਲ ਪੇਮੈਂਟ ਲਾਜ਼ਮੀ ਕਰਾਰ – ਡਾ. ਹਰਤਰਨਪਾਲ ਸਿੰਘ

ਬਲਾਕ ਪਠਾਨਕੋਟ ਨਾਲ ਸੰਬੰਧਤ ਖੇਤੀ ਸਮੱਗਰੀ ਵਿਕ੍ਰੇਤਾਵਾਂ ਦੀ ਆਨਲਾਈਨ ਮੀਟਿੰਗ ਕੀਤੀ ਪਠਾਨਕੋਟ, 7 ਅਗਸਤ (ਪੰਜਾਬ ਪੋਸਟ ਬਿਊਰੋ) – ਕੋਵਿਡ 19 ਦੇ ਚੱਲਦਿਆਂ ਡਿਪਟੀ ਕਮਿਸ਼ਨਰ ਸੰਯਮ ਅਗਰਵਾਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਕਿਸਾਨਾਂ ਨਾਲ ਖੇਤੀ ਸਮੱਗਰੀ ਵਿਕ੍ਰੇਤਾਵਾਂ ਦੀ ਆਨਲਾਈਨ ਮੀਟਿੰਗ ਜ਼ੂਮ ਐਪ ਦੀ ਮਦਦ ਨਾਲ ਕੀਤੀ ਗਈ, ਜਿਸ ਵਿੱਚ ਬਲਾਕ ਪਠਾਨਕੋਟ ਨਾਲ ਸੰਬੰਧਤ ਖੇਤੀ ਸਮੱਗਰੀ ਵਿਕ੍ਰੇਤਾ ਸ਼ਾਮਿਲ ਹੋਏ।ਡਾ. ਹਰਤਰਨਪਾਲ ਸਿੰਘ ਮੁੱਖ ਖੇਤੀਬਾੜੀ …

Read More »

ਮੱਧ ਪ੍ਰਦੇਸ਼ ਸਰਕਾਰ ਦੋਸ਼ੀ ਪੁਲਿਸ ਮੁਲਾਜ਼ਮਾਂ ਖਿਲਾਫ਼ ਸਖ਼ਤ ਕਾਰਵਾਈ ਕਰੇ- ਲੌਂਗੋਵਾਲ

ਅੰਮ੍ਰਿਤਸਰ, 7 ਅਗਸਤ (ਪੰਜਾਬ ਪੋਸਟ ਬਿਊਰੋ) – ਮੱਧ ਪ੍ਰਦੇਸ਼ ਦੇ ਪਿੰਡ ਪਲਸੂਦ ਜ਼ਿਲ੍ਹਾ ਬੜਵਾਨੀ ਵਿਖੇ ਗ੍ਰੰਥੀ ਪ੍ਰੇਮ ਸਿੰਘ ਖ਼ਾਲਸਾ ਦੀ ਪੁਲਿਸ ਮੁਲਾਜ਼ਮਾਂ ਵੱਲੋਂ ਸ਼ਰੇ੍ਆਮ ਕੀਤੀ ਗਈ ਮਾਰ-ਕੁਟਾਈ ਦੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ।ਉਨ੍ਹਾਂ ਕਿਹਾ ਕਿ ਇੱਕ ਗੁਰਸਿੱਖ ਨਾਲ ਦੁਰਵਿਹਾਰ ਅਤੇ ਕੇਸਾਂ ਦੀ ਤੌਹੀਨ ਨਾ ਬਰਦਾਸ਼ਤਯੋਗ ਹੈ।ਇਸ ਲਈ ਸਬੰਧਤ ਪੁਲਿਸ ਮੁਲਾਜ਼ਮਾਂ ਖਿਲਾਫ਼ …

Read More »

ਕੇਰਲ ਦੇ ਜਹਾਜ਼ ਹਾਦਸੇ ‘ਚ ਹੁਣ ਤੱਕ 17 ਮੌਤਾਂ – ਬਚਾਅ ਕਾਰਜ਼ ਮੁਕੰਮਲ

ਅੰਮ੍ਰਿਤਸਰ, 7 ਅਗਸਤ (ਪੰਜਾਬ ਪੋਸਟ ਬਿਊਰੋ) – ਦੁਬਈ ਤੋਂ ਕੇਰਲਾ ਦੇ ਕੋਝੀਕੋਡ ਏਅਰਪੋਰਟ ‘ਤੇ ਭਾਰੀ ਮੀਂਹ ਦੌਰਾਨ ਹਾਦਸਾਗ੍ਰਸਤ ਹੋਏ ਏਅਰ ਇੰਡੀਆ ਦੇ ਬੋਇੰਗ ਏ 737 ਜਹਾਜ ਹਾਦਸੇ ਤੋਂ ਬਾਅਦ ਸ਼ੁਰੂ ਕੀਤੇ ਗਏ ਬਚਾਅ ਕਾਰਜ਼ ਮੁਕੰਮਲ ਹੋ ਗਿਆ ਹੈ।ਕੇਰਲ ਦੇ ਮੁੱਖ ਮੰਤਰੀ ਪੀ. ਵਿਜੇਅਨ ਨੇ ਜਾਣਕਾਰੀ ਦਿੱਤੀ ਹੈ ਕਿ ਜਹਾਜ ਵਿੱਚ ਫਸੇ 170 ਯਾਤਰੂਆਂ ਨੂੰ ਬਾਹਰ ਕੱਢ ਲਿਆ ਗਿਆ ਹੈ ਅਤੇ …

Read More »

ਦੁਬਈ ਤੋਂ ਕੇਰਲਾ ਆ ਰਿਹਾ ਏਅਰ ਇੰਡੀਆ ਦਾ ਜਹਾਜ ਕਰੈਸ਼

ਅੰਮ੍ਰਿਤਸਰ, 7 ਅਗਸਤ (ਪੰਜਾਬ ਪੋਸਟ ਬਿਊਰੋ) – ਕੇਰਲਾ ਦੇ ਕੋਝੀਕੋਡ ਹਵਾਈ ਅੱਡੇ ‘ਤੇ ਦੁਬਈ ਤੋਂ ਕੇਰਲਾ ਆ ਰਿਹਾ ਏਅਰ ਇੰਡੀਆ ਦਾ ਜਹਾਜ ਕਰੈਸ਼ ਹੋ ਗਿਆ।ਮਿਲੀ ਜਾਣਕਾਰੀ ਅਨੁਸਾਰ ਦੁਬਈ ਤੋਂ ਚੱਲੀ ਇਸ ਐਕਸਪ੍ਰੈਸ ਉਡਾਣ ਵਿੱਚ 184 ਯਾਤਰੂਆਂ ਤੇ 6 ਚਾਲਕ ਦਲ ਦੇ ਮੈਂਬਰਾਂ ਸਮੇਤ ਕੁੱਲ 190 ਵਿਅਕਤੀ ਸਵਾਰ ਸਨ।ਭਾਰੀ ਮੀਂਹ ਪੈਣ ਨਾਲ ਕੋਝੀਕੋਡ ਏਅਰਪੋਰਟ ਦੇ ਰਨਵੇਅ ‘ਤੇ ਤਿਲਕ ਜਾਣ ਕਰਕੇ ਜਹਾਜ …

Read More »

ਬਾਬਾ ਨਿਧਾਨ ਸਿੰਘ ਦੀ ਯਾਦ ‘ਚ ਵੈਬੀਨਾਰ ਦੌਰਾਨ ਸਿੱਖ ਵਿਦਵਾਨਾਂ ਨੇ ਪ੍ਰਗਟਾਏ ਵਿਚਾਰ

ਅੰਮ੍ਰਿਤਸਰ, 6 ਅਗਸਤ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਵੱਲੋਂ ਬਾਬਾ ਨਿਧਾਨ ਸਿੰਘ ਹਜ਼ੂਰ ਸਾਹਿਬ ਵਾਲਿਆਂ ਦੀ ਯਾਦ ਵਿਚ “ਬਾਬਾ ਨਿਧਾਨ ਸਿੰਘ ਜੀ: ਜੀਵਨ ਅਤੇ ਯੋਗਦਾਨ” ਵਿਸ਼ੇ ’ਤੇ ਕਰਵਾਏ ਗਏ ਵੈਬੀਨਾਰ ਦੌਰਾਨ ਸਿੱਖ ਵਿਦਵਾਨ ਡਾ. ਕੁਲਜੀਤ ਸਿੰਘ ਜੰਜੂਆ ਨੇ ਵਿਚਾਰ ਸਾਂਝੇ ਕਰਦਿਆਂ ਵਰਤਮਾਨ ਸਮੇਂ ਅੰਦਰ ਬਾਬਾ ਨਿਧਾਨ ਸਿੰਘ ਜੀ ਦੇ ਜੀਵਨ ਤੋਂ ਸੇਧ …

Read More »

ਸਰਬੱਤ ਦਾ ਭਲਾ ਟਰੱਸਟ ਨੇ ਸਿੱਖ ਪ੍ਰਚਾਰਕਾਂ ਦੇ 70 ਪਰਿਵਾਰਾਂ ਨੂੰ ਦਿੱਤਾ ਰਾਸ਼ਨ

ਔਖੀ ਵੇਲੇ ਗੁਰੂ ਘਰ ਦੇ ਵਜ਼ੀਰਾਂਂ ਦੀ ਮਦਦ ਕਰ ਡਾ. ਓਬਰਾਏ ਨੇ ਲਿਖੀ ਨਵੀਂ ਇਬਾਰਤ ਅੰਮ੍ਰਿਤਸਰ, 4 ਅਗਸਤ (ਜਗਦੀਪ ਸਿੰਘ) – ਦੁਬਈ ਦੇ ਉਘੇ ਸਿੱਖ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਟਰੱਸਟ ਦੇ ਬਾਨੀ ਡਾ. ਐਸ.ਪੀ ਸਿੰਘ ਓਬਰਾਏ ਵੱਲੋਂ ਕਰੋਨਾ ਮਹਾਂਮਾਰੀ ਦੌਰਾਨ ਪ੍ਰਭਾਵਿਤ ਹੋਏ ਲੋੜਵੰਦ ਪਰਿਵਾਰਾਂ ਨੂੰ ਸੁੱਕਾ ਰਾਸ਼ਨ ਵੰਡਣ ਦੀ ਵਿੱਢੀ ਗਈ ਮੁਹਿੰਮ ਤਹਿਤ ਸਥਾਨਕ ਸ਼ਹਿਰ ਨੇੜਲੇ ਪਿੰਡ ਮੂਧਲ ਦੇ …

Read More »

ਨਵਲ ਗਰਗ ਨੇ ਜਿੱਤਿਆ ਉਤਰੀ ਭਾਰਤ ਦਾ ਬੈਸਟ ਪੋਲਟਰੀ ਪਰਫੌਰਮੈਂਸ ਐਵਾਰਡ

ਲੌਂਗੋਵਾਲ, 1 ਅਗਸਤ (ਜਗਸੀਰ ਲੌਂਗੋਵਾਲ) – ਕਸਬਾ ਲੌਂਗੋਵਾਲ ਦੇ ਨਿਵਾਸੀ ਅਤੇ ਐਸ.ਕੇ ਪੋਲਟਰੀ ਫਾਰਮ ਲੌਂਗੋਵਾਲ ਰੋਡ ਬਡਬਰ ਦੇ ਸੰਚਾਲਕ ਨਵਲ ਗਰਗ ਨੂੰ ਉਤਰੀ ਭਾਰਤ ਦਾ ਬੈਸਟ ਪੋਲਟਰੀ ਫਾਰਮਰ ਪਰਫੋਰਮੈਂਸ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।ਨਵਲ ਗਰਗ ਦੇ ਪਿਤਾ ਸੰਜੇ ਗਰਗ ਨੇ ਦੱਸਿਆ ਕਿ ਪੋਲਟਰੀ ਉਦਯੋਗ ਨਾਲ ਸਬੰਧਤ ਵਿਸ਼ਵ ਪੱਧਰੀ ਸੰਸਥਾ ਸ੍ਰੀ ਨਿਵਾਸਾ ਹਾਈਲਾਈਨ ਵਲੋਂ ਸਮੁਚੇ ਦੇਸ਼ ਵਿਚਲੇ ਪੋਲਟਰੀ ਫਾਰਮਰਾਂ ਦੇ …

Read More »

ਔਜਲਾ ਨੇ ਰੇਲਵੇ ਬਰਿਜ਼ਾਂ ਦੇ ਨਿਰਮਾਣ ਲਈ ਦਿੱਲੀ ‘ਚ ਰੇਲਵੇ ਅਧਿਕਾਰੀ ਨਾਲ ਕੀਤੀ ਮੀਟਿੰਗ

ਅੰਮ੍ਰਿਤਸਰ, 1 ਅਗਸਤ (ਖੁਰਮਣੀਆਂ) – ਗੁਰੁ ਨਗਰੀ ਤੋਂ ਮੈਂਬਰ ਲੋਕ ਸਭਾ ਗੁਰਜੀਤ ਸਿੰਘ ਔਜਲਾ ਵਲੋਂ ਅੰਮ੍ਰਿਤਸਰ ਵਿਖੇ ਵੱਖ-ਵੱਖ ਰੇਲਵੇ ਓਵਰ ਬਰਿਜ਼ਾਂ ਤੇ ਅੰਡਰ ਬਰਿਜ਼ਾਂ ਆਦਿ ਦੇ ਨਿਰਮਾਣ ਲਈ ਦਿੱਲੀ ‘ਚ ਰੇਲਵੇ ਅਧਿਕਾਰੀ ਚੀਫ ਐਡਮਿੰਸਟਰੇਟਿਵ ਅਫਸਰ ਨਾਰਦਨ ਰੇਲਵੇ (ਨਿਰਮਾਣ) ਨਾਲ ਮੀਟਿੰਗ ਕੀਤੀ। ਜਿਸ ਦੌਰਾਨ ਉਨਾਂ ਨੇ ਲੰਮੇ ਸਮੇਂ ਤੋਂ ਲਟਕ ਰਹੇ ਰੇਲਵੇ ਬਰਿਜ਼ਾਂ ਨੂੰ ਹਰੀ ਝੰਡੀ ਦੇਣ ਦੀ ਮੰਗ ਕੀਤੀ।   …

Read More »

ਡਾ. ਈਸ਼ਰ ਸਿੰਘ ਐਡਵੋਕੇਟ ਕਰਨਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਮਾਮਲੇ ਜਾਂਚ

ਬੀਬੀ ਨਵਿਤਾ ਸਿੰਘ ਰਿਟਾ. ਜੱਜ ਪੰਜਾਬ ਹਰਿਆਣਾ ਹਾਈਕੋਰਟ ਨੇ ਜਾਂਚ ਤੋਂ ਜਤਾਈ ਅਸਮਰੱਥਾ ਅੰਮ੍ਰਿਤਸਰ, 31 ਜੁਲਾਈ (ਪੰਜਾਬ ਪੋਸਟ ਬਿਊਰੋ) – ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਜਾਰੀ ਪ੍ਰੈਸ ਨੋਟ ਵਿੱਚ ਕਿਹਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਮਾਮਲੇ ਦੀ ਜਾਂਚ ਲਈ ਰਿਟਾਇਰਡ ਜੱਜ ਪੰਜਾਬ ਹਰਿਆਣਾ ਹਾਈਕੋਰਟ ਚੰਡੀਗੜ ਬੀਬੀ ਨਵਿਤਾ ਸਿੰਘ …

Read More »