ਅੰਮ੍ਰਿਤਸਰ, 1 ਅਗਸਤ (ਖੁਰਮਣੀਆਂ) – ਗੁਰੁ ਨਗਰੀ ਤੋਂ ਮੈਂਬਰ ਲੋਕ ਸਭਾ ਗੁਰਜੀਤ ਸਿੰਘ ਔਜਲਾ ਵਲੋਂ ਅੰਮ੍ਰਿਤਸਰ ਵਿਖੇ ਵੱਖ-ਵੱਖ ਰੇਲਵੇ ਓਵਰ ਬਰਿਜ਼ਾਂ ਤੇ ਅੰਡਰ ਬਰਿਜ਼ਾਂ ਆਦਿ ਦੇ ਨਿਰਮਾਣ ਲਈ ਦਿੱਲੀ ‘ਚ ਰੇਲਵੇ ਅਧਿਕਾਰੀ ਚੀਫ ਐਡਮਿੰਸਟਰੇਟਿਵ ਅਫਸਰ ਨਾਰਦਨ ਰੇਲਵੇ (ਨਿਰਮਾਣ) ਨਾਲ ਮੀਟਿੰਗ ਕੀਤੀ। ਜਿਸ ਦੌਰਾਨ ਉਨਾਂ ਨੇ ਲੰਮੇ ਸਮੇਂ ਤੋਂ ਲਟਕ ਰਹੇ ਰੇਲਵੇ ਬਰਿਜ਼ਾਂ ਨੂੰ ਹਰੀ ਝੰਡੀ ਦੇਣ ਦੀ ਮੰਗ ਕੀਤੀ।
ਗੁਰਜੀਤ ਸਿੰਘ ਔਜਲਾ ਨੇ ਜਾਰੀ ਪ੍ਰੈਸ ਬਿਆਨ ਵਿੱਚ ਕਿਹਾ ਹੈ ਕਿ ਜੌੜਾ ਫਾਟਕ ਰੇਲਵੇ ਪੁੱਲ ਦੀ ਡਰਾਇੰਗ ਮਨਜ਼ੂਰੀ ਹੋ ਗਈ ਹੈ ਅਤੇ ਇੱਕ ਦੋ ਦਿਨਾਂ ਵਿੱਚ ਟੈਂਡਰ ਹੋ ਜਾਵੇਗਾ।ਸਮਾਰਟ ਸਿਟੀ ਸਕੀਮ ‘ਚ ਲਿਆ ਕੇ ਰੀਗੋ ਬਰਿਜ਼ ਦਾ ਨਿਰਮਾਣ ਵੀ ਜਲਦ ਸ਼ੁਰੂ ਕੀਤਾ ਜਾ ਰਿਹਾ ਹੈ।ਉਨਾਂ ਨੇ ਨਗਰ ਸੁਧਾਰ ਟਰੱਸਟ ਵੱਲੋਂ ਵੱਲਾ ਫਾਟਕ ‘ਤੇ ਬਣ ਰਹੇ ਰੇਲਵੇ ਬਰਿੱਜ਼ ਬਾਰੇ ਵੀ ਰੇਲਵੇ ਅਧਿਾਕਰੀ ਨਾਲ ਗੱਲ ਕੀਤੀ।ਔਜਲਾ ਨੇ ਦੱਸਿਆ ਕਿ ਉਨਾਂ ਕਿਹਾ ਤਰਨਤਾਰਨ ਰੋਡ, ਮਜੀਠਾ ਨੇੜੇ ਨਾਗ ਕਲਾਂ ਪਿੰਡ ਦੇ ਰੇਲਵੇ ਅੰਡਰ ਪਾਸ ਬਣਾਉਣ ਦੀੇ ਮੰਗ ਕੀਤੀ ਹੈ।ਔਜਲਾ ਨੇ ਕਿਹਾ ਕਿ ਭੰਡਾਰੀ ਪੁੱਲ ਜੋ ਕਾਫੀ ਪੁਰਾਣਾ ਹੋ ਚੁੱਕਾ ਹੈ, ਉਸ ਨੂੰ ਨਵੇਂ ਸਿਰੇ ਤੋਂ ਬਣਾਉਣ ਲਈ ਰੇਲਵੇ ਅਧਿਕਾਰੀ ਨੂੰ ਅਪੀਲ ਕੀਤੀ ਹੈ।ਭਗਤਾਂਵਾਲਾ ਮੰਡੀ ਤੇ ਝਬਾਲ ਰੋਡ ਨੂੰ ਵੀ ਜਲਦ ਹੀ ਪੁਲਾਂ ਨਾਲ ਜੋੜਣ ਦਾ ਕੰ ਹੋਵੇਗਾ।ਫੋਰ.ਐਸ ਚੌਂਕ ਵਿਖੇ ਵੀ ਟ੍ਰੈਫਿਕ ਦੀ ਸਮੱਸਿਆ ਦੇ ਹੱਲ ਲਈ ਓਵਰ ਬ੍ਰਿਜ ਬਣਾਉਣ ਲਈ ਸਰਕਾਰ ਤੱਕ ਪਹੁੰਚ ਕੀਤੀ ਜਾਵੇਗੀ।ਉਕਤ ਪ੍ਰਾਜੈਕਟਾਂ ਸਬੰਧੀ ਉਨਾਂ ਨੇ ਰੇਲਵੇ ਅਧਿਕਾਰੀ ਨੂੰ ਇੱਕ ਪੱਤਰ ਵੀ ਸੌਂਪਿਆ।
ਅੋਜਲਾ ਅਨੁਸਾਰ ਰੇਲਵੇ ਦੇ ਅਧਿਕਾਰੀ ਨੇ ਜਿਥੇ ਉਕਤ ਸਾਰੇ ਪ੍ਰਾਜੈਕਟਾਂ ਦੀਆਂ ਰੋਕਾਂ ਜਲਦ ਹੱਲ ਕਰਨ ਦਾ ਯਕੀਨ ਦਿਵਾਇਆ ਹੈ।
Check Also
ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …