Saturday, May 31, 2025
Breaking News

ਰਾਸ਼ਟਰੀ / ਅੰਤਰਰਾਸ਼ਟਰੀ

ਦਿੱਲੀ ਕਮੇਟੀ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਦਿੱਲੀ ਤੋਂ ਨਨਕਾਣਾ ਸਾਹਿਬ ਤੱਕ ਸਜਾਏਗੀ ਨਗਰ ਕੀਰਤਨ

ਨਵੀਂ ਦਿੱਲੀ, 1 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਪ੍ਰਕਾਸ਼ ਪੁਰਬ ਮੌਕੇ ਦਿੱਲੀ ਤੋਂ ਨਨਕਾਣਾ ਸਾਹਿਬ ਤੱਕ ਸੜਕ ਰਸਤੇ ਰਾਹੀਂ ਵਿਸ਼ਾਲ ਨਗਰ ਕੀਰਤਨ ਸਜਾਉਣ ਦਾ ਫੈਸਲਾ ਕੀਤਾ ਹੈ। ਇਹ ਪ੍ਰਗਟਾਵਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਤੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਕੀਤਾ।     ਇਥੇ ਜਾਰੀ ਕੀਤੇ …

Read More »

ਦਿੱਲੀ ਕਮੇਟੀ ਨੇ ਕੈਂਥਲ ਪੀੜਿਤਾਂ ਨੂੰ ਚੈਕ ਵੰਡੇ

ਨਵੀਂ ਦਿੱਲੀ, 1 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਬੀਤੇ ਦਿਨੀਂ ਹਰਿਆਣਾ ਦੇ ਕੈਂਥਲ ਵਿਖੇ ਸਿੱਖ ਪਰਿਵਾਰਾਂ ’ਤੇ ਹੋਏ ਹਮਲੇ ਦੇ ਪੀੜਿਤ ਪਰਿਵਾਰਾਂ ਦੀ ਮਦਦ ਲਈ ਅੱਗੇ ਆਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵੱਲੋਂ ਕੈਂਥਲ ਹਾਦਸੇ ਦਾ ਖੁੱਦ ਜਾ ਕੇ ਮੁਆਇਨਾ ਕੀਤਾ ਅਤੇ ਪੀੜਿਤਾਂ ਨੂੰ ਮਦਤਦ ਦਾ ਭਰੋਸਾ ਦਿੱਤਾ।ਉਸੇ ਕੜੀ ਵਿੱਚ ਦਿੱਲੀ ਕਮੇਟੀ ਦੀ ਸੀਨੀਅਰ ਮੀਤ …

Read More »

ਸਿਰਸਾ ਵਲੋਂ ਸਿਕਲੀਗਰ ਸਿੱਖਾਂ ਦਾ ਜੀਵਨ ਪੱਧਰ ਸੁਧਾਰਣ ਲਈ ਦੁਨੀਆ ਭਰ ਦੇ ਸਿੱਖਾਂ ਨੂੰ ਸਹਿਯੋਗ ਦੀ ਅਪੀਲ

ਨਵੀਂ ਦਿੱਲੀ, 30 ਮਾਰਚ ( ਪੰਜਾਬ ਪੋਸਟ ਬਿਊਰੋ) – ਮੱਧ ਪ੍ਰਦੇਸ਼ ਦੇ ਪੰਜ ਜਿਲ੍ਹੇ ਧਾਰ, ਬੜਵਾਨੀ, ਖਰਗੌਨ, ਦੇਵਾਸ ਅਤੇ ਬਰਹਾਨਪੁਰ ਦੇ 37 ਪਿੰਡਾਂ ’ਚ ਸਿੱਖ ਸਿਕਲੀਗਰਾਂ ਦਾ ਪੁਲਿਸ ਦੇ ਅਤਿਆਚਾਰਾਂ ਤੋਂ ਪਿੱਛ ਨਹੀਂ ਛੁੱਟ ਰਿਹਾ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਪਿਸ਼ਡ ਕਾਲਾਪਾਠਾ ਜਿਲ੍ਹਾ ਦੇਵਾਸ ਮੱਧ ਪ੍ਰਦੇਸ਼ ’ਚ ਕੱਲ ਪੁਲਿਸ ਦੀ ਅਚਾਨਕ ਸਵੇਰੇ 3 ਵਜੇ ਛਾਪਾ ਮਾਰੀ ਹੋਈ।ਜਿਸ ’ਚ 6 ਸਿੱਖ …

Read More »

ਦਿੱਲੀ ਕਮੇਟੀ ਨੇ ਸਿੱਖ ਵਿਦਿਆਰਥੀਆਂ ਨੂੰ ਕਕਾਰਾਂ ਸਮੇਤ ਪ੍ਰੀਖਿਆ ਦੇਣ ਦਾ ਮਾਮਲਾ ਚੁੱਕਿਆ

ਹਰਿਆਣਾ ਸਰਕਾਰ ਨਵਾਂ ਹੁਕਮ ਕਰੇਗੀ ਜਾਰੀ – ਮਨਜਿੰਦਰ ਸਿੰਘ ਸਿਰਸਾ ਨਵੀਂ ਦਿੱਲੀ, 30 ਮਾਰਚ ( ਪੰਜਾਬ ਪੋਸਟ ਬਿਊਰੋ) – ਹਰਿਆਣਾ ਸਰਕਾਰ ਸਿੱਖ ਵਿਦਿਆਰਥੀਆਂ ਨੂੰ ਕਕਾਰਾਂ ਸਮੇਤ ਸਿਵਲ ਸਰਵਿਸ ਪ੍ਰੀਖਿਆ ਦੇਣ ਵਾਸਤੇ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕਰਦਿਆਂ ਨਵਾਂ ਹੁਕਮ ਜਾਰੀ ਕਰੇਗੀ। ਇਹ ਪ੍ਰਗਟਾਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ  ਮਨਜਿੰਦਰ ਸਿੰਘ ਸਿਰਸਾ ਨੇ ਕੀਤਾ ਹੈ।     ਸਿਰਸਾ ਨੇ ਦੱਸਿਆ ਕਿ …

Read More »

ਤਖਤ ਸ੍ਰੀ ਹਰਿਮੰਦਰ ਸਾਹਿਬ ਜੀ ਪਟਨਾ ਸਾਹਿਬ ਦੇ ਪ੍ਰਧਾਨ ਅਵਤਾਰ ਸਿੰਘ ਹਿੱਤ ਦਾ ਸਨਮਾਨ

ਅੰਮ੍ਰਿਤਸਰ, 30 ਮਾਰਚ (ਪੰਜਾਬ ਪੋਸਟ – ਜਗਦੀਪ ਸਿੰਘ ਸੱੱਗੂ) – ਤਖਤ ਸ੍ਰੀ ਹਰਿਮੰਦਰ ਸਾਹਿਬ ਜੀ ਪਟਨਾ ਸਾਹਿਬ ਦੇ ਪ੍ਰਧਾਨ ਅਵਤਾਰ ਸਿੰਘ ਹਿੱਤ, ਸੀਨੀਅਰ ਮੀਤ ਪ੍ਰਧਾਨ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੀਬੀ ਰਣਜੀਤ ਕੌਰ, ਜਨਰਲ ਸਕੱਤਰ ਮਹਿੰਦਰ ਸਿੰਘ ਢਿੱਲੋਂ ਆਦਿ ਦੇ ਚੀਫ ਖਾਲਸਾ ਦੀਵਾਨ ਦੇ ਮੁੱਖ ਦਫਤਰ ਪਹੁੰਚਣ `ਤੇ ਪ੍ਰਧਾਨ ਨਿਰਮਲ ਸਿੰਘ, ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੁਨੰਗਲ ਅਤੇ ਸੁਰਿੰਦਰ ਸਿੰਘ ਰੁਮਾਲਿਆਂ ਵਾਲੇ, …

Read More »

15 ਸਾਲਾ ਬਾਅਦ ਗੁਜਰਾਤ ਦੇ ਸਿੱਖਾਂ ਦਾ ਸਘੰਰਸ਼ ਰੰਗ ਲਿਆਇਆ

ਗਾਂਧੀ ਧਾਮ ਤੋਂ ਅੰਮ੍ਰਿਤਸਰ ਲਈ 15 ਅਪ੍ਰੈਲ ਤੋਂ ਚੱਲੇਗੀ ਹੋਲੀ ਡੇਅ ਸਪੈਸ਼ਲ ਰੇਲ ਅੰਮ੍ਰਿਤਸਰ, 30 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ) – ਗੁਜਰਾਤ ਦੇ ਸਿੱਖ ਸ਼ਰਧਾਲੂਆਂ ਦੀ ਉਹ ਚਿਰੋਕਣੀ ਮੰਗ ਪੂਰੀ ਹੋ ਗਈ  ਹੈ ਜਿਸ ਦੇ ਵਿੱਚ ਉਹਨਾ ਨੇ ਕਿਹਾ ਸੀ ਕਿ ਗੁਜਰਾਤ ਦੇ ਮੁੱਖ ਸ਼ਹਿਰ ਗਾਂਧੀ ਧਾਮ ਤੋਂ ਅੰਮ੍ਰਿਤਸਰ ਤੱਕ ਸਿੱਧੀ ਰੇਲ ਗੱਡੀ ਸ਼ੁਰੂ ਕੀਤੀ ਜਾਵੇ।ਇਸ ਮੰਗ ਦੇ ਲਈ ਉਥੋਂ …

Read More »

ਵਿਦੇਸ਼ ਨੀਤੀਆਂ ਦੇ ਵਿਸ਼ਲੇਸ਼ਣ ਲਈ ਖੋਜਕਰਤਾਵਾਂ ਤੇ ਅਕਾਦਮਿਕਾਂ ਦੇ ਸਾਂਝੇ ਉਪਰਾਲੇ ਦੀ ਲੋੜ – ਪ੍ਰੋ. ਯਾਦਵ

ਅੰਮ੍ਰਿਤਸਰ, 29 ਮਾਰਚ (ਪੰਜਾਬ ਪੋਸਟ -ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਭਾਰਤ ਦੀ ਵਿਦੇਸ਼ੀ ਨੀਤੀ `ਤੇ ਇਕ ਦੋ-ਰੋਜ਼ਾ ਰਾਸ਼ਟਰੀ ਸੈਮੀਨਾਰ ਦਾ ਆਯੋਜਨ ਭਾਰਤੀ ਕੌਂਸਲ ਦੀ ਸਰਪ੍ਰਸਤੀ ਹੇਠ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਮਾਜਕ ਵਿਗਿਆਨ ਵਿਭਾਗ ਦੁਆਰਾ ਕੀਤਾ ਜਾ ਰਿਹਾ ਹੈ।ਇਸ ਵਿਚ ਦੇਸ਼ ਭਰ ਤੋਂ ਵਿਸ਼ਾ ਮਾਹਿਰਾਂ ਦੀ ਇੱਕ ਵੱਡੀ ਗਿਣਤੀ ਹਿੱਸਾ ਲੈ ਰਹੀ ਹੈ।  ਸੈਮੀਨਾਰ ਦਾ ਉਦਘਾਟਨ …

Read More »

ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੋਪਾਲ ਚਾਵਲਾ ਨੂੰ ਕਮੇਟੀ `ਚ ਸ਼ਾਮਿਲ ਕਰਨ `ਤੇ ਜਤਾਇਆ ਇਤਰਾਜ਼

ਦਿੱਲੀ, 29 ਮਾਰਚ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ.ਐਸ.ਜੀ.ਐਮ.ਸੀ) ਨੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਪੀ.ਐਸ.ਜੀ.ਐਮ.ਸੀ) ਦੇ ਗਠਨ ਦੇ ਸਮੇਂ ਵੱਖਵਾਦੀ ਆਗੂ ਗੋਪਾਲ ਸਿੱੰਘ ਚਾਵਲਾ ਨੂੰ ਸ਼ਾਮਿਲ ਕੀਤੇ ਜਾਣ ’ਤੇ ਸਖਤ ਇਤਰਾਜ਼ ਜਤਾਇਆ ਹੈ ਅਤੇ ਪਾਕਿਸਤਾਨ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨਾਲ ਜੁੜੇ ਸਮਾਗਮਾਂ ਦੇ ਕੰਮਾਂ ਵਿੱਚ …

Read More »

ਮਿਸ਼ਨ ਸ਼ਕਤੀ ਭਾਰਤ ਲਈ ਮਹੱਤਵਪੂਰਨ ਤਬਦੀਲੀ ਦਰਸਾਉਂਦਾ ਹੈ – ਰਾਸ਼ਟਰਪਤੀ ਕੋਵਿੰਦ

ਨਵੀਂ ਦਿੱਲੀ, 27 ਮਾਰਚ (ਪੰਜਾਬ ਪੋਸਟ ਬਿਊਰੋ) – ਮਿਸ਼ਨ ਸ਼ਕਤੀ ਭਾਰਤ ਲਈ ਮਹੱਤਵਪੂਰਨ ਤਬਦੀਲੀ ਦਰਸਾਉਂਦਾ ਹੈ।ਇਸ ਸਫਲਤਾ `ਤੇ ਟਵੀਟ ਕਰ ਕੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਕਿਹਾ ਹੈ ਕਿ ਉਪਗ੍ਰਹਿ ਵਿਰੋਧੀ ਮਿਜ਼ਾਇਲ, ਵਿਗਿਆਨ ਅਤੇ ਨਾਗਰਿਕਾਂ ਦੀ ਸੁਰੱਖਿਆ ਵਿਚ ਭਾਰਤ ਦੀ ਤਾਕਤ ਦਾ ਇਹ ਟੈਸਟ ਅਤੇ ਸਸ਼ਕਤੀਕਰਣ ਲਈ ਸਪੇਸ ਟੈਕਨਾਲੋਜੀ ਦੀ ਵਰਤੋਂ ਕਰਨ ਦੀ ਵਚਨਬੱਧਤਾ ਜ਼ਾਹਰ ਕਰਦੀ ਹੈ।ਮਿਸ਼ਨ ਨਾਲ ਜੁੜੇ ਸਾਰੇ …

Read More »

ਹਰਿਆਣਾ ’ਚ ਸਿੱਖਾਂ ’ਤੇ ਹਮਲੇ ਅਤੇ ਯੁਨੀਵਰਸਿਟੀ ਵਲੋਂ ਐਨਥਮ ਬਦਲਣਾ ਬਰਸ਼ਾਦਤਯੋਗ ਨਹੀਂ – ਦਮਦਮੀ ਟਕਸਾਲ

ਮਹਿਤਾ ਚੌਕ, 26 ਮਾਰਚ (ਪੰਜਾਬ ਪੋਸਟ ਬਿਊਰੋ) – ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਹਰਿਆਣਾ ਦੇ ਪਿੰਡ ਬਦਸੂਈ ਵਿਖੇ ਦੰਗਾਕਾਰੀਆਂ ਵਲੋਂ ਗੁਰਦਵਾਰਾ ਸਾਹਿਬ ’ਤੇ ਹਮਲਾ ਕਰ ਕੇ  ਨਿਰਦੋਸ਼ ਸਿੰਘ ਨੂੰ ਜਾਨੋਂ ਮਾਰਨ ਤੇ ਦਰਜਨਾਂ ਨੂੰ ਸਖਤ ਜਖਮੀ ਕਰਨ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ’ਵਰਸਿਟੀ ਐਨਥਮ (ਧੰਨ) ’ਚ ਸ੍ਰੀ ਗੁਰੂ ਗੋਬਿੰਦ ਸਿੰਘ …

Read More »